ਪੰਜਾਬ ਟਾਈਮਜ਼ ਨੇ ਮਨਾਈ ਪ੍ਰਕਾਸ਼ਨ ਦੀ 13ਵੀਂ ਵਰ੍ਹੇਗੰਢ

ਸ਼ਿਕਾਗੋ (ਬਿਊਰੋ): ਸੰਨ 2000 ਵਿਚ ਸ਼ਿਕਾਗੋ ਤੋਂ ਪ੍ਰਕਾਸ਼ਤ ਹੋਣ ਵਾਲੇ ਪਹਿਲੇ ਅਤੇ ਹੁਣ ਸੈਨ ਫਰਾਂਸਿਸਕੋ ਤੇ ਨਿਊ ਯਾਰਕ-ਤਿੰਨ ਐਡੀਸ਼ਨਾਂ ਵਿਚ ਛਪਦੇ ‘ਪੰਜਾਬ ਟਾਈਮਜ਼’ ਦੀ 13ਵੀਂ ਵਰ੍ਹੇਗੰਢ ਇਥੇ ਲੰਘੀ 6 ਅਪਰੈਲ ਨੂੰ ਮਨਾਈ ਗਈ। ਇਸ ਮੌਕੇ ਪੰਜਾਬ ਟਾਈਮਜ਼ ਦੀ ਸਲਾਹਕਾਰ ਕਮੇਟੀ ਦੇ ਮੈਬਰਾਂ ਤੋਂ ਇਲਾਵਾ ਪੱਤਰਕਾਰ, ਕਾਲਮਨਵੀਸ ਅਤੇ ਭਾਈਚਾਰਕ ਆਗੂ ਹਾਜ਼ਰ ਸਨ।
ਪ੍ਰੋਗਰਾਮ ਦੇ ਸ਼ੁਰੂ ਵਿਚ ਜਗਮੀਤ ਸਿੰਘ ਨੇ ਗੀਤ ‘ਨੱਚ ਲੈ ਗਾ ਲੈ, ਮੌਜ ਮਨਾ ਲੈ, ਭੰਗੜਾ ਪਾ ਲੈ’ ਪੇਸ਼ ਕਰ ਕੇ ਗੀਤ-ਸੰਗੀਤ ਦੇ ਪ੍ਰੋਗਰਾਮ ਦਾ ਆਗਾਜ਼ ਕੀਤਾ। ਉਪਰੰਤ ਅਲਗੋਜ਼ਾ ਮਾਸਟਰ ਬਲਬੀਰ ਸਿੰਘ ਨੇ ਅਲਗੋਜ਼ਿਆਂ ਨਾਲ ਗੀਤ ਪੇਸ਼ ਕਰ ਕੇ ਸਰੋਤਿਆਂ ਨੂੰ ਅਲਗੋਜ਼ਿਆਂ ਦੇ ਵੇਲੇ ਚੇਤੇ ਕਰਵਾਏ| ਬੌਬ ਖਹਿਰਾ ਨੇ ਮੋਨੋ ਐਕਟਿੰਗ ਪੇਸ਼ ਕਰ ਕੇ ਆਪਣੀ ਹਾਜ਼ਰੀ ਲਵਾਈ| ਗੁਰਬਖਸ਼ ਰਾਹੀ ਨੇ ਪੰਜਾਬ ਟਾਈਮਜ਼ ਨੂੰ 13ਵੀਂ ਵਰ੍ਹੇਗੰਢ ‘ਤੇ ਵਧਾਈ ਦਿੱਤੀ ਅਤੇ ਆਪਣੀ ਨਜ਼ਮ ‘ਨੀਵੀਂ ਕਰ ਆਪਣੀ ਨਜ਼ਰ’ ਸੁਣਾਈ|
ਯੂਬਾ ਸਿਟੀ ਤੋਂ ਆਏ ਲੇਖਕ ਤੇ ਪੱਤਰਕਾਰ ਹਰਜਿੰਦਰ ਦੁਸਾਂਝ ਨੇ ਪ੍ਰੋਗਰਾਮ ਨੂੰ ਜ਼ਰਾ ਗੰਭੀਰ ਰੁਖ ਦਿੰਦਿਆਂ ਕਿਹਾ ਕਿ ‘ਪੰਜਾਬ ਟਾਈਮਜ਼’ ਛੋਟੇ ਜਿਹੇ ਪੌਦੇ ਤੋਂ ਅੱਜ ਵੱਡੇ ਦਰੱਖਤ ਦਾ ਰੂਪ ਧਾਰ ਚੁੱਕਾ ਹੈ ਜਿਸ ਦੇ ਪਾਠਕਾਂ ਦਾ ਘੇਰਾ ਅਮਰੀਕਾ ਹੀ ਨਹੀਂ, ਵੈੱਬਸਾਈਟ ਰਾਹੀਂ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿਚ ਰਹਿੰਦੇ ਪੰਜਾਬੀਆਂ ਤਕ ਫੈਲਿਆ ਹੋਇਆ ਹੈ। ਪੰਜਾਬ ਟਾਈਮਜ਼ ਨੇ ਸੁਲਝੇ ਹੋਏ ਕਾਲਮਨਵੀਸਾਂ ਤੇ ਲੇਖਕਾਂ ਨੂੰ ਇਕ ਪਲੇਟਫਾਰਮ ‘ਤੇ ਇੱਕਠਾ ਕੀਤਾ ਹੈ| ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਪ੍ਰਿੰਟ ਮੀਡੀਆ ਔਖੇ ਦੌਰ ਵਿਚੋਂ ਲੰਘ ਰਿਹਾ ਹੈ। ਨਿਊ ਯਾਰਕ ਤੋਂ ਛਪਦੀਆਂ ਕਈ ਅੰਗਰੇਜ਼ੀ ਅਖਬਾਰਾਂ ਨੇ ਆਪਣਾ ਪ੍ਰਿੰਟ ਐਡੀਸ਼ਨ ਕੱਢਣਾ ਬੰਦ ਕਰ ਦਿੱਤਾ ਹੈ| ਪੰਜਾਬ ਟਾਈਮਜ਼ ਵਧਾਈ ਦਾ ਪਾਤਰ ਹੈ ਕਿ ਇਹ ਤਿੰਨ ਥਾਂਵਾਂ ਤੋਂ ਛਪ ਰਿਹਾ ਹੈ ਤੇ ਇਸ ਦੀ ਛਪਣ ਗਿਣਤੀ ਵੀ ਅਮਰੀਕਾ ਵਿਚ ਬਾਕੀ ਸਾਰੀਆਂ ਪੰਜਾਬੀ ਅਖਬਾਰਾਂ ਨਾਲੋਂ ਕਿਤੇ ਜ਼ਿਆਦਾ ਹੈ| ਪੰਜਾਬੀ ਵਿਚ ਪਰਚਾ ਕੱਢਣਾ ਪੰਜਾਬੀ ਭਾਈਚਾਰੇ ਦੇ ਸਮਰਥਨ ਬਿਨਾਂ ਸੰਭਵ ਨਹੀਂ ਹੈ। ਇਹ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਟਾਈਮਜ਼ ਨੂੰ ਇਹ ਸਮਰਥਨ ਲਗਾਤਾਰ ਮਿਲ ਰਿਹਾ ਹੈ।
ਕਾਲਮਨਵੀਸ ਐਸ਼ ਅਸ਼ੋਕ ਭੌਰਾ ਨੇ ਕਿਹਾ ਕਿ ਉਨ੍ਹਾਂ ਨੇ ਅਜੀਤ, ਜੱਗਬਾਣੀ ਅਤੇ ਪੰਜਾਬੀ ਟ੍ਰਿਬਿਊਨ ਲਈ ਕੋਈ ਤੀਹ ਸਾਲ ਲਿਖਿਆ ਪਰ ਸਹੀ ਪਲੇਟਫਾਰਮ ਉਸ ਨੂੰ ਪੰਜਾਬ ਟਾਈਮਜ਼ ਰਾਹੀਂ ਹੀ ਮਿਲਿਆ| ਉਨ੍ਹਾਂ ਤਸੱਲੀ ਪ੍ਰਗਟਾਈ ਕਿ ਪੰਜਾਬ ਟਾਈਮਜ਼ ਦੇ ਪਾਠਕਾਂ ਦਾ ਬਹੁਤ ਵੱਡਾ ਵਰਗ ਉਨ੍ਹਾਂ ਦੀਆਂ ਲਿਖਤਾਂ ਨੂੰ ਪਸੰਦ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਕੈਲੀਫੋਰਨੀਆ ਵਿਚ 16 ਅਖਬਾਰਾਂ ਛਪਦੀਆਂ ਹਨ ਪਰ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਪੰਜਾਬ ਟਾਈਮਜ਼ ਦਾ ਮਿਆਰ ਸਾਰਿਆਂ ਨਾਲੋਂ ਕਿਤੇ ਉਚਾ ਹੈ ਅਤੇ ਇਹ ਪਾਠਕਾਂ ਦੀ ਪਹਿਲੀ ਪਸੰਦ ਹੈ| ਇਸ ਦਾ ਸਿਹਰਾ ਸੰਪਾਦਕ ਅਤੇ ਸਟਾਫ ਨੂੰ ਤਾਂ ਜਾਂਦਾ ਹੀ ਹੈ, ਨਾਲ ਹੀ ਸ਼ਿਕਾਗੋ ਦੇ ਭਾਈਚਾਰੇ ਨੂੰ ਵੀ ਜਾਂਦਾ ਹੈ ਜਿਨ੍ਹਾਂ ਦੀ ਸਪੋਰਟ ਨਾਲ ਇਹ ਪਰਚਾ ਸ਼ੁਰੂ ਹੋਇਆ ਅਤੇ ਅੱਗੇ ਵਧਿਆ।
ਓਹਾਇਓ ਤੋਂ ਆਏ ਅਵਤਾਰ ਸਿੰਘ ਸਪਰਿੰਗਫੀਲਡ ਨੇ ਪੰਜਾਬ ਟਾਈਮਜ਼ ਦੇ ਪਾਠਕਾਂ ਤੇ ਸਹਿਯੋਗੀ ਸੱਜਣਾਂ ਨੂੰ 13ਵੀਂ ਵਰ੍ਹੇਗੰਢ ਦੀ ਵਧਾਈ ਦਿੰਦਿਆਂ ਆਪਣੇ ਵਲੋਂ ਪੰਜਾਬ ਟਾਈਮਜ਼ ਨੂੰ ਭਰਵੇਂ ਸਮਰਥਨ ਦਾ ਵਾਅਦਾ ਕੀਤਾ|
ਗੀਤ-ਸੰਗੀਤ ਦੇ ਦੌਰ ਵਿਚ ਨਿੰਮਾ ਡਲੇਵਾਲ ਨੇ ਗੀਤ ‘ਅਸੀਂ ਭੁੱਲਦੇ ਜਾਂਦੇ ਹਾਂ ਆਪਣਾ ਪਿਛੋਕੜ’, ‘ਆ ਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ’, ਕੈਨੇਡਾ ਤੋਂ ਆਏ ਗਾਇਕ ਟੋਨੀ ਧਨੋਆ ਨੇ ਗੀਤ ‘ਭਾਈ ਬਾਝੋਂ ਲੱਕ ਟੁੱਟ ਜਾਂਦੇ, ਪੁੱਛ ਨਾ ਹਾਲ ਕੀ ਹੁੰਦੇ ਮਾਂਵਾਂ ਦੇ’ ਅਤੇ ‘ਇਕ ਕੁੜੀ ਬੋਹੜ ਦੇ ਥੱਲੇ ਚਰਖਾ ਕੱਤਦੀ ਹੈ’ ਸਮੇਤ ਕਈ ਗੀਤ ਪੇਸ਼ ਕਰ ਕੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ।
ਕੈਲੀਫੋਰਨੀਆ ਤੋਂ ਪਹੁੰਚੇ ਗਾਇਕ ਜਤਿੰਦਰ ਜਰਗੀਆ ਨੇ ‘ਤੂੰ ਜਾਣੇ ਕਰਤਾਰ, ਤੇਰੀਆਂ ਤੂੰ ਜਾਣੇ, ‘ਸੱਜਣਾਂ ਵਿਚ ਤੇਰੀ ਮਹਿਫਲ ਦੇ, ਮਹਿਮਾਨ ਬਦਲਦੇ ਦੇਖੇ ਨੇ’ ਅਤੇ ਹੋਰ ਕਈ ਗੀਤ ਪੇਸ਼ ਕਰ ਕੇ ਆਪਣੀ ਪੁਖਤਾ ਗਾਇਕੀ ਦਾ ਸਬੂਤ ਦਿਤਾ। ਲਖਵਿੰਦਰ ਮਾਵੀ ਨੇ ਵੀ ਇਕ ਗੀਤ ‘ਅੱਗ ਪੈਸੇ ਨੇ ਇਹ ਲਾਈ’ ਗਾ ਕੇ ਆਪਣੀ ਹਾਜ਼ਰੀ ਲਵਾਈ। ਰੇਡੀਓ ਦੇਸੀ ਜੰਕਸ਼ਨ ਦੇ ਹੋਸਟ ਜੱਸੀ ਪਰਮਾਰ ਨੇ ‘ਭਾਈਆ ਜੀ’ ਸਕਿਟ ਗੁਰਮੁਖ ਸਿੰਘ ਭੁੱਲਰ ਦੇ ਸਹਿਯੋਗ ਨਾਲ ਪੇਸ਼ ਕੀਤੀ|
ਡਾæ ਹਰਜਿੰਦਰ ਸਿੰਘ ਖਹਿਰਾ ਨੇ ਗਾਇਕ ਤੇ ਗੀਤਕਾਰ ਸੁਖ ਦਾ ਗੀਤ ‘ਦਿਲ ਦਾ ਹੋਵੇ ਚੰਗਾ ਬੰਦਾ ਯਾਰ ਬਣਾ ਲਈਏ’ ਗਾ ਕੇ ਆਪਣੀ ਹਾਜ਼ਰੀ ਲਵਾਈ। ਸਟੇਜ ਸਕੱਤਰ ਗੁਰਮੁਖ ਸਿੰਘ ਭੁੱਲਰ ਨੇ ਪੰਜਾਬ ਟਾਈਮਜ਼ ਦੀ ਕਾਲਮਨਵੀਸ ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਦੀ ਕਵਿਤਾ ਪੜ੍ਹ ਕੇ ਸੁਣਾਈ ਜੋ ਉਚੇਚੇ ਤੌਰ ‘ਤੇ ਪੰਜਾਬ ਟਾਈਮਜ਼ ਦੀ ਇਸ ਸ਼ਾਮ ਲਈ ਲਿਖੀ ਗਈ ਸੀ|
ਆਏ ਕਲਾਕਾਰਾਂ-ਬਲਬੀਰ ਸਿੰਘ, ਜਤਿੰਦਰ ਜਰਗੀਆ, ਨਿੰਮਾ ਡਲੇਵਾਲ, ਟੋਨੀ ਧਨੋਆ ਅਤੇ ਸੰਗੀਤਕਾਰ ਨਰਿੰਦਰ ਬੱਗਾ, ਨਰਿੰਦਰ ਦੇਵਗਣ ਤੇ ਜਵਾਲਾ ਸਿੰਘ ਦਾ ਸਨਮਾਨ ਪ੍ਰੋæ ਜੋਗਿੰਦਰ ਸਿੰਘ ਰਮਦੇਵ ਅਤੇ ਬਲਵਿੰਦਰ ਸਿੰਘ ਸੰਧੂ ਨੇ ਸਨਮਾਨ ਚਿੰਨ ਦੇ ਕੇ ਕੀਤਾ।
ਸਮਾਗਮ ਦਾ ਪ੍ਰਬੰਧ ਕਰਨ ਵਿਚ ਜੈ ਰਾਮ ਸਿੰਘ ਕਾਹਲੋਂ, ਗੁਰਮੁਖ ਸਿੰਘ ਭੁਲਰ, ਡਾæ ਹਰਜਿੰਦਰ ਸਿੰਘ ਖਹਿਰਾ, ਸੁਰਿੰਦਰ ਸਿੰਘ ਭਾਟੀਆ ਨੇ ਵਿਸ਼ੇਸ਼ ਰੋਲ ਨਿਭਾਇਆ।
ਇਸ ਪ੍ਰੋਗਰਾਮ ਵਿਚ ਪੰਜਾਬ ਟਾਈਮਜ਼ ਦੀ ਸਲਾਹਕਾਰ ਕਮੇਟੀ ਦੇ ਮੈਂਬਰ-ਸਵਰਨਜੀਤ ਸਿੰਘ ਢਿੱਲੋਂ, ਪ੍ਰੋæ ਜੋਗਿੰਦਰ ਸਿੰਘ ਰਮਦੇਵ, ਡਾæ ਨਵਦੀਪ ਕੌਰ ਸੰਧੂ, ਬਲਵਿੰਦਰ ਕੌਰ ਸੇਖੋਂ, ਡਾæ ਗੁਰਦਿਆਲ ਸਿੰਘ ਬਸਰਾਨ, ਡਾæ ਹਰਗੁਰਮੁਖਪਾਲ ਸਿੰਘ, ਹਰਦਿਆਲ ਸਿੰਘ ਦਿਉਲ, ਜੈਦੇਵ ਸਿੰਘ ਭੱਠਲ, ਹਰਜੀਤ ਸਿੰਘ ਸ਼ਾਹੀ, ਅਯੁਧਿਆ ਸਲਵਾਨ, ਦਰਸ਼ਨ ਦਰੜ, ਬਲਵਿੰਦਰ ਸਿੰਘ ਸੰਧੂ, ਜਗਦੀਸ਼ ਸਿੰਘ ਕਲੇਰ, ਹੈਪੀ ਹੀਰ ਅਤੇ ਡਾæ ਤੇਜਿੰਦਰ ਸਿੰਘ ਮੰਡੇਰ ਪਰਿਵਾਰਾਂ ਸਮੇਤ ਪਹੁੰਚੇ ਹੋਏ ਸਨ। ਅਮੋਲਕ ਸਿੰਘ ਗਾਖਲ, ਦਰਸ਼ਨ ਸਿੰਘ ਗਰੇਵਾਲ, ਜਸਵਿੰਦਰ ਸਿੰਘ (ਜੱਸੀ) ਗਿੱਲ, ਸਰਬਜੀਤ ਸਿੰਘ ਥਿਆੜਾ, ਰਾਜਿੰਦਰ ਸਿੰਘ ਬੈਂਸ, ਮਨਦੀਪ ਸਿੰਘ ਭੂਰਾ, ਗੁਰਿੰਦਰ ਸਿੰਘ ਗਿੱਲ ਅਤੇ ਯਾਦਵਿੰਦਰ ਸਿੰਘ ਰਿੰਪੀ ਜ਼ਰੂਰੀ ਰੁਝੇਵਿਆਂ ਕਾਰਨ ਨਹੀਂ ਪਹੁੰਚ ਸਕੇ।
ਮਿਡਵੈਸਟ ਤੋਂ ਇਲਾਵਾ ਅਮਰੀਕਾ ਦੀਆਂ ਹੋਰ ਸਟੇਟਾਂ ਤੋਂ ਵੱਖ ਵੱਖ ਸਮਾਜਕ ਤੇ ਸਭਿਆਚਾਰਕ ਸੰਸਥਾਵਾਂ ਦੇ ਨੁਮਾਇੰਦੇ ਪਹੁੰਚੇ ਹੋਏ ਸਨ। ਇਨ੍ਹਾਂ ਵਿਚ ਸ਼ੇਰੇ ਪੰਜਾਬ ਸਪੋਰਟਸ ਕਲੱਬ ਸਿਨਸਿਨੈਟੀ ਤੋਂ ਸੁਰਜੀਤ ਸਿੰਘ ਮਾਵੀ, ਹਰਵਿੰਦਰ ਸਿੰਘ ਵਾਲੀਆ ਅਤੇ ਸਾਥੀ, ਮੀਰੀ ਪੀਰੀ ਸਪੋਰਟਸ ਕਲੱਬ ਇੰਡੀਅਨਐਪਲਸ ਤੋਂ ਸਤਵੰਤ ਸਿੰਘ ਨਿੱਜਰ ਤੇ ਸਾਥੀ, ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ-ਸਾਊਥਬੈਂਡ ਦੇ ਪ੍ਰਧਾਨ ਪਾਲ ਸਿੰਘ ਖਲੀਲ, ਬਾਬੀ ਸਲੇਮਪੁਰ ਤੇ ਸਾਥੀ, ਪੰਜਾਬੀ ਅਮੈਰੀਕਨ ਯੂਥ ਕਲੱਬ ਇੰਡੀਆਨਾ ਤੋਂæææਪੰਜਾਬੀ ਸਭਿਆਚਾਰਕ ਸੰਸਥਾ-ਬੈਟਲਕਰੀਕ, ਮਿਸ਼ੀਗਨ ਤੋਂ ਦਲਬਾਰਾ ਸਿੰਘ ਮਾਂਗਟ ਤੇ ਸਾਥੀ, ਗਰੈਂਡ ਰੈਪਿਡਜ਼, ਮਿਸ਼ੀਗਨ ਤੋਂ ਅਕਾਲੀ ਆਗੂ ਇੰਦਰਜੀਤ ਸਿੰਘ, ਸੁਰਿੰਦਰ ਸਿੰਘ ਕੰਗ, ਮੁਖਤਿਆਰ ਸਿੰਘ ਖਹਿਰਾ ਅਤੇ ਡਿਟਰਾਇਟ ਤੋਂ ਬਲਬੀਰ ਸਿੰਘ ਗਰੇਵਾਲ ਪਹੁੰਚੇ।
ਸ਼ਿਕਾਗੋ ਦੀਆਂ ਸੰਸਥਾਵਾਂ ਵਿਚੋਂ ਸਿੱਖ ਰਿਲੀਜੀਅਸ ਸੁਸਾਇਟੀ-ਸ਼ਿਕਾਗੋ ਦੇ ਪ੍ਰਧਾਨ ਸੋਖੀ ਸਿੰਘ, ਬੋਰਡ ਮੈਂਬਰ ਹਰਵਿੰਦਰ ਸਿੰਘ ਬਿੱਲਾ, ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ, ਸਾਬਕਾ ਪ੍ਰਧਾਨ ਇਕਬਾਲ ਸਿੰਘ ਚੋਪੜਾ ਅਤੇ ਸਤਵੰਤ ਸਿੰਘ ਅਟੱਲ, ਸਾਬਕਾ ਬੋਰਡ ਮੈਂਬਰ ਜਸਵੀਰ ਕੌਰ ਮਾਨ, ਅੰਮ੍ਰਿਤਪਾਲ ਸਿੰਘ ਸੰਘਾ ਤੇ ਜਸਦੇਵ ਸਿੰਘ, ਸਾਬਕਾ ਸੀæਆਈæਸੀæ ਮੈਂਬਰ ਹਰਜਿੰਦਰ ਸਿੰਘ ਸੰਧੂ ਤੇ ਮੱਤ ਸਿੰਘ ਢਿੱਲੋਂ, ਪੰਜਾਬੀ ਅਮੈਰੀਕਨ ਆਰਗੇਨਾਈਜੇਸ਼ਨ ਦੇ ਨਵੇਂ ਪ੍ਰਧਾਨ ਸਵਿੰਦਰ ਸਿੰਘ ਸਵੀ, ਡਾਇਰੈਕਟਰ ਗੁਲਜ਼ਾਰ ਸਿੰਘ ਮੁਲਤਾਨੀ; ਜਗਮੀਤ ਸਿੰਘ, ਜਸਵੀਰ ਸਿੰਘ ਸੂਗਾ ਅਤੇ ਸਾਥੀ, ਪੰਜਾਬੀ ਹੈਰੀਟੇਜ਼ ਆਰਗੇਨਾਈਜੇਸ਼ਨ-ਸ਼ਿਕਾਗੋ ਦੇ ਬੋਰਡ ਮੈਂਬਰ ਮਹਿੰਦਰ ਸਿੰਘ ਰਕਾਲਾ, ਸਾਬਕਾ ਪ੍ਰਧਾਨ ਪਰਸ਼ਨ ਸਿੰਘ ਮਾਨ ਤੇ ਕਿਰਪਾਲ ਸਿੰਘ ਰੰਧਾਵਾ, ਪਰਮਿੰਦਰ ਵਾਲੀਆ ਅਤੇ ਜਸਵਿੰਦਰ ਸਿੰਘ ਸੰਧੂ; ਪੰਜਾਬੀ ਕਲਚਰਲ ਸੁਸਾਇਟੀ ਸ਼ਿਕਾਗੋ ਤੋਂ ਬਲਜੀਤ ਸਿੰਘ ਸਿੱਧੂ, ਬਲਵਿੰਦਰ ਸਿੰਘ ਗਿਰਨ; ਪੰਜਾਬ ਸਪੋਰਟਸ ਕਲੱਬ ਸ਼ਿਕਾਗੋ ਦੇ ਪ੍ਰਧਾਨ ਅਜਮੇਰ ਪੰਨੂ ਆਪਣੇ ਸਾਥੀਆਂ ਅਜੈਬ ਸਿੰਘ ਲੱਖਣ, ਜਸਕਰਨ ਸਿੰਘ ਧਾਲੀਵਾਲ, ਸੰਤੋਖ ਸਿੰਘ ਡੀ ਸੀ, ਲੱਕੀ ਸਹੋਤਾ, ਗਿਆਨ ਸਿੰਘ ਸੀਹਰਾ, ਗੁਰਪ੍ਰੀਤ ਸਿੰਘ ਗਿੱਲ, ਨਰਿੰਦਰ ਸਰਾਂ ਹਾਜ਼ਰ ਸਨ।
ਹੋਰ ਮੁਅਜ਼ਿਜ ਮਹਿਮਾਨਾਂ ਵਿਚ ਹਿਊਸਟਨ ਤੋਂ ਬਿਜਨਸਮੈਨ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਆਗੂ ਰਹੇ ਰਘਬੀਰ ਸਿੰਘ ਘੁੰਨ; ਸ਼ਿਕਾਗੋ ਤੋਂ ਮੇਜਰ ਗੁਰਚਰਨ ਸਿੰਘ ਝੱਜ, ਬਾਬ ਹੁੰਦਲ, ਨਿੱਕ ਗਾਖਲ, ਸਤਨਾਮ ਸਿੰਘ ਔਲਖ, ਮਿੱਕੀ ਕਾਹਲੋਂ, ਡਾæ ਜਸਵਿੰਦਰ ਸਿੰਘ ਚਾਵਲਾ, ਮਨਜਿੰਦਰ ਸਿੰਘ ਭੰਮਰਾ, ਰਵਿੰਦਰ ਰਵੀ, ਗੁਰਦੇਵ ਸਿੰਘ, ਹਰਪਾਲ ਹੰਝਰਾ, ਨਾਜਰ ਸਿੰਘ ਗਿੱਲ, ਜਸਵਿੰਦਰ ਸਿੰਘ ਗਿੱਲ, ਕਮਲਜੀਤ ਸਿੰਘ ਮਾਹਲ, ਡਾæ ਸਰਬਜੀਤ ਸਿੰਘ ਭੰਡਾਲ, ਭੁਪਿੰਦਰ ਢਿੱਲੋਂ,  ਇੰਦਰਜੀਤ ਸਿੰਘ, ਇਕਬਾਲ ਸਿੰਘ ਰੰਧਾਵਾ, ਰੇਡੀਓ ਹੋਸਟ ਜਨਮਪ੍ਰੀਤ ਕੌਰ, ਗੁਰਮੀਤ ਸਿੰਘ, ਕਮਲਜੀਤ ਸਿੰਘ ਵਿਰਦੀ, ਅਮਰਦੀਪ ਸਿੰਘ ਸੰਘਾ, ਕਮਲਦੀਪ ਸਿੰਘ ਸੰਘਾ, ਮਿਡਵੈਸਟ ਅਕਾਲੀ ਦਲ ਦੇ ਆਗੂ ਅਮਰੀਕ ਸਿੰਘ (ਅਮਰ ਕਾਰਪੈਟ), ਅਮਲੋਕ ਸਿੰਘ ਗਿੱਧਾ, ਠਾਕੁਰ ਸਿੰਘ ਬਸਾਤੀ, ਬਾਬ ਵੁਲਫ, ਕ੍ਰਿਸ, ਡਾæ ਰਿੱਕ ਰਮਦੇਵ, ਸੀਮਾ ਤੇ ਰਾਜੂ ਰਮਦੇਵ, ਕੁਲਵਿੰਦਰ ਕੌਰ, ਰਾਜਪ੍ਰੀਤ ਕੌਰ, ਗੁਰਬਚਨ ਸਿੰਘ ਪੈਲਾਟਾਈਨ, ਦਰਸ਼ਨ ਬਸਰਾਓਂ (ਰੇਡੀਓ ਚੰਨ ਪਰਦੇਸੀ), ਤੇਜਿੰਦਰ ਸਿੰਘ, ਗੁਰਨਾਮ ਸਿੰਘ, ਦਰਸ਼ਨ ਸਿੰਘ ਪੰਮਾ, ਮਿਲਵਾਕੀ ਤੋਂ ਬੇਅੰਤ ਸਿੰਘ ਬੋਪਾਰਾਏ, ਲਾਲੀ ਸਿੱਧੂ, ਗੁਰਦੇਵ ਸਿੰਘ, ਕੁਲਵਿੰਦਰ ਸਿੰਘ ਧਾਲੀਵਾਲ ਅਤੇ ਪੂਜਾ ਧਾਲੀਵਾਲ ਪਹੁੰਚੇ ਹੋਏ ਸਨ। ਰਿਚਮੰਡ ਵਰਜੀਨੀਆ ਤੋਂ ਗੁਰਮੇਲ ਸਿੰਘ ਕੰਗ ਅਤੇ ਬਲਵਿੰਦਰ ਕੰਗ ਉਚੇਚੇ ਤੌਰ ‘ਤੇ ਤਸ਼ਰੀਫ ਫਰਮਾ ਸਨ।
ਯੂਬਾ ਸਿਟੀ ਕੈਲੀਫੌਰਨੀਆ ਤੋਂ ਦਲਬੀਰ ਗਿੱਲ, ਪਰਮਿੰਦਰ ਗਰੇਵਾਲ, ਹਰਵਿੰਦਰ ਸਿੰਘ ਬਿੱਲਾ, ਨਾਹਰ ਸਿੰਘ ਹੀਰ, ਪਿਆਰਾ ਸਿੰਘ ਗੋਸਲ, ਸੈਕਰਾਮੈਂਟੋ ਤੋਂ ਚਰਨ ਸਿੰਘ ਜੱਜ, ਰਛਪਾਲ ਸਿੰਘ ਫਰਵਾਲਾ, ਬੇਕਰਜ਼ਫੀਲਡ ਤੋਂ ਕਸ਼ਮੀਰ ਸਿੰਘ ਕਾਂਗਣਾ ਤੇ ਗਿਆਨ ਸਿੰਘ ਬਿਲਗਾ; ਹਿਊਸਟਨ ਟੈਕਸਸ ਤੋਂ ਹੀਰਾ ਸਿੰਘ ਚਮਦਲ, ਨਿਊ ਯਾਰਕ ਤੋਂ ਸੁਰਿੰਦਰ ਸਿੰਘ ਸੋਹਲ, ਇਕਬਾਲ ਸਿੰਘ ਜੱਬੋਵਾਲ, ਰਿਚਮੰਡ ਵਰਜੀਨੀਆ ਤੋਂ ਡਾæ ਬਲਜੀਤ ਸਿੰਘ ਸਿੱਧੂ, ਡਾæ ਰਵਿੰਦਰ ਸਿੰਘ ਕੋਹਲੀ, ਡਾæ ਮਨਮੋਹਨ ਸਿੰਘ ਖੋਖਰ, ਡਾæ ਕੰਵਲਚਰਨ ਸਿੰਘ ਸਾਹਨੀ, ਡਾæ ਗੁਰਪ੍ਰੀਤ ਸਿੰਘ ਢਿੱਲੋਂ, ਡਾæ ਜਸਵਿੰਦਰ ਸਿੰਘ ਢਿੱਲੋਂ, ਡਾæ ਮਨਜੀਤ ਸਿੰਘ ਢਿੱਲੋਂ, ਡਾæ ਬਿਮਲਜੀਤ ਸਿੰਘ ਸੰਧੂ, ਮਨਮੋਹਨ ਸਿੰਘ ਗਰੇਵਾਲ, ਮਨਭੁਪਿੰਦਰ ਸਿੰਘ ਖਾਰਾ, ਭੁਪਿੰਦਰ ਸਿੰਘ ਸੋਢੀ, ਰਾਜਵਿੰਦਰ ਸਿੰਘ ਗਿੱਲ, ਪ੍ਰੀਤਪਾਲ ਸਿੰਘ ਝੱਜ ਨੇ ਪੰਜਾਬ ਟਾਈਮਜ਼ ਦੀ 13ਵੀਂ ਵਰ੍ਹੇਗੰਢ ‘ਤੇ ਸ਼ੁਭ ਕਾਮਨਾਵਾਂ ਭੇਜੀਆਂ।
________________________________________

ਨ੍ਹੇਰੀ ਰਾਤ ਦੇ ਰੰਗੀਨ ਨਜ਼ਾਰੇæææ
ਐਸ਼ ਅਸ਼ੋਕ ਭੌਰਾ
ਇੱਕੀ ਸਾਲ ਮੈਂ ਪ੍ਰੋæ ਮੋਹਨ ਸਿੰਘ ਮੇਲਾ ਵੇਖਿਆ ਹੈ, ਤੇਰਾਂ ਸਾਲ ਕਿਲਾ ਰਾਏਪੁਰ ਦੀਆਂ ਖੇਡਾਂ, ਪੁਰੇਵਾਲ ਭਰਾਵਾਂ ਦਾ ਹਕੀਮਪੁਰ ਵਾਲਾ ਰੰਗ ਵੀ, ਨੌਂ ਸਾਲ ਜਰਗ ਦਾ ਮੇਲਾ ਵੀ, ਸੱਤ ਸਾਲ ਜਗਰਾਵਾਂ ਦੀ ਰੌਸ਼ਨੀ ਵੀ ਤੇ ਪਿਛਲੇ ਪੰਜ ਸਾਲਾਂ ਤੋਂ ਸ਼ਿਕਾਗੋ ਵਿਚ ‘ਪੰਜਾਬ ਟਾਈਮਜ਼ ਨਾਈਟ’ ਵੀ ਵੇਖ ਰਿਹਾ ਹਾਂ। ਤੇ ਐਤਕੀਂ ਰਾਣੀਹਾਰ ਇਸ ਰਾਤ ਦੇ ਪਾਉਨੇ ਆਂ, ਜਿਥੇ ਵੱਡੇ-ਵੱਡੇ ਲੋਕ ਨਕਟਾਈਆਂ ਲਾ ਕੇ ਆਉਂਦੇ ਨੇ ਤੇ ਜਾਣ ਲੱਗਿਆਂ ਇਸ ਰੰਗੀਨ ਰਾਤ ਦੇ ਨਜ਼ਾਰਿਆਂ ਵਿਚ ਗਹਿ-ਗੱਚ ਹੁੰਦੇ ਨੇ। ਕਈ ਕਹਿਣਗੇ, ਇਹ ਅਖ਼ਬਾਰ ਦਾ ਸਮਾਗਮ ਹੀ ਹੈ। ਕਈਆਂ ਦਾ ਖਿਆਲ ਹੋਵੇਗਾ, ਚਲੋ ਇਸ ਬਹਾਨੇ ਕੁਝ ਮੱਦਦ ਹੋ ਜਾਂਦੀ ਹੋਵੇਗੀ। ਪਰ ਊਂ ਸੁਆਦ ਲੈਣ ਵਾਲੇ ਤਾਂ ਖਾਜ ਕਰ ਕੇ ਵੀ ਸੁਆਦ ਲੈ ਲੈਂਦੇ ਹਨ। ਇਸ ਲਈ ਕਈ ਇਹ ਦਿਨ ਉਵੇਂ ਉਡੀਕਦੇ ਨੇ ਜਿਵੇਂ ਫੌਜੀ ਨੇ ਵਰ੍ਹੇ ਪਿੱਛੋਂ ਛੁੱਟੀ ਕੱਟਣ ਜਾਣਾ ਹੋਵੇ। ਇਸ ਲਈ ‘ਪੰਜਾਬ ਟਾਈਮਜ਼ ਨਾਈਟ’ ਦੀ ਇਸ ਵਾਰ ਆਤਿਸ਼ਬਾਜ਼ੀ ਨਵੇਂ ਪਟਾਕਿਆਂ ਨਾਲ ਕਰ ਕੇ ਵੇਖਦੇ ਆਂ।
ਐਤਕੀਂ ਗਾਉਣ ਵਾਲਾ ਕੌਣ ਆ ਰਿਹੈ? ਇਹ ਪਟਵਾਰੀਆਂ ਵਾਲੀ ਜਰੀਬ ਗੁਰਮੁੱਖ ਭੁੱਲਰ ਕੋਲ ਐ। ਤਸੀਲਦਾਰ ਨੂੰ ਬਿਨਾਂ ਪੁੱਛੇ ਕਈ ਵਾਰ ਨਿਆਈਂ ‘ਚ ਖਿੱਚੀ ਫਿਰਦੈ ਤੇ ਕਈ ਵਾਰ ਟਿੱਬਿਆਂ ‘ਚ। ਪਿਛਲੀ ਵਾਰ ਅਕਾਸ਼ਦੀਪ ਤੇ ਰਣਜੀਤ ਤੇਜੀ ਆਇਆ ਸੀ। ਐਤਕੀਂ ਜਤਿੰਦਰ ਜਰਗੀਆ। ਊਂ ਭੋਲੇ ਮਰਾਸੀ ਦੀ ਜੰਨ ਵਾਂਗ ਬਰਾਤੀ ਉਹੀ ਆ, ਯਾਨਿ ਸਾਜ਼ੀ ਬੱਗਾ, ਜਵਾਲਾ ਤੇ ਬਿੱਟੂ ਹੋਰੀਂ।
ਸ਼ਾਮਬਰਗ ਦਾ ਉਹੀ ਜਗਮਾਉਂਦਾ ਹਾਲ਼ææਅੰਦਰ ਸਟੇਜ ‘ਤੇ ਸਾਜ਼ ਸੁਰ ਹੋ ਰਹੇ ਨੇ ਤੇ ਬਾਹਰ ਆ ਜੋ ਬਈ ਖਿਚਾ ਲਉ ਜੰਮੂ ਸਾਹਿਬ ਨਾਲ ਫੋਟੋ। ਊਂ ਨਾਲ ਦਾ ਕਹੀ ਜਾਵੇਗਾ, ਉਨ੍ਹਾਂ ਨਾਲ ਖਿਚਾਈ ਫੋਟੋ ਦੇ ਛਪਣ ਦੀ ਕੋਈ ਗਰੰਟੀ ਨਹੀਂ। ਤੀਜਾ ਬੇ ਏਰੀਆ ਤੋਂ ਆਇਆ ਨਵਾਂ ਬੰਦਾ ਹੈਰਾਨ ਜਿਹਾ ਹੋ ਕੇ ਪੁੱਛੇਗਾ, ਅੱਛਾ ਇਹ ਆ ਅਮੋਲਕ ਸਿੰਘ ਜੰਮੂæææਕੀ ਗੱਲ ਹੋ’ਗੀ। ਕੈਲੀਫੋਰਨੀਆ ‘ਚ ਕਈ ਇਹ ਨਾਂ ਸੁਣ ਕੇ ਖਰਬੂਜੇ ਤੋਂ ਕਰੇਲਾ ਬਣ ਜਾਂਦੇ ਨੇ।
ਸਟੇਜ ਤੋਂ ਜਾਣ-ਪਛਾਣ ਵੀ ਨਾਲੋ-ਨਾਲ ਹੋਈ ਜਾਂਦੀ ਐæææਲਓ ਜੀ ਹਰਦਿਆਲ ਸਿੰਘ ਦਿਓਲ ਹੋਰੀਂ ਆ ਗਏæææਜੀ ਅਇਆਂ ਨੂੰ। ਬਈ ਆਹ ਅਲਗੋਜਿਆਂ ਵਾਲੇ ਬਜ਼ੁਰਗ ਦਾ ਰੰਗ ਵੇਖਿਓ, ਚੇਲਾ ਵੀ ਜੱਸੋਵਾਲ ਦਾ, ਤੇ ਗਲ ‘ਚ ਮੈਡਲ ਵੀ ਮੋਹਨ ਸਿੰਘ ਮੇਲੇ ਦਾ ਪਾਇਆ ਹੋਇਐ। ਅਹੁ ਬੰਦਾ ਜਿਹੜਾ ਸਟੇਜ ਵੱਲ ਤੁਰਿਆ ਆਉਂਦੈ, ਹੈਗਾ ਨਪੋਲੀਅਨ ਆਗੂੰ ਗੁਣੀ ਬੰਦਾ, ਊਂ ਕੱਦ ਉਦੋਂ ਵੀ ਚਾਰ ਇੰਚ ਘੱਟ ਹੀ ਹੋਣੈæææਨਾ ਲਾ ਨਾ ਲਾ ਜੱਸੀ ਪ੍ਰੋæ ਜੋਗਿੰਦਰ ਸਿੰਘ ਰਮਦੇਵ ‘ਤੇ ਤਵਾæææਜੀ ਆਇਆਂ ਨੂੰ ਟਿਵਾਣਾ ਸਾਹਿਬæææਬਸਰਾਓ ਸਾਹਿਬ ਵਿਆਹ ਦੀ ਪਹਿਲੀ ਸਾਲਗਿਰਾ ਨਾਲੋਂ ਵੀ ਗੱਜ-ਵੱਜ ਕੇ ਮਨਾਈ ਐ ਰੇਡੀਓ ਚੰਨ ਪਰਦੇਸੀ ਦੀ ਵਰ੍ਹੇਗੰਢ।
ਵਿਚੇ ਹਰਜਿੰਦਰ ਦੁਸਾਂਝ ਭਾਸ਼ਣ ਕਰੀ ਜਾਂਦੈæææਦਾਜ ਭਾਵੇਂ ਕੋਈ ਟਰੱਕ ਭਰ ਕੇ ਦੇਵੇ ਪਰ ਸਿਆਣੇ ਬੰਦੇ ਵੇਖਦੇ ਨੇ ਵਰੀ ਕਿਹਦੀ ਵਧੀਆ ਆæææਅਖ਼ਬਾਰਾਂ ਚਾਹੇ ਕੈਲੀਫੋਰਨੀਆ ਤੇ ਚਾਹੇ ਨਿਊ ਯਾਰਕ ਨਿੱਤ ਨਵੀਂਆਂ ਨਿਕਲਣ, ਪਰ ਨਹੀਂ ਮੁਕਾਬਲਾ ਹੋਣਾ ‘ਪੰਜਾਬ ਟਾਈਮਜ਼’ ਦਾ। ਸਪਰਿੰਗਫੀਲਡ ਵਾਲਾ ਅਵਤਾਰ ਸਿੰਹੁ ਕਹਿ ਰਿਹਾ ਸੀæææਭਾਜੀ ਅਮੋਲਕ ਸਿੰਘ ਨੂੰ ਵਾਹਿਗੁਰੂ ਲੰਬੀ ਉਮਰ ਬਖ਼ਸ਼ੇæææਤੰਦਰੁਸਤ ਰਹਿਣæææਪਰ ਮੰਚ ਅੱਗਿਓਂ ਜੰਮੂ ਸਾਹਿਬ ਦਾ ਵੀ ਬਾਦਲ ਵਾਂਗੂੰ ਠੰਢਾ ਬਿਆਨ ਨਾਲ ਈ ਆ ਜੂæææਮੈਨੂੰ ਕੀ ਹੋਇਐæææਮੈਂ ਘੋੜੇ ਵਰਗੈਂ।
ਇਸ ਵਾਰ ਦਾ ਸਮੁੱਚਾ ਮੰਚ ਸੰਚਾਲਨ ਗੁਰਮੁੱਖ ਭੁੱਲਰ ਦੇ ਹੱਥ ਹੀ ਰਿਹਾ। ਡਾਕਟਰ ਖਹਿਰਾ ਨੇ ਇਸ ਵਾਰ ਨੱਚ ਕੇ ਵੀ, ਤੇ ਗਾ ਕੇ ਵੀ ਹਾਜ਼ਰੀ ਲੁਆਈæææਠੇਕੇ ਦੁਆਲੇ ਹੋਏ ਹੈਪੀ ਹੀਰ ਤੋਂ ਬਿਨਾਂ ਹੀ ਜੱਸੀ ਪਰਮਾਰ ਨੇ ਇਸ ਵਾਰ ਕਾਮੇਡੀ ਦੀ ਪੇਸ਼ਕਾਰੀ ਕੀਤੀ।
ਜਾਣ-ਪਛਾਣ ਦਾ ਅਗਲਾ ਦੌਰ ਵਿਚ-ਵਿਚਾਲੇ ਫੇਰ ਚਲਦਾ ਹੈæææਤਰਲੋਚਨ ਸਿੰਘ ਦੁਪਾਲਪੁਰ ਐਤਕਾਂ ਨਹੀਂ ਆਏæææਆਪਣੇ ਡਾæ ਨਵਦੀਪ ਕੌਰ ਸੰਧੂ ਵੀ ਆ ਗਏæææਵੈਲਕਮ। ਨਾਂ ਤੇ ਬਲਵਿੰਦਰ ਕੌਰ ਐ, ਆਂਹਦੇ ਨਿੱਕੀ ਸੇਖੋਂ ਆਂæææਊਂ ਕੁੜੀ ਚੰਗੀ ਵੀ ਆ ਤੇ ਲੰਮੀ ਵੀ ਆ। ਇੰਡੀਅਨਐਪਲਸ ਤੋਂ ਦਰਸ਼ਨ ਦਰੜ ਵੀ ਆ ਗਏ ਤੇ ਗੁਰਬਖ਼ਸ਼ ਰਾਹੀ ਹੋਰੀਂ ਵੀ। ਮਿਸ਼ੀਗਨ ਤੋਂ ਭਗਵਾਨ ਸਿੰਘ ਤੋਂ ਬੌਬ ਖਹਿਰਾ ਬਣਿਆ ਅਦਾਕਾਰ ਵੀ। ਇੰਡੀਆ ਹਾਊਸ ਦੇ ਵਿਹੜੇ ਵਿਚ ਜਿਹੜੀਆਂ ਵਿਆਹ ਵਰਗੀਆਂ ਰੌਣਕਾਂ ਨੇ, ਇਹ ਅਮੋਲਕ ਸਿੰਘ ਜੰਮੂ ਦਾ ਪਿਆਰ ਐ ਤੇ ‘ਪੰਜਾਬ ਟਾਈਮਜ਼’ ਦੀ ਖਿੱਚ ਐæææਕੋਈ ਕਿਤਿਓਂ ਪਹੁੰਚਿਆ ਤੇ ਕੋਈ ਕਿਤਿਓਂ, ਊਂ ਹੈ ਸਾਰੇ ਅਖ਼ਬਾਰ ਤੋਂ ਜੀ ਸਦਕੇ ਜਾਣ ਵਾਲੇ।
ਜਤਿੰਦਰ ਜਰਗੀਏ ਨੇ ਸੋਹਣਾ ਰੰਗ ਬੰਨ੍ਹਿਆ। ਫੀਚਰ ਲਿਖਣ ਵਾਲੇ ਨਿਰਮਲ ਨਿੰਮੇ ਨੇ ਗਾਇਆ ਵੀ ਵਧੀਆ, ਪਰ ਆਪੇ ਲਿਖੇ ਸਭਿਆਚਾਰਕ ਗੀਤਾਂ ਕਰ ਕੇ ਹੋਰ ਵੀ ਸਲਾਹਿਆ ਗਿਆ। ਜਰਗੀਏ ਦੇ ਗੀਤ ‘ਤੇਰੇ ਨਾਂ ਤੇæææਮਹਿਫ਼ਲ’ ਤੇ ‘ਚੰਦ’ ਖੂਬ ਰਹੇ, ਪਰ ਥੋੜ੍ਹਾ ਸਾਊਂਡ ਸਿਸਟਮ ਕੰਨਾਂ ਨੂੰ ਪੈਂਦਾ ਰਿਹਾ।
ਜਿਨ੍ਹਾਂ ਨੇ ਪੰਜਾਬੀ ਭਵਨ ਵਿਚਲਾ ਪ੍ਰੋæ ਮੋਹਨ ਸਿੰਘ ਮੇਲਾ ਵੇਖਿਐ, ਉਹ ਜਾਣਦੇ ਨੇ ਕਿ ਸਕੂਟਰ ਕਾਰ ਭਾਵੇਂ ਬੱਸ ਅੱਡੇ ਵੱਲੋਂ ਆਵੇ, ਚਾਹੇ ਘੰਟਾ ਘਰ ਵੱਲੋਂ; ਮੁਲਾਂਪੁਰ ਵੱਲੋਂ ਆਵੇ ਜਾਂ ਸਮਰਾਲੇ ਵੱਲੋਂ; ਜਾਣਾ ਸਾਰਿਆਂ ਨੇ ਇਕ ਥਾਂ ਹੀ ਹੁੰਦਾ ਹੈæææਇਵੇਂ ਸ਼ਿਕਾਗੋ ‘ਚ ਇਕ ਰਾਤ ਪੈਣ ਤੋਂ ਪਹਿਲਾਂ ਇਉਂ ਲੱਗ ਰਿਹਾ ਹੁੰਦਾ ਹੈ ਕਿ ਚੰਗੇ ਲੋਕਾਂ ਦੇ ਸਾਰੇ ਕਾਫ਼ਲੇ ‘ਪੰਜਾਬ ਟਾਈਮਜ਼ ਨਾਈਟ’ ਦੇ ਜਸ਼ਨਾਂ ਵੱਲ ਹੀ ਭੱਜੇ ਜਾ ਰਹੇ ਹਨ।
‘ਪੰਜਾਬ ਟਾਈਮਜ਼’ ਦੇ ਸਲਾਹਕਾਰੀ ਬੋਰਡ ਵਿਚ ਹੀ ਨਾਮੀ ਔਰਤਾਂ ਨਹੀਂ ਹਨ, ਸਗੋਂ ਨਾਈਟ ਦੀ ਪੇਸ਼ਕਾਰੀ ਵੇਲੇ ਵੀ ਵੱਡੀ ਗਿਣਤੀ ਵਿਚ ਬੀਬੀਆਂ ਦੀ ਹਾਜ਼ਰੀ ਹੁੰਦੀ ਹੈ। ਹੋਰਨਾਂ ‘ਚ ਇਥੇ ਖੇਡ ਕਲੱਬਾਂ ਵਾਲੇ ਵੀ ਪਹੁੰਚਦੇ ਨੇæææਮੇਲੇ ਲਾਉਣ ਵਾਲੇ ਵੀæææਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵੀæææਕਾਂਗਰਸੀ ਵੀ, ਕਾਮਰੇਡ ਵੀ; ਅਕਾਲੀ ਵੀ, ਮਨਪ੍ਰੀਤੀਏ ਵੀ ਤੇ ਕਮਲ ਦੇ ਫੁੱਲ ਵਾਲੇ ਵੀæææਤੇ ਜਾਣ ਵੇਲੇ ਇਹ ਸਾਰੇ ਬਾਗੋ-ਬਾਗ ਹੁੰਦੇ ਨੇæææਅਸਲ ਵਿਚ ਇਹ ਇਕ ਦਿਨ ਸਾਰੇ ਸ਼ਿਕਵੇ-ਗਿਲੇ ਘਰੇ ਰੱਖ ਕੇ ‘ਪੰਜਾਬ ਟਾਈਮਜ਼’ ਦੇ ਹੱਕ ਵਿਚ ਦੋਵੇਂ ਬਾਹਾਂ ਖੜ੍ਹੀਆਂ ਕਰਨ ਆਏ ਹੁੰਦੇ ਨੇ।
ਅਸਲ ਵਿਚ ਰਾਤ ਦੇ ਜਸ਼ਨਾਂ ਦੀਆਂ ਇਹ ਮੋਮਬੱਤੀਆਂ ਜੇ ਲਗਾਤਾਰ ਜਗ ਰਹੀਆਂ ਹਨ, ਇਨ੍ਹਾਂ ਦੀ ਗਿਣਤੀ ਵਧ ਰਹੀ ਹੈ, ਤਾਂ ਇਹ ਅਖ਼ਬਾਰ ਜਾਂ ਜੰਮੂ ਕਰ ਕੇ ਨਹੀਂ, ਸਗੋਂ ਅਦਾਰੇ ਦੀ ਨਿਰਪੱਖ ਨੀਤੀ ਅਤੇ ਪਾਠਕਾਂ ਵੱਲ ਸੁੱਟਿਆ ਗਿਆ ਮੁਹੱਬਤ ਦਾ ਗਾਨਾ ਹੈ। ਜਿਨ੍ਹਾਂ ਨੂੰ ਇਹ ਪਤੈ ਕਿ ਅਖ਼ਬਾਰਾਂ ਸਿਰਫ ਖ਼ਬਰਾਂ ਕਰ ਕੇ ਨਹੀਂ ਹੁੰਦੀਆਂ, ਸਗੋਂ ਜੀਵਨ-ਜਾਚ ਦਾ ਮਾਡਰਨ ਗ੍ਰੰਥ ਵੀ ਹੁੰਦੀਆਂ ਨੇ, ਉਹ ਜਾਣਦੇ ਨੇ ਫਿਰ ਮੂੰਹ ‘ਪੰਜਾਬ ਟਾਈਮਜ਼’ ਵੱਲ ਹੀ ਕਰਨਾ ਪਵੇਗਾ।
ਕਈ ਜਸਪ੍ਰੀਤ ਦੇ ਸਿਦਕ ਨੂੰ ਵੀ ਦਾਦ ਦੇ ਕੇ ਜਾਂਦੇ ਨੇæææਕਈ ਮਨਦੀਪ ਤੇ ਕੁਲਜੀਤ ਦੀ ਪਿੱਠ ‘ਤੇ ਵੀ ਹੱਥ ਰੱਖਦੇ ਨੇ, ਪਰ ਅਸਲ ਵਿਚ ਇਕ ਰਾਤ ਅਖ਼ਬਾਰ ਦੇ ਨਾਂ ਨਹੀਂ ਹੁੰਦੀ, ਸਗੋਂ ਅਗਲੀ ਸਵੇਰ ਨੂੰ ਪਰਦੇਸਾਂ ਵਿਚ ਬੋਲੀ, ਸਾਹਿਤ ਤੇ ਪੰਜਾਬੀਅਤ ਦਾ ਜਾਗਣ ਵਾਲੇ ਲੋਕਾਂ ਨੇ ਜੈ ਕਾਰਾ ਵੀ ਛੱਡਣਾ ਹੁੰਦਾ ਹੈ।
ਸਿਆਣੇ ਪੁੱਤ ਦੀ ਪ੍ਰਾਪਤੀ ‘ਤੇ ਮਾਂ ਉਹਦੇ ਸਿਰ ‘ਤੇ ਹੱਥ ਨਹੀਂ ਫੇਰਦੀ, ਸਗੋਂ ਕੁੱਖ ‘ਤੇ ਹੱਥ ਫੇਰਦੀ ਹੈ ਕਿ ਇਹਨੂੰ ਭਾਗ ਲੱਗੇ ਹਨ, ਪਰ ਸਮਾਜ ਦੋਹਾਂ ਨੂੰ ਸਿਜਦਾ ਕਰਦਾ ਹੈæææਇਸ ਲਈ ਅਮੋਲਕ ਸਿੰਘ ਜੰਮੂ ਤੇ ‘ਪੰਜਾਬ ਟਾਈਮਜ਼’ ਨੂੰ ਪਰਦੇਸੀ ਪੰਜਾਬੀਆਂ ਦਾ ਸਲਾਮ ਹੈ।

Be the first to comment

Leave a Reply

Your email address will not be published.