‘ਭੀ’ ਜਾਣੀਏ ਕੀ ਹੈ

ਬਲਜੀਤ ਬਾਸੀ
ਕਈ ਸ਼ਬਦ ਅਜਿਹੇ ਹੁੰਦੇ ਹਨ ਕਿ ਜੇ ਉਨ੍ਹਾਂ ਦੀ ਪਰਿਭਾਸ਼ਾ ਜਾਂ ਅਰਥਾਂ ਦਾ ਨਿਰੂਪਣ ਕਰਨ ਦੇ ਚੱਕਰ ਵਿਚ ਪੈ ਜਾਈਏ ਤਾਂ ਹੋਰ ਵੀ ਭੰਬਲਭੂਸਾ ਪੈ ਜਾਂਦਾ ਹੈ, ਪਰ ਤਾਂ ਵੀ ਕੋਸ਼ਕਾਰਾਂ ਨੂੰ ਹਰ ਸ਼ਬਦ ਦੇ ਮਾਅਨੇ ਨਾਲ ਨਜਿੱਠਣਾ ਪੈਂਦਾ ਹੈ। ਇਸ ਦਾ ਇਕ ਕਾਰਨ ਤਾਂ ਇਹ ਹੈ ਕਿ ਕੋਸ਼ਕਾਰ ਲਈ ਇਕ ਸਮੇਂ ਵਿਸ਼ੇਸ਼ ਸ਼ਬਦ ਦੇ ਅਰਥ ਨਿਸਚਿਤ ਕਰਨੇ ਜ਼ਰੂਰੀ ਹੁੰਦੇ ਹਨ ਤਾਂ ਕਿ ਭਵਿੱਖ ਵਿਚ ਕਿਸੇ ਸ਼ਬਦ ਦੇ ਅਰਥ ਬਦਲ ਜਾਣ ਦੀ ਸੂਰਤ ਵਿਚ ਕੋਸ਼ ਦਾ ਵਰਤੋਂਕਾਰ ਪਿਛਲੀਆਂ ਲਿਖਤਾਂ ਨੂੰ ਸਮਝ ਸਕੇ। ਆਮ ਤੌਰ ‘ਤੇ ਵਿਆਕਰਣਕ ਪਦਾਂ ਨੂੰ ਨਜਿੱਠਣ ਵਿਚ ਦਿੱਕਤ ਪੇਸ਼ ਆਉਂਦੀ ਹੈ। ਵਾਸਤਵ ਵਿਚ ਅਜਿਹੇ ਸ਼ਬਦਾਂ ਦਾ ਅਰਥਾਪਣ ਇਕ ਅਕਾਦਮਕ ਲੋੜ ਵੀ ਪੂਰੀ ਕਰਦਾ ਹੈ, ਪਰ ਆਮ ਪਾਠਕ ਨੂੰ ਇਸ ਤੋਂ ਘਟ ਹੀ ਕੁਝ ਪੱਲੇ ਪੈਂਦਾ ਹੈ ਕਿਉਂਕਿ ਵਿਆਖਿਆਏ ਜਾ ਰਹੇ ਸ਼ਬਦ ਲਈ ਵਰਤੇ ਜਾਂਦੇ ਹੋਰ ਸ਼ਬਦ ਹੋਰ ਵੀ ਔਖੇ ਹੁੰਦੇ ਹਨ।

‘ਵੀ’ ਅਜਿਹਾ ਹੀ ਇਕ ਸ਼ਬਦ ਹੈ। ਅਸੀਂ ਸੌਖੇ ਰਾਹ ਪੈਂਦੇ ਹਾਂ। ਇਸ ਦਾ ਪਹਿਲਾ ਅਰਥ ਹੈ-ਹੋਰ, ਦੂਜਾ, ਨਾਲ, ਅਤੇ ਜਿਵੇਂ ‘ਮੈਂ ਚੱਲਿਆਂ, ਤੂੰ ਵੀ ਚੱਲ’ ਅਰਥਾਤ ਮੈਂ ਜਾ ਰਿਹਾ ਹਾਂ ਤੇ ਹੋਰ ‘ਤੂੰ’ ਨੂੰ ਨਾਲ ਜਾਣ ਲਈ ਕਿਹਾ ਗਿਆ ਹੈ। ਧਿਆਨ ਰਹੇ, ਇਥੇ ਨਾਲ ਜਾਣ ਲਈ ਜ਼ੋਰ ਨਾਲ ਕਿਹਾ ਗਿਆ ਹੈ, ਵਰਨਾ ‘ਮੈਂ ਚੱਲਿਆਂ, ਤੂੰ ਚੱਲ’ ਕਿਹਾ ਜਾਵੇ ਤਾਂ ਇਹ ਨਿਰੀ ਬੇਨਤੀ ਹੈ, ਇਸ ਵਿਚ ਜ਼ੋਰ ਜਾਂ ਪ੍ਰੇਰਣਾ ਨਹੀਂ। ‘ਵੀ’ ਸ਼ਬਦ ਬੋਲਾਂ ਨੂੰ ਬਲ ਦਿੰਦਾ ਹੈ ਤੇ ਇਸ ਵਿਚ ਕਾਰਜ, ਸਥਿਤੀ, ਸਮਾਂ ਆਦਿ ਦੀ ਦੁਹਰਾਈ ਹੈ।
‘ਵੀ’ ਸ਼ਬਦ ਦੇ ਪੰਜਾਬੀ ਵਿਚ ਦੋ ਹੋਰ ਰੁਪਾਂਤਰ ਹਨ, ਭੀ ਅਤੇ ਬੀ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਲਿਖਤਾਂ ਵਿਚ ‘ਭੀ’ ਸ਼ਬਦ ਹੀ ਵਧੇਰੇ ਵਰਤਿਆ ਜਾਂਦਾ ਹੈ ਜਦ ਕਿ ਬੋਲਚਾਲ ਵਿਚ ਮੈਂ ਘਟ ਹੀ ਕਦੇ ਇਸ ਨੂੰ ਸੁਣਿਆ ਹੈ, ਕੋਈ ਬੋਲੇਗਾ ਤਾਂ ਵੀਭਤਸ ਰਸ ਹੀ ਪੈਦਾ ਕਰੇਗਾ। ਦੂਜੇ ਪਾਸੇ ‘ਬੀ’ ਸ਼ਬਦ ਸ਼ਾਇਦ ਹੀ ਕਦੇ ਸਾਹਿਤਕ ਪੰਜਾਬੀ ਵਿਚ ਵਰਤਿਆ ਗਿਆ ਹੋਵੇ, ਪਰ ਬੋਲਿਆ ਖੂਬ ਜਾਂਦਾ ਹੈ, ਖਾਸ ਤੌਰ ‘ਤੇ ਦੁਆਬੇ ਵਿਚ। ਕਈ ਗੀਤਾਂ ਵਿਚ ਇਸ ‘ਬੀ’ ਨੂੰ ਸੁਣਿਆ ਜਾ ਸਕਦਾ ਹੈ। ਕੁਝ ਪ੍ਰਸੰਗਾਂ ਵਿਚ ਇਕ ਹੋਰ ਰੁਪਾਂਤਰ ‘ਮੀ’ ਵੀ ਚਲਦਾ ਹੈ, ਖਾਸ ਤੌਰ ‘ਤੇ ਜੇ ਇਸ ਤੋਂ ਪਹਿਲੇ ਸ਼ਬਦ ਵਿਚ ਮੈਂ ਜਾਂ ਤੂੰ ਹੋਣ ਜਿਵੇਂ ‘ਮੈਂ ਮੀ ਜਾਊਂਗਾ’ ਜਾਂ ‘ਤੂੰ ਮੀ ਆ ਜਾਈਂ।’ ਮੇਰੀ ਰਾਇ ਸਾਹਿਤਕ ਪੰਜਾਬੀ ‘ਵੀ’ ਸ਼ਬਦ ਵਰਤਣ ਦੀ ਹੈ। ਵਾਰਸ ਦੀ ਹੀਰ ਵਿਚ ‘ਵੀ’ ਸ਼ਬਦ ਇਸ ਤਰ੍ਹਾਂ ਆਇਆ ਹੈ,
ਮਿਲੀ ਜਾ ਵਧਾਈ ਜਾਂ ਖੇੜਿਆਂ ਨੂੰ
ਲੁੱਡੀ ਮਾਰ ਕੇ ਝੁੰਬੜਾਂ ਘਤਦੇ ਨੀ।
ਛਾਲਾਂ ਲਾਇਨ ਅਪੁੱਠੀਆਂ ਖੁਸ਼ੀ ਹੋਏ
ਮਜਲਸਾਂ ਖੇਡਦੇ ਵੱਤਦੇ ਨੀ।
ਭਲੇ ਕੁੜਮ ਮਿਲੇ ਸਾਨੂੰ ਸ਼ਰਮ ਵਾਲੇ
ਰੱਜੇ ਜੱਟ ਵੱਡੇ ਅਹਿਲ ਪੱਤ ਦੇ ਨੀ।
ਵਾਰਸ ਸ਼ਾਹ ਵੀ ਸ਼ੀਰਨੀ ਵੰਡਿਆ ਨੇ
ਵੱਡੇ ਦੇਗਚੇ ਦੁੱਧ ਤੇ ਭੱਤ ਦੇ ਨੀ।
ਉਪਰੋਕਤ ਵਾਕ ਵਿਚ ‘ਵੀ’ ਸ਼ਬਦ ਦੀ ਅਜੋਕੀ ਵਰਤੋਂ ਦੇ ਲਿਹਾਜ ਨਾਲ ‘ਵਾਰਸ ਸ਼ਾਹ ਵੀ ਸ਼ੀਰਨੀ ਵੰਡਿਆ’ ਦਾ ਭਾਵ ਬਣਦਾ ਹੈ ਕਿ ਖੇੜਿਆਂ ਦੀ ਖੁਸ਼ੀ ਵਿਚ ਵਾਰਸ ਸ਼ਾਹ ਨੇ ਵੀ ਸ਼ੀਰਨੀ ਵੰਡੀ, ਪਰ ਪੁਰਾਣੀ ਪੰਜਾਬੀ ਵਿਚ ‘ਵੀ’ ਸ਼ਬਦ ਅਕਸਰ ਵਾਕ ਦੇ ਸ਼ੁਰੂ ਵਿਚ ਲਗਦਾ ਹੈ ਤੇ ਅਗਲੇ ਵਾਕੰਸ਼ਾਂ ਨੂੰ ਜੋੜਨ ਦਾ ਕੰਮ ਕਰਦਾ ਹੈ। ਇਸ ਲਿਹਾਜ ਨਾਲ ਮੇਰੀ ਜਾਚੇ ਇਸ ਦਾ ਭਾਵ ਅਰਥ ਬਣਦਾ ਹੈ, ‘ਦੁਧ ਦੇ ਵੱਡੇ ਦੇਗਚੇ ਅਤੇ ਭੱਤ ਦੇ ਨਾਲ ਨਾਲ ਖੇੜਿਆਂ ਨੇ ਖੁਸ਼ੀ ਵਿਚ ਸ਼ੀਰਨੀ ਵੀ ਵੰਡੀ।’ ਇਸ ਗੱਲ ਦੀ ਪੁਸ਼ਟੀ ਗੁਰਬਾਣੀ ਵਿਚ ‘ਭੀ’ ਸ਼ਬਦ ਦੀ ਵਰਤੋਂ ਤੋਂ ਹੋ ਜਾਵੇਗੀ, ਜਿਸ ਦਾ ਅੱਗੇ ਜ਼ਿਕਰ ਕੀਤਾ ਜਾਵੇਗਾ।
ਜਿਵੇਂ ਪਹਿਲਾਂ ਕਿਹਾ ਗਿਆ ਹੈ, ਸਾਹਿਤਕ ਪੰਜਾਬੀ ਵਿਚ ‘ਭੀ’ ਸ਼ਬਦ ਬਹੁਤ ਚਲਦਾ ਹੈ। ਸ਼ਾਇਦ ਇਸ ਦਾ ਕਾਰਨ ਗੁਰਬਾਣੀ ਵਿਚ ਇਸੇ ਰੁਪਾਂਤਰ ਦੀ ਚੋਖੀ ਵਰਤੋਂ ਹੈ ਤੇ ਜਿਥੋਂ ਸਾਹਿਤ ਵਿਚ ਇਸੇ ਰੂਪ ਦੀ ਵਰਤੋਂ ਦੀ ਪਿਰਤ ਪੈ ਗਈ। ਗੁਰਬਾਣੀ ਵਿਚ ਭਾਵੇਂ ਕਿਧਰੇ ਕਿਧਰੇ ‘ਭੀ’ ਸ਼ਬਦ ਪੂਰਬਲੇ ਵਾਕ ਨਾਲ ਜੁੜਦਾ ਹੈ, ਜਿਵੇਂ: ‘ਹੈ ਭੀ ਸਚੁ ਨਾਨਕ ਹੋਸੀ ਭੀ ਸਚੁ’; ‘ਰੇ ਮਨ ਤੂ ਭੀ ਭਜੁ ਗੋਬਿੰਦ’; ‘ਹੈ ਭੀ ਹੋਸੀ ਜਾਇ ਨ ਜਾਸੀ ਸਚਾ ਸਿਰਜਣਹਾਰੋ’ ਵਿਚਲੇ ਵਾਕਾਂ ਵਿਚ ‘ਭੀ’ ਸ਼ਬਦ ਇਸ ਤੋਂ ਪਹਿਲਾਂ ਆਏ ਸ਼ਬਦ ਨਾਲ ਜੁੜ ਕੇ ਇਸ ਨੂੰ ਬਲ ਬਖਸ਼ਦਾ ਹੈ। ਐਪਰ ਬਹੁਤੀ ਥਾਂਈਂ ਇਸ ਦੀ ਪ੍ਰਸੰਗਿਕਤਾ ਅਗਲੇਰੇ ਵਾਕ ਜਾਂ ਸ਼ਬਦ ਨਾਲ ਹੈ। ਕੁਝ ਮਿਸਾਲਾਂ ਲੈਂਦੇ ਹਾਂ: ‘ਭੂਮਿ ਦਾਨੁ ਗਊਆ ਘਣੀ ਭੀ ਅੰਤਰਿ ਗਰਬੁ ਗੁਮਾਨੁ’; ‘ਭੀ ਉਠਿ ਰਚਿ ਓਨੁ ਵਾਦੁ ਸੈ ਵਰ੍ਹਿਆ ਕੀ ਪਿੜ ਬਧੀ’; ‘ਭੀ ਤੇਰੀ ਕੀਮਤਿ ਨ ਪਵੈ ਹਉ ਕੇਵਡੁ ਆਖਾ ਨਾਉ॥’ ਅਜਿਹੇ ਵਾਕਾਂ ਵਿਚ ‘ਭੀ’ ਸ਼ਬਦ ਨੂੰ ਅੱਜ ਅਸੀਂ ‘ਤਾਂ ਵੀ’ ਦਾ ਬਦਲ ਦੇ ਕੇ ਸਮਝ ਸਕਦੇ ਹਾਂ, ਪਰ ਭੀ/ਵੀ ਦੀ ਅਜਿਹੀ ਵਰਤੋਂ ਅੱਜ ਦੇਖਣ ਨੂੰ ਨਹੀਂ ਮਿਲਦੀ, ਕਵਿਤਾ ਵਿਚ ਵੀ ਨਹੀਂ।
ਗੁਰੂ ਅਰਜਨ ਦੇਵ ਦੀ ਇਕ ਤੁਕ ‘ਹੇ ਅਪਰੰਪਰ ਹਰਿ ਹਰੇ ਹਹਿ ਭੀ ਹੋਵਨਹਾਰ’ ਬਾਰੇ ਕੁਝ ਵਿਚਾਰ ਦੀ ਲੋੜ ਹੈ। ਇਥੇ ‘ਐਸ਼ ਜੀ. ਜੀ. ਐਸ਼ ਗੁਰਮੁਖੀ-ਗੁਰਮੁਖੀ ਕੋਸ਼’ ਨੇ ‘ਭੀ’ ਨੂੰ ਭਵਿਖਬੋਧਕ ਦੱਸਿਆ ਹੈ, ਜਦ ਕਿ ਭਾਈ ਕਾਹਨ ਸਿੰਘ ਨੇ ਇਸ ਨੂੰ ਭੂਤਬੋਧਕ ਦੱਸਦਿਆਂ ਇਸ ਦਾ ਅਰਥ ਭਇਆ (ਹੋਇਆ) ਦੱਸਿਆ ਹੈ। ਸ਼ਾਇਦ ਉਨ੍ਹਾਂ ਦੇ ਮਨ ਵਿਚ ਇਹ ਸ਼ੰਕਾ ਹੋਵੇ ਕਿ ਵਰਤਮਾਨਬੋਧਕ ਸ਼ਬਦ ‘ਹਹ’ ਹੈ ਤੇ ਭਵਿੱਖਬੋਧਕ ‘ਹੋਸੀ’ ਹੈ, ਇਸ ਲਈ ਕਾਲ ਤਿੰਨ ਪ੍ਰਕਾਰ ਦੇ ਹੋਣ ਕਰਕੇ ਤੁਕ ਵਿਚ ਭੂਤਬੋਧਕ ਸ਼ਬਦ ਵੀ ਜ਼ਰੂਰ ਹੋਣਾ ਚਾਹੀਦਾ। ਸੋ, ਇਥੇ ਉਨ੍ਹਾਂ ਪੰਕਤੀ ਵਿਚ ਵਰਤੇ ਗਏ ‘ਭੀ’ ਸ਼ਬਦ ਨੂੰ ਹੋਇਆ ਦੇ ਅਰਥਾਂ ਵਾਲੇ ‘ਭਇਆ’ ਸ਼ਬਦ ਦਾ ਇਕ ਤਰ੍ਹਾਂ ਰੁਪਾਂਤਰ ਹੋਣ ਦਾ ਸੰਕੇਤ ਕਰ ਦਿੱਤਾ ਹੈ, ਪਰ ਇਹ ਸਹੀ ਨਹੀਂ ਜਾਪਦਾ। ਇਥੇ ‘ਭੀ’ ਦਾ ਅਰਥ ‘ਵੀ’ ਹੀ ਹੈ। ਫਿਰ ਤਾਂ ‘ਹੈ ਭੀ ਸਚੁ’ ਵਿਚ ਵੀ ‘ਭੀ’ ਦਾ ਅਰਥ ਭਇਆ ਹੋਣਾ ਚਾਹੀਦਾ ਹੈ, ਪਰ ਅਜਿਹਾ ਨਹੀਂ ਹੈ ਕਿਉਂਕਿ ਅੱਗੇ ‘ਹੋਸੀ ਭੀ ਸੱਚੁ’ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ। ਦਰਅਸਲ ਗੁਰਬਾਣੀ ਵਿਚ ਮਿਲਦੀਆਂ ਅਨੇਕਾਂ ਅਜਿਹੀਆਂ ਤੁਕਾਂ ਵਿਚ ਪਰਮਾਤਮਾ ਦੇ ਸਦੀਵੀ ਹੋਣ ਦੀ ਗੱਲ ਵਰਤਮਾਨ ਤੇ ਭਵਿਖ ਦੇ ਪ੍ਰਸੰਗ ਵਿਚ ਹੀ ਕੀਤੀ ਗਈ ਹੈ, ਭੂਤ ਦੇ ਪ੍ਰਸੰਗ ਵਿਚ ਨਹੀਂ।
ਅਸੀਂ ਪਿਛਲੇ ਹਫਤੇ ਦੇ ਲੇਖ ਵਿਚ ‘ਬਾਵਜੂਦ ਵੀ’ ਸ਼ਬਦ ਜੁੱਟ ਦੀ ਗੱਲ ਕੀਤੀ ਸੀ। ਦਰਅਸਲ ਅਜਿਹੇ ਹੋਰ ਸ਼ਬਦ ਜੁੱਟ ਵੀ ਮਿਲਦੇ ਹਨ ਜਿਵੇਂ ਕਦਾਚਿਤ ਵੀ, ਬਿਲਕੁਲ ਵੀ, ਫਿਰ ਵੀ, ਤਾਂ ਵੀ, ਕਦੇ ਵੀ। ਧਿਆਨ ਦਿਉ ‘ਬਾਵਜੂਦ ਵੀ’ ਦੀ ਤਰ੍ਹਾਂ ‘ਕਦਾਚਿਤ ਵੀ’ ਅਤੇ ‘ਬਿਲਕੁਲ ਵੀ’ ਸ਼ਬਦ ਜੁੱਟਾਂ ਵਿਚੋਂ ਵੀ ‘ਵੀ’ ਸ਼ਬਦ ਹਟਾਇਆ ਜਾਵੇ ਤਾਂ ਅਰਥ ਵਿਚ ਤਾਂ ਕੋਈ ਫਰਕ ਨਹੀਂ ਪਵੇਗਾ, ਪਰ ਸ਼ਾਇਦ ਕਥਨ ਕੁਝ ਕਮਜ਼ੋਰ ਹੋ ਜਾਣਗੇ। ਗੌਰ ਕੀਤਾ ਜਾਵੇ, ਇਹ ਜੁੱਟ ਆਮ ਤੌਰ ‘ਤੇ ਨਾਂਹਸੂਚਕ ਹੀ ਹਨ, ‘ਮੈਂ ਕਦਾਚਿਤ ਵੀ ਸ਼ਰਾਬ ਨਹੀਂ ਪੀਵਾਂਗਾ’/ਮੈਂ ਕਦਾਚਿਤ ਸ਼ਰਾਬ ਨਹੀਂ ਪੀਵਾਂਗਾ ਅਤੇ ‘ਮੈਂ ਬਿਲਕੁਲ ਵੀ ਤੇਰੇ ਨਾਲ ਨਹੀਂ ਜਾਵਾਂਗਾ’/ਮੈਂ ਬਿਲਕੁਲ ਤੇਰੇ ਨਾਲ ਨਹੀਂ ਜਾਵਾਂਗਾ।’
ਵੀ/ਭੀ ਸ਼ਬਦ ਦਾ ਸੰਸਕ੍ਰਿਤ ਰੂਪ ‘ਅਪਿ’ ਹੈ, ਜਿਸ ਵਿਚ ਇਸ ਦੇ ਅਜਿਹੇ ਹੀ ਅਰਥ ਹਨ। ਹਿੰਦੀ ਵਿਚ ਇਸ ਦਾ ਅਪਿ ਰੂਪ ਕਿਧਰੇ ਕਿਧਰੇ ਚਲਦਾ ਹੈ, ‘ਰਾਮਚੰਦ੍ਰ ਕੇ ਭਜਨ ਬਿਨੁ ਜੋ, ਚਹ ਪਦ ਨਿਰਬਾਨ। ਗਿਆਨਵੰਤ ਅਪਿ ਸੋਇ ਨਰ, ਪਸੁ ਬਿਨੁ ਪੂੰਛ ਬਿਖਾਨ।’ (ਭਗਤ ਤੁਲਸੀ ਦਾਸ)। ਪ੍ਰਾਕ੍ਰਿਤ ਵਿਚ ਇਸ ਦੇ ਰੂਪ ਅਵਿ, ਪਿ, ਵਿ, ਮਿਲਦੇ ਹਨ ਤੇ ਪਾਲੀ ਵਿਚ ਅਪਿ, ਪਿ ਆਦਿ। ਹੋਰ ਹਿੰਦ-ਅਰਿਆਈ ਭਾਸ਼ਾਵਾਂ ਵਿਚ ਬਿ, ਬੀ, ਪਿ, ਭੀ ਅਵਿ ਰੂਪ ਹਨ। ਹਿੰਦੀ ਆਦਿ ਵਿਚ ਇਸ ਤੋਂ ਬਣੇ ਸ਼ਬਦ ਅਪਿ ਚਾ, ਯਦਯਪਿ, ਤਥਾਪਿ ਆਦਿ ਵਰਤੇ ਜਾਂਦੇ ਹਨ।
ਪੁਰਾਣੀ ਸੰਸਕ੍ਰਿਤ ਵਿਚ ‘ਅਪਿ’ ਸ਼ਬਦ ਕਿਸੇ ਹੋਰ ਨਾਂਵ ਆਦਿ ਨਾਲ ਲੱਗ ਕੇ ਸਾਹਮਣੇ, ਨਿਕਟ, ਪਾਸ, ਵੱਲ, ਵੱਲ ਨੂੰ, ਲਾਗੇ ਆਦਿ ਦੇ ਅਰਥ ਦਿੰਦਾ ਹੈ। ਬਾਅਦ ਵਿਚ ਇਸ ਦਾ ਰੂਪ ‘ਅਭਿ’ ਹੀ ਪ੍ਰਚਲਿਤ ਹੋ ਗਿਆ। ਅਗੇਤਰ ਵਜੋਂ ਕੁਝ ਸ਼ਬਦ ਗਿਣਾਉਂਦੇ ਹਾਂ, ਜੋ ਹਿੰਦੀ-ਪੰਜਾਬੀ ਵਿਚ ਵਰਤੇ ਮਿਲਦੇ ਹਨ: ਸਾਹਮਣੇ ਦੇ ਅਰਥਾਂ ਵਿਚ, ਅਭਿਆਗਤ; ਭੈੜਾ ਦੇ ਅਰਥਾਂ ਵਿਚ, ਅਭਿਯੁਕਤ; ਨਿਕਟ, ਸਮੀਪ ਦੇ ਅਰਥਾਂ ਵਿਚ, ਅਭਿਸਾਰਕਾ; ਬਾਰੰਬਾਰ ਦੇ ਅਰਥਾਂ ਵਿਚ, ਅਭਿਆਸ; ਦੂਰ ਦੇ ਅਰਥਾਂ ਵਿਚ, ਅਭਿਹਰਣ। ਅਧਿਕ ਦੇ ਅਰਥਾਂ ਵਿਚ, ਅਭਿਲਾਸ਼ਾ। ਅਭੀਚ ਇਕ ਪੁਰਬ ਦਾ ਨਾਂ ਹੈ, ਜੋ ਅਭੀਚ ਨਾਮੀਂ ਨਛੱਤਰ ਨਾਲ ਸਬੰਧਤ ਹੈ, “ਨਾਵਣ ਪੁਰਬੁ ਅਭੀਚੁ ਗੁਰ ਸਤਿਗੁਰ ਦਰਸ ਭਇਆ॥ (ਗੁਰੂ ਰਾਮ ਦਾਸ।) ਇਹ ਸ਼ਬਦ ‘ਅਭਿਜੀਤ’ ਤੋਂ ਵਿਗਸਿਆ ਹੈ, ਜਿਸ ਦਾ ਸ਼ਾਬਦਿਕ ਅਰਥ ਹੈ, ਪੂਰੀ ਤਰ੍ਹਾਂ ਜਿੱਤਣ ਵਾਲਾ। ਅਭਿ ਸ਼ਬਦ ਸੁਤੰਤਰ ਹੋ ਕੇ ਆਧੁਨਿਕ ਅਰਥਾਂ ਵਿਚ ਵਰਤਿਆ ਜਾਣ ਲੱਗਾ।
ਇਸ ਸ਼ਬਦ ਦੇ ਹੋਰ ਭਾਰੋਪੀ ਭਾਸ਼ਾਵਾਂ ਵਿਚ ਸਜਾਤੀ ਸ਼ਬਦ ਮਿਲਦੇ ਹਨ। ਇਸ ਦਾ ਭਾਰੋਪੀ ਮੂਲ ਓਪ-ਿ/ੋਪ ਿਜਿਹਾ ਕਲਪਿਆ ਗਿਆ ਹੈ ਅਤੇ ਇਸ ਵਿਚ ਪਾਸ, ਨਿਕਟ, ਸਮੀਪ, ਲਾਗੇ, ਸਾਹਮਣੇ, ਵੱਲ, ਉਪਰ ਆਦਿ ਦੇ ਭਾਵ ਹਨ। ਅਵੇਸਤਾ ਵਿਚ ਇਸ ਦਾ ਰੂਪ ਹੈ, ਐਪੀ ਅਤੇ ਅਰਥ ਹੈ-ਭੀ, ਵੱਲ; ਆਰਮੀਨੀਅਨ ਓਵ ਅਰਥ ਭੀ, ਅਤੇ; ਲਾਤੀਨੀ ੌਬ ਅਰਥ ਵੱਲ, ਸਾਹਮਣੇ, ਰਸਤੇ; ਗਰੀਕ ਓਪ ਿਪਿਛੇ। ਅੱਜ ਕੱਲ੍ਹ ਗਰੀਕ ਦੇ ਇਸ ਸ਼ਬਦ ਨੂੰ ਕਈ ਵਿਗਿਆਨਕ ਪਦ ਬਣਾਉਣ ਲਈ ਅਗੇਤਰ ਵਜੋਂ ਵਰਤਿਆ ਜਾਂਦਾ ਹੈ। ਕੁਝ ਗਿਣਦੇ ਹਾਂ, ਓਪਚਿeਨਟeਰ ਭੁਚਾਲ ਵਾਲੀ ਥਾਂ ਦੇ ਐਨ ਉਪਰਲਾ ਖੇਤਰ; ਓਪਪਿਹੇਟe ਦੂਜੇ ਪੌਦੇ ਦੇ ਉਪਰ ਉਗਣ ਵਾਲਾ ਇੱਕ ਪੌਦਾ; ਓਪਲਿeਪਸੇ ਮਿਰਗੀ, ਸ਼ਾਬਦਿਕ ਅਰਥ: ਉਪਰੋਂ ਜਕੜ ਲੈਣਾ; ਓਪਸੋਦe ਅਤਿਰਿਕਤ ਪ੍ਰਵੇਸ਼; ਓਪਲੋਗੁe ਅਤਿਰਿਕਤ ਭਾਸ਼ਣ। ਇਸ ਦੇ ਰੁਪਾਂਤਰ ੌਬ ਪਿਛੇਤਰ ਤੋਂ ਬਣੇ ਅਨੇਕਾਂ ਸ਼ਬਦ ਮਿਲਦੇ ਹਨ। ੌਬਲੋਨਗ ਲੰਬੂਤਰਾ, ਸ਼ਾਬਦਿਕ ਅਰਥ: ਸਾਹਮਣੇ ਵਲੋਂ ਲੰਬਾ; ੌਬਲੋਤੇ ਮੰਦੇ ਬੋਲ, ਬੋਲ ਕੁਬੋਲ, ਸ਼ਾਬਦਿਕ ਅਰਥ: ਵਿਰੁਧ ਬੋਲ; ੌਬੁਸਚਅਟe ਕਾਲਾ ਕਰਨਾ, ਸ਼ਾਬਦਿਕ ਅਰਥ: ਸਾਹਮਣਿਓਂ ਕਾਲਾ ਕਰਨਾ; ੌਬਟਰੁਦe ਥੋਪਣਾ, ਸ਼ਾਬਦਿਕ ਅਰਥ: ਵੱਲ ਥੋਪਣਾ; ੌਬਟਅਨਿ ਪ੍ਰਾਪਤ ਕਰਨਾ, ਸ਼ਾਬਦਿਕ ਅਰਥ: ਸਾਹਮਣਿਓਂ ਲੈਣਾ, ਹਥਿਆ ਲੈਣਾ; ੌਬਸeਸਸ ਗ੍ਰਸਤ ਕਰਨਾ, ਮਨ ਵਿਚ ਘਰ ਕਰ ਲੈਣਾ, ਮਨ ਵਿਚ ਬੈਠਣਾ, ਸ਼ਾਬਦਿਕ ਅਰਥ: ਮੁਢ, ਲਾਗੇ ਜਾਂ ਸਾਹਮਣੇ ਬਹਿਣਾ; ੌਬਸeਰਵਅਟਿਨ ਸਾਹਮਣਿਓਂ ਤੱਕਣਾ; ੌਬeਸਟੇ ਮੋਟਾਪਾ, ਸ਼ਾਬਦਿਕ ਅਰਥ: ਬਹੁਤ ਖਾਣ ਵਾਲਾ, ਖਾਊ, ਆਪਾ ਤੂੜਨ ਵਾਲਾ; ੌਬਸਟਨਿਅਟe ਅੜੀਅਲ, ਜਿੱਦੀ ਸ਼ਾਬਦਿਕ ਅਰਥ: ਸਾਹਮਣੇ ਅੜਿਆ ਖੜਾ; ੌਪਪੋਨeਨਟ, ਵਿਰੋਧੀ: ਸ਼ਾਬਦਿਕ ਅਰਥ, ਰਸਤੇ ‘ਚ ਡਟਿਆ; ੌਬਸਟਰੁਚਟਿਨ ਰੁਕਾਵਟ, ਅੜਿੱਕਾ, ਸ਼ਾਬਦਿਕ ਅਰਥ: ਸਾਹਮਣੇ ਜਾਂ ਰਸਤੇ ਵਿਚ ਲੱਗਾ ਅੰਬਾਰ।