ਅਰਜਨ ਅਤੇ ਅਰਜੁਨ

ਬਲਜੀਤ ਬਾਸੀ
ਸਿੱਖਾਂ ਦੇ ਪੰਜਵੇਂ ਗੁਰੂ ਅਤੇ ਇੱਕ ਪਾਂਡਵ ਦੇ ਨਾਂ ਵਜੋਂ ‘ਅਰਜੁਨ’ ਸ਼ਬਦ ਪੰਜਾਬੀ ਵਿਚ ਖੂਬ ਜਾਣਿਆ ਜਾਂਦਾ ਹੈ। ਅੱਜ ਕਲ੍ਹ ਵੀ ਇਹ ਨਾਂ ਚਲਦਾ ਹੈ, ਪਰ ਬਹੁਤਾ ਕਰਕੇ ਅਰਜਨ ਤੇ ਅਰਜਣ ਦੇ ਸ਼ਬਦ ਜੋੜਾਂ ਵਜੋਂ। ਸਵਰਗੀ ਏਅਰ ਮਾਰਸ਼ਲ ਅਤੇ ਪੰਜਾਬ ਦੇ ਰਹਿ ਚੁਕੇ ਗਵਰਨਰ ਤੇ ਕਾਂਗਰਸੀ ਨੇਤਾ-ਦੋਹਾਂ ਦੇ ਨਾਂ ਅਰਜਨ ਸਿੰਘ ਸਨ। ਕਸ਼ਮੀਰਾ ਸਿੰਘ ਨੇ 17 ਅਗਸਤ ਦੇ ‘ਪੰਜਾਬ ਟਾਈਮਜ’ Lਵਿਚ ਪੰਜਵੇਂ ਗੁਰੂ ਦੇ ਨਾਂ ਨੂੰ ਅਰਜੁਨ ਵਜੋਂ ਲਿਖਣ ਅਤੇ ਬੋਲਣ ਦੀ ਵਕਾਲਤ ਕਰਦਿਆਂ ਕਈ ਨੁਕਤਿਆਂ ਵਿਚ ਕਾਫੀ ਘੜਮੱਸ ਪਾ ਲਿਆ ਹੈ।

ਉਨ੍ਹਾਂ ‘ਭੱਟਾਂ ਦੇ ਸਵੱਯਾਂ ਵਿਚ 20 ਵਾਰੀ ਗੁਰੂ ਜੀ ਦਾ ਨਾਂ ਅਰਜੁਨ’ ਹੀ ਲਿਖੇ ਜਾਣ ਦਾ ਉਲੇਖ ਤਾਂ ਕੀਤਾ ਹੈ, ਪਰ ਫਿਰ ਸੱਤਾ ਬਲਵੰਡ ਦੇ ਸਵੱਯੇ ਦੀ ਤੁਕ ‘ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ’ ਵਿਚਲੇ ਸ਼ਬਦ ਜੋੜ ਨੂੰ ਕਿਉਂ ਅਣਦੇਖਿਆ ਕਰ ਦੇਈਏ? ਭਗਤ ਨਾਮਦੇਵ ਦੇ ਇੱਕ ਪਦ ਵਿਚ ਵੀ ‘ਅਰਜਨ’ ਹੀ ਹੈ, ਭਾਵੇਂ ਇਥੇ ਮਹਾਂਭਾਰਤ ਦੇ ਪਾਂਡਵ ਵੱਲ ਸੰਕੇਤ ਹੈ, ‘ਜਾਂ ਚੈ ਘਰਿ ਨਿਕਟ ਵਰਤੀ ਅਰਜਨੁ ਧੂ੍ਰ ਪ੍ਰਹਲਾਦੁ ਅੰਬਰੀਕੁ ਨਾਰਦੁ ਨੇਜੈ ਸਿਧ ਬੁਧ ਗਣ ਗੰਧਰਬ ਬਾਨਵੈ ਹੇਲਾ॥’
ਆਪਣੀ ਦਲੀਲ ਪੱਕੀ ਕਰਨ ਲਈ ਉਨ੍ਹਾਂ ‘ਗੁਰਬਾਣੀ ਸ਼ਬਦ-ਜੋੜਾਂ ਦੀ ਖੋਜ ਦੇ ਮਾਹਰ ਭਾਈ ਹਰਜਿੰਦਰ ਸਿੰਘ ਘੜਸਾਣਾ ਗੰਗਾਨਗਰ ਦੇ ਕਥਨਾਂ ਦਾ ਹਵਾਲਾ ਦਿੱਤਾ ਹੈ, “ਅਰਜੁਨ ਸ਼ਬਦ ਸੰਸਕ੍ਰਿਤ ਸ਼ੈਲੀ ਅਨੁਸਾਰ ਲਿਖਿਆ ਗਿਆ ਹੈ ਅਤੇ ‘ਅਰਜਨ’ ਸ਼ਬਦ ਲਹਿੰਦੀ ਪੰਜਾਬੀ ਅਨੁਸਾਰ ਲਿਖਿਆ ਗਿਆ ਹੈ, ਜਿਸ ਲਈ ਪੰਜਾਬੀ ਨਾਂ ਗੁਰੂ ਅਰਜਨ ਸਾਹਿਬ ਹੀ ਰੱਖਣਾ ਚਾਹੀਦਾ ਹੈ। ਪੜ੍ਹਨ ਸਮੇਂ ‘ਅਰਜੁਨ’ ਸ਼ਬਦ ਨੂੰ ‘ਜੁ’ ਧੁਨੀ ਨਾਲ ਹੀ ਬੋਲਿਆ ਜਾਵੇਗਾ।” ਅਜੀਬ ਤਰਕ ਹੈ ਕਿ ਪੰਜਾਬੀ ਨਾਂ ਅਰਜਨ ਹੀ ਠੀਕ ਹੈ ਪਰ ਸੰਸਕ੍ਰਿਤ ਸ਼ੈਲੀ ਅਨੁਸਾਰ ਅਰਜੁਨ ਹੀ ਪੜ੍ਹਿਆ ਜਾਣਾ ਚਾਹੀਦਾ ਹੈ। ਭਲਾ ਜੇ ਸੱਤਾ ਬਲਵੰਡ ਦੇ ਸਵੱਈਏ ਵਿਚ ‘ਅਰਜਨ’ ਹੈ ਤਾਂ ਕੀ ਇਸ ਦਾ ‘ਅਰਜੁਨ’ ਵਜੋਂ ਪਾਠ ਸ਼ੁਧ ਹੋਵੇਗਾ?
ਇਹ ਗੱਲ ਜ਼ਰੂਰ ਦਰੁਸਤ ਹੈ ਕਿ ਨਾਂ ਵਜੋਂ ਇਸ ਸ਼ਬਦ ਦੇ ਸੰਸਕ੍ਰਿਤ ਵਿਚ ਹੇਜੇ ‘ਅਰਜੁਨ’ ਹੀ ਹਨ। ਐਪਰ ਸੰਸਕ੍ਰਿਤ ਦਾ ਜ਼ਿਕਰ ਕਰਦਿਆਂ ਪਿਆ ਭੰਬਲਭੂਸਾ ‘ਮਹਾਨ ਕੋਸ਼’ ਦੀ ਦੇਣ ਹੈ। ਇਸ ਕੋਸ਼ ਵਿਚ ਬਹੁਤ ਸਾਰੇ ਸ਼ਬਦਾਂ ਦੇ ਇੰਦਰਾਜ ਦੇ ਸ਼ੁਰੂ ਵਿਚ ਸੰਸਕ੍ਰਿਤ ਧਾਤੂ ਦਿੱਤਾ ਗਿਆ ਹੈ, ਜਿਸ ਤੋਂ ਭੁਲੇਖਾ ਪੈਂਦਾ ਹੈ ਕਿ ਅੱਗੇ ਦਿੱਤੇ ਗਏ ਸਾਰੇ ਸ਼ਬਦ ਇਸ ਧਾਤੂ ਤੋਂ ਵਿਉਤਪਤ ਹੋਏ ਹੋਣਗੇ; ਪਰ ਅਜਿਹਾ ਨਹੀਂ ਹੈ। ਭਾਈ ਕਾਨ੍ਹ ਸਿੰਘ ਦੇ ਕੋਸ਼ ਵਿਚ ਇਹ ਦੋਸ਼ ਰੜਕਦਾ ਹੈ। ਅਰਜਨ (ਅਰਜੁਨ ਨਹੀਂ) ਦਾ ਇੰਦਰਾਜ ਕੁਝ ਇਸ ਤਰ੍ਹਾਂ ਹੈ:
ਸੰ[ ਅਰਜਨ[ {ਸੰਗਯਾ}[ ਕਮਾਉਣਾ[ ਖੱਟਣਾ[ ਦੇਖੋ, ਅਜਸ ਧਾ। (2) ਸੰਗ੍ਰਹ (ਜਮਾ) ਕਰਨਾ[ “ਸ੍ਰੀ ਅਰਜਨ ਅਰਜਨ ਕਰੀ ਅਰਜਨ ਬਾਨੀ ਜੈਸ” (ਪੰਪ੍ਰ; ਗਿਆਨੀ ਗਿਆਨ ਸਿੰਘ ਦਾ ਪੰਥ ਪ੍ਰਕਾਸ਼-ਬਾਸੀ )। (3) ਸੰ[ ਅਜੁਨ[ ਇੱਕ ਬਿਰਛ, ਜਿਸ ਨੂੰ ਜਮਲਾ ਭੀ ਆਖਦੇ ਹਨ[ ਇਹ ਸਦਾਬਹਾਰ ਜਾਤੀ ਵਿਚੋਂ ਹੈ[ ਚੇਤ ਵੈਸਾਖ ਵਿਚ ਇਸ ਨੂੰ ਫੁੱਲ ਆਉਂਦੇ ਹਨ[ ਇਸ ਦੀ ਲੱਕੜ ਬਹੁਤ ਮਜਬੂਤ ਹੁੰਦੀ ਹੈ[ ਠੲਰਮਨਿਅਲiਅ- ੳਰਜੁਨਅ। 4[ ਪਾਂਡਵਾਂ ਵਿਚੋਂ ਮੰਝਲਾ ਭਾਈ,[[[।
ਨੰਬਰਵਾਰ ਕੁਝ ਹੋਰ ਅਰਥ ਦੇ ਕੇ ਨੌਵੇਂ ਨੰਬਰ ‘ਤੇ ਗੁਰੂ ਅਰਜਨ ਦੀ ਵਾਰੀ ਹੈ। ਪ੍ਰਸ਼ਨ ਹੈ ਕਿ ਨਾਂ ਵਿਚ ਵਰਤੇ ਅਰਜਨ ਸ਼ਬਦ ਦਾ ਧਾਤੂ ਵਾਲੇ ਅਰਥ, ‘ਕਮਾਉਣਾ, ਖੱਟਣਾ, ਸੰਗ੍ਰਹ ਕਰਨਾ’ ਨਾਲ ਕੀ ਜੋੜ ਬੈਠਦਾ ਹੈ? ਨਾਲੇ ਫਿਰ ਇਸ ਹਿਸਾਬ ਨਾਲ ਕੀ ਪੰਜਵੇਂ ਗੁਰੂ ਤੇ ਹੋਰਾਂ ਦੇ ਗੁਰੂ ਵਾਲੇ ਨਾਂ ਦੇ ਸ਼ਬਦਜੋੜ ‘ਅਰਜੁਨ’ ਨਾ ਹੋ ਕੇ ‘ਅਰਜਨ’ ਹੀ ਨਹੀਂ ਹੋਣੇ ਚਾਹੀਦੇ? ਗੁੰਝਲ ਕੁਝ ਹੋਰ ਹੈ, ਜਿਸ ਨੂੰ ਖੋਲ੍ਹਣ ਦੀ ਕੋਸ਼ਿਸ਼ ਤਾਂ ‘ਮਹਾਨ ਕੋਸ਼’ ਨੇ ਵੀ ਕੀਤੀ ਹੈ, ਪਰ ਇਸ ਤਰ੍ਹਾਂ ਕਿ ਪਾਠਕ ਚੌਂਕ ਹੀ ਜਾਂਦਾ ਹੈ, ਸ਼ਾਇਦ ਕਰਤਾ ਖੁਦ ਵੀ ਸਪੱਸ਼ਟ ਨਹੀਂ ਸੀ। ਦਰਅਸਲ ਅਰਜਨ ਅਤੇ ਅਰਜੁਨ ਦੋ ਵੱਖੋ ਵੱਖਰੇ ਸ਼ਬਦ ਸਾਹਮਣੇ ਆਉਂਦੇ ਹਨ। ਇੰਦਰਾਜ ਦੇ ਦਸਵੇਂ ਨੰਬਰ ਵਿਚ ਅਰਜਨ ਸ਼ਬਦ ਨੂੰ ਵਿਸ਼ੇਸ਼ਣ ਦਰਸਾ ਕੇ ਇਸ ਦੇ ਅਰਥ ‘ਚਿੱਟਾ, ਉਜਲਾ’ ਕੀਤੇ ਗਏ ਹਨ ਅਤੇ ਨਾਲ ਹੀ ਦਿੱਤਾ ਗਿਆ ਗਿਆਰਵਾਂ ਅਰਥ ਇਸੇ ਦਾ ਵਿਸਥਾਰ ਹੈ, ‘ਨਿਰਮਲ, ਸ਼ੁਧ।’ ਚਰਚਿਤ ਅਰਜੁਨ ਨਾਂ ਵਾਲੇ ਸ਼ਬਦ ‘ਤੇ ਏਹੀ ਅਰਥ ਢੁਕਦੇ ਹਨ।
ਮੰਝਲੇ ਪਾਂਡਵ ਅਰਜੁਨ ਦੇ ਨਾਂ ਦੀ ਮਹਾਭਾਰਤ ਦੇ ਹਵਾਲੇ ਨਾਲ ਵਿਆਖਿਆ ਕਰਦਿਆਂ ਦੱਸਿਆ ਗਿਆ ਹੈ, ‘ਅਜੁੰਨ (ਉਜਲ) ਕਰਮ ਕਰਨ ਤੋਂ ਨਾਉਂ ਅਜੁੰਨ ਹੋਇਆ।’ ਪ੍ਰਾਚੀਨ ਕਾਲ ਤੋਂ ਚਲੇ ਆਉਂਦੇ ਇਸ ਨਾਂ ਦਾ ਇਹੀ ਅਰਥ ਸਹੀ ਹੁੰਦਾ ਹੈ। ਬਿਜਲੀ ਗਰਜ ਦੇ ਦੇਵਤੇ ਇੰਦਰ ਦਾ ਵੀ ਇਕ ਨਾਂ ਇਹੋ ਹੈ। ਸ਼ਾਇਦ ਕਿਸੇ ਗੋਰੇ ਚਿੱਟੇ ਜਨਮੇ ਬੱਚੇ ਦਾ ਇਹ ਨਾਂ ਰੱਖਿਆ ਜਾਂਦਾ ਹੋਵੇਗਾ, ਜੋ ਅੱਗੇ ਜਾ ਕੇ ਪ੍ਰਚਲਿਤ ਹੋ ਗਿਆ। ਰਵਾਇਤੀ ਤੌਰ `ਤੇ ਬੱਚਿਆਂ ਦੇ ਨਾਂ ਪੌਰਾਣਿਕ ਪਾਤਰਾਂ, ਅਵਤਾਰਾਂ, ਦੇਵਤਿਆਂ, ਨਾਇਕਾਂ ਦੇ ਨਾਂਵਾਂ `ਤੇ ਰੱਖੇ ਜਾਂਦੇ ਰਹੇ ਹਨ। ਸੋ, ਪੰਜਵੇਂ ਗੁਰੂ ਦੇ ਨਾਮਕਰਣ ਸਮੇਂ ਵੀ ਇਹੀ ਰੀਤ ਪੁਗਾਈ ਗਈ। ਹੋਰ ਗੁਰੂਆਂ ਦੇ ਨਾਂਵਾਂ ਵਿਚ ਵੀ ਇਹ ਪ੍ਰਵਿਰਤੀ ਦੇਖੀ ਜਾ ਸਕਦੀ ਹੈ।
‘ਅਰਜ’ ਧਾਤੂ ਵਿਚ ਚਮਕ, ਚਿੱਟਾਪਣ, ਉਜਲਾਪਣ, ਨਿਰਮਲਤਾ ਆਦਿ ਦੇ ਭਾਵ ਹਨ। ਧਿਆਨ ਦਿਉ ਚੜੇ੍ਹ ਦਿਨ, ਬਿਜਲੀ, ਦੁਧ ਅਤੇ ਚਾਂਦੀ ਦੇ ਰੰਗ ਵੱਲ। ‘ਅਰਜ’ ਤੋਂ ਬਣੇ ਅਰਜੁਨ (ਅਰਜ+ਉਨ) ਦੇ ਹੋਰ ਅਰਥਾਂ ਵਿਚ ਇਹ ਭਾਵ ਸਹੀ ਸਾਬਤ ਹੁੰਦੇ ਹਨ, ਜਿਵੇਂ ਇੱਕ ਚਿੱਟੇ ਫੁੱਲਾਂ ਵਾਲਾ ਦਰਖਤ; ਇੰਦਰ ਦਾ ਇਕ ਨਾਂ; ਚਿੱਟੇ ਰੰਗ ਦੀ ਕਨੇਰ; ਮੋਰ, ਸ਼ਾਇਦ ਚਿੱਟੇ ਰੰਗ ਦਾ; ਇਕ ਚਮੜੀ ਰੋਗ; ਅੱਖ ਦੇ ਚਿੱਟੇ ਭਾਗ ਦਾ ਇਕ ਰੋਗ; ਚਾਂਦੀ ਇਤਿਆਦਿ। ਧਾਤੂ ਦੇ ਚਮਕ ਵਾਲੇ ਅਰਥਾਂ ਤੋਂ ਸੰਸਕ੍ਰਿਤ ਵਿਚ ਇਸ ਦਾ ਇੱਕ ਅਰਥ ਸੋਨਾ ਵੀ ਹੈ। ਕਹਿੰਦੇ ਹਨ, ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ! ‘ਅਰਜ’ ਧਾਤੂ ਦਾ ਇਕ ਰੁਪਾਂਤਰ ‘ਰਜ’ ਵੀ ਹੈ, ਜਿਸ ਤੋਂ ਬਣੇ ਰਜਤ ਸ਼ਬਦ ਦਾ ਅਰਥ ਚਾਂਦੀ ਹੁੰਦਾ ਹੈ। ਇਹ ਸ਼ਬਦ ਵੀ ਵਿਅਕਤੀ ਨਾਂਵਾਂ ਵਜੋਂ ਵਰਤਿਆ ਜਾਂਦਾ ਹੈ।
ਹੁਣ ਜ਼ਰਾ ‘ਮਹਾਨ ਕੋਸ਼’ ਵਿਚ ਦਿੱਤੇ ਗਏ ਇਸ ਦੇ ਅਰਥ ‘ਕਮਾਉਣਾ[ ਖੱਟਣਾ[ ਜਮ੍ਹਾਂ ਕਰਨਾ’ ਦੇ ਅਰਥਾਂ ਵੱਲ ਆਈਏ। ਇਸ ਦੇ ਪੂਰੇ ਅਰਥ ਇਸ ਪ੍ਰਕਾਰ ਹਨ: ਪ੍ਰਾਪਤ ਕਰਨਾ, ਹਾਸਿਲ ਕਰਨਾ, ਪਹੁੰਚਣਾ, ਗ੍ਰਹਿਣ ਕਰਨਾ, ਕਮਾਉਣਾ ਆਦਿ। ਮੋਨੀਅਰ ਵਿਲੀਮਜ਼ ਨੇ ਇਸ ਧਾਤੂ ਨੂੰ ਵੱਖਰੇ ਤੌਰ `ਤੇ ਨਜਿੱਠਿਆ ਹੈ ਤੇ ਸੰਭਾਵਨਾ ਦਰਸਾਈ ਹੈ ਕਿ ਇਹ ਚਮਕ, ਚਟਿਆਈ ਦੇ ਅਰਥਾਂ ਵਾਲੇ ਅਰਜ਼ ਤੋਂ ਵੱਖਰਾ ਹੋ ਸਕਦਾ ਹੈ, ਕਿਉਂਕਿ ਭਾਵਾਂ ਦੀ ਕੋਈ ਤਾਰ ਨਹੀਂ ਜੁੜਦੀ। ਇਸ ਤੋਂ ਕ੍ਰਿਆਵੀ ਨਾਂਵ ਬਣਦਾ ਹੈ, ਅਰਜਨ (ਅਰਜੁਨ ਨਹੀਂ) ਜਿਸ ਵਿਚ ਪ੍ਰਾਪਤ ਕਰਨ, ਗ੍ਰਹਿਣ ਆਦਿ ਦੇ ਭਾਵ ਹਨ। ਪੰਜਾਬੀ ਵਿਚ ਇਹ ਸ਼ਬਦ ਘਟ ਹੀ ਪ੍ਰਚਲਿਤ ਹੈ। ਹਾਂ! ਇਸ ਤੋਂ ਬਣਿਆ ਭੂਤ ਕਾਰਦੰਤਕ ਅਰਜਿਤ ਜ਼ਰੂਰ ਸਾਹਿਤਕ/ਤਕਨੀਕੀ ਸ਼ੈਲੀ ਵਾਲੀ ਪੰਜਾਬੀ ਵਿਚ ਵਰਤਿਆ ਜਾਂਦਾ ਹੈ।
ਕੁਝ ਵਾਕ ਦੇਖੋ, ‘ਘਾਲਣਾ ਤੋਂ ਬਿਨਾ ਅਰਜਿਤ ਵਸਤੂ ਪਰਲੋਕ ਵਿਚ ਅਪਮਾਨ ਦਾ ਕਾਰਣ ਬਣਦੀ ਹੈ’; ‘ਅਰਜਿਤ ਸੱਚ ਤਪੱਸਿਆ ਦੀ ਅਗਨ-ਪ੍ਰੀਖਿਆ ਵਿਚੋਂ ਲੰਘ ਕੇ ਸੁੰਦਰਤਾ ਵਿਚ ਢਲ ਜਾਂਦਾ ਹੈ’ -ਸੀਤਾ ਰਾਮ ਬਾਹਰੀ, ਆਲੋਚਨਾ 1967; ‘ਸਿੱਖਿਆ ਦਾ ਅਰਥ ਹੁੰਦਾ ਹੈ, ‘ਗਿਆਨ ਅਰਜਿਤ ਕਰਨਾ।’ ਤਕਨੀਕੀ ਭਾਸ਼ਾ ਵਿਚ ਕਮਾਈ ਛੁੱਟੀ ਨੂੰ ਅਰਜਿਤ ਛੁੱਟੀ ਕਿਹਾ ਜਾਂਦਾ ਹੈ। ਅਰਜਿਤ ਸੰਪਤੀ ਵਿਰਾਸਤ ਵਿਚ ਮਿਲੀ ਸੰਪਤੀ ਤੋਂ ਉਲਟ ਖੁਦ ਖਰੀਦ ਕੇ ਬਣਾਈ ਸੰਪਤੀ ਹੈ। ਜਮਾਂਦਰੂ ਗੁਣਾਂ ਦੇ ਉਲਟ ਅਰਜਿਤ ਗੁਣ ਉਹ ਹੁੰਦੇ ਹਨ, ਜੋ ਮਨੁੱਖ ਚੌਗਿਰਦੇ ਜਾਂ ਸਮਾਜ ਤੋਂ ਗ੍ਰਹਿਣ ਕਰਦਾ ਹੈ।
ਇਥੇ ਇਹ ਦੱਸਣਾ ਕੁਥਾਂ ਨਹੀਂ ਕਿ ਅਰਬੀ ਫਾਰਸੀ ਵਲੋਂ ਵੀ ਦੋ ਵੱਖੋ ਵੱਖਰੇ ਸ੍ਰੋਤਾਂ ਤੋਂ ਪਰ ਇਕੋ ਸ਼ਬਦ ਜੋੜਾਂ ਵਾਲੇ ਅਰਜ/ਅਰਜ਼ ਸ਼ਬਦ ਹੋਰ ਹਨ। ਮੁਢਲੇ ਅੱਖਰ ਅਲਿਫ ਤੋਂ ਬਣਦੇ ਅਰਜ ਸ਼ਬਦ ਦਾ ਅਰਥ ਹੈ-ਭਾਅ, ਕੀਮਤ, ਕਦਰ, ਦੋ ਗਿੱਠਾਂ ਦਾ ਮਾਪ, ਪਨ੍ਹਾਂ, ਮਾਣ ਇੱਜਤ ਆਦਿ। ਇਸ ਦਾ ਇਕ ਰੂਪਾਂਤਰ ਅਰਜ਼ ਵੀ ਹੈ। ਐਨ ਅੱਖਰ ਨਾਲ ਸ਼ੁਰੂ ਹੋਣ ਵਾਲੇ ਅਰਜ਼ (ਅਰਬੀ ਵਲੋਂ) ਦਾ ਮਤਲਬ ਹੁੰਦਾ ਹੈ-ਪ੍ਰਗਟ ਕਰਨਾ, ਪੇਸ਼ ਕਰਨਾ, ਬੇਨਤੀ ਕਰਨਾ।
‘ਮਹਾਨ ਕੋਸ਼’ ਵਿਚ ਅਰਜਨ ਦੇ ਇੰਦਰਾਜ ਅਧੀਨ ਹੀ ਭਾਈ ਸੰਤੋਖ ਸਿੰਘ ਵਲੋਂ ਇਸ ਸ਼ਬਦ ਦੀ ਸ਼ਲੇਸ਼ ਅਲੰਕਾਰ ਵਜੋਂ ਕੀਤੀ ਵਰਤੋਂ ਦਰਸਾਈ ਗਈ ਹੈ। ‘ਅਰਜਨ ਤੇ ਅਰਜੁਨ ਸ਼ਬਦ’ ਕੋਸ਼ ਵਿਚ ਇਕੇ ਥਾਂ ਨਿਪਟਾਉਣ ਦੀ ਸਫਾਈ ਇਸ ਪ੍ਰਕਾਰ ਦਿੱਤੀ ਹੈ, “ਭਾਈ ਸੰਤੋਖ ਸਿੰਘ ਜੀ ਨੇ ਅਰਜਨ ਅਤੇ ਅਰਜੁਨ ਸ਼ਬਦ ਇਕੱਠੇ ਕਰ ਦਿੱਤੇ ਹਨ, ਇਸ ਲਈ ਅਸੀਂ ਭੀ ਦੋਵੇਂ ਸ਼ਬਦ ਇੱਕੇ ਥਾਂ ਲਿਖੇ ਹਨ।” ਆਮ ਪਾਠਕ ਲਈ ਸ਼ਬਦ ਦਾ ਅਜਿਹਾ ਨਿਭਾਓ ਪਾਰਦਰਸ਼ੀ ਨਹੀਂ ਹੈ,
ਅਰਜਨ ਸੁਨਤ ਸੁ ਦਾਸਨ ਕੋ ਦਾਨ ਦੇਤ
ਮੋਹ ਕੇ ਵਿਦਾਰਬੇ ਕੋ ਵਾਕ ਸਰ ਅਰਜਨ।
ਅਰਜਨ ਯਸ ਵਿਸਤੀਰਨ ਸੰਤੋਖ ਸਿੰਘ
ਜਹਾਂ ਤਹਾਂ ਜਾਨਿਯਤ ਮਾਨੋ ਤਰੁ ਅਰਜਨ।
ਅਰਜਨ ਭਏ ਗਨ ਮੋਖਪਦ ਲਏ ਤਿਨ
ਸਯਾਮਘਨ ਤਨ ਹੋਯ ਤੋਰੇ ਯਮਲਾਰਜਨ।
ਅਰਜ ਨ ਜਾਨਯੋਜਾਇ ਕੇਤੋ ਹੈ ਵਿਥਾਰ ਤੇਰੋ
ਐਸੋ ਰੂਪ ਧਾਰ ਆਇ ਰਾਜੈਂ ਗੁਰੁ ਅਰਜਨ।
ਇਸ ਵਿਚ ਸੱਤ ਵਾਰੀ ਵਰਤੇ ਗਏ ਇਸ ਸ਼ਬਦ ਦੇ ਕ੍ਰਮਵਾਰ ਅਰਥ ਇਸ ਪ੍ਰਕਾਰ ਗਿਣਾਏ ਗਏ ਹਨ: 1[ ਅਰਜਾਂ, ਬੇਨਤੀਆਂ; 2[ ਅਰਜੁਨ ਪਾਂਡਵ; 3[ ਉਜਲ; 4[ ਅਰਜੁਨ ਬਿਰਛ; 5[ ਨਿਰਮਲ; ਸ਼ੁੱਧ ਅੰਤਹਕਰਣ ਹੈ, ਜਿਸ ਦਾ; 6[ ਕ੍ਰਿਸ਼ਨ ਰੂਪ ਧਾਰ ਕੇ ਅਰਜਨ ਬਿਰਛਾਂ ਦੀ ਯਮਸ (ਜੋੜਾਂ) ਤੋੜਿਆ; 7[ ਚੌੜਾਨ, ਫੈਲਾਉ, ਵਿਸਤਾਰ।
ਅਰਜਨ ਸ਼ਬਦ ਭਾਰੋਪੀ ਹੈ, ਜਿਸ ਦਾ ਮੂਲ ‘ੳਰਗ’ ਕਲਪਿਆ ਗਿਆ ਹੈ। ਇਸ ਵਿਚ ਚਮਕਣ, ਉਜਲਾਪਣ, ਸਫੈਦੀ ਦੇ ਭਾਵ ਹਨ। ਇਸ ਤੋਂ ਸੰਸਕ੍ਰਿਤ ਦੇ ਅਰਜ ਤੋਂ ਬਿਨਾ ਅਵੇਸਤਾ, ਪੁਰਾਣੀ ਫਾਰਸੀ, ਆਰਮੀਨੀਅਨ, ਗਰੀਕ, ਲਾਤੀਨੀ, ਪੁਰਾਣੀ ਆਇਰਿਸ਼, ਅਤੇ ਬਰੈਟਨ ਵਿਚ ਵਿਉਤਪਤ ਰਲਦੇ-ਮਿਲਦੇ ਅਰਥਾਂ ਵਾਲੇ ਸ਼ਬਦ ਮਿਲਦੇ ਹਨ। ਦਸਵੀਂ ਤੱਕ ਵੀ ਰਸਾਇਣ ਪੜ੍ਹੇ ਵਿਦਿਆਰਥੀ ਜਾਣਦੇ ਹੋਣਗੇ ਕਿ ਤੱਤ ਵਜੋਂ ਚਾਂਦੀ ਲਈ ਵਰਤਿਆ ਜਾਂਦਾ ਅੱਖਰੀ ਚਿੰਨ੍ਹ ੳਗ ਹੁੰਦਾ ਹੈ ਅਤੇ ਇਹ ਅੰਗਰੇਜ਼ੀ ਵਿਚ ਚਾਂਦੀ ਲਈ ਵਰਤੇ ਜਾਂਦੇ ਸ਼ਬਦ ੳਰਗੲਨਟ ਦਾ ਸੰਖੇਪ ਹੈ, ਜੋ ਲਾਤੀਨੀ ੳਰਗੲਨਟੁਮ ਦਾ ਬਦਲਿਆ ਰੂਪ ਹੈ।
14ਵੀਂ ਸਦੀ ਦੀ ਅੰਗਰੇਜ਼ੀ ਵਿਚ ਇਸ ਸ਼ਬਦ ਨੂੰ ਪਾਰੇ ਦੇ ਅਰਥਾਂ ਵਿਚ ਵੀ ਲਿਆ ਜਾਂਦਾ ਸੀ। ਇਹ ਸ਼ਬਦ ‘ਅਰਜਨਟੀਨਾ’, ਜਿਸ ਨੂੰ ਪੁਰਾਣੇ ਪੰਜਾਬੀ ਅਰਜਣਟੈਣ ਵੀ ਕਿਹਾ ਕਰਦੇ ਸਨ, ਵਿਚ ਬੋਲਦਾ ਹੈ। 15ਵੀਂ ਸਦੀ ਵਿਚ ਦੱਖਣੀ ਅਮਰੀਕਾ ਵਿਚ ਚਾਂਦੀ ਦੀ ਖੋਜ ਹੋਈ ਤਾਂ ਜਿਸ ਖੇਤਰ ਵਿਚ ਇਹ ਧਾਤ ਮਿਲੀ ਉਸ ਨੂੰ ‘ਅਰਜਨਟੀਨਾ’ ਦਾ ਨਾਂ ਦਿੱਤਾ ਗਿਆ। ਇਤਾਲਵੀ ਭਾਸ਼ਾ ਦੇ ਇਸ ਸ਼ਬਦ ਦਾ ਅਰਥ ਹੈ, ਚਾਂਦੀਵੰਨਾ। ਦਲੀਲ ਦੇਣ ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ ੳਰਗੁੲ ਵੀ ਇਸੇ ਧਾਤੂ ਨਾਲ ਜਾ ਜੁੜਦਾ ਹੈ। ਲਾਤੀਨੀ ਤੋਂ ਫਰਾਂਸੀਸੀ ਥਾਣੀਂ ਆਏ ਇਸ ਸ਼ਬਦ ਵਿਚ ਉਜਾਗਰ ਕਰਨ, ਰੋਸ਼ਨ ਕਰਨ, ਸਪੱਸ਼ਟ ਕਰਨ, ਜੱਗ ਜਾਹਰ ਕਰਨ ਦੇ ਪ੍ਰਾਚੀਨ ਭਾਵ ਸਨ।