ਪਹਿਲੇ ਪੰਗਤ ਪਾਛੈ ਸੰਗਤ

ਬਲਜੀਤ ਬਾਸੀ
ਸਮੂਹਕ ਤੌਰ ‘ਤੇ ਭੋਜਨ ਛਕਣ ਲਈ ਬੈਠਣ ਵਾਸਤੇ ਲਾਈ ਕਤਾਰ ਨੂੰ ਪੰਗਤ ਆਖਦੇ ਹਨ। ਸਿੱਖ ਜਗਤ ਵਿਚ ਸੰਗਤ ਦੇ ਨਾਲ ਨਾਲ ਪੰਗਤ ਪ੍ਰਮੁਖ ਸੰਸਥਾ ਹੈ, ਜਿਸ ਲਈ ਸੰਗਤ-ਪੰਗਤ ਸ਼ਬਦ ਜੁੱਟ ਵਰਤਿਆ ਜਾਂਦਾ ਹੈ। ਇਹ ਗੁਰੂ ਕੇ ਲੰਗਰ ਨਾਲ ਜੁੜੀ ਹੋਈ ਪ੍ਰਥਾ ਹੈ। ਰਵਾਇਤ ਹੈ ਕਿ ਇਸ ਦਾ ਅਰੰਭ ਜਾਤੀ ਵਿਤਕਰਾ ਦੂਰ ਕਰਨ ਲਈ ਹੋਇਆ ਸੀ ਅਤੇ ਗੁਰੂ ਅਮਰ ਦਾਸ ਨੇ ਇਸ ਨੂੰ ਗੁਰੂ ਦਰਬਾਰ ਵਿਚ ਹਰ ਇਨਸਾਨ ਲਈ ਲਾਜ਼ਮੀ ਕੀਤਾ ਸੀ। ‘ਗੁਰ ਪ੍ਰਤਾਪ ਸੂਰਜ’ ਗ੍ਰੰਥ ਅਨੁਸਾਰ ਅਕਬਰ ਬਾਦਸ਼ਾਹ ਵੀ ਗੁਰੂ ਅਮਰ ਦਾਸ ਦੇ ਦਰਸ਼ਨਾਂ ਲਈ ਗੋਇੰਦਵਾਲ ਆਇਆ ਤਾਂ ਉਸ ਨੇ ਪੰਗਤ ਵਿਚ ਬੈਠ ਕੇ ਲੰਗਰ ਛਕਿਆ ਸੀ।

ਲੰਗਰ ਕਤਾਰ ਵਿਚ ਬੈਠ ਕੇ ਛਕਣ ਦੀ ਰੀਤ ਕਾਰਨ ਪੰਗਤ ਸ਼ਬਦ ਇੱਕ ਤਰ੍ਹਾਂ ਨਾਲ ਲੰਗਰ ਦਾ ਵੀ ਸੂਚਕ ਬਣ ਗਿਆ। ਕੁਝ ਹਿੰਦੂ ਭਾਈਚਾਰਿਆਂ ਜਿਵੇਂ ਕਾਇਸਥ ਵਲੋਂ ‘ਸੰਗਤ-ਪੰਗਤ’ ਸ਼ਬਦ-ਜੁੱਟ ਨੂੰ ਇਕੱਠੇ ਮਿਲ ਬੈਠਣ ਅਤੇ ਭੋਜ ਕਰਨ ਦੇ ਅਰਥਾਂ ਵਿਚ ਵੀ ਲਿਆ ਜਾਣ ਲੱਗਾ ਹੈ, ਇਥੋਂ ਤੱਕ ਕਿ ਰਾਜਸੀ ਪਾਰਟੀਆਂ ਸੰਗਤ ਵਿਚ ਪੰਗਤ ਕਰਨ ਲੱਗ ਪਈਆਂ ਹਨ। ਖਬਰ ਦੀ ਇਕ ਟੂਕ ਪੇਸ਼ ਹੈ, ‘ਅਭੀ ਤਕ ਦਿੱਗ ਵਿਜੇ ਸਿੰਹ ਪ੍ਰਦੇਸ਼ ਕੇ 51 ਮੇਂ ਸੇ 35 ਜ਼ਿਲੋਂ ਮੇਂ ਸੰਗਤ ਮੇਂ ਪੰਗਤ ਕਰ ਚੁਕੇ ਹੈਂ।’ ਦਿਲਚਸਪ ਗੱਲ ਹੈ ਕਿ ਇਸ ਉਕਤੀ ਨੂੰ ਕਿਤੇ ‘ਸੰਗਤ ਮੇਂ ਪੰਗਤ’ ਅਤੇ ਕਿਤੇ ‘ਪੰਗਤ ਮੇਂ ਸੰਗਤ’ ਕਰਕੇ ਕਿਹਾ ਜਾਣ ਲੱਗਾ ਹੈ!
ਕਿਸੇ ਧਰਮ ਵਿਚ ਮਲੂਮ ਹੁੰਦੀਆਂ ਨਵੀਆਂ ਸੰਸਥਾਵਾਂ ਦੀਆਂ ਜੜ੍ਹਾਂ ਸਾਂਝੇ ਸਮਾਜਕ-ਧਾਰਮਿਕ ਜੀਵਨ ਦੇ ਪਿਛੋਕੜ ‘ਚੋਂ ਲੱਭੀਆਂ ਜਾ ਸਕਦੀਆਂ ਹਨ। ਹਿੰਦੂ ਧਰਮ ਵਿਚ ਕੁਲੀਨ ਬ੍ਰਾਹਮਣਾਂ ਦੀ ਇੱਕ ਸ਼੍ਰੇਣੀ ਨੂੰ ਪੰਕਤੀ ਵਿਸ਼ੇਸ਼ ਤੌਰ ‘ਤੇ ਪੰਕਤੀਪਾਵਨ ਵੀ ਕਿਹਾ ਜਾਂਦਾ ਹੈ, ਕਿਉਂਕਿ ਸਮਝਿਆ ਜਾਂਦਾ ਹੈ ਕਿ ਕਿਸੇ ਸਮੂਹਕ ਭੋਜ ਵਿਚ ਇਨ੍ਹਾਂ ਦੀ ਸ਼ਮੂਲੀਅਤ ਨਾਲ ਹੀ ਸਾਰਾ ਭੋਜ ਪਵਿੱਤਰ ਹੋ ਜਾਂਦਾ ਹੈ। ਸਿੱਖ ਪਰਿਵਾਰਾਂ ਵਿਚ ਵੀ ਬ੍ਰਾਹਮਣਾਂ ਦੀ ਰੀਸੇ ਪੰਜ ਸਿੱਖ ਬਿਠਾਲਣ ਦੀ ਰੀਤ ਹੈ, ਸ਼ਾਇਦ ਹਿੰਦੂ ਪਰਿਵਾਰਾਂ ਵਿਚ ਵੀ ਹੋਵੇ। ਕਹਿਣ ਦਾ ਭਾਵ ਹੈ ਕਿ ਸਿੱਖ ਧਰਮ ਵਿਚ ਸੰਗਤ-ਪੰਗਤ ਨੂੰ ਪਵਿੱਤਰ ਜਾਣਨ ਦੀਆਂ ਜੜ੍ਹਾਂ ਹਿੰਦੂ ਧਰਮ ਵਿਚ ਪ੍ਰਚਲਿਤ ਉਪਰੋਕਤ ਰੀਤ ਹੈ, ਭਾਵੇਂ ਸਿੱਖੀ ਨੇ ਇਸ ਨੂੰ ਸੰਗਤ ਨਾਲ ਜੋੜ ਕੇ ਹੋਰ ਮੋੜਾ ਦਿੱਤਾ। ਇਥੇ ਇਹ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਹਿੰਦੂ ਆਚਾਰ ਅਨੁਸਾਰ ਪਤਿਤ ਆਦਿ ਵਿਅਕਤੀ ਦੇ ਨਾਲ ਇੱਕ ਪੰਕਤੀ ਵਿਚ ਬੈਠ ਕੇ ਭੋਜਨ ਛਕਣ ਤੋਂ ਮਨਾਹੀ ਹੈ। ਇਸ ਨੂੰ ਪੰਕਤੀਭੇਦ ਕਿਹਾ ਜਾਂਦਾ ਹੈ।
ਪੰਗਤ ਵਿਚ ਵਿਚਰਨਾ ਅਸਲ ਵਿਚ ਜ਼ਾਬਤੇ ਦਾ ਵੀ ਧੁਰਾ ਹੈ। ਫੌਜਾਂ ਪੰਗਤ ਬਣਾ ਕੇ ਪਰੇਡ ਕਰਦੀਆਂ ਅਤੇ ਲੜਾਈ ਲੜਦੀਆਂ ਹਨ। ਸੈਨਾ ਦੇ ਸਬੰਧ ਵਿਚ ਅੰਗਰੇਜ਼ੀ ਉਕਤੀ ‘ਰੈਂਕ ਐਂਡ ਫਾਈਲ’ ਵਿਚ ਫਾਈਲ ਦਾ ਭਾਵ ਕਤਾਰ ਹੀ ਹੈ, ਜੋ ਅੰਤਿਮ ਤੌਰ ‘ਤੇ ਇਸ ਦੇ ਧਾਗੇ ਵਾਲੇ ਅਰਥਾਂ ਤੋਂ ਵਿਕਸਿਤ ਹੋਇਆ। ਮੁਢਲੇ ਤੌਰ ‘ਤੇ ਦਫਤਰੀ ਫਾਈਲ ਕਾਗਜ਼ਾਂ ਦਾ ਉਹ ਪੁਲੰਦਾ ਹੈ, ਜੋ ਧਾਗੇ ਨਾਲ ਨੱਥੀ ਕੀਤਾ ਹੋਵੇ। ਆਮ ਰੇਖਾ ਜਾਂ ਕਤਾਰ ਦੇ ਅਰਥਾਂ ਵਿਚ ਪੰਗਤ ਦਾ ਹੀ ਇਕ ਹੋਰ ਰੁਪਾਂਤਰ ਪੰਗਤੀ ਸ਼ਬਦ ਵਰਤਿਆ ਜਾਂਦਾ ਹੈ। ਕਵਿਤਾ ਦੀ ਇਕ ਸਤਰ ਨੂੰ ਵੀ ਪੰਗਤੀ ਕਿਹਾ ਜਾਂਦਾ ਹੈ। ਕਹਿਣਾ ਹੋਵੇਗਾ ਕਿ ਇਸ ਅਰਥ ਵਿਚ ਵੀ ਇਹ ਸ਼ਬਦ ਬਹੁਤਾ ਗੁਰਬਾਣੀ ਦੀ ਸਤਰ ਲਈ ਵਰਤਿਆ ਜਾਂਦਾ ਹੈ। ਉਂਜ ਪੰਕਤੀ ਇਕ ਵਰਣਕ ਛੰਦ ਦਾ ਵੀ ਨਾਂ ਹੈ, ਜਿਸ ਦੇ ਹਰ ਚਰਣ ਵਿਚ ਪੰਜ ਅੱਖਰ ਅਤੇ ਅਖੀਰ ਵਿਚ ਦੋ ਗੁਰੂ ਹੁੰਦੇ ਹਨ।
ਪੰਗਤ ਜਾਂ ਪੰਗਤੀ ਸ਼ਬਦ ਦਾ ਸੰਸਕ੍ਰਿਤ ਰੂਪ ਪੰਕਤਿ ਹੈ। ਇਸ ਦੇ ਦੋ ਰੁਪਾਂਤਰ ਵਿਕਸਿਤ ਹੋਏ: ‘ਇ’ ਰਾਹੀਂ ਪ੍ਰਗਟ ਕੀਤੀ ਜਾਂਦੀ ਧੁਨੀ ‘ਈ’ ਵਿਚ ਵਟੀ ਤਾਂ ਪੰਕਤੀ ਸਾਹਮਣੇ ਆਈ ਤੇ ਇਸ ਦੇ ਅਲੋਪ ਹੋਣ ਨਾਲ ਪੰਕਤ ਪਰ ਇਹ ਪੰਜਾਬੀ ਵਿਚ ਨਹੀਂ ਵਰਤਿਆ ਮਿਲਦਾ। ਸਾਹਿਤਕ ਪੰਜਾਬੀ ਵਿਚ ਪੰਕਤੀ ਸ਼ਬਦ ਚਲਦਾ ਹੈ, ਪਰ ਬਹੁਤਾ ਇਸ ਦੇ ਵਿਉਤਪਤ ਰੂਪ ਪੰਗਤ ਜਾਂ ਪੰਗਤੀ ਹੀ ਪ੍ਰਚਲਿਤ ਹਨ। ਪੰਕਤਿ ਦੇ ਪਾਲੀ ਪ੍ਰਾਕ੍ਰਿਤ ਰੂਪ ਪਾਤੀ ਜਾਂ ਪਾਂਤੀ ਵੀ ਹਨ। ਸਮੂਹਕ ਭੋਜਨ ਲਈ ਹਿੰਦੀ ਵਿਚ ਪੰਗਤ ਜਾਂ ਪਾਂਤ ਸ਼ਬਦ ਚਲਦੇ ਹਨ। ਜਾਤ-ਪਾਤ ਵਿਚਲਾ ਪਾਤ/ਪਾਤੀ ਸ਼ਬਦ ਪਾਂਤ/ਪਾਂਤੀ ਦੇ ਹੀ ਰੁਪਾਂਤਰ ਹਨ, ਕਿਉਂਕਿ ਪਾਂਤ ਸ਼ਬਦ ਜਾਤਾਂ ਦੇ ਪ੍ਰਸੰਗ ਵਿਚ ਸ਼੍ਰੇਣੀ ਜਾਂ ਦਰਜੇ ਦੇ ਅਰਥਾਂ ਵਿਚ ਆਉਂਦਾ ਹੈ ਜਿਵੇਂ ਬ੍ਰਾਹਮਣਾਂ ਜਾਂ ਯਾਦਵਾਂ ਦੀ ਪਾਂਤ। ਇਸ ਨੂੰ ਅਸੀਂ ਗੋਤ ਜਾਂ ਕੁਲ ਵੀ ਕਹਿ ਸਕਦੇ ਹਾਂ, ‘ਤਾ ਕੈ ਜਾਤਿ ਨ ਪਾਤੀ ਨਾਮ ਲੀਨ॥’ (ਗੁਰੂ ਨਾਨਕ ਦੇਵ); ‘ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ॥’ (ਗੁਰੂ ਰਾਮ ਦਾਸ); ‘ਕਹਾ ਕਰਉ ਜਾਤੀ ਕਹ ਕਰਉ ਪਾਤੀ॥’ (ਭਗਤ ਨਾਮਦੇਵ); ‘ਜਾਤੀ ਓਛਾ ਪਾਤੀ ਓਛਾ ਓਛਾ ਜਨਮੁ ਹਮਾਰਾ॥’ (ਭਗਤ ਰਵਿਦਾਸ)। ਹਿੰਦੀ ਤੋਂ ਇਲਾਵਾ ਕੁਝ ਹੋਰ ਭਾਰਤੀ ਭਾਸ਼ਾਵਾਂ ਵਿਚ ਪੰਕਤਿ ਤੋਂ ਪੰਕਤ, ਪੰਤੀ, ਪਾਂਤੀ, ਪੰਡੀ ਆਦਿ ਜਿਹੇ ਸ਼ਬਦ ਵੀ ਪ੍ਰਗਟ ਹੋਏ ਹਨ।
‘ਪੰਜਾਬ ਵਿਚਲਾ ਪੰਜ’ ਵਾਲੇ ਲੇਖ ਵਿਚ ਪੰਜ ਸ਼ਬਦ ਨੂੰ ਪੰਚ ਦਾ ਸਜਾਤੀ ਦੱਸਿਆ ਗਿਆ ਸੀ। ਪੰਕਤੀ ਅਤੇ ਫਿਰ ਪੰਗਤ/ਪੰਕਤੀ ਆਦਿ ਸ਼ਬਦ ਵੀ ਇਸ ਪੰਚ ਤੋਂ ਹੀ ਨਿਕਲੇ ਹਨ। ਦੱਸਿਆ ਜਾ ਚੁਕਾ ਹੈ, ਪੰਚ ਸ਼ਬਦ ਭਾਵੇਂ ਬਹੁਤਾ ਕਰਕੇ ਪੰਜ ਦੇ ਅਰਥਾਂ ਵਿਚ ਹੀ ਵਰਤੀਂਦਾ ਹੈ, ਪਰ ਮੂਲ ਰੂਪ ਵਿਚ ਇਹ ਸਮੂਹਵਾਚੀ ਸ਼ਬਦ ਹੈ। ਪੰਚ ਆਦਿ ਸ਼ਬਦਾਂ ਦਾ ਭਾਰੋਪੀ ਮੂਲ ‘ਫeਨਕੱe’ ਕਲਪਿਆ ਗਿਆ ਹੈ, ਜਿਸ ਵਿਚ ਪੰਜ ਦੇ ਭਾਵ ਹਨ। ਅੰਗਰੇਜ਼ੀ ਾਂਵਿe ਇਸੇ ਦਾ ਵਿਕਸਿਤ ਰੂਪ ਹੈ। ਪੁਰਾਣੀ ਅੰਗਰੇਜ਼ੀ ਵਿਚ ਇਸ ਦਾ ਰੂਪ ਸੀ, ਾਂਿ ਜੋ ਅੱਗੇ ਪ੍ਰਾਕ-ਜਰਮੈਨਿਕ ‘ਾਂਮਾe’ ਤੋਂ ਵਿਉਤਪਤ ਹੋਇਆ। ਹੋਰ ਜਰਮੈਨਿਕ ਭਾਸ਼ਾਵਾਂ ਵਿਚ ਇਸੇ ਤੋਂ ਪੰਜ ਦੇ ਅਰਥਾਂ ਵਾਲੇ ਸ਼ਬਦ ਆਪੋ ਆਪਣੀ ਭਾਸ਼ਾ ਵਿਚ ਵੱਖ ਵੱਖ ਰੂਪ ਧਾਰ ਕੇ ਆਏ। ਕੁਝ ਮਿਸਾਲਾਂ ਲੈਂਦੇ ਹਾਂ: ਜਰਮਨ ੁਂਨਾ, ਡੱਚ ੜਜਾ, ਗੌਥਿਕ ਾਂਮਾ; ਸਵੀਡਿਸ਼, ਡੈਨਿਸ਼ ਅਤੇ ਨਾਰਵੇਜੀਅਨ ਾਂeਮ। ਇਨ੍ਹਾਂ ਸ਼ਬਦਾਂ ਵਿਚ ਅਨੁਨਾਸਿਕਤਾ ਉਡ ਗਈ, ਜੋ ਨਿਯਮਿਤ ਵਰਤਾਰਾ ਹੈ, ਮਿਸਾਲ ਵਜੋਂ ਭਾਰੋਪੀ ਮੂਲ ਧeਨਟ ਤੋਂ ਠੋਟਹ ਉਤਪੰਨ ਹੋਇਆ ਅਤੇ ਘਹਅਨਸ (ਹੰਸ) ਤੋਂ ਘੋਸe।
ਅੰਗਰੇਜ਼ੀ ਦੇ ਕੁਝ ਹੋਰ ਜਾਣੇ-ਪਛਾਣੇ ਸ਼ਬਦ ਇਸ ਮੂਲ ਨਾਲ ਜੋੜ ਕੇ ਦੇਖਦੇ ਹਾਂ। ਵਿਦਵਾਨਾਂ ਅਨੁਸਾਰ ਮੁਮਕਿਨ ਹੈ ਕਿ ਉਂਗਲ ਦੇ ਅਰਥਾਂ ਵਾਲਾ ਫਿੰਗਰ ਅਤੇ ਮੁੱਕੇ ਦੇ ਅਰਥਾਂ ਵਾਲਾ ਾਂਸਿਟ ਸ਼ਬਦ ਇਸੇ ਮੂਲ ਨਾਲ ਜੁੜੇ ਹੋਏ ਹੋਣ। ਠੋਸਣਾ ਦੇ ਅਰਥਾਂ ਵਾਲੇ ਾਂੋਸਿਟ ਸ਼ਬਦ ਦਾ ਮੂਲ ਵੀ ਇਹੋ ਜਾਪਦਾ ਹੈ, ਅਰਥਾਤ ਪੰਜ ਉਂਗਲਾਂ ਵਾਲਾ ਮੁੱਕਾ ਜੜਨਾ। ਹੋਰ ਜਰਮੈਨਿਕ ਭਾਸ਼ਾਵਾਂ ਵਿਚ ਵੀ ਇਹ ਸ਼ਬਦ ਕੁਝ ਬਦਲਵੇਂ ਉਚਾਰਣਾਂ ਸਹਿਤ ਮਿਲਦੇ ਹਨ। ਵਿਚਾਰ ਅਧੀਨ ਭਾਰੋਪੀ ਮੂਲ ਨੇ ਗਰੀਕ ਵਿਚ ਫeਨਟਅ ਦਾ ਰੂਪ ਧਾਰਿਆ, ਜੋ ਆਮ ਤੌਰ ‘ਤੇ ਪੰਜ ਦੇ ਅਰਥਾਂ ਵਿਚ ਇਕ ਅਗੇਤਰ ਵਜੋਂ ਆਉਂਦਾ ਹੈ ਜਿਵੇਂ ਫeਨਟਅਗੋਨ ਪੰਜਭੁਜ ਜਾਂ ਪੰਜਕੋਣ; ਵਾਸ਼ਿੰਗਟਨ ਵਿਖੇ ਅਮਰੀਕੀ ਰਖਿਆ ਵਿਭਾਗ ਦੇ ਹੈਡਕੁਆਰਟਰ ਨੂੰ ਪੈਂਟਾਗੌਨ ਇਸ ਲਈ ਆਖਦੇ ਹਨ ਕਿਉਂਕਿ ਇਸ ਦੀ ਮੁੱਖ ਇਮਾਰਤ ਦੀ ਸ਼ਕਲ ਪੰਜ ਭੁਜੀ ਹੈ; ਫeਨਟਅਮeਟeਰ ਕਵਿਤਾ ਦੀ ਪੰਜ ਚਰਣਾਂ ਵਾਲੀ ਸਤਰ; ਫeਨਟਅਦ, ਪਾਂਜਾ; ਫeਨਟਅਚਲe ਪੰਜ-ਭੁਜੀ ਤਵੀਤ; ਫੋਮਪeਿ ਇਕ ਰੋਮਨ ਸ਼ਹਿਰ, ਜਿਸ ਦੇ ਪੰਜ ਜਿਲੇ ਸਨ; ਫੁਨਚਹ ਇੱਕ ਪੀਣ ਵਾਲਾ ਪਦਾਰਥ, ਜੋ ਮੁਢਲੇ ਤੌਰ ‘ਤੇ ਪੰਜ ਸਮੱਗਰੀਆਂ (ਸ਼ਰਾਬ, ਪਾਣੀ, ਨਿੰਬੂ ਰਸ, ਸ਼ੱਕਰ ਅਤੇ ਮਸਾਲੇ) ਤੋਂ ਬਣਦਾ ਸੀ। ਮੰਨਿਆ ਜਾਂਦਾ ਹੈ ਕਿ ਇਹ ਭਾਰਤ ਦੀ ਦੇਣ ਹੈ ਅਤੇ ਪੰਚ (ਪੰਜ) ਸ਼ਬਦ ਦਾ ਹੀ ਅੰਗਰੇਜ਼ੀ ਰੁਪਾਂਤਰ ਹੈ। ਵਿਦਵਾਨਾਂ ਦਾ ਮੱਤ ਹੈ ਕਿ ਸਤਾਰਵੀਂ ਸਦੀ ਦੇ ਅਰੰਭ ਵਿਚ ਕੰਪਨੀ ਰਾਜ ਸਮੇਂ ਇਹ ਪੰਚ ਭਾਰਤ ਤੋਂ ਯੂਰਪ ਵੱਲ ਲਿਜਾਇਆ ਜਾਂਦਾ ਸੀ। ਇਕ ਵਿਦਵਾਨ ਨੇ ਇਸ ਵਿਚ ਚਾਰ ਪਦਾਰਥ ਹੀ ਦੱਸੇ ਹਨ, ਉਸ ਨੇ ਮਸਾਲੇ ਨੂੰ ਨਹੀਂ ਗਿਣਿਆ। ਹੈ ਨਾ ਗੰਗਾਜਲੀ ਵਿਚ ਸ਼ਰਾਬ! ਟਾਕਰਾ ਕਰੋ ਪੰਜੀਰੀ ਅਤੇ ਪੰਚਾਮ੍ਰਿਤ ਨਾਲ।
ਉਤਰੀ ਭਾਰਤ ਵਿਚ ਘੋੜਿਆਂ ਨੂੰ ਦਿੱਤੇ ਜਾਣ ਵਾਲੇ ਇਕ ਨੁਸਖੇ ਨੂੰ ਬਤੀਸੀ ਆਖਦੇ ਹਨ, ਕਿਉਂਕਿ ਇਸ ਵਿਚ ਬੱਤੀ ਪਦਾਰਥ ਹੁੰਦੇ ਹਨ। ਹੋਰ ਔਸ਼ਧੀ ਹੈ, ਤ੍ਰਿਫਲਾ। ਸਾਵਧਾਨ ਕਰ ਦੇਈਏ ਕਿ ਮੁੱਕਾ, ਘਸੁੰਨ ਅਤੇ ਠੋਕਣ, ਛੇਕ ਕਰਨ ਦੇ ਅਰਥਾਂ ਵਾਲੇ ਇੱਕ ਹੋਰ ਅੰਗਰੇਜ਼ੀ ਸ਼ਬਦ ਫੁਨਚਹ ਇਥੇ ਥਾਂ ਸਿਰ ਨਹੀਂ ਹੈ, ਅਰਥਾਤ ਇਹ ਸਬੱਬੀ ਧੁਨੀ-ਸਮਾਨਤਾ ਤੇ ਕੁਝ ਕੁਝ ਅਰਥ-ਸਮਾਨਤਾ ਪ੍ਰਤੀਤ ਹੁੰਦੀ ਹੈ। ਇਹ ਲਾਤੀਨੀ ਫੁਨਗeਰe ਤੋਂ ਵਿਉਤਪਤ ਹੋਇਆ, ਜਿਸ ਵਿਚ ਚੋਭਣ ਦੇ ਭਾਵ ਹਨ। ਪੰਕਚਰ ਸ਼ਬਦ ਇਸੇ ਦਾ ਇੱਕ ਰੁਪਾਂਤਰ ਹੈ।
ਲਾਤੀਨੀ ਵਲੋਂ ਅੰਗਰੇਜ਼ੀ ਵਿਚ ਆਏ ਕੁਝ ਸ਼ਬਦ ਦੇਖੀਏ। ਲਾਤੀਨੀ ਵਿਚ ਪੰਜ ਲਈ ਥੁਨਿਟ ਸ਼ਬਦ ਵਰਤਿਆ ਜਾਂਦਾ ਹੈ, ਅਰਥਾਤ ਇਥੇ ਭਾਰੋਪੀ ਮੂਲ ਦੀ ‘ਪ’ ਧੁਨੀ ‘ਕ’ ਵਿਚ ਵਟ ਗਈ। ਅੰਗਰੇਜ਼ੀ ਥੁਨਿਟ ਦਾ ਅਰਥ ਹੈ, ਟੈਕਸ ਵਜੋਂ ਕਮਾਈ ਦਾ ਪੰਜਵਾਂ ਹਿੱਸਾ। ਦਸਵੰਧ ਦੀ ਤਰਜ਼ ‘ਤੇ ਅਸੀਂ ਇਸ ਨੂੰੰ ਪਚਵੰਧ ਕਹਿ ਸਕਦੇ ਹਾਂ। ਅੱਜ ਕਲ੍ਹ ਪੰਜ ਦੇ ਸਮੂਹ ਪੰਜੀ, ਪਾਂਜਾ, ਪੰਜੌਕੜੀ ਦੇ ਅਰਥਾਂ ਵਿਚ ਵਰਤਿਆ ਜਾਂਦਾ ਹੈ। ਪ੍ਰਾਚੀਨ ਗਰੀਕ ਫਿਲਾਸਫੀ ਦਾ ਇੱਕ ਅਹਿਮ ਪਦ ਹੈ, ਥੁਨਿਟeਸਸeਨਚe ਜਿਸ ਨੂੰ ‘ਸ਼ੁਧ ਤਤਵ’ ਵਜੋਂ ਅਨੁਵਾਦਿਆ ਜਾ ਸਕਦਾ ਹੈ ਅਰਥਾਤ ਅਜਿਹਾ ਤੱਤ ਜਿਸ ਤੋਂ ਆਕਾਸ਼ੀ ਪਿੰਡ ਬਣੇ ਹਨ। ਇਸ ਦਾ ਸ਼ਾਬਦਿਕ ਅਰਥ ਹੈ, ‘ਪੰਜਵਾਂ ਤੱਤ।’ ਇਹ ਬਣਿਆ ਹੈ, ਮਧਕਾਲੀ ਲਾਤੀਨੀ ਥੁਨਿਟਅ ਓਸਸeਨਟਅਿ ਤੋਂ। ਇਸ ਵਿਚ ਥੁਨਿਟਅ ਤਾਂ ਪੰਜ ਦਾ ਅਰਥਾਵਾਂ ਹੀ ਹੈ, ਓਸਸeਨਟਅਿ ਸ਼ਬਦ ਦਾ ਅਰਥ ਹੈ-ਹੋਂਦ, ਅਸਤਿਤਵ, ਤੱਤਵ। ਅਸਲ ਵਿਚ ਇਹ ਸੰਸਕ੍ਰਿਤ ਵਲੋਂ ਅਸਤਿਤਵ ਦਾ ਸਜਾਤੀ ਹੈ। ਗਰੀਕ ਫਿਲਾਸਫੀ ਵਿਚ ਪਹਿਲਾਂ ਚਾਰ ਤੱਤ ਯਾਨਿ ਪਾਣੀ, ਹਵਾ, ਅੱਗ, ਧਰਤੀ ਹੀ ਮੰਨੇ ਗਏ ਸਨ। ਬਾਅਦ ਵਿਚ ਅਰਸਤੂ ਨੇ ਆਕਾਸ਼ ਨੂੰ ਪੰਜਵੇਂ ਤੱਤ ਵਜੋਂ ਜੋੜਿਆ। ਅੱਜ ਕਲ੍ਹ ਇਸ ਸ਼ਬਦ ਨੂੰ ਆਦਰਸ; ਮਰਮ, ਸਾਰ, ਤੱਤ ਦੇ ਅਰਥਾਂ ਵਜੋਂ ਲਿਆ ਜਾਂਦਾ ਹੈ। ਧਿਆਨ ਦਿਓ, ਕਿਵੇਂ ਇਥੇ ਇਸ ਸ਼ਬਦ ਦਾ ਅਰਥ ‘ਪੰਜਵੇਂ ਤੱਤ’ ਤੋਂ ਹਿੱਲ ਹੋ ਕੇ ਕੇਵਲ ਤੱਤ ਹੀ ਰਹਿ ਗਿਆ। ਥੁਨਿਟਲਿਲਿਨ ਬਰਤਾਨੀਆ ਵਿਚ ਮਿਲੀਅਨ ਦੀ ਪੰਜਵੀਂ ਸ਼ਕਤੀ ਅਰਥਾਤ ਏਕੇ ਅੱਗੇ ਤੀਹ ਸਿਫਰੇ ਲੱਗ ਕੇ ਬਣੀ ਸੰਖਿਆ ਹੁੰਦੀ ਹੈ। ਪਰ ਅਮਰੀਕੀ ਹਰ ਗੱਲੇ ਆਪਣੀ ਵੱਖਰੀ ਡੱਫਲੀ ਵਜਾਉਂਦੇ ਹਨ। ਇਥੇ ਏਕੇ ਅੱਗੇ ਅਠਾਰਾਂ ਸਿਫਰੇ ਲੱਗ ਕੇ ਬਣੀ ਸੰਖਿਆ ਕਵਿੰਟਿਲੀਅਨ ਕਹਾਉਂਦੀ ਹੈ। ਥੁਨਿਤੁeਨਨਅਿਲ ਨੂੰ ਪੰਜਾਬੀ ਵਿਚ ਪੰਜ-ਵਰਸ਼ੀ ਜਾਂ ਪੰਜ-ਸਾਲਾ ਕਿਹਾ ਜਾ ਸਕਦਾ ਹੈ।
ਪੰਚ ਦੇ ਅਰਥਾਂ ਵਿਚ ਫਾਰਸੀ ਵਲੋਂ ਆਏ ਸਜਾਤੀ ਸ਼ਬਦ ਪੰਜ ਦਾ ਜ਼ਿਕਰ ਅਸੀਂ ਕਰ ਆਏ ਹਾਂ। ਇਥੇ ‘ਸ਼ਸ਼ੋਪੰਜ ਵਿਚ ਪੈਣਾ’ ਮੁਹਾਵਰੇ ਦੀ ਵਿਆਖਿਆ ਲੋੜੀਂਦੀ ਹੈ। ਸ਼ਸ਼ੋਪੰਜ (ਸ਼ਸ਼-ਓ-ਪੰਜ) ਫਾਰਸੀ ਦਾ ਜੁੱਟ-ਸ਼ਬਦ ਹੈ, ਜਿਵੇਂ ਸਾਡਾ ਉਨੀ-ਇੱਕੀ। ਇਸ ਦਾ ਸ਼ਾਬਦਿਕ ਅਰਥ ਹੈ, ਛੇ (ਸ਼ਸ਼) ਪੰਜ। ਸੋ ‘ਸ਼ਸ਼ੋਪੰਜ ਵਿਚ ਪੈਣਾ’ ਦਾ ਸਿੱਧਾ ਅਰਥ ਹੋਇਆ, ਛੇ-ਪੰਜ ਵਿਚ ਪੈਣਾ ਅਰਥਾਤ ਦੁਬਿਧਾ ਜਾਂ ਜੱਕੋ ਤੱਕੇ ਵਿਚ ਪੈਣਾ।