ਬਠਿੰਡਾ: ਪੰਜਾਬ ਸਰਕਾਰ ਨੇ ਆਖਰ ਲੰਮੀ ਉਡੀਕ ਮਗਰੋਂ ਪੰਚਾਇਤ ਸਮਿਤੀਆਂ ਦੇ ਚੇਅਰਮੈਨਾਂ ਅਤੇ ਵਾਈਸ ਚੇਅਰਮੈਨਾਂ ਦਾ ਰਾਖਵਾਂਕਰਨ ਜਾਰੀ ਕਰ ਦਿੱਤਾ ਹੈ, ਜਿਸ ਨਾਲ ਚੇਅਰਮੈਨ ਬਣਨ ਲਈ ਚਾਹਵਾਨਾਂ ਦਾ ਰਾਹ ਖੁੱਲ੍ਹ ਗਿਆ ਹੈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਨੇ 150 ਪੰਚਾਇਤ ਸਮਿਤੀਆਂ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੇ ਰਾਖਵੇਂਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਜਿਸ ਤਹਿਤ 94 ਸਮਿਤੀਆਂ ਦੇ ਚੇਅਰਮੈਨ ਜਨਰਲ ਵਰਗ ਦੇ ਹੋਣਗੇ ਜਦੋਂ ਕਿ 56 ਸਮਿਤੀਆਂ ‘ਤੇ ਦਲਿਤ ਵਰਗ ਲਈ ਰਾਖਵੀਆਂ ਹੋਣਗੀਆਂ।
ਨੋਟੀਫਿਕੇਸ਼ਨ ਅਨੁਸਾਰ ਪੰਜਾਬ ਭਰ ‘ਚ ਦਲਿਤ ਵਰਗ ਦੇ ਪੁਰਸ਼ਾਂ ਲਈ 34 ਸਮਿਤੀਆਂ, ਦਲਿਤ ਵਰਗ ਦੀਆਂ ਔਰਤ ਮੈਂਬਰਾਂ ਲਈ 22 ਸਮਿਤੀਆਂ, ਜਨਰਲ ਵਰਗ ਦੀਆਂ ਔਰਤਾਂ ਲਈ 43 ਅਤੇ ਜਨਰਲ ਵਰਗ ਦੇ ਪੁਰਸ਼ਾਂ ਲਈ 51 ਸਮਿਤੀਆਂ ਦੀ ਚੇਅਰਮੈਨੀ ਰੱਖੀ ਗਈ ਹੈ। ਭਾਵੇਂ ਰੋਟੇਸ਼ਨ ਅਨੁਸਾਰ ਇਹ ਰਾਖਵਾਂਕਰਨ ਕੀਤਾ ਗਿਆ ਪ੍ਰੰਤੂ ਮੰਤਰੀਆਂ ਦੇ ਹਲਕੇ ਰਾਖਵੇਂਕਰਨ ਦੀ ਮਾਰ ਤੋਂ ਬਚ ਗਏ ਹਨ। ਬਠਿੰਡਾ ਜ਼ਿਲ੍ਹੇ ‘ਚ ਐਸ਼ਸੀ. (ਪੁਰਸ਼) ਲਈ ਮੌੜ ਤੇ ਸੰਗਤ, ਐਸ਼ਸੀ. (ਔਰਤ) ਲਈ ਨਥਾਣਾ, ਜਨਰਲ ਵਰਗ ਦੀ ਔਰਤ ਲਈ ਰਾਮਪੁਰਾ, ਫੂਲ ਤੇ ਗੋਨਿਆਣਾ ਅਤੇ ਜਨਰਲ ਵਰਗ ਦੇ ਪੁਰਸ਼ ਲਈ ਤਲਵੰਡੀ ਸਾਬੋ ਤੇ ਭਗਤਾ ਭਾਈਕਾ ਸਮਿਤੀ ਦੀ ਚੇਅਰਮੈਨੀ ਜਨਰਲ ਰੱਖੀ ਗਈ ਹੈ।
ਮਾਨਸਾ ਜ਼ਿਲ੍ਹੇ ‘ਚ ਐਸ਼ਸੀ. (ਪੁਰਸ਼) ਲਈ ਬੁਢਲਾਡਾ, ਐਸ਼ਸੀ. (ਔਰਤ) ਲਈ ਸਰਦੂਲਗੜ੍ਹ, ਜਨਰਲ ਵਰਗ (ਮਹਿਲਾ) ਲਈ ਭੀਖੀ ਅਤੇ ਜਨਰਲ ਵਰਗ (ਪੁਰਸ਼) ਲਈ ਝੁਨੀਰ ਤੇ ਮਾਨਸਾ ਸਮਿਤੀ ਦੀ ਚੇਅਰਮੈਨੀ ਜਨਰਲ ਰੱਖੀ ਗਈ ਹੈ। ਮੋਗਾ ਜ਼ਿਲ੍ਹੇ ‘ਚ ਐਸ਼ਸੀ. (ਪੁਰਸ਼) ਲਈ ਨਿਹਾਲ ਸਿੰਘ ਵਾਲਾ, ਐਸ਼ਸੀ. (ਔਰਤ) ਲਈ ਮੋਗਾ ਵਨ, ਜਨਰਲ ਵਰਗ (ਮਹਿਲਾ) ਲਈ ਧਰਮਕੋਟ ਅਤੇ ਜਨਰਲ ਵਰਗ (ਪੁਰਸ਼) ਲਈ ਬਾਘਾ ਪੁਰਾਣਾ ਤੇ ਮੋਗਾ ਟੂ ਸਮਿਤੀ ਦੀ ਚੇਅਰਮੈਨੀ ਜਨਰਲ ਰੱਖੀ ਗਈ ਹੈ। ਫਾਜ਼ਿਲਕਾ ਜ਼ਿਲ੍ਹੇ ‘ਚ ਐਸ਼ਸੀ. (ਪੁਰਸ਼) ਲਈ ਜਲਾਲਾਬਾਦ, ਐਸ਼ਸੀ. (ਔਰਤ) ਲਈ ਖੂਹੀਆ ਸਰਵਰ, ਜਨਰਲ ਵਰਗ (ਮਹਿਲਾ) ਲਈ ਫਾਜ਼ਿਲਕਾ ਅਤੇ ਜਨਰਲ ਵਰਗ (ਪੁਰਸ਼) ਲਈ ਅਰਨੀਵਾਲਾ ਤੇ ਅਬੋਹਰ ਸਮਿਤੀ ਦੀ ਚੇਅਰਮੈਨੀ ਜਨਰਲ ਰੱਖੀ ਗਈ ਹੈ। ਫਰੀਦਕੋਟ ਜ਼ਿਲ੍ਹੇ ‘ਚ ਐਸ਼ਸੀ. (ਪੁਰਸ਼) ਲਈ ਜੈਤੋ, ਜਨਰਲ ਵਰਗ (ਮਹਿਲਾ) ਲਈ ਕੋਟਕਪੂਰਾ ਅਤੇ ਜਨਰਲ ਵਰਗ (ਪੁਰਸ਼) ਲਈ ਫਰੀਦਕੋਟ ਸਮਿਤੀ ਦੀ ਚੇਅਰਮੈਨੀ ਜਨਰਲ ਰੱਖੀ ਗਈ ਹੈ। ਫਿਰੋਜ਼ਪੁਰ ਜ਼ਿਲ੍ਹੇ ‘ਚ ਐਸ਼ਸੀ. (ਪੁਰਸ਼) ਲਈ ਫਿਰੋਜ਼ਪੁਰ ਤੇ ਮਮਦੋਟ, ਐਸ਼ਸੀ. (ਔਰਤ) ਲਈ ਮਖੂ, ਜਨਰਲ ਵਰਗ (ਮਹਿਲਾ) ਲਈ ਘੱਲ ਖੁਰਦ ਤੇ ਗੁਰੂਹਰਸਹਾਏ ਅਤੇ ਜਨਰਲ ਵਰਗ (ਪੁਰਸ਼) ਲਈ ਜ਼ੀਰਾ ਸਮਿਤੀ ਦੀ ਚੇਅਰਮੈਨੀ ਜਨਰਲ ਰੱਖੀ ਗਈ ਹੈ। ਬਰਨਾਲਾ ਜ਼ਿਲ੍ਹੇ ‘ਚ ਐਸ਼ਸੀ. (ਪੁਰਸ਼) ਲਈ ਸ਼ਹਿਣਾ, ਜਨਰਲ ਵਰਗ (ਮਹਿਲਾ) ਲਈ ਮਹਿਲ ਕਲਾਂ ਅਤੇ ਜਨਰਲ ਵਰਗ (ਪੁਰਸ਼) ਲਈ ਬਰਨਾਲਾ ਸਮਿਤੀ ਦੀ ਚੇਅਰਮੈਨੀ ਜਨਰਲ ਰੱਖੀ ਗਈ ਹੈ। ਮੁਕਤਸਰ ਜ਼ਿਲ੍ਹੇ ‘ਚ ਐਸ਼ਸੀ. (ਪੁਰਸ਼) ਲਈ ਲੰਬੀ, ਐਸ਼ਸੀ. (ਔਰਤ) ਲਈ ਮਲੋਟ, ਜਨਰਲ ਵਰਗ (ਮਹਿਲਾ) ਲਈ ਮੁਕਤਸਰ ਅਤੇ ਜਨਰਲ ਵਰਗ (ਪੁਰਸ਼) ਲਈ ਕੋਟਭਾਈ ਸਮਿਤੀ ਦੀ ਚੇਅਰਮੈਨੀ ਜਨਰਲ ਰੱਖੀ ਗਈ ਹੈ।
ਪਟਿਆਲਾ ਜ਼ਿਲ੍ਹੇ ‘ਚ ਐਸ਼ਸੀ. (ਪੁਰਸ਼) ਲਈ ਰਾਜਪੁਰਾ ਤੇ ਸਮਾਣਾ, ਐਸ਼ਸੀ. (ਔਰਤ) ਲਈ ਭੁੱਨਰਹੇੜੀ, ਜਨਰਲ ਵਰਗ (ਮਹਿਲਾ) ਲਈ ਪਾਤੜਾਂ, ਘਨੌਰ ਤੇ ਸ਼ੰਭੂ ਕਲਾਂ ਅਤੇ ਜਨਰਲ ਵਰਗ (ਪੁਰਸ਼) ਲਈ ਨਾਭਾ, ਪਟਿਆਲਾ ਤੇ ਸਨੌਰ ਸਮਿਤੀ ਦੀ ਚੇਅਰਮੈਨੀ ਜਨਰਲ ਰੱਖੀ ਗਈ ਹੈ। ਸੰਗਰੂਰ ਜ਼ਿਲ੍ਹੇ ‘ਚ ਐਸ਼ਸੀ. (ਪੁਰਸ਼) ਲਈ ਮਾਲੇਰਕੋਟਲਾ ਵਨ ਤੇ ਸੁਨਾਮ, ਐਸ਼ਸੀ. (ਔਰਤ) ਲਈ ਸ਼ੇਰਪੁਰ, ਜਨਰਲ ਵਰਗ (ਮਹਿਲਾ) ਲਈ ਲਹਿਰਾਗਾਗਾ, ਸੰਗਰੂਰ, ਧੂਰੀ, ਦਿੜਬਾ ਅਤੇ ਜਨਰਲ ਵਰਗ (ਪੁਰਸ਼) ਲਈ ਭਵਾਨੀਗੜ੍ਹ, ਮੂਨਕ ਤੇ ਮਲੇਰਕੋਟਲਾ-2 ਸਮਿਤੀ ਦੀ ਚੇਅਰਮੈਨੀ ਜਨਰਲ ਰੱਖੀ ਗਈ ਹੈ।
ਫਤਹਿਗੜ੍ਹ ਸਾਹਿਬ ਜ਼ਿਲ੍ਹੇ ‘ਚ ਐਸ਼ਸੀ. (ਪੁਰਸ਼) ਲਈ ਬੱਸੀ ਪਠਾਣਾਂ, ਐਸ਼ਸੀ. (ਔਰਤ) ਲਈ ਅਮਲੋਹ, ਜਨਰਲ ਵਰਗ (ਮਹਿਲਾ) ਲਈ ਸਰਹਿੰਦ ਅਤੇ ਜਨਰਲ ਵਰਗ (ਪੁਰਸ਼) ਲਈ ਖਮਾਣੋ ਤੇ ਖੇੜਾ ਸਮਿਤੀ ਦੀ ਚੇਅਰਮੈਨੀ ਜਨਰਲ ਰੱਖੀ ਗਈ ਹੈ। ਰੋਪੜ ਜ਼ਿਲ੍ਹੇ ‘ਚ ਐਸ਼ਸੀ. (ਪੁਰਸ਼) ਲਈ ਰੋਪੜ, ਜਨਰਲ ਵਰਗ (ਮਹਿਲਾ) ਲਈ ਚਮਕੌਰ ਸਾਹਿਬ ਤੇ ਮੋਰਿੰਡਾ ਅਤੇ ਜਨਰਲ ਵਰਗ (ਪੁਰਸ਼) ਲਈ ਆਨੰਦਪੁਰ ਸਾਹਿਬ ਤੇ ਨੂਰਪੁਰ ਬੇਦੀ ਸਮਿਤੀ ਦੀ ਚੇਅਰਮੈਨੀ ਜਨਰਲ ਰੱਖੀ ਗਈ ਹੈ। ਮੁਹਾਲੀ ਜ਼ਿਲ੍ਹੇ ‘ਚ ਐਸ਼ਸੀ. (ਪੁਰਸ਼) ਲਈ ਮਾਜਰੀ, ਜਨਰਲ ਵਰਗ (ਮਹਿਲਾ) ਲਈ ਖਰੜ ਅਤੇ ਜਨਰਲ ਵਰਗ (ਪੁਰਸ਼) ਲਈ ਡੇਰਾ ਬੱਸੀ ਸਮਿਤੀ ਦੀ ਚੇਅਰਮੈਨੀ ਜਨਰਲ ਰੱਖੀ ਗਈ ਹੈ।