ਸ਼ਾਇਰ ਦੇ ਛੇ ਸਵਾਲ!

ਚਿੱਕੜ ਵਿਚ ਚੁਤਰਫੀਂ ਹੀ ਕਮਲ ਚਿੱਟਾ, ਅੱਗੇ ਦੇਖਾਂਗੇ ਹੋਰ ਕੋਈ ‘ਰੰਗ’ ਕਿੱਦਾਂ?
ਚੜ੍ਹਿਆ ਵੋਟਾਂ ਦਾ ਨਸ਼ਾ ਹੈ ਦੇਸ਼ ਤਾਈਂ, ਚੜ੍ਹੀ ਹੋਈ ਇਹ ਉਤਰੇਗੀ ‘ਭੰਗ’ ਕਿੱਦਾਂ?
ਮੁੱਦੇ ਚੁੱਕੇ ਸੀ ਲੋਕਾਂ ਦੁਖਿਆਰਿਆਂ ਦੇ, ਸੁੱਝੇ ਕੁਝ ਨਾ ਹਾਰ ਗਏ ਜੰਗ ਕਿੱਦਾਂ?
ਹੱਥੀਂ ਸੱਚ ਦੀ ਕਲਮ ਲਈ ਬੈਠਿਆਂ ਦਾ, ਹੋਇਆ ਸਹਾਂਗੇ ਕਾਫੀਆ ਤੰਗ ਕਿੱਦਾਂ?
ਸਜ਼ਾ ਭੁਗਤਦੇ ਬਣੇ ‘ਕਾਨੂੰਨ ਘਾੜੇ’, ਹੁਣ ਇਨਸਾਫ ਦੀ ਕਰਾਂਗੇ ਮੰਗ ਕਿੱਦਾਂ?
ਖਤਰਾ ਖੜ੍ਹ ਗਿਆ ਸੈਕੂਲਰ ਸੋਚ ਤਾਈਂ, ਫੁਰਨੇ ਕਵੀਆਂ ਨੂੰ ਕਾਵਿ-ਵਿਅੰਗ ਕਿੱਦਾਂ?