ਬਲਜੀਤ ਬਾਸੀ
ਆਮ ਬੋਲਚਾਲ ਦੀ ਪੰਜਾਬੀ ਵਿਚ ਸੋਨੇ ਦੇ ਅਰਥਾਂ ਵਾਲਾ ਜ਼ਰ ਸ਼ਬਦ ਘਟ ਹੀ ਇਸਤੇਮਾਲ ਹੁੰਦਾ ਹੈ। ਹਾਂ ‘ਜ਼ਰ, ਜ਼ੋਰੂ, ਜ਼ਮੀਨ’ ਮੁਹਾਵਰੇ ਵਿਚ ਬਥੇਰਾ ਰਟਿਆ ਜਾਂਦਾ ਹੈ। ਅਰਬੀ-ਫਾਰਸੀ ਭਰਪੂਰ ਕਿੱਸਿਆਂ ਤੇ ਸੂਫੀ ਕਵਿਤਾ ਵਿਚ ਇਸ ਦੀ ਟੋਹ ਮਿਲ ਜਾਂਦੀ ਹੈ, ਮਿਸਾਲ ਵਜੋਂ ਹਾਸ਼ਮ ਦੀ ਸੱਸੀ ਵਿਚ,
ਪੁਨੂੰ ਬਾਝ ਨਹੀਂ ਛੁਟਕਾਰਾ
ਹੌਜ਼ ਦੇਈਏ ਭਰ ਜ਼ਰ ਦੇ»
ਹਾਸ਼ਮ ਜ਼ੋਰ ਕਿਹਾ ਪਰ ਮੁਲਕੀਂ
ਮਾਣ ਹੋਵੇ ਵਿਚ ਘਰ ਦੇ।
ਗੁਰੂ ਨਾਨਕ ਨੇ ਇਸ ਸ਼ਬਦ ਨੂੰ ‘ਜਰ’ ਦੇ ਹੇਜਿਆਂ ਵਿਚ ਵਰਤਿਆ ਹੈ, ਉਦੋਂ ਗੁਰਮੁਖੀ ਵਿਚ ਅਜੇ ‘ਜ’ ਦੇ ਪੈਰ ਵਿਚ ਬਿੰਦੀ ਨਹੀਂ ਸੀ ਪਾਈ ਗਈ, ‘ਇਸੁ ਜਰ ਕਾਰਣਿ ਘਣੀ ਵਿਗੁਤੀ॥’ ਮੇਰਾ ਮੱਤ ਹੈ ਕਿ ਫਾਰਸੀ ਦੇ ਗਿਆਤਾ ਗੁਰੂ ਸਾਹਿਬ ਜ਼ਰੂਰ ਇਸ ਦੇ ਅਸਲੀ ਉਚਾਰਣ ਤੋਂ ਵਾਕਿਫ ਹੋਣਗੇ। ਫਾਰਸੀ ਭਰਪੂਰ ਗੁਰੂ ਸਾਹਿਬ ਦੇ ਇਕ ਪਦ ਵਿਚ ਵੀ ਇਹ ਸ਼ਬਦ ਮਿਲਦਾ ਹੈ, ‘ਪਰੰਦਏ ਨ ਗਿਰਾਹ ਜਰ’ ਅਰਥਾਤ ਪੰਛੀਆਂ ਦੇ ਪੱਲੇ ਧੰਨ ਨਹੀਂ। ‘ਅਕਾਲ ਉਸਤਤ’ ਵਿਚ ਵੀ ਇਹ ਸ਼ਬਦ ਇਸੇ ਰੂਪ ਵਿਚ ਮਿਲਦਾ ਹੈ, ‘ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ।’ ਜ਼ਰ ਸ਼ਬਦ ਮੁਢਲੇ ਤੌਰ `ਤੇ ਫਾਰਸੀ ਤੋਂ ਹੀ ਆਇਆ ਹੈ। ਜਿਵੇਂ ਗੁਰੂ ਸਾਹਿਬ ਦੀ ਤੁਕ ਤੋਂ ਪਤਾ ਲਗਦਾ ਹੈ, ਇਸ ਸ਼ਬਦ ਵਿਚ ਸੋਨੇ ਤੋਂ ਇਲਾਵਾ ਧਨ-ਦੌਲਤ, ਅਸ਼ਰਫੀ ਦੇ ਅਰਥ ਵੀ ਹਨ, ਤਦੇ ਜ਼ਰ-ਖਰੀਦ ਦਾ ਮਤਲਬ ਹੁੰਦਾ ਹੈ, ਪੈਸੇ ਨਾਲ ਖਰੀਦਿਆ।
ਜ਼ਰ ਸ਼ਬਦ ਤੋਂ ਬਣਦਾ ਸੋਨੇ ਜਾਂ ਸੋਨੇ ਜਿਹੀਆਂ ਤਾਰਾਂ ਨਾਲ ਕੀਤੀ ਕਢਾਈ ਦਾ ਅਰਥਾਵਾਂ ਜ਼ਰੀ ਸ਼ਬਦ ਪੰਜਾਬੀ ਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਖੂਬ ਪ੍ਰਚਲਿਤ ਹੈ, ਹੀਰ ਦੇ ਦਾਜ ਵਿਚ ਜ਼ਰੀ ਤਾਂ ਹੋਣੀ ਹੀ ਸੀ ਤੇ ਉਹ ਵੀ ‘ਖਾਸ ਚੌਤਾਰ’,
ਬੋਕ ਬੰਦ ਤੇ ਅੰਬਰੀ ਬਾਦਲਾ ਸੀ
ਜ਼ਰੀ ਖਾਸ ਚੌਤਾਰ ਰਸੀਲੜੇ ਨੀ।
ਚਾਰ ਖਾਨੀਏ ਡੋਰੀਏ ਮਲਮਲਾਂ ਸਨ
ਚੌਂਪ ਛਾਇਲਾਂ ਨਿਪਟ ਸੁਖੀਲੜੇ ਨੀ।
ਸੋਨੇ ਦੀਆਂ ਤਾਰਾਂ ਨਾਲ ਬੁਣੇ ਕੱਪੜੇ ਨੂੰ ਜ਼ਰ-ਬਾਫ ਜਾਂ ਜ਼ਰ-ਬਾਫਤੀ ਆਖਦੇ ਹਨ,
ਜ਼ਰੀ ਬਾਫਤੀ ਕਦਰ ਕੀ ਜਾਣੇ
ਛੱਟ ਓਨਾਂ ਜਤ ਕਾਤਾ।
ਬੁੱਲ੍ਹਾ ਸ਼ਹੁ ਦੀ ਮਜਲਸ ਬਹਿ ਕੇ
ਹੋ ਗਿਆ ਗੂੰਗਾ ਬਾਤਾ।
ਜ਼ਰ ਤੋਂ ਬਣਦੇ ਹੋਰ ਵੀ ਬਹੁਤ ਸਾਰੇ ਫਾਰਸੀ ਸ਼ਬਦ ਸਾਡੀ ਭਾਸ਼ਾ ਵਿਚ ਮੌਜੂਦ ਹਨ, ਪਰ ਇਹ ਜਾਣਨਾ ਜ਼ਰੂਰੀ ਹੈ ਕਿ ਇਸ ਸ਼ਬਦ ਦਾ ਫਾਰਸੀ ਵਿਚ ਇਕ ਹੋਰ ਅਰਥ ਸੁਨਹਿਰੀ ਜਾਂ ਪੀਲਾ ਵੀ ਹੈ, ਕਿਉਂਕਿ ਸੋਨੇ ਦਾ ਰੰਗ ਅਜਿਹਾ ਹੀ ਹੁੰਦਾ ਹੈ। ਸਭ ਤੋਂ ਪਹਿਲਾਂ ਸਾਡੇ ਸਾਹਮਣੇ ਜ਼ਰਦ ਸ਼ਬਦ ਆਉਂਦਾ ਹੈ, ਜਿਸ ਦਾ ਅਰਥ ਪੀਲਾ ਹੈ। ਸ਼ਿਵ ਕੁਮਾਰ ਦੇ ਬੋਲ ਹਨ,
ਮੇਰੇ ਗੀਤਾਂ ਦੀ ਲਾਜਵੰਤੀ ਨੂੰ
ਤੇਰੇ ਬਿਰਹੇ ਨੇ ਹੱਥ ਲਾਇਐ।
ਮੇਰੇ ਬੋਲਾਂ ਦੇ ਜ਼ਰਦ ਪੱਤਿਆਂ ਨੇ
ਤੇਰੀ ਸਰਦਲ ਉਤੇ ਸਿਰ ਨਿਵਾਇਐ।
ਜ਼ਰਦ ਤੋਂ ਹੀ ਬਣਦਾ ਸ਼ਬਦ ਜ਼ਰਦੀ ਹੈ, ਜਿਸ ਦਾ ਅਰਥ ਪਿਲੱਤਣ ਹੈ, ਪਰ ਅਸੀਂ ਇਸ ਨੂੰ ਬਹੁਤਾ ਆਂਡੇ ਦੇ ਪੀਲੇ ਹਿੱਸੇ ਦੇ ਅਰਥਾਂ ਵਿਚ ਵਰਤਦੇ ਹਾਂ। ਪੀਲਾ ਰੰਗ ਪਾ ਕੇ ਰਿੱਧੇ ਹੋਏ ਮਿੱਠੇ ਚੌਲਾਂ ਨੂੰ ਜ਼ਰਦਾ ਆਖਦੇ ਹਾਂ। ਇਹ ਪਹਿਲਾਂ ਚੌਲਾਂ ਵਿਚ ਸ਼ਹਿਦ ਤੇ ਕੇਸਰ ਮਿਲਾ ਕੇ ਬਣਾਇਆ ਜਾਂਦਾ ਸੀ। ਮੂੰਹ ਵਿਚ ਰੱਖ ਕੇ ਚੱਬਣ ਵਾਲਾ ਸੁੱਕਾ ਤਮਾਖੂ ਵੀ ਜ਼ਰਦਾ ਹੈ। ਪੀਲੀਏ ਨੂੰ ਵੀ ਜ਼ਰਦਾ ਆਖ ਲਈਦਾ ਹੈ। ਖੁਰਮਾਨੀ ਲਈ ਜ਼ਰਦਆਲੂ ਸ਼ਬਦ ਵੀ ਹੈ। ਹਲਦੀ ਨੂੰ ਫਾਰਸੀ ਵਿਚ ਜ਼ਰਦਚੋਬ ਵੀ ਆਖਦੇ ਹਨ। ਉਪਜਾਊ ਦੇ ਅਰਥਾਂ ਵਾਲੇ ਫਾਰਸੀ ਸ਼ਬਦ ਜ਼ਰਖੇਜ਼ ਦਾ ਸ਼ਾਬਦਿਕ ਅਰਥ ਬਣਦਾ ਹੈ, ਸੋਨਾ ਪੈਦਾ ਕਰਨ ਵਾਲਾ; ਯਾਦ ਕਰੋ, “ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ।” ਜ਼ਰਦਾਰ ਦਾ ਮਤਲਬ ਹੈ, ਅਮੀਰ ਆਦਮੀ।
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਨਾਂ ਆਸਿਫ ਅਲੀ ਜ਼ਰਦਾਰੀ ਹੈ। ਜ਼ਰਦਾਰੀ ਇੱਕ ਸਿੰਧ-ਬਲੋਚ ਕਬੀਲੇ ਦਾ ਨਾਂ ਹੈ। ਫਾਰਸੀ ਵਿਚ ਆਂਡੇ ਦੀ ਜ਼ਰਦੀ ਲਈ ਜ਼ਰਦ ਖਾਇਆ ਸ਼ਬਦ ਵੀ ਹੈ। ਇਸ ਜ਼ਬਾਨ ਵਿਚ ਗਾਜਰ ਨੂੰ ਜ਼ਰਦਕ ਆਖਦੇ ਹਨ। ਜ਼ਰਦੋਜ਼ ਹੁੰਦਾ ਹੈ, ਸੋਨੇ ਦੀ ਕਢਾਈ ਕਰਨ ਵਾਲਾ। ਜ਼ਰੀਨਾ ਦਾ ਮਤਲਬ ਹੈ, ਸੁਨਹਿਰੀ ਜਾਂ ਸੋਨੇ ਦਾ ਬਣਿਆ। ਅਦਾਕਾਰਾ ਜ਼ਰੀਨਾ ਵਹਾਬ ਦੇ ਨਾਂ ਵਿਚ ਇਹੋ ਸ਼ਬਦ ਝਲਕਦਾ ਹੈ। ਫਾਰਸੀ ਵਿਚ ਜ਼ਰ ਤੋਂ ਬਣੇ ਹੋਰ ਅਨੇਕਾਂ ਸੰਯੁਕਤ ਸ਼ਬਦ ਹਨ।
ਭਾਰਤੀ ਭਾਸ਼ਾਵਾਂ ਦੇ ਸ਼ਬਦਾਂ ਦੀ ਵਿਉਤਪਤੀ ਦੇ ਵਿਸ਼ੇ ਵਿਚ ਮੈਂ ਹਿੰਦੀ ਦੇ ਸਮਕਾਲੀ ਨਿਰੁਕਤ-ਸ਼ਾਸਤਰੀ ਅਜਿਤ ਵਡਨੇਰਕਰ ਦਾ ਲੋਹਾ ਮੰਨਦਾ ਹਾਂ। ਇਸ ਲਈ ਸ਼ਬਦਾਂ ਦੇ ਮੁਢ ਬਾਰੇ ਕੁਝ ਲਿਖਣ ਲੱਗਿਆਂ ਉਸ ਦੇ ਲਿਖੇ ਨੂੰ ਜ਼ਰੂਰ ਵਾਚਦਾ ਹਾਂ। ‘ਅਰਜਨ ਤੇ ਅਰਜੁਨ’ ਬਾਰੇ ਲਿਖਣ ਲੱਗਿਆਂ ਅਜਿਹਾ ਹੀ ਕੀਤਾ ਤਾਂ ਅਚੰਭਾ ਹੋਇਆ ਕਿ ਉਸ ਨੇ ਜ਼ਰ/ਜ਼ਰੀ ਸ਼ਬਦਾਂ ਨੂੰ ਵੀ ਚਮਕ, ਸਫੈਦ ਦੇ ਭਾਵਾਂ ਵਾਲੇ ‘ਅਰਜ’ ਧਾਤੂ ਨਾਲ ਜੋੜ ਕੇ ਦਰਸਾਇਆ ਹੋਇਆ ਸੀ, ਕਿਉਂਕਿ ਚਾਂਦੀ ਵਾਂਗ ਸੋਨਾ ਵੀ ਚਮਕ ਵਾਲੀ ਧਾਤ ਹੈ, ਪਰ ਉਸ ਨੇ ਇਸ ਸਬੰਧ ਨੂੰ ਸਰਸਰੀ ਜਿਹਾ ਹੀ ਨਿਪਟਾਇਆ ਸੀ। ਹੋਰ ਗੱਲਾਂ ਤੋਂ ਇਲਾਵਾ ‘ਜ਼ਰ’ ਸ਼ਬਦ ਅਰਜ/ਰਜ ਦੀ ਧੁਨੀ ਤਰਤੀਬ ਤੋਂ ਉਲਟ ਹੈ। ਤਮਾਮ ਸ੍ਰੋਤਾਂ ਤੋਂ ਲਈ ਜਾਣਕਾਰੀ ਘੋਖੀ ਤਾਂ ਇਹ ਦਾਅਵਾ ਕੱਚਾ ਮਹਿਸੂਸ ਹੋਇਆ। ਅਰਜਨ ਵਾਂਗ ਜ਼ਰ ਵੀ ਭਾਰੋਪੀ ਖਾਸੇ ਵਾਲਾ ਸ਼ਬਦ ਹੈ, ਪਰ ਇਸ ਦਾ ਰਿਸ਼ਤਾ ‘ਅਰਜ’ ਧਾਤੂ ਨਾਲ ਨਹੀਂ ਹੈ ਤੇ ਇਸ ਦਾ ਭਾਰੋਪੀ ਮੂਲ ਵੀ ਹੋਰ ਹੈ।
ਪਹਿਲਾਂ ਇਸ ਦਾ ਸੰਸਕ੍ਰਿਤ ਨਾਲ ਨਾਤਾ ਦੇਖੀਏ। ਸੰਸਕ੍ਰਿਤ ਵਿਚ ਫਾਰਸੀ ਵਲੋਂ ਆਏ ‘ਜ਼ਰ’ ਦੇ ਟਾਕਰੇ `ਤੇ ‘ਹਰਿ’ ਸ਼ਬਦ ਆਉਂਦਾ ਹੈ। ਸੰਸਕ੍ਰਿਤ ਵਿਚ ਇਸ ਸ਼ਬਦ ਦਾ ਪਹਿਲਾ ਅਰਥ ਹਰਾ, ਹਰੀ ਭਾਅ ਮਾਰਦਾ ਪੀਲਾ, ਖਾਕੀ ਰੰਗ ਹੈ। ਅਸਲ ਵਿਚ ਪ੍ਰਤੀਤੀ ਵਜੋਂ ਵੀ ਅਤੇ ਭੌਤਿਕੀ ਦੀ ਪ੍ਰਕਾਸ਼-ਵਿਗਿਆਨ ਸ਼ਾਖਾ ਦੇ ਗਿਆਨ ਅਨੁਸਾਰ ਵੀ ਦੋਹਾਂ ਦੀ ਵੇਵ-ਲੈਂਗਥ ਵਿਚ ਥੋੜ੍ਹਾ ਫਰਕ ਹੈ। ਪ੍ਰਕਾਸ਼-ਪੱਟੀ ਵਿਚ ਹਰਾ ਤੇ ਪੀਲਾ ਰੰਗ ਨਾਲੋ ਨਾਲ ਹਨ। ਬੂਟਿਆਂ ਦੇ ਪੱਤੇ ਹਰੇ ਤੋਂ ਪਿਛੋਂ ਪੀਲੇ ਪੈ ਜਾਂਦੇ ਹਨ। ਬਹੁਤ ਪ੍ਰਾਚੀਨ ਵਿਚ ਵਿਕਾਸ ਦੇ ਅਰੰਭਲੇ ਪੜਾਅ ਦੌਰਾਨ ਮਨੁੱਖ ਦੀ ਰੰਗਾਂ ਪ੍ਰਤੀ ਪ੍ਰਤੀਤੀ ਸੀਮਿਤ ਹੀ ਸੀ, ਇਸ ਲਈ ਰੰਗਾਂ ਦੇ ਨਾਂ ਵੀ ਬਹੁਤ ਸੀਮਿਤ ਸਨ। ਸੋ ਹਰਿ ਸ਼ਬਦ ਵਿਚ ਹਰਾ, ਪੀਲਾ ਅਤੇ ਦੋਹਾਂ ਦੇ ਵਿਚਕਾਰਲਾ ਰੰਗ ਦੇ ਭਾਵ ਹਨ। ਹੋਰ ਤਾਂ ਹੋਰ ਸੰਸਕ੍ਰਿਤ ਵਿਚ ਇਹ ਸ਼ਬਦ ਬੂਰੇ, ਭੂਰੇ ਜਾਂ ਕਪਿਲ ਰੰਗ ਵਜੋਂ ਵੀ ਆਇਆ ਹੈ। ਕੁਝ ਹੋਰ ਮਿਲਦੇ-ਜੁਲਦੇ ਅਰਥ ਦੇਖੀਏ, ਵਿਸ਼ਨੂੰ ਦਾ ਇੱਕ ਨਾਂ; ਸੂਰਜ; ਚੰਦ; ਅੱਗ; ਕਿਰਨ, ਘੋੜਾ; ਲੰਗੂਰ, ਡੱਡੂ; ਤੋਤਾ। ਵਰਤਨੀ ਦੀਆਂ ਕੁਝ ਮਿਸਾਲਾਂ ਲੈਂਦੇ ਹਾਂ: ਹਰਾ ਰੰਗ, ‘ਦਾਵਾ ਅਗਨਿ ਰਹੇ ਹਰਿ ਬੂਟ॥’ (ਗੁਰੂ ਅਰਜਨ ਦੇਵ); ਵਿਸ਼ਨੂੰ, “ਦਸਿਕ ਅਸੁਰ ਹਰਿ ਘਾਏ।” (ਦਸਮ ਗ੍ਰੰਥ); ਪਰਮਾਤਮਾ, ‘ਹਰਿ ਸਿੰਘਾਸਣੁ ਦੀਅਉ ਸਿਰਿ ਗੁਰੁ ਤਹ ਬੈਠਾਯਉ॥’ (ਸਵੱਈਏ)। ਗੁਰਬਾਣੀ ਵਿਚ ਰਾਮ, ਕ੍ਰਿਸ਼ਨ, ਵਿਸ਼ਨੂੰ ਆਦਿ ਨੂੰ ਪਰਮਾਤਮਾ ਵਜੋਂ ਸਮਝੇ ਜਾਣ ਦੀ ਪਿਰਤ ਹੈ। ਪੰਜਾਬੀ ਤੇ ਹੋਰ ਭਾਸ਼ਾਵਾਂ ਦਾ ‘ਹਰਾ’ ਰੰਗ ਇਸੇ ਹਰਿ ਦੀ ਦੇਣ ਹੈ। ਪਸੂਆਂ ਲਈ ਕੀਤੇ ਕੁਤਰੇ ਨੂੰ ਵੀ ਹਰਾ ਕਹਿੰਦੇ ਹਨ।
ਹਿਰਨ ਦਾ ਸੰਸਕ੍ਰਿਤ ਰੂਪ ਹੈ, ਹਰਿਣ ਜੋ ਮੁਢਲੇ ਤੌਰ `ਤੇ ਸੁਨਹਿਰੀ ਜਾਂ ਪੀਲਾ ਹਿਰਨ ਹੈ। ਹਿਰਨੀ (ਸੰਸਕ੍ਰਿਤ ਹਰਿਣੀ) ਹਿਰਨ ਦੀ ਮਾਦਾ ਹੈ। ਹਰਿਣੀ ਸ਼ਬਦ ਪੀਲੇ ਰੰਗ ਦੀ ਚਮੇਲੀ ਅਤੇ ਕੋਕ-ਸ਼ਾਸਤਰਾਂ ਵਿਚ ਹਿਰਨੀ ਵਰਗੀ ਚਾਲ ਵਾਲੀ ਇਸਤਰੀ ਲਈ ਵੀ ਵਰਤਿਆ ਜਾਂਦਾ ਹੈ। ਵੈਦਗੀ ਅਨੁਸਾਰ ਕਬਜ਼, ਖਾਂਸੀ, ਬਵਾਸੀਰ ਆਦਿ ਲਈ ਹਰੜ (ਇਕ ਬੂਟੇ ਦਾ ਫਲ) ਰੋਗ-ਨਾਸ਼ਕ ਦਵਾਈ ਵਜੋਂ ਵਰਤੀ ਜਾਂਦੀ ਹੈ। ਹਰੜ ਸ਼ਬਦ ਹਰੀਤਕ ਦਾ ਵਿਉਤਪਤ ਰੂਪ ਹੈ, ਜੋ ਅੱਗੇ ਹਰਿਤ ਦਾ ਵਿਗੜਿਆ ਰੂਪ ਹੈ। ਇਸ ਵਿਚ ਪੀਲੇ-ਹਰੇ ਰੰਗ ਦਾ ਭਾਵ ਹੈ। ਹਰਿਅਲ ਹਰੇ ਰੰਗ ਦਾ ਕਬੂਤਰ ਹੈ। ਸੰਸਕ੍ਰਿਤ ਵਿਚ ਹਲਦੀ ਲਈ ਹਰਿਦ੍ਰਾ ਸ਼ਬਦ ਹੈ। ਇਸ ਦਾ ਪ੍ਰਾਕ੍ਰਿਤ ਰੂਪ ਹੋਇਆ, ਹਲਦੀ ਜਾਂ ਹਲਦਾ। ਸੰਸਕ੍ਰਿਤ ਵਿਚ ਹਰਿਣਯ ਦਾ ਅਰਥ ਸੋਨਾ ਵੀ ਹੈ, ਪਰ ਇਸ ਦਾ ਕੋਈ ਵਿਉਤਪਤ ਰੂਪ ਪੰਜਾਬੀ ਤੱਕ ਨਹੀਂ ਪੁੱਜਾ। ਹਾਂ, ਇੱਕ ਦੈਂਤ ਦੇ ਨਾਂ ਹਰਿਨਾਖਸ਼ ਵਿਚ ਜ਼ਰੂਰ ਝਲਕਦਾ ਹੈ। ਇਸ ਦਾ ਸ਼ਾਬਦਿਕ ਅਰਥ ਹੈ, ਹਿਰਣਯ ਵਰਗੀ ਅੱਖ, ‘ਹਰਿ ਹਰਨਾਖਸ ਹਰੇ ਪਰਾਨ॥’ (ਭਗਤ ਨਾਮਦੇਵ)। ਪ੍ਰਾਕ੍ਰਿਤ ਵਿਚ ਇਸ ਦਾ ਹਿਰਣ ਜਿਹਾ ਰੂਪ ਹੈ। ਗੜਵਾਲੀ ਵਿਚ ਮਰ ਰਹੇ ਬੰਦੇ ਦੇ ਮੂੰਹ ਵਿਚ ਪਾਏ ਜਾਣ ਵਾਲੇ ਸੋਨੇ ਦੇ ਟੁਕੜੇ ਨੂੰ ਹਿਰਣ ਕਿਹਾ ਜਾਂਦਾ ਹੈ।
ਜਿਵੇਂ ਪਹਿਲਾਂ ਸੰਕੇਤ ਕੀਤਾ ਗਿਆ ਹੈ, ਜ਼ਰ/ਹਰਿ ਸ਼ਬਦ ਭਾਰੋਪੀ ਹਨ, ਜਿਨ੍ਹਾਂ ਦਾ ਮੂਲ ‘ਘਹੲਲ’ ਕਲਪਿਆ ਗਿਆ ਹੈ। ਇਸ ਵਿਚ ਚਮਕਣ ਦੇ ਭਾਵ ਹਨ, ਜਿਸ ਤੋਂ ਸੋਨਾ ਅਰਥਾਤ ਚਮਕੀਲੀ ਧਾਤ ਦੇ ਅਰਥਾਂ ਵਾਲੇ ਸ਼ਬਦ ਬਣੇ ਹਨ। ਹੋਰ ਬਣੇ ਸ਼ਬਦਾਂ ਵਿਚ ਪੀਲਾ, ਹਰਾ ਅਤੇ ਪਿੱਤਾ ਦੇ ਅਰਥਾਂ ਵਾਲੇ ਭਾਵ ਹਨ। ਕੁਝ ਸ਼ਬਦਾਂ ਦਾ ਵੇਰਵਾ ਦਿੰਦੇ ਹਾਂ। ਅੰਗਰੇਜ਼ੀ ਗੋਲਡ ਸ਼ਬਦ ਦਾ ਪ੍ਰਾਕ-ਜਰਮੈਨਿਕ ਰੂਪ ਗੁਲਥਨ ਜਿਹਾ ਹੈ। ਇਸੇ ਤੋਂ ਹੋਰ ਜਰਮੈਨਿਕ ਭਾਸ਼ਾਵਾਂ ਜਿਵੇਂ ਜਰਮਨ, ਡੱਚ, ਡੈਨਿਸ਼ ਆਦਿ ਵਿਚ ਸੋਨੇ ਦੇ ਅਰਥਾਂ ਵਾਲੇ ਰਲਦੇ-ਮਿਲਦੇ ਸ਼ਬਦ ਹਨ। ਸਲਾਵਿਕ ਭਾਸ਼ਾਵਾਂ ਵਿਚ ਵੀ ਇਸੇ ਭਾਰੋਪੀ ਮੂਲ ਤੋਂ ਸੋਨੇ ਦੇ ਅਰਥਾਂ ਵਾਲੇ ਹਨ ਜਿਵੇਂ ਰੂਸੀ ਵਿਚ ਜ਼ੋਲੋਟੋ ਹੈ। ਗਰੀਕ ਭਾਸ਼ਾ ਵਿਚ ਚਰਚਿਤ ਭਾਰੋਪੀ ਮੂਲ ਤੋਂ ਖਹਲੋਰੋਸ ਜਿਹਾ ਸ਼ਬਦ ਵਿਗਸਿਆ ਹੈ, ਜਿਸ ਦਾ ਭਾਵ ਪੀਲਾ-ਹਰਾ, ਖਾਕੀ ਹੈ। ਕਲੋਰੀਨ ਧਾਤ ਅਜਿਹੇ ਰੰਗ ਦੀ ਭਾਅ ਮਾਰਦੀ ਹੈ। ਕਲੋਰੋਫਿਲ ਸ਼ਬਦ ਵਿਚ ਵੀ ਇਹੀ ਸ਼ਬਦ ਝਲਕਦਾ ਹੈ। ਹੈਜ਼ੇ ਲਈ ਅੰਗਰੇਜ਼ੀ ਸ਼ਬਦ ਹੈ, ਛਹੋਲੲਰਅ। ਪਹਿਲਾਂ ਸਮਝਿਆ ਜਾਂਦਾ ਸੀ ਕਿ ਹੈਜ਼ਾ ਪੀਲੇ ਰੰਗੀ ਪਿੱਤ (ਗਰੀਕ ਖਹੋਲੲ=ਪਿੱਤ) ਦੇ ਵਧਣ ਕਾਰਨ ਹੁੰਦਾ ਹੈ। ਹੋਰ ਤਾਂ ਹੋਰ ਖੂਨ ਦੇ ਖੌ ਭਿਅੰਕਰ ਕੋਲੈਸਟਰੋਲ ਸ਼ਬਦ ਵਿਚ ਵੀ ਇਹੋ ਸ਼ਬਦ ਬੋਲਦਾ ਹੈ ਕਿਉਂਕਿ ਇਸ ਸ਼ੈਅ ਨੂੰ ਪਹਿਲਾਂ ਪਿੱਤ ਦੀਆਂ ਪੱਥਰੀਆਂ ਵਿਚ ਪਾਇਆ ਗਿਆ ਸੀ। ਇਥੇ ਪਿੱਤ ਦੇ ਅਰਥਾਂ ਵਾਲਾ ਘਅਲਲ ਸ਼ਬਦ ਵੀ ਥਾਂ ਸਿਰ ਹੈ। ਇਸ ਦਾ ਪ੍ਰਾਕ-ਜਰਮੈਨਿਕ ਰੂਪ ਘਅਲਲੋਨ ਸੀ।
ਅੰਗਰੇਜ਼ੀ ਘਲਅਨਚੲ, ਘਲਅਰੲ, ਘਲਅਡੲ, ਘਲਮਿਪਸੲ, ਘਲਟਿਟੲਰ, ਘਲੋੱ, ਘਲੋਸਸ, ਘਲਅਸਸ ਅਤੇ ਹੋਰ ਕਈ ਅਜਿਹੇ ਸ਼ਬਦਾਂ ਵਿਚ ਚਮਕ ਦੇ ਭਾਵ ਸਪਸ਼ਟ ਪ੍ਰਤੀਤ ਕੀਤੇ ਜਾ ਸਕਦੇ ਹਨ। ਪੀਲੀਏ ਲਈ ਅੰਗਰੇਜ਼ੀ ਸ਼ਬਦ ਝਅੁਨਦਚਿੲ ਹੈ, ਜਿਸ ਦਾ ਲਾਤੀਨੀ ਮੁਢ ਘਅਲਬਨਿੁਸ ਸਮਝਿਆ ਜਾਂਦਾ ਹੈ। ਹੋਰ ਤਾਂ ਹੋਰ ਪੀਲਾ ਲਈ ਅੰਗਰੇਜ਼ੀ ਸ਼ਬਦ ੈੲਲਲੋੱ ਵੀ ਇਸੇ ਮੂਲ ਤੋਂ ਬਣਿਆ ਹੈ। ਇਸ ਦਾ ਪ੍ਰਾਕ-ਜਰਮੈਨਿਕ ਰੂਪ ਸੀ, ਘੲਲੱਅਡ। ਹੋਰ ਜਰਨਮੈਨਿਕ ਭਾਸ਼ਾਵਾਂ ਵਿਚ ਵੀ ਅਜਿਹੇ ਹੀ ਸ਼ਬਦ ਹਨ ਜਿਵੇਂ ਜਰਮਨ ਵਿਚ ਘੲਲਬ। ਇਥੇ ਇਹ ਦੱਸਣਾ ਬਣਦਾ ਹੈ ਕਿ ਅੰਗਰੇਜ਼ੀ ਭਾਸ਼ਾ ਵਿਚ ਕਿਸੇ ਵੇਲੇ ‘ਗ’ ਧੁਨੀ ‘ਯ’ ਵਿਚ ਬਦਲ ਗਈ ਸੀ।