ਸਿੱਧੂ ਹੋ ਗਿਆ ਆਊਟ?

ਬੰਦਾ ਹੋਵੇ ਜੋ ਜਲੇਬੀ ਦੇ ਵਾਂਗ ‘ਸਿੱਧਾ’, ਓਹੀ ਸਿਆਸਤ ਦੇ ਲਈ ਦਰਕਾਰ ਹੋਵੇ।
‘ਬੌਸ’ ਕਹੇ ਜੇ ਦਿਨ ਨੂੰ ਰਾਤ ਕਹਿ ਦੇ, ਮੰਨ ਹੁਕਮ ਉਹ ਕਹਿਣ ਲਈ ਤਿਆਰ ਹੋਵੇ।
ਬੰਦ ਕਮਰੇ ਵਿਚ ਜੱਫੀਆਂ ਪਾਏ ਜਿਹਨੂੰ, ਲੋਕਾਂ ਸਾਹਮਣੇ ਕਰਦਾ ‘ਤਕਰਾਰ’ ਹੋਵੇ।
ਸਹੁੰ ਚੁੱਕ ਕੇ ਧਰਮ ਦੀ ਕਰੇ ਵਾਅਦੇ, ਮੁੱਕਰ ਜਾਣ ਲਈ ਵੀ ਪੂਰਾ ਮੱਕਾਰ ਹੋਵੇ।
ਖੇਡਣ ਜਾਣੇ ਨਾ ‘ਮੈਚ ਫਰੈਂਡਲੀ’ ਵੀ, ਤੇ ਸਿੱਧੂ ਵਾਂਗ ਜੋ ‘ਸਿੱਧੀਆਂ’ ਛੱਡਦਾ ਏ।
ਰਹਿ ਜਾਂਦਾ ਫਿਰ ਆਪਣੇ ਆਪ ਜੋਗਾ, ਕਿਸੇ ਨਾਲ ਨਾ ਬਹੁਤਾ ਚਿਰ ਕੱਢਦਾ ਏ!