ਦਿੱਲੀ ਦੇ ਦਿਲ ਵਿਚ ਦਵੈਸ਼!

ਰਾਜ-ਮਦ ਦੇ ਨਸ਼ੇ ਵਿਚ ਚੂਰ ਹਾਕਮ, ਖੌਰੇ ਮਿਲਦਾ ਕੀ ਇਨ੍ਹਾਂ ਨੂੰ ਜਬਰ ਵਿਚੋਂ।
ਵਿਚ ਮੀਡੀਏ ਧੌਂਸ ਦਾ ਬੋਲਬਾਲਾ, ਆਉਂਦੀ ਬੋਅ ਹਰ ਚੰਦਰੀ ਖਬਰ ਵਿਚੋਂ।
ਫਾਹੇ ਟੰਗਣਾ ਚਾਹੁੰਦੀ ਏ ਅੱਜ ਦਿੱਲੀ, ਔਰੰਗਜ਼ੇਬ ਨੂੰ ਕੱਢ ਕੇ ਕਬਰ ਵਿਚੋਂ।
ਹੁੰਦਾ ਉਗਣਾ ਸਦਾ ਤਬਦੀਲੀਆਂ ਨੇ, ਜ਼ੁਲਮ ਸਹਿੰਦਿਆਂ ਲੋਕਾਂ ਦੇ ਸਬਰ ਵਿਚੋਂ।
ਸਦੀਆਂ ਬੀਤੀਆਂ ਨਾਨੀ ਸੀ ਖਸਮ ਕੀਤਾ, ਦੋਹਤਾ ਚੱਟੀ ਹੁਣ ਆਣ ਕੇ ਭਰੇ ਕਾਹਤੋਂ।
ਵੰਨ-ਸੁਵੰਨਤਾ ਬਾਗਾਂ ਵਿਚ ਸੋਭਦੀ ਐ, ਕੋਈ ਫੁੱਲ ਵੀ ਖਿੜਨ ਤੋਂ ਡਰੇ ਕਾਹਤੋਂ!