ਬੇਨਤੀ ਪੰਜਾਬੀਆਂ ਨੂੰ!

ਪੰਜ ਸਾਲ ਫੇਰ ਤਾਂ ਇਹ ਭਾਲਿਆਂ ਵੀ ਲੱਭਣੇ ਨਾ, ਹੁਣੇ ਪੁੱਛ ਲਿਉ ਜਿਹੜੇ ਦਿਲਾਂ ‘ਚ ਸਵਾਲ ਜੀ।
ਹੱਕਦਾਰ ਵੋਟ ਦਾ ਤੁਹਾਨੂੰ ਨਹੀਂ ਜੋ ਜਾਪਦਾ ਏ, ਦੂਰੋਂ ਹੀ ਬੁਲਾਈ ਜਾਇਉ ਸਤਿ ਸ੍ਰੀ ਅਕਾਲ ਜੀ।
ਲੈ ਲਿਉ ਹਿਸਾਬ ਝੂਠੇ ਵਾਅਦੇ ਤੇ ਬੇਅਦਬੀ ਦਾ, ਚੱਲੇ ਨਾ ਮੱਕਾਰਾਂ ਦੀ ਸਿਆਸੀ ਕੋਈ ਚਾਲ ਜੀ।
ਮੂੰਹ-ਤੋੜ ਦੇ ਦਿਉ ਜਵਾਬ ਵੀ ਚਲਾਕਾਂ ਤਾਈਂ, ਉਤੋਂ ਉਤੋਂ ਲੜਦੇ ਤੇ ਵਿਚੋਂ ਜੋ ਭਿਆਲ ਜੀ।
ਲਾ ਕੇ ਦੇਖ ਲਿਉ ਕਸਵੱਟੀ ‘ਤੇ ਉਮੀਦਵਾਰ, ਵੋਟ ਪਾਉਣ ਵੇਲੇ ਐਵੇਂ ਹੋਇਉ ਨਾ ਦਿਆਲ ਜੀ!