ਸੁਮਨਦੀਪ ਕੌਰ
ਫੋਨ: +91-94179-34984
ਫਰੈਂਜ਼ ਕਾਫਕਾ ਦੀ ਕਹਾਣੀ ‘ਫੈਲੋਸ਼ਿਪ’ ਵਿਚ ਪµਜ ਸ਼ਖਸ ਇਕ ਥਾਂ ਤੇ ਰਹਿ ਰਹੇ ਹਨ» ਜਦੋਂ ਛੇਵਾਂ ਸ਼ਖਸ ਉਨ੍ਹਾਂ ਵਿਚ ਸ਼ਾਮਿਲ ਹੋਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਆਪਣੀ ਇਕਜੁੱਟਤਾ ਦਿਖਾਉਂਦੇ ਹੋਏ ਇਹ ਦਾਅਵਾ ਕਰਦੇ ਹਨ ਕਿ ਉਹ ਹਮੇਸ਼ਾ ਤੋਂ ਹੀ ਇਕੱਠੇ ਰਹਿ ਰਹੇ ਸਨ» ਆਪਣੀ ਸਾਂਝ ਟੁੱਟਣ ਦੇ ਡਰੋਂ ਉਹ ਉਸ ਨਾਲ ਗੱਲ ਕਰਨ ਤੋਂ ਵੀ ਇਨਕਾਰੀ ਹੁµਦੇ ਹੋਏ ‘ਆਪਣੇ’ ਅਤੇ ‘ਉਸ’ ਵਿਚਕਾਰ ਅਦਿਖ ਦੀਵਾਰ ਉਸਾਰ ਲੈਂਦੇ ਹਨ» ਇਹ ਕਹਾਣੀ ਬੜੀ ਸ¨ਖਮਤਾ ਨਾਲ ਬਿਆਨ ਕਰਦੀ ਹੈ ਕਿ
ਦੀਵਾਰ ਦਾ ਹੋਣਾ ਆਪਣੇ ਆਪ ਵਿਚ ਹੀ ਹਿµਸਕ ਵਰਤਾਰਾ ਹੈ, ਕਿਉਂਕਿ ਇਸ ਨੂੰ ਸਦੀਵੀ ਸਮਝਦੇ ਹੋਏ, ਨਾ ਸਿਰਫ ਕੁਝ ਲੋਕਾਂ ਨੂੰ ਇਸ ਤੋਂ ਬਾਹਰ ਰੱਖਿਆ ਜਾਂਦਾ ਹੈ ਬਲਕਿ ਇਸ ਦੇ ਅµਦਰ ਰਹਿਣ ਵਾਲਿਆਂ ਤੋਂ ਵੀ ਇਹ ਤਵੱਕੋ ਕੀਤੀ ਜਾਂਦੀ ਹੈ ਕਿ ਉਹ ਆਪਸ ਵਿਚ ਇਕ ਧੁਰੇ ਦੁਆਲੇ ਜੁੜੇ ਰਹਿਣ»
ਮੁਲਕ ਦੀ ਵµਡ ਦੌਰਾਨ ਨਵੇਂ ਬਣੇ ਪ¨ਰਬੀ ਪਾਕਿਸਤਾਨ ਤੋਂ ਹਿਜਰਤ ਕਰਕੇ ਅਸਾਮ ਆ ਰਹੇ ਬµਗਾਲੀਆਂ ਦੀ ਗਿਣਤੀ 1949 ਤੱਕ ਹੀ ਢਾਈ ਲੱਖ ਹੋ ਚੁੱਕੀ ਸੀ» ਇਸ ਨੇ ਅਸਾਮ ਦੇ ਲੋਕਾਂ ਵਿਚ ਆਪਣੀ ਮ¨ਲ ਪਛਾਣ ਦੇ ਖੁੱਸ ਜਾਣ ਦਾ ਡਰ ਪੈਦਾ ਕਰ ਦਿੱਤਾ» ਸਿੱਟੇ ਵਜੋਂ, ਅਸਾਮ ਵਿਚ ਇਸ ਦੀ ਮੁਖਾਲਫਿਤ ਹੋਣ ਲੱਗੀ ਜਿਸ ਨੇ ‘ਬੋਂਗਾਲ ਖੇੜਾ’ ਜਿਹੇ ਅµਦੋਲਨ ਨੂੰ ਜਨਮ ਦਿੱਤਾ» ‘ਬੋਂਗਾਲ’ ਦਾ ਮ¨ਲ ਅਰਥ ਬਾਹਰੀ ਹੈ ਜਿਸ ਨੂੰ ਬµਗਾਲੀਆਂ ਨਾਲ ਜੋੜ ਕੇ ਦੇਖਿਆ ਗਿਆ» ਹੌਲੀ ਹੌਲੀ ਇਸ ਦਾ ਨਾਂ ‘ਬਿਦੇਖੀ ਖੇੜਾ’ ਪੈ ਗਿਆ ਜਿਸ ਦਾ ਮµਤਵ ਹਿਜਰਤ ਕਰਕੇ ਆਏ ਲੋਕਾਂ ਨੂੰ ਬਾਹਰ ਕੱਢਣਾ ਸੀ»
1960ਵਿਆਂ ਦੇ ਆਖਰੀ ਵਰਿ੍ਹਆਂ ਦੌਰਾਨ ਪ¨ਰਬੀ ਪਾਕਿਸਤਾਨ ਅਤੇ ਪੱਛਮੀ ਪਾਕਿਸਤਾਨ ਦੇ ਆਪਸੀ ਸਿਆਸੀ ਟਕਰਾਅ ਵਿਚੋਂ ਅਜਿਹੀ ਕਤਲੋਗਾਰਤ ਅਤੇ ਅਨਿਸ਼ਚਿਤਤਾ ਪੈਦਾ ਹੋਈ ਜਿਸ ਕਰਕੇ ਲੱਖਾਂ ਲੋਕਾਂ ਨੂੰ ਅਸਾਮ ਵਿਚ ਪਨਾਹ ਲੈਣ ਲਈ ਮਜਬ¨ਰ ਹੋਣਾ ਪਿਆ» ਇਸ ਨੇ ‘ਬਾਹਰੀ’ ਲੋਕਾਂ ਨੂੰ ਅਸਾਮ ਵਿਚੋਂ ਬਾਹਰ ਕੱਢਣ ਦੀ ਮµਗ ਹੋਰ ਤਿੱਖੀ ਕਰ ਦਿੱਤੀ» 1978 ਵਿਚ ਸµਸਦ ਮੈਂਬਰ ਹੀਰਾ ਲਾਲ ਪਟਵਾਰੀ ਦੀ ਮੌਤ ਤੋਂ ਬਾਅਦ ਹੋਈਆਂ ਉਪ ਚੋਣਾਂ ਦੌਰਾਨ ਇਹ ਮµਗ ਵਿਕਰਾਲ ਰ¨ਪ ਅਖਤਿਆਰ ਕਰ ਗਈ, ਕਿਉਂਕਿ ਉਸ ਸਮੇਂ ਦੀਆਂ ਵੋਟਰ ਸ¨ਚੀਆਂ ਵਿਚ ‘ਬਾਹਰੀ’ ਵੋਟਰਾਂ ਦੀ ਗਿਣਤੀ ਵਿਚ ਹੈਰਾਨੀਕੁਨ ਵਾਧਾ ਹੋ ਚੁੱਕਾ ਸੀ»
ਅਸਾਮੀਆਂ ਦੁਆਰਾ ਸੜਕਾਂ ਤੇ ਆ ਕੇ ਮੁਸਲਸਲ ਮੁਜ਼ਾਹਰੇ ਕੀਤੇ ਗਏ ਜਿਸ ਵਿਚੋਂ ਅਸਾਮ ਅµਦੋਲਨ ਦੀ ਰਸਮੀ ਸ਼ੁਰ¨ਆਤ ਹੋਈ» ਇਹ ਅµਦੋਲਨ ਲਗਾਤਾਰ ਛੇ ਸਾਲ ਤੱਕ ਚੱਲਿਆ ਜਿਸ ਦੌਰਾਨ ਅਨੇਕਾਂ ਹਿµਸਕ ਘਟਨਾਵਾਂ ਦੇ ਨਾਲ ਨਾਲ ‘ਨੀਲੀ’ ਅਤੇ ‘ਖੋਇਰਾਬਾੜੀ’ ਜਿਹੇ ਕਤਲੇਆਮ ਵੀ ਹੋਏ ਜਿਨ੍ਹਾਂ ਵਿਚ ਹਜ਼ਾਰਾਂ ਬµਗਾਲੀ ਹਿµਦ¨ਆਂ ਅਤੇ ਮੁਸਲਮਾਨਾਂ ਦਾ ਕਤਲ ਕੀਤਾ ਗਿਆ» ਮ¨¨ਲ ਪਛਾਣ ਬਚਾ ਕੇ ਰੱਖਣ ਦਾ ਇਹ ਪ੍ਰਵਚਨ (ਡਿਸਕੋਰਸ) ਇµਨਾ ਜ਼ੋਰਦਾਰ ਸੀ ਕਿ ਬਹੁਤ ਘੱਟ ਬੁੱਧੀਜੀਵੀਆਂ ਨੇ ਬµਗਾਲੀਆਂ ਦੇ ਹੋ ਰਹੇ ਕਤਲੇਆਮ ਦਾ ਵਿਰੋਧ ਕੀਤਾ» ਆਖਰ, ਅਗਸਤ 1985 ਵਿਚ ਕੇਂਦਰ ਸਰਕਾਰ ਅਤੇ ਅµਦੋਲਨਕਾਰੀਆਂ, ਜਿਨ੍ਹਾਂ ਵਿਚ ਆਲ ਅਸਮ ਗਣ ਸµਗਰਾਮ ਪਰਿਸ਼ਦ ਅਤੇ ਆਲ ਇµਡੀਆ ਅਸਮ ਸਟ¨ਡੈਂਟਸ ਯ¨ਨੀਅਨ ਸ਼ਾਮਿਲ ਸਨ, ਵਿਚਕਾਰ ‘ਅਸਾਮ ਸਮਝੌਤਾ’ ਹੋਇਆ»
ਇਸ ਸਮਝੌਤੇ ਤਹਿਤ ਪਹਿਲੀ ਜਨਵਰੀ 1966 ਨੂੰ ਤੈਅਸ਼ੁਦਾ ਤਾਰੀਖ ਮµਨਦਿਆਂ ਵਿਦੇਸ਼ੀ ਨਾਗਰਿਕਾਂ ਦੀ ਸ਼ਨਾਖਤ ਅਤੇ ਉਨ੍ਹਾਂ ਨੂੰ ਬਾਹਰ ਕੱਢਣ ਦਾ ਫੈਸਲਾ ਹੋਇਆ» ਜੋ ਲੋਕ ਇਸ ਮਿਤੀ ਤੋਂ ਪਹਿਲਾਂ ਅਸਾਮ ਵਿਚ ਆਏ ਸਨ, ਉਨ੍ਹਾਂ ਦੀ ਨਾਗਰਿਕਤਾ ਨੂੰ ਸਵੀਕਾਰ ਕਰ ਲਿਆ ਗਿਆ» ਪਹਿਲੀ ਜਨਵਰੀ 1966 ਤੋਂ 24 ਮਾਰਚ 1971 ਦੇ ਅਰਸੇ ਦੌਰਾਨ ਅਸਾਮ ਵਿਚ ਆਏ ਲੋਕਾਂ ਲਈ ਉਨ੍ਹਾਂ ਦੀ ਨਾਗਰਿਕਤਾ ਫਾਰਨਰਜ਼ ਐਕਟ-1946 ਦੇ ਆਧਾਰ ‘ਤੇ ਤੈਅ ਕੀਤੀ ਜਾਣੀ ਨਿਸ਼ਚਿਤ ਹੋਈ» ਇਸ ਮਿਤੀ ਤੋਂ ਬਾਅਦ ਆਏ ਲੋਕਾਂ ਦੀ ਸ਼ਨਾਖਤ ਕਰਨ ਅਤੇ ਉਨ੍ਹਾਂ ਨੂੰ ਬਾਹਰ ਕੱਢਣ ਦਾ ਫੈਸਲਾ ਕਾਨੂੰਨੀ ਪ੍ਰਕਿਰਿਆ ਅਨੁਸਾਰ ਹੋਣਾ ਤੈਅ ਹੋਇਆ»
ਉਂਜ, ਸਮਝੌਤਾ ਹੋਣ ਤੋਂ ਬਾਅਦ ਇਹ ਲਾਗ¨ ਨਹੀਂ ਕੀਤਾ ਜਾ ਸਕਿਆ» ਇਸ ਬਾਰੇ ਇਕ ਕੋਸ਼ਿਸ਼ 2010 ਵਿਚ ਕਾਮਰ¨ਪ ਅਤੇ ਬਾਰਪੇਟਾ ਜ਼ਿਲਿ੍ਹਆਂ ਵਿਚ ਕੀਤੀ ਗਈ ਪਰ ਡਿਪਟੀ ਕਮਿਸ਼ਨਰ ਦੇ ਦਫਤਰ ਤੇ ਭੀੜ ਦੇ ਹਮਲੇ ਤੋਂ ਬਾਅਦ ਇਸ ਪ੍ਰਕਿਰਿਆ ਨੂੰ ਚਾਰ ਹਫਤਿਆਂ ਦੇ ਅµਦਰ ਹੀ ਬµਦ ਕਰਨਾ ਪਿਆ» ਆਖਰਕਾਰ, ਅਸਾਮ ਪਬਲਿਕ ਵਰਕਸ ਅਤੇ ਅਸਾਮ ਸਨਮਿਲਿਤਾ ਮਹਾਂਸµਘ ਦੀ ਸੁਪਰੀਮ ਕੋਰਟ ਵਿਚ ਪਾਈ ਰਿਟ ਤੋਂ ਬਾਅਦ ਨਾਗਰਿਕਾਂ ਦੇ ਕੌਮੀ ਰਜਿਸਟਰ, ਜਿਸ ਨੂੰ ਪਹਿਲੀ ਵਾਰ 1951 ਵਿਚ ਛਾਪਿਆ ਗਿਆ ਸੀ, ਨੂੰ ਮੁੜ ਮੁਕµਮਲ ਕਰਨ ਦਾ ਕµਮ 2013 ਵਿਚ ਦੁਬਾਰਾ ਸ਼ੁਰ¨ ਹੋ ਗਿਆ» ਇਸ ਤਹਿਤ ਆਪਣੀ ਨਾਗਰਿਕਤਾ ਸਾਬਿਤ ਕਰਨ ਦਾ ਸਾਰਾ ਦਾਰੋਮਦਾਰ ਲੋਕਾਂ ਤੇ ਹੀ ਛੱਡਿਆ ਗਿਆ» ਇਸ ਦਾ ਪਹਿਲਾ ਖਰੜਾ 31 ਦਸµਬਰ 2017 ਨੂੰ ਪ੍ਰਕਾਸ਼ਤ ਹੋਇਆ ਜਿਸ ਵਿਚੋਂ ਚਾਲੀ ਲੱਖ ਲੋਕਾਂ ਨੂੰ ਭਾਰਤੀ ਨਾਗਰਿਕਤਾ ਤੋਂ ਮਹਿਰ¨ਮ ਕਰ ਦਿੱਤਾ ਗਿਆ» ਗ੍ਰਹਿ ਮµਤਰਾਲੇ ਨੇ ਭਾਵੇਂ ਇਹ ਸਪਸ਼ਟ ਕੀਤਾ ਹੈ ਕਿ ਜਿਨ੍ਹਾਂ ਦੇ ਨਾਂ ਕੌਮੀ ਰਜਿਸਟਰ ਵਿਚ ਸ਼ਾਮਿਲ ਨਹੀਂ ਹੋਏ, ਉਨ੍ਹਾਂ ਨੂੰ ਵਿਦੇਸ਼ੀ ਟ੍ਰਿਬਿਊਨਲ ਸਾਹਮਣੇ ਆਪਣਾ ਕੇਸ ਪੇਸ਼ ਕਰਨ ਦਾ ਪ¨ਰਾ ਮੌਕਾ ਦਿੱਤਾ ਜਾਵੇਗਾ ਪਰ ਜਿਨ੍ਹਾਂ ਦੇ ਨਾਂ ਇਸ ਸ¨ਚੀ ਵਿਚ ਸ਼ਾਮਿਲ ਨਹੀਂ ਹਨ, ਫਿਲਹਾਲ ਉਹ ਇਸ ਸਮੇਂ ਡਰ, ਸਹਿਮ ਅਤੇ ਅਨਿਸ਼ਚਤਤਾ ਦੇ ਮਾਹੌਲ ਵਿਚ ਰਹਿਣ ਲਈ ਮਜਬ¨ਰ ਹਨ» ਹੁਣ ਅµਤਿਮ ਕੌਮੀ ਰਜਿਸਟਰ ਵੀ ਸ਼ਨਿਚਰਵਾਰ ਨੂੰ ਜਾਰੀ ਕਰ ਦਿੱਤਾ ਗਿਆ ਹੈ ਜਿਸ ਪਿੱਛੋਂ 19 ਲੱਖ ਤੋਂ ਵੱਧ (19,06,657) ਲੋਕ ਬਾਹਰ ਰਹਿ ਗਏ ਹਨ» ਇਹ ਲੋਕ ਹੁਣ 120 ਦਿਨਾਂ ਦੇ ਅµਦਰ ਅµਦਰ ਵਿਦੇਸ਼ੀ ਟ੍ਰਿਬਿਊਨਲ ਸਾਹਮਣੇ ਆਪਣਾ ਕੇਸ ਪੇਸ਼ ਕਰ ਸਕਣਗੇ»
ਇਸ ਪ੍ਰਸµਗ ਵਿਚ ਇਹ ਸਵਾਲ ਪੈਦਾ ਹੁµਦਾ ਹੈ ਕਿ ਜਿਸ ਮ¨ਲ ਸਭਿਆਚਾਰਕ ਪਛਾਣ ਨੂੰ ਬਚਾਅ ਕੇ ਰੱਖਣ ਦੀ ਸਿਆਸੀ ਖੇਡ ਨੇ ਲੱਖਾਂ ਲੋਕਾਂ ਨੂੰ ਰਾਸ਼ਟਰਹੀਣ ਬਣਾ ਦਿੱਤਾ ਹੈ, ਉਹ ਮ¨ਲ ਅਤੇ ਖਾਲਸ ਪਛਾਣ ਕੀ ਹੈ? ਕਿਸੇ ਸਭਿਆਚਾਰ ਜਾਂ ਭਾਈਚਾਰੇ ਦੀ ਪਛਾਣ ਦੀ ਵਿਲੱਖਣਤਾ ਤੋਂ ਭਾਵੇਂ ਮੁਨਕਰ ਨਹੀਂ ਹੋਇਆ ਜਾ ਸਕਦਾ ਪਰ ਪਛਾਣ ਦੇ ਮੁੱਦੇ ਨੂੰ ਸ਼ੁੱਧਤਾ (ਪਿਓਰਿਟੀ), ਇਕਰ¨ਪਤਾ (ਹੋਮੋਜੈਨਿਟੀ) ਜਾਂ ਸਥਿਰਤਾ ਜਿਹੇ ਮਾਪਦµਡਾਂ ਤੱਕ ਮਹਿਦ¨ਦ ਕਰਕੇ ਵੀ ਨਹੀਂ ਦੇਖਿਆ ਜਾ ਸਕਦਾ» ਪ੍ਰਸਿਧ ਫ੍ਰੈਂਚ ਦਾਰਸ਼ਨਿਕ ਯਾਂ-ਲਕ ਨੈਂਸੀ ਆਪਣੀ ਪੁਸਤਕ ‘ਬੀਂਗ ਸਿµਗ¨ਲਰ ਪਲ¨ਰਲ’ ਵਿਚ ਲਿਖਦਾ ਹੈ ਕਿ ਪਛਾਣ ਅਨੇਕਾਂ ਤੱਤਾਂ ਦਾ ਸੁਮੇਲ ਹੁµਦੀ ਹੈ ਜੋ ਇਕੋ ਸਮੇਂ ਇਕ ਦ¨ਜੇ ਨਾਲ ਅµਤਰ-ਸµਵਾਦ ਵਿਚ ਰਹਿµਦਿਆਂ ਇਕ ਦ¨ਜੇ ਤੋਂ ਵੱਖਰੇ ਵੀ ਹੁµਦੇ ਹਨ» ਕੋਈ ਵੀ ਪਛਾਣ ਆਪਣੇ ਆਪ ਵਿਚ ਸµਪ¨ਰਨ ਨਹੀਂ ਹੁµਦੀ ਸਗੋਂ ਕਿਸੇ ਹੋਰ ਪਛਾਣ ਦੀ ਮੌਜ¨ਦਗੀ ਹੀ ਇਸ ਨੂੰ ਹੋਂਦ ਮੁਹੱਈਆ ਕਰਦੀ ਹੈ»
ਇਸੇ ਕਰਕੇ ਨੈਂਸੀ ਖਾਲਸ ਪਛਾਣ ਨੂੰ ਮ¨ਲੋਂ ਹੀ ਗਲਤ, ਨੀਰਸ, ਅਰਥਹੀਣ ਅਤੇ ਰੁਮਾਂਟਿਕ ਮµਨਦਾ ਹੈ» ਕਿਸੇ ਵੀ ਪਛਾਣ ਜਿਵੇਂ ਪµਜਾਬੀ, ਅਸਾਮੀ ਜਾਂ ਬµਗਾਲੀ ਦੀ ਵਿਲੱਖਣਤਾ, ਕੋਈ ਸਥਿਰ ਜਾਂ ਅਪਰਿਵਰਤਨਸ਼ੀਲ ਵਰਤਾਰਾ ਨਹੀਂ ਸਗੋਂ ਇਹ ਆਪਸੀ ਵਖਰੇਵੇਂ, ਸµਵਾਦ ਅਤੇ ਟਕਰਾਅ ਵਿਚੋਂ ਹੀ ਪੈਦਾ ਹੁµਦੀ ਹੈ» ਤਵਾਰੀਖ ਗਵਾਹ ਹੈ ਕਿ ਜਦੋਂ ਵੀ ਕਿਸੇ ਧਰਮ, ਨਸਲ, ਭਾਸ਼ਾ ਜਾਂ ਸਭਿਆਚਾਰ ਦੀ ਵਿਲੱਖਣਤਾ ਦੀ ਥਾਂ ਸ਼ੁੱਧਤਾ ਅਤੇ ਇਕਰ¨ਪਤਾ ਦਾ ਪ੍ਰਵਚਨ (ਡਿਸਕੋਰਸ) ਭਾਰ¨ ਹੋਇਆ ਤਾਂ ਇਸ ਦੇ ਖਤਰਨਾਕ ਸਿੱਟੇ ਨਿਕਲੇ ਹਨ»
ਅਸਾਮ ਵਿਚ ਮ¨ਲ ਪਛਾਣ ਦਾ ਆਧਾਰ ਭਾਸ਼ਾ ਨੂੰ ਮµਨਿਆ ਗਿਆ ਹੈ ਅਤੇ ਇਸ ਆਧਾਰ ‘ਤੇ ਹੀ ਇਸੇ ਖਿੱਤੇ ਵਿਚ ਵਸਦੇ ਬµਗਾਲੀਆਂ ਨੂੰ ‘ਬਾਹਰੀ’ ਐਲਾਨਿਆ ਜਾਂਦਾ ਰਿਹਾ ਹੈ» ਕੋਈ ਵੀ ਭਾਸ਼ਾ ਆਪਣੇ ਆਪ ਵਿਚ ਖਾਲਸ ਨਹੀਂ ਹੁµਦੀ, ਸਗੋਂ ਇਸ ਦਾ ਦ¨ਜੀਆਂ ਭਾਸ਼ਾਵਾਂ ਨਾਲ ਸµਵਾਦ ਹੀ ਇਸ ਨੂੰ ਅਮੀਰੀ ਅਤੇ ਵਿਲੱਖਣਤਾ ਬਖਸ਼ਦਾ ਹੈ» ਅਸਾਮੀ ਅਤੇ ਬµਗਾਲੀ ਭਾਸ਼ਾਵਾਂ ਵਿਚ ਬਹੁਤ ਸਾਰੀਆਂ ਸਮਾਨਤਾਵਾਂ ਹਨ» ਅਸਾਮ ਦੇ ਬ੍ਰਹਮਪੁੱਤਰ ਵਾਲੇ ਇਲਾਕਿਆਂ ਵਿਚ ਰਹਿ ਰਹੇ ਬਹੁਤ ਸਾਰੇ ਬµਗਾਲੀ ਅਸਾਮੀ ਭਾਸ਼ਾ ਲਿਖਦੇ ਬੋਲਦੇ ਹਨ ਪਰ ਇਸ ਸੁਮੇਲ ਦੇ ਬਾਵਜ¨ਦ ਮ¨ਲ ਪਛਾਣ ਦੇ ਚੱਕਰਵਿਊਹ ਵਿਚ ਫਸੇ ਅਸਾਮੀਆਂ ਨੇ ਆਪਣੇ ਜਥੇਬµਦਕ ਅµਦੋਲਨ ਨੂੰ ਇਸ ਤਰਕ ਤੇ ਚਲਾਇਆ ਕਿ ਉਨ੍ਹਾਂ ਦੀ ਭਾਸ਼ਾ ਅਤੇ ਪਛਾਣ ਨੂੰ ਬµਗਾਲੀਆਂ ਤੋ ਖਤਰਾ ਹੈ»
ਮੌਜ¨ਦਾ ਕੇਂਦਰ ਸਰਕਾਰ ਦੁਆਰਾ ਇਸ ਗੁµਝਲਦਾਰ ਮਸਲੇ ਨੂੰ ਕਿਸੇ ਮਾਨਵਵਾਦੀ ਪ੍ਰਸµਗ ਵਿਚ ਸਮਝਣ ਦੀ ਬਜਾਏ ਸਿਟੀਜ਼ਨ ਅਮੈਂਡਮੇਂਟ ਬਿੱਲ ਪੇਸ਼ ਕਰਕੇ ਇਸ ਨੂੰ ਧਾਰਮਿਕ ਅਤੇ ਫਿਰਕ¨ ਰµਗਤ ਦੇ ਦਿੱਤੀ ਗਈ ਹੈ» ਇਸ ਬਿੱਲ ਤਹਿਤ ਭਾਵੇਂ ਬਹੁਗਿਣਤੀ ਫਿਰਕੇ ਨਾਲ ਵਾਬਸਤਾ ਲੋਕ ਆਪਣੀ ਨਾਗਰਿਕਤਾ ਦਾ ਅਧਿਕਾਰ ਮਹਿਫ¨ਜ਼ ਕਰਨ ਵਿਚ ਕਾਮਯਾਬ ਹੋ ਜਾਣਗੇ ਪਰ ਇਕ ਵਿਸ਼ੇਸ਼ ਘੱਟ ਗਿਣਤੀ ਫਿਰਕੇ ਨਾਲ ਵਾਬਸਤਾ ਲੋਕਾਂ ਤੇ ਰਾਸ਼ਟਰਹੀਣ ਹੋ ਜਾਣ ਦੀ ਪੱਕੀ ਮੋਹਰ ਲੱਗ ਜਾਵੇਗੀ»
ਇਸ ਸਮੇਂ ਜਦੋਂ ਮ¨ਲ ਪਛਾਣ ਦੀ ਸੌੜੀ ਸਿਆਸਤ ‘ਅਸੀਂ’ ਅਤੇ ‘ਉਨ੍ਹਾਂ’ ਵਿਚਕਾਰ ਪ੍ਰਤੱਖ ਵµਡ ਕਰ ਰਹੀ ਹੈ ਤਾਂ ਸਭ ਤੋਂ ਅਹਿਮ ਸਵਾਲ ਹੈ ਕਿ ‘ਅਸੀਂ’ ਹੋਣ ਦਾ ਕੀ ਮਤਲਬ ਹੈ? ਕੋਈ ਵੀ ਭਾਈਚਾਰਾ, ਸਭਿਆਚਾਰ ਜਾਂ ਰਾਸ਼ਟਰ ਆਪਣੇ ਆਪ ਨੂੰ ਕਿਸੇ ਖਾਲਸ ਜਾਂ ਸਥਿਰ ਪਛਾਣ ਦੇ ਘੋਗੇ ਵਿਚ ਬµਦ ਕਰਕੇ ਵਿਕਾਸ ਨਹੀਂ ਕਰ ਸਕਦਾ» ਸਮੇਂ ਦੀ ਲੋੜ ਇਹ ਹੈ ਕਿ ਪਛਾਣ ਦੀਆਂ ਪ੍ਰਚਲਿਤ ਪਰਿਭਾਸ਼ਾਵਾਂ ਨੂੰ ਕਿµਜ ਨਵੇਂ ਸਿਰੇ ਤੋਂ ਮੁਖਾਤਿਬ ਹੋਇਆ ਜਾਵੇ ਤਾਂ ਜੋ ਆਪਸ ਵਿਚ ਉਸਰੀਆਂ ‘ਅਦਿੱਖ ਦੀਵਾਰਾਂ’ ਦੀ ਥਾਂ ਮਾਨਵਤਾਵਾਦੀ ਨਜ਼ਰੀਏ ਨੂੰ ਪਹਿਲ ਦਿੱਤੀ ਜਾ ਸਕੇ»