ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਗੁਰਬਾਣੀ ਸਿੱਖਾਂ ਲਈ ਹੀ ਨਹੀਂ, ਸਗੋਂ ਦੁਨੀਆਂ ਦੇ ਹਰ ਵਿਅਕਤੀ ਲਈ ਗਿਆਨ ਦਾ ਚਾਨਣ ਮੁਨਾਰਾ ਹੈ। ਇਹ ਗੱਲ ਤਾਂ ਹੀ ਸਮਝ ਪੈਂਦੀ ਹੈ, ਜੇ ਗੁਰਬਾਣੀ ਠੀਕ ਢੰਗ ਨਾਲ ਪੜ੍ਹੀ ਤੇ ਸਹੀ ਢੰਗ ਨਾਲ ਸਮਝੀ ਜਾਵੇ। ਸਭ ਤੋਂ ਵੱਡੀ ਤੇ ਪਹਿਲੀ ਸਮੱਸਿਆ ਬਾਣੀ ਦੇ ਸ਼ੁੱਧ ਉਚਾਰਨ ਦੀ ਹੈ, ਜੋ ਨਵੇਂ ਪੜ੍ਹਨ ਵਾਲਿਆਂ ਨੂੰ ਅਕਸਰ ਆਉਂਦੀ ਹੈ। ਨਵੇਂ ਪਾਠਕ ਬਾਣੀ ਪੜ੍ਹਨ ਤੋਂ ਇਸ ਲਈ ਝਿਜਕਦੇ ਹਨ ਕਿ ਉਨ੍ਹਾਂ ਨੂੰ ਇਹ ਸਾਧਾਰਨ ਪ੍ਰਤੀਤ ਨਹੀਂ ਹੁੰਦੀ। ਉਹ ਬਾਣੀ ਪੜ੍ਹਨ ਤੋਂ ਕੰਨੀ ਕਤਰਾਉਂਦੇ ਹਨ ਕਿ ਕਿਤੇ ਅਸ਼ੁੱਧ ਉਚਾਰਨ ਹੀ ਨਾ ਕਰ ਬੈਠਣ ਤੇ ਉਨ੍ਹਾਂ ਨੂੰ ਕੋਈ ਪਾਪ ਹੀ ਨਾ ਲੱਗ ਜਾਵੇ। ਦਰਅਸਲ ਅਜਿਹੀ ਕੋਈ ਗੱਲ ਨਹੀਂ ਹੈ, ਪਰ ਪਾਠ ਸਮਝ ਕੇ ਹੀ ਕਰਨਾ ਚਾਹੀਦਾ ਹੈ।
ਸਮਝਣ ਵਾਲੀ ਪਹਿਲੀ ਗੱਲ ਇਹ ਹੈ ਕਿ ਗੁਰਬਾਣੀ ਦੀ ਰਚਨਾ ਗੁਰਬਾਣੀ ਵਿਆਕਰਣ ਅਨੁਸਾਰ ਹੋਈ ਹੈ, ਜੋ ਆਮ ਪੰਜਾਬੀ ਵਿਆਕਰਣ ਤੋਂ ਥੋੜ੍ਹੀ ਭਿੰਨ ਹੈ। ਗੁਰਬਾਣੀ ਕਾਵਿ ਰੂਪ ਵਿਚ ਹੋਣ ਕਰਕੇ ਇਸ ਵਿਚ ਘਟ ਤੋਂ ਘਟ ਸ਼ਬਦ ਵਰਤੇ ਗਏ ਹਨ। ਖਾਸ ਕਰ ਕ੍ਰਿਆਵਾਚਕ ਤੇ ਸੰਗਿਆਵਾਚਕ ਸ਼ਬਦ ਵਧੇਰੇ ਨਾ ਵਰਤ ਕੇ ਕੇਵਲ ਵਾਧੂ ਲਗਾਂ ਮਾਤਰਾਵਾਂ ਲਾ ਕੇ ਹੀ ਸ਼ਬਦਾਂ ਵਿਚ ਅਜਿਹੇ ਅਰਥ ਪਾਏ ਗਏ ਹਨ। ਇਹ ਵਿਧੀ ਉਨ੍ਹਾਂ ਦਿਨਾਂ ਵਿਚ ਪ੍ਰਚਲਿਤ ਸੀ, ਜਦੋਂ ਲਿਖਤ-ਪੜ੍ਹਤ ਵਿਚ ਵਾਰਤਕ ਦੀ ਵਰਤੋਂ ਨਹੀਂ ਸੀ ਹੁੰਦੀ ਜਾਂ ਬਹੁਤ ਘਟ ਹੁੰਦੀ ਸੀ ਤੇ ਗੱਲ ਸੰਖੇਪ ਜਾਂ ਕਾਵਿ ਰੂਪ ਵਿਚ ਹੀ ਲਿਖੀ ਜਾਂਦੀ ਸੀ।
ਗੁਰਬਾਣੀ ਵਿਚ ਸਾਨੂੰ ਕਈ ਅਜਿਹੀਆਂ ਲਗਾਂ ਮਾਤਰਾਵਾਂ ਵੇਖਣ ਨੂੰ ਮਿਲਦੀਆਂ ਹਨ, ਜੋ ਉਚਾਰੀਆਂ ਨਹੀਂ ਜਾਂਦੀਆਂ, ਪਰ ਸ਼ਬਦਾਂ ਦੇ ਅਰਥ ਨਿਰਧਾਰਤ ਕਰਨ ਲਈ ਲਿਖੀਆਂ ਜਰੂਰ ਜਾਂਦੀਆਂ ਹਨ। ਇਨ੍ਹਾਂ ਦੇ ਹੁੰਦਿਆਂ ਬਹੁਤ ਸਾਰੇ ਨਵੇਂ ਪਾਠਕਾਂ, ਖਾਸ ਕਰ ਵਿਦਿਆਰਥੀਆਂ ਨੂੰ, ਗੁਰਬਾਣੀ ਦੇ ਸਹੀ ਉਚਾਰਨ ਵਿਚ ਇਹ ਮੁਸ਼ਕਿਲ ਆਉਂਦੀ ਹੈ ਕਿ ਕਿਸ ਨੂੰ ਉਚਾਰੀਏ ਤੇ ਕਿਸ ਨੂੰ ਨਾ? ਪਰ ਘਬਰਾਉਣ ਦੀ ਲੋੜ ਨਹੀਂ, ਇਹ ਇੰਨਾ ਔਖਾ ਕੰਮ ਨਹੀਂ ਹੈ।
ਹਰ ਪੰਜਾਬੀ ਪੜ੍ਹਨ ਵਾਲੇ ਨੂੰ ਇਹ ਤਾਂ ਪਤਾ ਹੀ ਹੈ ਕਿ ਪੰਜਾਬੀ ਦੇ 35 ਅੱਖਰ ਹਨ। ਇਨ੍ਹਾਂ ਸਭ ਅੱਖਰਾਂ ਦੀ ਇਕ ਇਕ ਮੂਲ ਮੁਕਤਾ ਅਵਾਜ਼ ਹੁੰਦੀ ਹੈ, ਜਿਸ ਦੀ ਕੋਈ ਦਿਸ਼ਾ ਜਾਂ ਸੇਧ ਨਹੀਂ ਹੁੰਦੀ। ਇਸ ਤੋਂ ਇਲਾਵਾ ਬਾਰਾਂ ਭਿੰਨ ਭਿੰਨ ਲਗਾਂ ਮਾਤਰਾਵਾਂ ਹਨ, ਜੋ ਇਨ੍ਹਾਂ ਅੱਖਰਾਂ ਦੇ ਖੱਬੇ-ਸੱਜੇ ਜਾਂ ਉਪਰ ਹੇਠ ਲਗਦੀਆਂ ਹਨ। ਇਹ ਲਗਾਂ ਮਾਤਰਾਵਾਂ ਵੱਖ ਵੱਖ ਅੱਖਰਾਂ ਨਾਲ ਲੱਗ ਕੇ ਇਨ੍ਹਾਂ ਦੀ ਧੁਨੀ ਨੂੰ ਇਕ ਖਾਸ ਢੰਗ ਨਾਲ ਬਦਲ ਦਿੰਦੀਆਂ ਹਨ। ਇਨ੍ਹਾਂ ਲਗਾਂ ਮਾਤਰਾਵਾਂ ਦੀ ਸਿੱਖਿਆ ਹਰ ਪੰਜਾਬੀ ਪੜ੍ਹਨ ਵਾਲੇ ਨੂੰ ਮੁਹਾਰਨੀ ਦ੍ਰਿੜਾਉਣ ਵੇਲੇ ਦਿੱਤੀ ਜਾਂਦੀ ਹੈ। ਸੋ, ਬੁਨਿਆਦੀ ਗੱਲ ਇਹ ਹੈ ਕਿ ਇਹ ਸਭ ਅਵਾਜ਼ਾਂ ਤੇ ਧੁਨੀਆਂ ਗੁਰਬਾਣੀ ਵਿਚ ਆਮ ਪੰਜਾਬੀ ਦੀ ਤਰ੍ਹਾਂ ਹੀ ਪੜ੍ਹੀਆਂ ਤੇ ਉਚਾਰੀਆਂ ਜਾਂਦੀਆਂ ਹਨ, ਪਰ ਇਨ੍ਹਾਂ ਨੂੰ ਕਦੋਂ ਉਚਾਰਿਆ ਜਾਵੇਗਾ ਤੇ ਕਦੋਂ ਨਹੀਂ? ਇਹ ਗੱਲ ਗੁਰਬਾਣੀ ਵਿਚ ਆਮ ਪੰਜਾਬੀ ਤੋਂ ਭਿੰਨ ਹੈ। ਜੇ ਜਗਿਆਸੂ ਇਹ ਗੱਲ ਧਿਆਨ ਨਾਲ ਸਮਝ ਲੈਣ ਤਾਂ ਕੇਵਲ ਦੋ ਮਿੰਟ ਵਿਚ ਸ਼ੁੱਧ ਬਾਣੀ ਉਚਾਰਨ ਦਾ ਗੁਰ ਜਾਂ ਢੰਗ ਜਾਣ ਸਕਦੇ ਹਨ।
ਪਹਿਲੀ ਗੱਲ, ਗੁਰਬਾਣੀ ਨੂੰ ਮੁੱਖ ਤੌਰ ‘ਤੇ ਉਵੇਂ ਹੀ ਪੜ੍ਹੋ ਜਿਵੇਂ ਸਾਧਾਰਨ ਪੰਜਾਬੀ ਪੜ੍ਹੀ ਜਾਂਦੀ ਹੈ। ਸਭ ਅੱਖਰਾਂ ਦੀਆਂ ਅਵਾਜ਼ਾਂ ਤੇ ਸਭ ਲਗਾਂ ਮਾਤਰਾਵਾਂ ਦੀਆਂ ਧੁਨੀਆਂ ਇਥੇ ਵੀ ਆਮ ਪੰਜਾਬੀ ਵਾਲੀਆਂ ਹਨ। ਫਰਕ ਇਹ ਹੈ ਕਿ ਗੁਰਬਾਣੀ ਵਿਚ ਕਿਸੇ ਸ਼ਬਦ ਦੇ ਆਖਰੀ ਅੱਖਰ ਨਾਲ ਆਈਆਂ ਸਿਹਾਰੀ ਤੇ ਔਂਕੜ ਦੀਆਂ ਲਗਾਂ ਮਾਤਰਾਵਾਂ ਅਵਾਜ਼ ਨਹੀਂ ਦਿੰਦੀਆਂ, ਭਾਵ ਸਾਈਲੈਂਟ ਹੁੰਦੀਆਂ ਹਨ। ਅਜਿਹੇ ਸ਼ਬਦ ਵਿਚ ਆਖਰੀ ਅੱਖਰ ਨੂੰ ਮੁਕਤੇ ਵਾਂਗ ਉਚਾਰਿਆ ਜਾਂਦਾ ਹੈ। ਮਿਸਾਲ ਵਜੋਂ ḔਆਖਣਿḔ ਤੇ ḔਆਖਣੁḔ ਦੋਵੇਂ ਆਖਣ ਹੀ ਪੜ੍ਹੇ ਜਾਣਗੇ, ਆਖਣੀ ਤੇ ਆਖਣੂ ਨਹੀਂ। ਯਾਦ ਰਹੇ, ਸ਼ਬਦ ਦੇ ਆਖਰੀ ਅੱਖਰ ਨਾਲ ਜੇ ਸਿਹਾਰੀ ਜਾਂ ਔਂਕੜ ਲੱਗਾ ਹੋਵੇ ਤਾਂ ਇਹ ਅੱਖਰ ਧੁਨੀ ਮੁਕਤ ਭਾਵ ਮੁਕਤਾ ਅਵਾਜ਼ ਨਾਲ ਪੜ੍ਹਿਆ ਜਾਵੇਗਾ।
ਦੂਜੀ ਯਾਦ ਰੱਖਣ ਯੋਗ ਗੱਲ ਇਹ ਹੈ ਕਿ ਹੁਣੇ ਹੁਣੇ ਦੱਸਿਆ ਗੁਰ ਵਾਵਲ ਅੱਖਰਾਂ ‘ਤੇ ਲਾਗੂ ਨਹੀਂ ਹੁੰਦਾ। ਵਾਵਲ ਅਖਰ ਉਹ ਹੁੰਦੇ ਹਨ, ਜਿਨ੍ਹਾਂ ਦੀਆਂ ਅਵਾਜ਼ਾਂ ਸਿੱਧੀਆਂ ਗਲੇ ‘ਚੋਂ ਨਿਕਲਦੀਆਂ ਹਨ ਤੇ ਇਨ੍ਹਾਂ ਦੇ ਉਚਾਰਨ ਸਮੇਂ ਜੀਭ, ਤਾਲੂ, ਦੰਦ ਤੇ ਬੁੱਲ੍ਹ ਨਹੀਂ ਵਰਤ ਹੁੰਦੇ। ਪੰਜਾਬੀ ਵਿਚ ਇਹ ਅਖਰ ‘A’, ‘ਅ’ ਤੇ ‘e’ ਹਨ। ‘ਹ’ ਭਾਵੇ ਪੂਰਾ ਵਾਵਲ ਨਹੀਂ, ਪਰ ਅਰਧ-ਵਾਵਲ ਹੋਣ ਕਰਕੇ ਇਹ ਵੀ ਇਨ੍ਹਾਂ ਵਿਚ ਸ਼ਾਮਲ ਹੈ। ਇਸ ਦੀ ਅਵਾਜ਼ ਵੀ ਗਲੇ ਤੋਂ ਨਿਕਲਦੀ ਹੈ। ਇਸ ਲਈ ਜੇ ਕਿਸੇ ਸ਼ਬਦ ਦੇ ਆਖਰ ਵਿਚ ‘A’, ‘ਅ’, ‘e’ ਤੇ ‘ਹ’ ਹੋਣ ਤੇ ਇਨ੍ਹਾਂ ਨੂੰ ਸਿਹਾਰੀ ਜਾਂ ਔਂਕੜ ਲੱਗੇ ਹੋਣ ਤਾਂ ਇਨ੍ਹਾਂ ਅੱਖਰਾਂ ਨਾਲ ਇਨ੍ਹਾਂ ਦੋ ਲਗਾਂ ਮਾਤਰਾਵਾਂ ਦੀ ਅਵਾਜ਼ ਉਚਾਰੀ ਜਾਵੇਗੀ।
ਤੀਜੀ ਗੱਲ, ਇਸ ਗੁਰ ਨੂੰ ਛੋਟਾ ਵੀ ਕੀਤਾ ਜਾ ਸਕਦਾ ਹੈ, ਕਿਉਂਕਿ ‘ਅ’ ਨਾਲ ਔਂਕੜ ਤੇ ਸਿਹਾਰੀ ਨਹੀਂ ਲਗਦੇ, ਇਸ ਲਈ ਇਸ ਨੂੰ ਗੁਰ ਵਿਚੋਂ ਬਾਹਰ ਕੱਢਿਆ ਜਾ ਸਕਦਾ ਹੈ। ਸੋ, ਸਿੱਧਾ ਅਸੂਲ ਇਹ ਹੋਇਆ ਕਿ ਗੁਰਮੁਖੀ ਪੜ੍ਹਨ ਵੇਲੇ ਕਿਸੇ ਵੀ ਸ਼ਬਦ ਦੇ ਅਖੀਰਲੇ ਅੱਖਰ ਨਾਲ ਲੱਗੀ ਸਿਹਾਰੀ ਤੇ ਔਂਕੜ ਦੀ ਮਾਤਰਾ ਅਵਾਜ਼ ਨਹੀਂ ਦੇਵੇਗੀ, ਪਰ ਜੇ ਕਿਸੇ ਸ਼ਬਦ ਦਾ ਅਖੀਰਲਾ ਅੱਖਰ ‘A’, ‘ਅ’ ਜਾਂ ‘ਹ’ ਹੋਵੇ ਤਾਂ ਉਸ ਨਾਲ ਇਹ ਦੋਵੇਂ ਲਗਾਂ ਮਾਤਰਾਵਾਂ ਅਵਾਜ਼ ਦੇਣਗੀਆਂ ਤੇ ਉਚਾਰੀਆਂ ਜਾਣਗੀਆਂ।
ਇਨ੍ਹਾਂ ਸਭ ਨਿਯਮਾਂ ਨੂੰ ਇਕੋ ਸੌਖੇ ਨਿਯਮ ਵਿਚ ਵੀ ਸਮੇਟਿਆ ਜਾ ਸਕਦਾ ਹੈ। ਇਹ ਸਰਲ ਨਿਯਮ ਇਹ ਹੈ ਕਿ ਸਭ ਅੱਖਰਾਂ ਨਾਲ ਲੱਗੀਆਂ ਲਗਾਂ ਮਾਤਰਾਵਾਂ ਨੂੰ ਸਾਧਾਰਨ ਪੰਜਾਬੀ ਵਾਂਗ ਹੀ ਪੜ੍ਹੋ, ਪਰ ਜੇ ਕਿਸੇ ਸ਼ਬਦ ਦੇ ਆਖਰੀ ਅੱਖਰ ਨੂੰ ਸਿਹਾਰੀ ਜਾਂ ਔਂਕੜ ਲੱਗਾ ਹੋਵੇ ਤਾਂ ਉਸ ਅੱਖਰ ਨੂੰ ਉਸ ਦੀ ਮੁਕਤਾ ਅਵਾਜ਼ ਨਾਲ ਉਚਾਰੋ। ਇਥੇ ਇਹ ਸਮਝਣਾ ਜਰੂਰੀ ਹੈ ਕਿ ‘A’ ਦੀ ਮੁਕਤਾ ਅਵਾਜ਼ ‘ਉ’, ‘ਅ’ ਦੀ ਮੁਕਤਾ ਅਵਾਜ਼ ‘ਆ’, ‘e’ ਦੀ ਮੁਕਤਾ ਅਵਾਜ਼ ‘ਈ’ ਹੁੰਦੀ ਹੈ ਤੇ ‘ਹ’ ਦੀ ਮੁਕਤਾ ਅਵਾਜ਼ ‘ਹਿ’ ਤੇ ‘ਹੁ’ ਦੇ ਵਿਚਕਾਰ ਦੀ ਹੁੰਦੀ ਹੈ। ਇਨ੍ਹਾਂ ਵਾਵਲ ਅੱਖਰਾਂ ਦੀਆਂ ਮੁਕਤਾ ਅਵਾਜ਼ਾਂ ਪਹਿਲਾਂ ਹੀ ਧੁਨੀਆਤਮਕ ਹੋਣ ਕਾਰਨ ਇਨ੍ਹਾਂ ਨੂੰ ਸਿਹਾਰੀ ਜਾਂ ਔਂਕੜ ਲੱਗੇ ਦਾ ਕੋਈ ਅਸਰ ਨਹੀਂ ਪੈਂਦਾ।