ਪੱਲੇ ਬੰਨ੍ਹੀਏ ਕਿਹਾ ਸਿਆਣਿਆਂ ਦਾ, ਚਾਦਰ ਦੇਖ ਕੇ ਪੈਰ ਪਸਾਰੀਏ ਜੀ।
ਪਈਆਂ ਖੋਟੀਆਂ ਆਦਤਾਂ ਮਾਰ ਦੇਈਏ, ਕਾਹਤੋਂ ਆਪਣੇ ਆਪ ਨੂੰ ਮਾਰੀਏ ਜੀ।
ਲੈਣੇ ਕਾਸਨੂੰ ਅੱਡੀਆਂ ਚੱਕ ਫਾਹੇ, ਨਾਲ ਸਬਰ ਸੰਤੋਖ ਦੇ ਸਾਰੀਏ ਜੀ।
ਚੜ੍ਹਦੀ ਕਲਾ ਦੇ ਪੁਰਖਿਆਂ ਗੀਤ ਗਾਏ, ਵਿਰਸਾ ਆਪਣਾ ਜ਼ਰਾ ਨਿਹਾਰੀਏ ਜੀ।
ਕਰਕੇ ਯਾਦ ਮਾਂ-ਬਾਪ ਦੀ ਘਾਲਣਾ ਨੂੰ, ਢਹਿੰਦੀ ਕਲਾ ਨੂੰ ਦਿਲੋਂ ਨਕਾਰੀਏ ਜੀ।
ਵਿਹਲੜਪੁਣਾ ਸਰਕਾਰਾਂ ਦੀ ਝਾਕ ਛੱਡੋ, ਆਪਣ ਹੱਥੀਂ ਹੀ ‘ਕਾਜ ਸਵਾਰੀਏ’ ਜੀ।