ਨੀਲੇ-ਚਿੱਟਿਆਂ ਉਤੇ ਪ੍ਰਭਾਵ ਪਾ ਕੇ, ‘ਹੋਣਾ’ ਆਪਣਾ ‘ਕੁਝ’ ਦਰਸਾਉਣ ਵਾਲੇ।
ਸੌਣੀ ਸੁੱਤੇ ਨੇ ਕਿਹੜੀ ਉਹ ਗਫਲਤਾਂ ਦੀ, ‘ਉਤਰ ਕਾਟੋ ਮੈਂ ਚੜ੍ਹਾਂ’ ਮੁਕਾਉਣ ਵਾਲੇ।
ਲੱਗੇ ਹੋਏ ਉਹ ਬਰਫ ਵਿਚ ਜਾਪਦੇ ਨੇ, ਬਣਨਾ ‘ਤੀਸਰਾ ਬਦਲ’ ਜੋ ਚਾਹੁਣ ਵਾਲੇ।
ਕਾਰਜ ਕਰਨਗੇ ਭਲਾ ਉਹ ਕਦੋਂ ਜਾ ਕੇ, ਫਟਿਆਂ ਹੋਇਆਂ ਦੇ ਮੇਲ ਕਰਾਉਣ ਵਾਲੇ।
ਲਿਆ ਸਬਕ ਨਾ ਭੁੱਲਾਂ ਜੋ ਪਿਛਲੀਆਂ ਤੋਂ, ਉਹੋ ਜਿਹਾ ਹੀ ਚੜੂਗਾ ਚੰਨ ਯਾਰੋ।
ਆ ਬਹੇਗੀ ‘ਬਾਈ ਦੀ ਜੰਝ’ ਬੂਹੇ, ਫੇਰ ਵਿੰਨੋਗੇ ਕੁੜੀ ਦੇ ਕੰਨ ਯਾਰੋ?