ਪਿਤਾ ਜੀ ਤੇ ਪੈਰੋਲ!

ਬੈਠੇ ਜੇਲ੍ਹ ਵਿਚ ਸਜ਼ਾ ਜੋ ਭੁਗਤਦੇ ਨੇ, ‘ਬਾਬੇ’ ਕਈਆਂ ਦੀ ਪੱਤਿ ਨੂੰ ਰੋਲ ਮੀਆਂ।
ਪਾਉਂਦੇ ਵੋਟ ਇਸ਼ਾਰਾ ਪਾ ਮਾਲਕਾਂ ਦਾ, ‘ਸ਼ਰਧਾ ਉਲੂ’ ਜੋ ਡੇਰਿਆਂ ਕੋਲ ਮੀਆਂ।
ਪੈਣ ਖੂਹ ਦੇ ਵਿਚ ਕਾਨੂੰਨ ਕਾਇਦੇ, ਸਿਆਸਤਦਾਨਾਂ ਲਈ ਵੋਟਾਂ ਦਾ ‘ਗੋਲ’ ਮੀਆਂ।
ਵਾਂਗ ਮੋਮ ਦੇ ਮੋੜ ਕਾਨੂੰਨ ਦਿੰਦੇ, ਜਨਤਾ ਦੇਖ ਕੇ ਜਾਂਦੀ ਏ ਡੋਲ ਮੀਆਂ।
ਬਹੁਤਾ ਮੀਡੀਆ ਜੀ-ਹਜ਼ੂਰੀਆਂ ਦਾ, ਕਿਹੜਾ ਖੋਲ੍ਹੇਗਾ ‘ਢੋਲ ਦੀ ਪੋਲ’ ਮੀਆਂ।
ਹੋਵੇ ਕਾਤਿਲ ਜਾਂ ਚੋਰ, ਬਲਾਤਕਾਰੀ, ਕਹਿ ਕੇ ‘ਪਿਤਾ ਜੀ’ ਦੇਣ ‘ਪੈਰੋਲ’ ਮੀਆਂ!