ਜਿਨ੍ਹਾਂ ਇਹਦੀ ਆਜ਼ਾਦੀ ਲਈ ਸੀਸ ਵਾਰੇ, ਇਹ ਉਨ੍ਹਾਂ ਦਾ ਬਾਗ ਉਜਾੜਦੀ ਰਹੀ।
ਪੀ ਪੀ ਕੇ ਖੂਨ ਬੇਦੋਸ਼ਿਆਂ ਦਾ, ਤਪਦਾ ਆਪਣਾ ਸੀਨਾ ਹੀ ਠਾਰਦੀ ਰਹੀ।
ਕਰ ਕੇ ਜ਼ਬਰ ਤੇ ਧੌਂਸ ਹਕੂਮਤਾਂ ਦੀ, ਹੱਕ ਸਦਾ ਆਜ਼ਾਦੀ ਦਾ ਮਾਰਦੀ ਰਹੀ।
ਕੌਮ ਵੇਚੂ ਗੱਦਾਰਾਂ ਤੇ ਟੋਡੀਆਂ ਨੂੰ, ਭਾਈਵਾਲ ਬਣਾ ਸਤਿਕਾਰਦੀ ਰਹੀ।
ਜ਼ੁਲਮ ਆਸਰੇ ਕਰ ਲਏ ਧੌਣ ਉਚੀ, ਸਿਰੜ ਸਿਦਕ ਦੇ ਅੱਗੇ ਪਰ ਹਾਰਦੀ ਰਹੀ।
ਕਦੇ ਮਿੱਤ ਨਾ ਬਣੀ ਘੱਟਗਿਣਤੀਆਂ ਦੀ, ਦਿੱਲੀ ਦੈਂਤ ਦਾ ਰੂਪ ਹੀ ਧਾਰਦੀ ਰਹੀ।