ਕਾਲੀਆਂ ਝੰਡੀਆਂ ਦਾ ਡਰ?

ਉਦੋਂ ਡਰੇ ਨਾ ਤਖਤ ਅਕਾਲ ਤੋਂ ਵੀ, ਜਥੇਦਾਰਾਂ ਨੂੰ ‘ਹੁਕਮ’ ਸੁਣਾਉਣ ਵੇਲੇ।
ਹੈਂਕੜ ਨਾਲ ਚਲਾਈਆਂ ਚੰਮ ਦੀਆਂ, ਦੇ ਕੇ ਮਾਫੀਆਂ ਫੇਰ ਮੁਕਰਾਉਣ ਵੇਲੇ।
ਖਾਧਾ ਖੌਫ ਨਾ ਗ੍ਰੰਥ ਤੇ ਪੰਥ ਵਾਲਾ, ਵੋਟਾਂ ਵਾਸਤੇ ਬੇਅਦਬੀ ਕਰਾਉਣ ਵੇਲੇ।
ਬੇਖੌਫ ਹੋ ਲੁਟਿਆ ਗੋਲਕਾਂ ਨੂੰ, ਨਾਲੇ ਸੰਗਤ ‘ਤੇ ਗੋਲੀ ਚਲਵਾਉਣ ਵੇਲੇ।
ਰਾਜ ਮਦ ਵਿਚ ਹੋਏ ਹੰਕਾਰਿਆਂ ਦਾ, ਬਚਣਾ ਹੁੰਦਾ ਏ ਮੁਸ਼ਕਿਲ ਹੀ ਭੰਡੀਆਂ ਤੋਂ।
ਹਾਕਮ ਹੁੰਦਿਆਂ ਡਰੇ ਨਾ ਰੱਬ ਕੋਲੋਂ, ਹੁਣ ਡਰਦੇ ਆ ਕਾਲੀਆਂ ਝੰਡੀਆਂ ਤੋਂ!