ਕਸ਼ਮੀਰਾ ਸਿੰਘ
ਫੋਨ: 801-414-0171
ਗੁਰਬਾਣੀ ਦੇ ਬਹੁਤੇ ਸਿਰਲੇਖਾਂ ਵਿਚ ‘ਘਰੁ’ ਜਾਂ ‘ਘਰਿ’ (ਘਰ ਵਿਚ, ‘ਘਰੁ’ ਦਾ ਅਧਿਕਰਣ ਕਾਰਕ) ਸ਼ਬਦ ਵਰਤਿਆ ਮਿਲਦਾ ਹੈ। ਇਸ ਸ਼ਬਦ ਦੀ ਵਰਤੋਂ, ‘ਘਰੁ’ ਜਾਂ ‘ਘਰਿ’ ਸ਼ਬਦ ਪ੍ਰਤੱਖ ਤੌਰ ‘ਤੇ ਲਿਖ ਕੇ ਜਾਂ ‘ਘਰੁ’ ਦੀ ਸੂਚਨਾ ਰਾਗ-ਸੂਚਕ ਸ਼ਬਦਾਂ ਦੇ ਪੈਰੀਂ ਕੇਵਲ ਬਾਰੀਕ ਅੰਕ ਲਾ ਕੇ ਦੋ ਤਰ੍ਹਾਂ ਕੀਤੀ ਗਈ ਹੈ। ਕੁਝ ਮਿਸਾਲਾਂ ਦੇਖੋ:
(A) ਸਿਰੀ ਰਾਗੁ ਮਹਲਾ 5 ਘਰੁ 1॥ (ਪੰਨਾ 42)
ਉਚਾਰਣ ਵਿਧੀ- ਸ਼ਿਰੀ ਰਾਗੁ ਮਹਲਾ ਪੰਜਵਾਂ ਘਰੁ ਪਹਿਲਾ।
(ਅ) ਰਾਗੁ ਗਉੜੀ ਪੂਰਬੀ 1 ਮਹਲਾ 5॥ (ਪੰਨ 204)
ਉਚਾਰਣ ਵਿਧੀ- ਰਾਗੁ ਗਉੜੀ ਪੂਰਬੀ ਘਰੁ ਪਹਿਲਾ ਮਹਲਾ ਪੰਜਵਾਂ।
(e) ਰਾਗੁ ਗਉੜੀ ਪੂਰਬੀ 1 ਕਬੀਰ ਜੀ॥
ਉਚਾਰਣ ਵਿਧੀ- ਰਾਗੁ ਗਉੜੀ ਪੂਰਬੀ ਘਰੁ ਪਹਿਲਾ ਕਬੀਰ ਜੀ।
(ਸ) ਸ੍ਰੀ ਰਾਗੁ ਬਾਣੀ ਭਗਤ ਬੇਣੀ ਜੀਉ ਕੀ॥ ਪਹਰਿਆ ਕੈ ਘਰਿ ਗਾਵਣਾ॥ (ਪੰਨਾ 93)
‘ਘਰੁ’ ਨੰਬਰ ਦੀ ਗਿਣਤੀ ਕਿੰਨੀ ਹੈ?
ਗੁਰਬਾਣੀ ਵਿਚ 1 ਤੋਂ 17 ਤਕ ਘਰੁ ਨੰਬਰ ਹਨ। ਘਰ ਦੇ ਸੂਚਕ ਅੰਕ ਨੂੰ ਕਰਮ ਵਾਚਕ ਸੰਖਿਆਕ ਵਿਸ਼ੇਸ਼ਣ ਮੰਨ ਕੇ ਪਾਠ ਵਿਚ ਸ਼ਾਮਲ ਕਰੀਦਾ ਹੈ, ਜਿਵੇਂ, ਘਰੁ 1 ਨੂੰ ਘਰੁ ਪਹਿਲਾ, ਘਰੁ 2 ਨੂੰ ਘਰੁ ਦੂਜਾ ਆਦਿ ਪੜ੍ਹੀਦਾ ਹੈ।
ਨੋਟ: ਜਿਹੜੀ ਬਾਣੀ ਰਾਗਾਂ ਵਿਚ ਨਹੀਂ ਲਿਖੀ ਗਈ, ਉਸ ਬਾਣੀ ਨਾਲ ‘ਘਰੁ’ ਦੀ ਵਰਤੋਂ ਵੀ ਨਹੀਂ ਹੈ, ਜਿਵੇਂ ਮੰਗਲ (ਵਾਰਤਕ), ਜਪੁ, ਸ਼ਲੋਕ, ਸਵਯੇ, ਮੁੰਦਾਵਣੀ ਮਹਲਾ 5; ਗੱਲ ਕੀ, ‘ਜਪੁ’ ਬਾਣੀ ਤੋਂ ਬਿਨਾ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 1353 (ਜੈਜਾਵੰਤੀ ਰਾਗੁ ਦੇ ਸ਼ਬਦਾਂ ਤੋਂ ਪਿੱਛੋਂ) ਸਾਰੀ ਬਾਣੀ {ਰਾਗਮਾਲਾ ਕੱਚੀ ਬਾਣੀ ਹੈ} ਰਾਗ-ਮੁਕਤ ਅਤੇ ਘਰ-ਮੁਕਤ ਹੈ। ਰਾਗਮਾਲਾ ਗੁਰੂ-ਕ੍ਰਿਤ ਨਹੀਂ, ਪਰ ਇਹ ਵੀ ਰਾਗ ਮੁਕਤ ਇੱਕ ਰਚਨਾ {ਬਾਣੀ ਨਹੀਂ} ਹੈ, ਜਿਸ ਦਾ ਸਿੱਖੀ ਨਾਲ ਸਬੰਧ ਨਹੀਂ ਹੈ। ਰਹਿਤ ਮਰਿਆਦਾ ਬਣਾਉਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਨੂੰ ਪੜ੍ਹਨ ਜਾਂ ਨਾ ਪੜ੍ਹਨ ਦੀ ਗੱਲ ਲਿਖੀ ਹੈ, ਪਰ ਅਜਿਹਾ ਲਿਖ ਕੇ ਸਿੱਖ ਕੌਮ ਵਿਚ ਦੁਬਿਧਾ ਜ਼ਰੂਰ ਪਾ ਦਿੱਤੀ ਹੈ। ਜੇ ਇਹ ਪੜ੍ਹਨੀ ਹੀ ਨਹੀਂ ਤਾਂ ਇਸ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਹੀ ਕਿਉਂ ਰੱਖਿਆ ਜਾ ਰਿਹਾ ਹੈ? ਜਿਵੇਂ ਹੋਰ 6-7 ਕੱਚੀਆਂ ਬਾਣੀਆਂ ਨੂੰ ਬਾਹਰ ਕੱਢਿਆ ਸੀ, ਰਾਗਮਾਲਾ ਨੂੰ ਵੀ ਉਦੋਂ ਹੀ ਕੱਢ ਦੇਣਾ ਬਣਦਾ ਸੀ। ਇਸ ਦਾ ਸ਼੍ਰੋਮਣੀ ਕਮੇਟੀ ਕੋਲ ਕੋਈ ਜਵਾਬ ਨਹੀਂ, ਕਿਉਂਕਿ ਉਹ ਬ੍ਰਾਹਮਣਵਾਦ ਦਾ ਪੱਖ ਪੂਰ ਕੇ ਸਿੱਖਾਂ ਨੂੰ ਆਪਸ ਵਿਚ ਉਲਝਾਈ ਰੱਖਣਾ ਚਾਹੁੰਦੀ ਹੈ ਅਤੇ ਅਜਿਹਾ ਹੀ ਹੋ ਰਿਹਾ ਹੈ।
ਰਾਗਾਂ ਨਾਲ ਵਰਤੇ ‘ਘਰੁ’ ਤੋਂ ਕੀ ਪਤਾ ਲੱਗਦਾ ਹੈ?
ਇੱਕ ਗੱਲ ਤਾਂ ਸਪੱਸ਼ਟ ਹੈ ਕਿ ਇਸ ਸ਼ਬਦ ਦਾ ਰਾਗ ਵਿੱਦਿਆ ਨਾਲ ਹੀ ਸਬੰਧ ਹੈ, ਕਿਉਂਕਿ ਰਾਗ-ਮੁਕਤ ਬਾਣੀ ਨਾਲ ਇਹ ਸ਼ਬਦ ਨਹੀਂ ਵਰਤਿਆ ਗਿਆ।
ਘਰੁ ਸ਼ਬਦ ਬਾਰੇ ਖੋਜੀਆਂ ਦੇ ਵਿਚਾਰ:
1. ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ ‘ਮਹਾਨ ਕੋਸ਼’ ਵਿਚ ‘ਘਰੁ’ ਬਾਰੇ ਲਿਖਿਆ ਗਿਆ ਹੈ:
(A) ਇੱਕ ਹੀ ਰਾਗ ਦੇ ਸਰਗਮ ਪ੍ਰਸਤਾਰ ਅਨੁਸਾਰ ਗਾਉਣ ਦੇ ਪ੍ਰਕਾਰ।
(ਅ) ਇਸ ਤੋਂ ਗਵੱਯੇ ਨੂੰ ਸੂਚਨਾ ਮਿਲਦੀ ਹੈ ਕਿ ਸ਼ਬਦ ਨੂੰ ਰਾਗ ਦੇ ਇਤਨਵੇਂ ਸਵਰ ਪ੍ਰਸਤਾਰ ਅਨੁਸਾਰ ਗਾਓ।
ਮਹਾਨ ਕੋਸ਼ ਵਿਚ ਸਵਰ ਪ੍ਰਸਤਾਰ ਦਾ ਖੁਲਾਸਾ ਨਹੀਂ ਕੀਤਾ ਗਿਆ, ਸੂਚਨਾ ਅਧੂਰੀ ਹੈ।
2. ਸਿੱਖ ਰੀਸਰਚ ਇੰਸਟੀਚਿਊਟ ਵਲੋਂ ਛਾਪੀ ਗਈ ਪੁਸਤਕ ਵਿਚ ‘ਘਰੁ’ ਬਾਰੇ ਸਕਿਹਨeਟ।ਚੋਮ ਉਤੇ ਲਿਖਿਆ ਹੈ,
“ਘਹਅਰੁ ਨਿਦਚਿਅਟeਸ ਟਹe ਰਹੇਟਹਮ, ਟਹe ਪਟਿਚਹ ਅਨਦ ਟਹe ਵਅਰਅਿਟਿਨ ਾ ਨੋਟeਸ।” {ੰੁਰਚe- ਘੁਰੁ ਘਰਅਨਟਹ ੰਅਹਬਿ, ਟਿਸ ਲਅਨਗੁਅਗe ਅਨਦ ਗਰਅਮਮਅਰ ਅ ਬੋਕ ਬੇ ੰਕਿਹ ੍ਰeਸeਅਰਚਹ ੀਨਸਟਟੁਟe}
ਇਸ ਪੁਸਤਕ ਵਿਚ ਵੀ ‘ਘਰੁ’ ਬਾਰੇ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ ਗਈ।
3. ਗੁਰਬਅਨ।ੋਰਗ ਉਤੇ ਸ਼ ਟੀ. ਸਿੰਘ ਨੇ ‘ਘਰੁ’ ਬਾਰੇ ਹੇਠ ਲਿਖੀ ਸੂਚਨਾ ਦਿੱਤੀ ਹੈ,
“ੀਟ ਗਵਿeਸ ਅ ਹਨਿਟ ਟੋ ੍ਰਅਅਗeeਸ ਅਸ ਟੋ ੱਹਅਟ ਮੁਸਚਿਅਲ ਚਲeਾ (ਬeਅਟ) ਟੋ ਸਨਿਗ ਟਹe ੰਹਅਬਅਦ ਨਿ। ੀਨ ੋਟਹeਰ ੱੋਰਦਸ, “ਘਹਅਰੁ” ਬਨਿਦਸ ਮੁਸਚਿ ਅਨਦ ਪੋeਟਰੇ ਨਿ ਟਹeਰਿ ਮeਟਰਚਿਅਲ-ੋਰਮ।”
4. ਸਕਿਹੱਿਕਿ।ੋਰਗ ਅਤੇ ਸ਼ ਟੀ. ਸਿੰਘ ਦੀ ‘ਘਰੁ’ ਬਾਰੇ ਸੂਚਨਾ ਇੱਕੋ ਜਿਹੀ ਹੈ, ਜਿਸ ਵਿਚ ‘ਘਰੁ’ ਨੰਬਰ ਤੋਂ ਤਾਲ ਵਿਚ ਵਰਤੇ ਤਾਲੀ ਨੰਬਰ ਦਾ ਬੋਧ ਹੋਣਾ ਦੱਸਿਆ ਗਿਆ ਹੈ।
ਉਪਰੋਕਤ ਨੰਬਰ 3-4 ਅਨੁਸਾਰ ‘ਘਰੁ’ ਬਾਰੇ ਸੂਚਨਾ: ਇਹ ਸੂਚਨਾ ਦੇਣ ਤੋਂ ਪਹਿਲਾਂ ਤਾਲ ਬਾਰੇ ਕੁਝ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਜੁ ਸੂਚਨਾ ਦੀ ਸਮਝ ਆ ਜਾਵੇ। ਤਾਲ (ਬeਅਟ) ਦਾ ਸਬੰਧ ਤਬਲੇ ਨਾਲ ਹੁੰਦਾ ਹੈ। ਤਾਲ ਵਿਚ ਮਾਤ੍ਰਾਵਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਲੋੜ ਅਨੁਸਾਰ ਵਿਭਾਗਾਂ ਵਿਚ ਵੰਡਿਆ ਗਿਆ ਹੁੰਦਾ ਹੈ। ਤਾਲ ਵਿਚ ਪਹਿਲੀ ਮਾਤ੍ਰਾ ਨੂੰ ਸਮ ਕਿਹਾ ਜਾਂਦਾ ਹੈ। ਸਮ ਤੋਂ ਬਿਨਾ ਤਾਲ ਵਿਚ ਤਾਲੀ ਅਤੇ ਖਾਲੀ ਦੇ ਅੰਕ ਹੁੰਦੇ ਹਨ ਕਿ ਕਿੰਨਵੀਂ-ਕਿੰਨਵੀਂ ਮਾਤ੍ਰਾ ਉਤੇ ਤਾਲੀ ਅਤੇ ਖਾਲੀ ਹੈ। ਰਾਗੀ ਨੂੰ ਤਾਲੀ ਤੇ ਖਾਲੀ ਦੀ ਮਾਤ੍ਰਾ ਅਤੇ ਜੋੜੀ ਉਤੇ ਇਨ੍ਹਾਂ ਦੇ ਬੋਲਾਂ ਦਾ ਗਿਆਨ ਹੋਣਾ ਜ਼ਰੂਰੀ ਹੈ। ਹੇਠ ਲਿਖੀਆਂ ਦੋ ਤਾਲਾਂ ਵਿਚ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ,
ਤਾਲ ਕਹਿਰਵਾ: 8 ਮਾਤ੍ਰਾਵਾਂ, ਪਹਿਲੀ ਮਾਤ੍ਰਾ ਉਤੇ ਤਾਲੀ, ਪੰਜਵੀਂ ਮਾਤ੍ਰਾ ਉਤੇ ਖਾਲੀ ਅਤੇ 4-4 ਮਾਤ੍ਰਾਵਾਂ ਦੇ ਦੋ ਵਿਭਾਗ। ਸਮ ਨੂੰ ਗੁਣਾ ਦੇ ਨਿਸ਼ਾਨ ਨਾਲ, ਤਾਲੀਆਂ ਨੂੰ ਅੰਕਾਂ ਨਾਲ ਅਤੇ ਖਾਲੀ ਮਾਤ੍ਰਾ ਨੂੰ ਸਿਫਰ ਨਾਲ ਲਿਖਿਆ ਜਾਂਦਾ ਹੈ।
ਮਾਤ੍ਰਾਵਾਂ: 1 2 3 4 5 6 7 8
ਬੋਲ- ਧਾ ਗੇ ਨਾ ਤੀ ਨਾ ਕੇ ਧਿੰ ਨਾ
ਚਿੰਨ੍ਹ- 0
ਤਾਲ ਤੀਨ- 16 ਮਾਤ੍ਰਾਵਾਂ, 4 ਵਿਭਾਗ, 3 ਤਾਲੀਆਂ ਅਤੇ ਇੱਕ ਖਾਲੀ।
ਮਾਤ੍ਰਾ ਨੰਬਰ 9 ਤੇ ਖਾਲੀ, 1, 5 ਅਤੇ 13 ਉਤੇ ਤਾਲੀ।
ਮਾਤ੍ਰਾ- 1 2 3 4 5 6 7 8 9 10 11 12 13 14 15 16
ਬੋਲ- ਧਾ ਧਿੰ ਧਿੰ ਧਾ ਧਾ ਧਿੰ ਧਿੰ ਧਾ ਧਾ ਤਿੰ ਤਿੰ ਤਾ ਤਾ ਧਿੰ ਧਿੰ ਧਾ
ਚਿੰਨ੍ਹ- 2 0 3
ਘਰੁ ਤੋਂ ਮਿਲਦੀ ਸੂਚਨਾ (ਨੰਬਰ 3-4 ਅਨੁਸਾਰ) ਹੇਠ ਲਿਖੀ ਜਾਂਦੀ ਹੈ,
‘ਘਰੁ’ ਵਾਲੇ ਸੂਚਕ ਅੰਕ ਦਾ ਅਰਥ ਹੈ, ਸ਼ਬਦ ਨੂੰ ਉਸ ਤਾਲ ਵਿਚ ਗਾਉਣਾ ਜਿਸ ਵਿਚ ਸੂਚਕ ਅੰਕ ਜਿੰਨੀਆਂ ਤਾਲੀਆਂ ਹੋਣ। ਜੇ ‘ਘਰੁ’ 1 ਹੈ ਤਾਂ ਤਾਲ ਇੱਕ ਤਾਲੀ ਵਾਲਾ ਚੁਣਿਆ ਜਾਂਦਾ ਹੈ, ਘਰੁ 12 ਹੈ ਤਾਂ ਸ਼ਬਦ ਦਾ ਗਾਇਨ 12 ਤਾਲੀਆਂ ਵਾਲੇ ਤਾਲ ਵਿਚ ਕਰਨਾ ਹੁੰਦਾ ਹੈ ਆਦਿ। ਵੇਰਵਾ ਇਸ ਪ੍ਰਕਾਰ ਹੈ,
ਘਰੁ ਨੰਬਰ ਤਾਲੀ/ਤਾਲੀਆਂ ਸਬੰਧਤ ਤਾਲ, ਜੋ ਰਾਗ ਨਾਲ ਵੱਜ ਸਕਦਾ ਹੈ,
1. ਦਾਦਰਾ ਅਤੇ ਕਹਿਰਵਾ
2. ਰੂਪਕ ਅਤੇ ਤਲਵਾੜਾ
3. ਤਿੰਨ, ਛੋਟਾ ਤਿੰਨ, ਠੁਮਰੀ, ਧਮਾਰ, ਚੰਚਲ, ਝਪ ਅਤੇ ਸੂਲਫਾਕ
ਦੀਪਚੰਦੀ, ਚਾਚਰ, ਝੂਮਰਾ ਅਤੇ ਸਿਖਰ ਤਾਲ
4. ਚਾਰ, ਇੱਕ, ਆਡਾ ਚੁਤਾਲਾ, ਭਾਨ ਮਤੀ, ਜਗ ਪਾਲ ਅਤੇ ਜੈ ਤਾਲ
5. ਪੰਜ ਤਾਲ ਸਵਾਰੀ
6. ਖਟ ਅਤੇ ਇੰਦ੍ਰ ਤਾਲ
7. ਮਤ ਤਾਲ
8. ਅਸ਼ਟ ਮੰਗਲ ਤਾਲ
9. ਮੋਹਿਨੀ ਤਾਲ
10. ਬ੍ਰਹਮ ਤਾਲ
11. ਰੁਦ੍ਰ ਤਾਲ
12. ਵਿਸ਼ਨੂ ਤਾਲ
13. ਮੁਚਕੁੰਡ ਤਾਲ
14. ਮਹਾਸ਼ਨੀ ਤਾਲ
15. ਮਿਸ਼ਰ ਬਰਨ ਤਾਲ
16. ਕੁਲ ਤਾਲ
17. ਚਰਚਰੀ ਤਾਲ
ਉਪਰ ਦਿੱਤੇ ਤਾਲ 6 ਤੋਂ 47 ਮਾਤ੍ਰਾਵਾਂ ਰੱਖਦੇ ਹਨ।
ਵਿਚਾਰ ਦਾ ਸਾਰ: ਅਜੋਕੇ ਯੁੱਗ ਵਿਚ ਜਿਸ ਤਰ੍ਹਾਂ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੈ, ਉਸ ਤੋਂ ਲੱਗਦਾ ਨਹੀਂ ਕਿ ਸਾਰੇ ਘਰਾਂ ਵਿਚ ਕੋਈ ਕੀਰਤਨ ਕਰਨ ਦੇ ਸਮਰੱਥ ਹੈ। ਆਮ ਕਰਕੇ ਦਾਦਰਾ, ਕਹਿਰਵਾ, ਤਿੰਨ, ਝਪ, ਇੱਕ, ਦੀਪਚੰਦੀ ਜਾਂ ਦੋ ਚਾਰ ਹੋਰ ਤਾਲ ਹੀ ਵਰਤੇ ਜਾ ਰਹੇ ਹਨ। ਬਹੁਤੇ ਕੀਰਤਨੀਏ ਤਾਂ ਭੰਗੜੇ-ਗਿੱਧੇ ਵਾਲੇ ਤਾਲਾਂ ਤੋਂ ਅਗਾਂਹ ਨਹੀਂ ਤੁਰਦੇ ਅਤੇ ਪੰਜਾਬੀ-ਹਿੰਦੀ ਗਾਇਕਾਂ ਦੇ ਵਰਤੇ ਤਾਲਾਂ ਦੇ ਪ੍ਰਭਾਵ ਨੂੰ ਕਬੂਲਦੇ ਹਨ। ‘ਘਰੁ’ ਸ਼ਬਦ ਦੀ ਖੋਜ ਦੀ ‘ਤਾਲੀਆਂ ਦੀ ਗਿਣਤੀ ਵਾਲੀ’ ਜੇ ਇਹ ਵਿਚਾਰਧਾਰਾ ਸਹੀ ਹੈ ਤਾਂ ਗੁਰਬਾਣੀ ਸੰਗੀਤ ਦੇ ਵਿਦਵਾਨਾਂ ਦੀ ਰਾਏ ਸਹੀ ਹੈ ਕਿ ਤਬਲਾ ਵਾਦਕਾਂ ਨੂੰ 17 ਘਰਾਂ ਦੇ ਤਾਲਾਂ ਦੀ ਸਿਖਲਾਈ ਦੇ ਕੇ ਇਸ ਵਿਧੀ ਨੂੰ ਕੀਰਤਨ ਰਾਹੀਂ ਉਜਾਗਰ ਕਰਨ ਦੀ ਬੇਹੱਦ ਲੋੜ ਹੈ। ਜੇ 17 ਘਰਾਂ ਵਾਲੇ 6 ਤੋਂ 47 ਮਾਤ੍ਰਾਵਾਂ ਵਾਲੇ ਤਾਲਾਂ ਨੂੰ ਰਾਗ-ਗਾਇਨ ਵਿਚ ਵਰਤਣਾ ਸੰਭਵ ਨਹੀਂ ਜਾਪਦਾ ਜਾਂ ‘ਘਰੁ’ ਸ਼ਬਦ ਦੀ ਇਹ ਖੋਜ ਠੀਕ ਨਹੀਂ ਤਾਂ ਵਿਸ਼ਵ ਵਿਦਿਆਲਿਆਂ ਦੇ ਗੁਰਬਾਣੀ ਸੰਗੀਤ ਦੇ ਵਿਦਵਾਨ ਪ੍ਰੋਫੈਸਰ ਆਪਣੀ ਖੋਜ ਅਨੁਸਾਰ ਦੱਸਣ ਕਿ ਗੁਰਬਾਣੀ ਵਿਚ ਰਾਗਾਂ ਨਾਲ ਵਰਤੇ ‘ਘਰੁ’ ਸ਼ਬਦ ਨੂੰ ਕਿਸ ਅਰਥ ਵਿਚ ਦੇਖਿਆ ਜਾਵੇ, ਕਿਉਂਕਿ ਇਹ ਸ਼ਬਦ ਗੁਰਬਾਣੀ ਦੇ ਮਹਾਨ ਵਿਰਸੇ ਦਾ ਸ਼ਬਦ ਹੈ, ਜੋ ਅੱਜ ਤਕ ਅਰਥ ਪੱਖੋਂ ਅੱਖੋਂ ਪਰੋਖੇ ਕੀਤਾ ਜਾਂਦਾ ਰਿਹਾ ਹੈ।