ਕੜ੍ਹੀ ਘੋਲਦੇ ਲੀਡਰ!

ਕੋਈ ਕਹੇ ਬੇਅਦਬੀਆਂ ਭੁੱਲ ਜਾਓ, ਇਹਦੇ ਆਸਰੇ ਚਾਹੁੰਦੇ ਕਈ ਜਿੱਤਣਾ ਜੀ।
ਮਨਸ਼ਾ ਜਾਪਦੀ ਇਹੋ ਸਰਕਾਰੀਆਂ ਦੀ, ਨਾਂ ‘ਸਿਟ’ ਦਾ ਵਰਤ ਕੇ ਸਿੱਟਣਾ ਜੀ।
ਲਿਟੇ ਪੈਰਾਂ ਦੇ ਵਿਚ ਵਿਰੋਧੀਆਂ ਦੇ, ਹੋਰ ਪੁਛਿਓ ਕਿੰਨਾ ਕੁ ਲਿਫਣਾ ਜੀ।
ਛਾਤੀ ਠੋਕ ਕੇ ਕਹਿ ਦਿਓ ਭਾਗੋਆਂ ਨੂੰ, ਨਸ਼ੇ, ਮਾਇਆ ਦੇ ਨਾਲ ਨਾ ਵਿਕਣਾ ਜੀ।
ਬਣ ਕੇ ਦੱਸਦੇ ਸਾਰੇ ਹੀ ਦੁੱਧ ਧੋਤੇ, ਆਪੋ ਆਪਣੀ ਕੁਰਸੀ ਨੂੰ ਟੋਲਦੇ ਆ।
ਬਣਿਓਂ ਆਪ ਸਿਆਣੇ ਹੁਣ ਵੋਟਰੋ ਜੀ, ਲੀਡਰ ਲੋਕ ਤਾਂ ਕੜ੍ਹੀ ਹੀ ਘੋਲ ਰਹੇ ਆ!