ਗੁਲਜ਼ਾਰ ਸਿµਘ ਸµਧੂ
ਜਦੋਂ ਦਾ ਮੈਂ ਆਪਣੀ ਉਮਰ ਦੇ 86ਵੇਂ ਵਰ੍ਹੇ ਵਿਚ ਪੈਰ ਧਰਿਆ ਹੈ, ਮੇਰੇ ਦਿਮਾਗ ਵਿਚ ਮੀਰ ਤਕੀ ਮੀਰ ਦਾ ਇਕ ਸ਼ਿਅਰ ਤੇ ਪੰਜਾਬੀ ਦਾ ਇਕ ਟੱਪਾ ਵਾਰ ਵਾਰ ਚੱਕਰ ਲਾ ਰਹੇ ਹਨ। ਕਦੀ ਮੈਂ ਪਹਿਲਾ ਗੁਣਗੁਣਾਉਣ ਲਗਦਾ ਹਾਂ ਤੇ ਕਦੀ ਦੂਜਾ। ਦੋਵੇਂ ਇਹ ਹਨ:
1. ਅਹਿਦ-ਏ-ਜਵਾਨੀ ਰੋ ਰੋ ਕਾਟਾ
ਪੀਰੀ ਮੇਂ ਲੀ ਆਂਖੇਂ ਮµੂਦ।
ਯਾਨਿ ਰਾਤ ਬਹੁਤ ਥੇ ਜਾਗੇ
ਸੁਬਹ ਹੂਈ ਆਰਾਮ ਕੀਆ।
2. ਆਹ ਲੈ ਭਾਬੋ ਸਾਂਭ ਕµੁਜੀਆਂ
ਧੀਆਂ ਕਰ ਚੱਲੀਆਂ ਸਰਦਾਰੀ।
ਮੀਰ ਦੇ ਸ਼ਿਅਰ ਵਿਚ ਜਵਾਨੀ ਦੇ ਕਾਲ ਨੂੰ ਮੁਸ਼ਕਿਲਾਂ ਤੇ ਮਸਲਿਆਂ ਨਾਲ ਭਰਿਆ ਮµਨਿਆ ਗਿਆ ਹੈ ਤੇ ਬੁਢਾਪੇ ਵਿਚ ਆਈ ਮੌਤ ਨੂੰ ਸਵੇਰ ਦਾ ਚਾਨਣ। ਭਾਵ ਇਹ ਕਿ ਹਰ ਪ੍ਰਾਣੀ ਤੇ ਜੀਵ ਜਿਉਂਦੇ ਜੀਅ ਤਾਂ ਜੀਵਨ ਦੇ ਝਮੇਲਿਆਂ ਤੇ ਸਿੜੀ ਸਿਆਪਿਆਂ ਵਿਚ ਘਿਰਿਆ ਰਹਿੰਦਾ ਹੈ, ਪਰ ਮੌਤ ਆਉਣ ‘ਤੇ ਸਦਾ ਦੀ ਨੀਂਦੇ ਸੌਂ ਜਾਂਦਾ ਹੈ, ਜਿਸ ਨੂੰ ਮੀਰ ਨਵੀਂ ਸਵੇਰ ਦੀ ਆਮਦ ਕਹਿੰਦਾ ਹੈ।
ਪੰਜਾਬੀ ਵਾਲੇ ਟੱਪੇ ਦੀ ਥਾਹ ਪਾਈਏ ਤਾਂ ਇਸ ਦੇ ਅਰਥ ਵੀ ਡµੂਘੇ ਹਨ। ਪਹਿਲੀ ਨਜ਼ਰੇ ਤਾਂ ਏਦਾਂ ਜਾਪਦਾ ਹੈ, ਜਿਵੇਂ ਵੀਰ ਦੇ ਵਿਆਹੇ ਜਾਣ ਪਿੱਛੋਂ ਘਰ ਵਿਚ ਸਾਰੀਆਂ ਦੀ ਪੁੱਛ ਪ੍ਰਤੀਤ ਖਤਮ ਹੋ ਜਾਂਦੀ ਹੈ ਤੇ ਸਰਦਾਰੀ ਵੀ ਜਾਂਦੀ ਲਗਦੀ ਹੈ; ਪਰ ਅਸਲੀ ਮਤਲਬ ਏਨਾ ਸਰਲ ਤੇ ਸੌਖਾ ਨਹੀਂ»
ਸਰਦਾਰੀ ਕਰਦੇ ਸਮੇਂ ਘਰ ਦੀ ਜ਼ਿµਮੇਵਾਰੀ ਤੇ ਮਾਪਿਆਂ ਦੀ ਦੇਖ-ਭਾਲ ਵੀ ਧੀਆਂ ਹੀ ਕਰਦੀਆਂ ਹਨ, ਜਿਸ ਲਈ ਮੀਰ ਰੋ ਰੋ ਕੱਟੇ ਸਮੇਂ ਦਾ ਚਿµਨ ਵਰਤਦਾ ਹੈ। ਭਰਜਾਈ ਦੀ ਆਮਦ ਪਿਛੋਂ ਘਰ ਦੀਆਂ ਖੁਸ਼ੀਆਂ, ਗਮੀਆਂ ਦੀ ਜ਼ਿµਮੇਵਾਰੀ ਭਾਬੋ ਜਾਣੇ ਜਾਂ ਉਸ ਦਾ ਕµਮ। ਸਰਦਾਰੀ ਵਿਚ ਸਵੇਰ ਸਾਰ ਦੁਧ ਰਿੜਕਣ ਤੋਂ ਲੈ ਕੇ ਦਿਨ ਭਰ ਦਾ ਝਾੜੂ ਪੋਚਾ ਤੇ ਚੌਂਕਾ ਚੁੱਲ੍ਹਾ ਹੀ ਨਹੀਂ, ਘਰ ਆਏ ਪ੍ਰਾਹੁਣੇ ਦੀ ਖਾਤਰ ਤਵੱਜੋ ਵੀ ਸ਼ਾਮਲ ਹੈ। ਘਰ ਦੇ ਡµਗਰਾਂ ਤੇ ਹੋਰ ਪਸੂਆਂ ਦੀ ਸਾਂਭ ਸµਭਾਲ ਤੇ ਹਲ ਵਾਹੁੰਦੇ ਜਾਂ ਵਾਢੀ ਕਰਦੇ ਚਾਚੇ-ਤਾਇਆਂ ਤੇ ਪਿਤਾ ਪੁਰਖਿਆਂ ਲਈ ਰੋਟੀ ਭੱਤਾ ਪਹੁੰਚਾਉਣਾ, ਦੁੱਧ ਘਿਓ, ਦਾਣਾ ਫੱਕਾ ਤੇ ਘਰ ਵਿਚਲੀ ਹਰ ਚੀਜ਼ ਵਸਤਰ ਕਿਵੇਂ ਸµਭਾਲਣੀ ਹੈ, ਸਭ ਕਾਸੇ ਦੀ ਜ਼ਿµਮੇਵਾਰ ਭਾਬੀ ਦੀ ਹੋ ਜਾਂਦੀ ਹੈ, ਜਿਸ ਨੂੰ ਲੋਕ ਬੋਲੀ ਵਿਚ ਭਾਬੋ ਕਿਹਾ ਗਿਆ ਹੈ»
ਇਹ ਸਭ ਕੁਝ ਸੋਚਦਿਆਂ ਮੇਰੇ ਮਨ ਵਿਚ ਖਿਆਲ ਆਉਂਦਾ ਹੈ ਕਿ ਮੀਰ ਦੇ ਸ਼ਿਅਰ ਤੇ ਪੰਜਾਬੀ ਦੇ ਟੱਪੇ ਦੇ ਅਰਥ ਕਿµਨੇ ਵਿਸ਼ਾਲ ਹਨ। ਇਹ ਵੀ ਕਿ ਵਾਰਤਕਕਾਰੀ ਵਿਚ ਆਪਣੇ ਆਪ ਨੂੰ ਨਾਢੂ ਖਾਂ ਸਮਝਣ ਵਾਲਾ ਮੇਰਾ ਆਪਾ ਕਵੀਆਂ ਨਾਲੋਂ ਕਿµਨਾ ਛੋਟਾ ਹੈ।
ਉਪਰੋਕਤ ਵਿਆਖਿਆ ਵਿਚ ਵੀ ਮੈਂ ਮੀਰ ਦੇ ਵੀਰ ਸ਼ਬਦ ਦਾ ਕੀ, ਲੋਕ ਟੱਪੇ ਦੇ ਨੌਂ ਸ਼ਬਦਾਂ ਦੇ ਪੂਰੇ ਅਰਥ ਨਹੀਂ ਸਮਝਾ ਸਕਿਆ। ਮੈਨੂੰ ਚਾਹੀਦਾ ਹੈ ਕਿ ਮੈਂ ਜੀਵਨ ਦੀਆਂ ਕµੁਜੀਆਂ ਨਵੀਂ ਪੀੜ੍ਹੀ ਦੇ ਹੱਥ ਫੜਾਵਾਂ ਤੇ ਆਪ ਯਾਦਾਂ ਦੀ ਨੀਂਦੇ ਸੌਂ ਜਾਵਾਂ। ਪਰ ਮੇਰਾ ਜ਼ਿੱਦੀ ਮਨ ਮੈਨੂੰ ਭਗੌੜਾ ਹੋਣ ਦੀ ਇਜਾਜ਼ਤ ਨਹੀਂ ਦਿµਦਾ ਤੇ ਅੰਦਰੋਂ ਬੋਲ ਪੈਂਦਾ ਹੈ ਕਿ ਗੋਲੀ ਮਾਰ ਮੌਤ ਨੂੰ ਤੇ ਮੌਤ ਦੇ ਫਰਿਸ਼ਤੇ ਨੂੰ, ਤੂੰ ਮਸਤ ਚਾਲੇ ਚਲਿਆ ਜਾ। ਇਹ ਵੀ ਕਿ ਮੌਤ ਨੇ ਤਾਂ ਆਉਣਾ ਹੀ ਹੈ ਤੇ ਮੀਰ ਤਕੀ ਮੀਰ ਦੀ ਸਵੇਰ ਵੀ ਕਿਸੇ ਨੇ ਨਹੀਂ ਦੇਖੀ। ਉਹ ਧੀਆਂ ਹੋਰ ਵੀ ਸਿਆਣੀਆਂ ਹਨ, ਜੋ ਘਰ ਦੀਆਂ ਕµੁਜੀਆਂ ਆਪਣੇ ਹੱਥੀਂ ਭਾਬੋ ਨੂੰ ਸੌਂਪ ਕੇ ਆਪਣਾ ਜੀਵਨ ਨਵੇਂ ਸਿਰਿਓਂ ਵਿੱਢ ਲੈਂਦੀਆਂ ਹਨ»
ਚਾਚਾ ਚµਡੀਗੜ੍ਹੀਆ ਜ਼ਿµਦਾਬਾਦ: ਗੁਰਨਾਮ ਸਿµਘ ਤੀਰ ਕਾਲਮਨਵੀਸ ਸੀ ਅਤੇ ਚਾਚਾ ਚµਡੀਗੜ੍ਹੀਆ ਵਜੋਂ ਜਾਣਿਆਂ ਜਾਂਦਾ ਸੀ। ਉਸ ਦੀ ਧੀ ਹਰਮੋਹਨ ਕੌਰ ਵੀ ਬੱਬੂ ਤੀਰ ਨਾਂ ਥੱਲੇ ਕਾਲਮ ਲਿਖਦੀ ਹੈ। ਆਪਣੇ ਪਿਤਾ ਨਾਲੋਂ ਥੋੜ੍ਹਾ ਸµਜੀਦਾ। ਉਸ ਦੀ ਸµਜੀਦਗੀ ਦੀ ਕਦਰ ਪਾਉਂਦਿਆਂ ਉਸ ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਚµਡੀਗੜ੍ਹ ਵਿਚ ਉਹ ਮੇਰੀ ਗਵਾਂਢਣ ਹੈ ਤੇ ਗੁਰਮੋਹਨ ਸਿµਘ ਸµਧੂ ਦੀ ਜੀਵਨ ਸਾਥਣ ਹੋਣ ਦੇ ਨਾਤੇ ਆਪਣੇ ਨਾਂ ਨਾਲ ਸµਧੂ ਲਿਖਦੀ ਹੈ। ਗਵਾਂਢ ਤੇ ਗੋਤ ਦੀ ਸਾਂਝ ਤਾਂ ਕੇਵਲ ਤਿੰਨ ਦਹਾਕੇ ਤੋਂ ਹੈ, ਪਰ ਤੀਰ ਦੀ ਬੇਟੀ ਹੋਣ ਕਾਰਨ ਮੈਨੂੰ ਤੇ ਮੇਰੀ ਪਤਨੀ ਨੂੰ ਮਾਪਿਆਂ ਵਾਲਾ ਮਾਣ ਦਿµਦੀ ਹੈ। ਉਸ ਦੀ ਨਵੀਂ ਨਿਯੁਕਤੀ ਨੇ ਮੈਨੂੰ ਤੀਰ ਸਾਹਿਬ ਦੀ ਯਾਦ ਦਿਵਾ ਦਿੱਤੀ ਹੈ। ਉਹ ਪੰਜ ਦਹਾਕੇ ਪਹਿਲਾਂ ਸਵੇਰੇ ਸਵੇਰੇ ਨਵੀਂ ਦਿੱਲੀ ਦੇ ਇµਡੀਆ ਗੇਟ ਦੀ ਹਰੀ ਘਾਹ ‘ਤੇ ਨµਗੇ ਪੈਰ ਸੈਰ ਕਰਦੇ ਸਨ ਤਾਂ ਮੈਂ ਆਪਣੀ ਪੰਡਾਰਾ ਰੋਡ ਵਾਲੀ ਰਿਹਾਇਸ਼ ਤੋਂ ਉਨ੍ਹਾਂ ਨਾਲ ਜਾ ਰਲਦਾ ਸਾਂ। ਉਨ੍ਹਾਂ ਦੀਆਂ ਚੋਂਦੀਆਂ ਚੋਂਦੀਆਂ ਗੱਲਾਂ ਮੇਰਾ ਦਿਨ ਭਰ ਦਾ ਸਫਰ ਸਹਿਜ, ਸੌਖਾ ਤੇ ਮਾਣਨਯੋਗ ਕਰ ਦਿµਦੀਆਂ ਸਨ। ਗੁਰਨਾਮ ਸਿµਘ ਤੀਰ ਦੀ ਬੇਟੀ ਨੂੰ ਉੱਚੀ ਪਦਵੀ ਮੁਬਾਰਕ!
ਅੰਤਿਕਾ: ਅਮਰੀਕ ਡੋਗਰਾ ਦੀ ‘ਗੁਲਾਬੀਨ’ ਵਿਚੋਂ
ਉਨ੍ਹਾਂ ਦੇ ਆਉਣ ’ਤੇ ਵਿਹੜੇ ’ਚ ਚਾਨਣ ਫੈਲ ਜਾਂਦਾ ਹੈ,
ਮੈਂ ਐਵੇਂ ਦੀਵਿਆਂ ਨੂੰ ਹੁਣ ਜਗਾਉਂਦਾ ਹਾਂ, ਬੁਝਾਉਂਦਾ ਹਾਂ।
ਉਨ੍ਹਾਂ ਦੀ ਯਾਦ ਜਦ ਆਈ ਡਕਾਣੂੰ ਹੋ ਗਏ ਮਿੱਠੇ
ਪਤਾਸੇ ਨਿÀਮ ਨੂੰ ਲੱਗੇ ਚਲੇ ਆਉ ਦਿਖਾਉਂਦਾ ਹਾਂ।