ਆਈ ਚੱਲਦੀ ਰੀਤ ਇਹ ਹਾਕਮਾਂ ਦੀ, ਫੁੱਟ ਪਾਇ ਕੇ ਰਾਜ ਚਲਾਉਣ ਵਾਲੀ।
ਪੁੱਠ ਚਾੜ੍ਹ ਕੇ ਜੋਸ਼ ਦੀ ‘ਬਹੁਤਿਆਂ` ਨੂੰ, ਘੱਟਗਿਣਤੀਆਂ ਲਈ ਡਰਾਉਣ ਵਾਲੀ।
‘ਧਾਰਾ` ਝੱਟ ਕਾਨੂੰਨ ਦੀ ਪਾਸ ਹੁੰਦੀ, ਉਠਦੀ ਨਾਬਰੀ ਫੱਟ ਦਬਾਉਣ ਵਾਲੀ।
ਉਚੀ ‘ਰਾਗਣੀ` ਹੋਰ ਹੀ ਗਾਈ ਜਾਂਦੀ, ਅਸਲੀ ਮੁੱਦਿਆਂ ਤਾਈਂ ਭੁਲਾਉਣ ਵਾਲੀ।
ਡੌਂਡੀ ਪਿੱਟ ‘ਵਿਕਾਸ ਤੇ ਸ਼ਾਂਤੀ` ਦੀ, ਕਰੇ ਜ਼ੁਲਮ ਦੇ ਜ਼ਖਮ ਲੁਕਾਉਣ ਲਗਦੇ।
ਭਾਂਬੜ ਬਾਲਦੇ ਅੱਗ ਦੇ ਆਪ ਪਹਿਲੋਂ, ਮਗਰੋਂ ਤੇਲ ਦੇ ਨਾਲ ਬੁਝਾਉਣ ਲਗਦੇ!