ਰੌਲਾ ਮੁੱਕਿਆ ਚੋਣ-ਪ੍ਰਚਾਰ ਵਾਲਾ, ਵਾਗਾਂ ਲੀਡਰਾਂ ਘਰਾਂ ਨੂੰ ਮੋੜੀਆਂ ਨੇ।
ਇੱਕ ਦੂਜੇ ਦਾ ਭੰਡੀ ਪ੍ਰਚਾਰ ਕਰਕੇ, ਕਦਰਾਂ-ਕੀਮਤਾਂ ਪਿਛਲੀਆਂ ਰੋੜੀਆਂ ਨੇ।
ਮਾਇਆ, ਨਸ਼ੇ ਤੇ ਗੱਪਾਂ ਦੇ ਆਸਰੇ ਜੀ, ਇੱਧਰੋਂ ਉਧਰੋਂ ਵੋਟਾਂ ਹੀ ਜੋੜੀਆਂ ਨੇ।
ਛੋਹੀ ਤੰਦ ਨਾ ਲੋਕਾਂ ਦੇ ਮਸਲਿਆਂ ਦੀ, ਗਾਈਆਂ ਹੋਰ ਹੀ ਹੋਰ ਕੋਈ ਘੋੜੀਆਂ ਨੇ।
ਮੱਤ-ਦਾਨ ਕਰ ਹੋ ਗਏ ਲੋਕ ਵਿਹਲੇ, ਤੇਈ ਮਈ ‘ਤੇ ਨਜ਼ਰਾਂ ਹੁਣ ਗੱਡੀਆਂ ਜੀ।
‘ਈ. ਵੀ. ਐਮ.’ ਦੇ ਬੋਲਿਆਂ ਪਤਾ ਲੱਗੂ, ‘ਐਗਜ਼ਿਟ ਪੋਲ’ ਨੂੰ ਸਮਝ ਲਉ ਠੱਗੀਆਂ ਜੀ!