ਲਾਲਚ ਅਤੇ ਮੱਕਾਰੀ ਨੇ ਦਿਨੇ ਪਾਈ, ਲੋਕ ਰਾਜ ਦੇ ਵਿਹੜੇ ਵਿਚ ਸ਼ਾਮ ਯਾਰੋ।
ਸਿਆਸਤ ਵਿਚ ਨਿਘਾਰ ਦਾ ਕਹਿਰ ਟੁੱਟਾ, ਦਾਅ ਵਰਤਦੇ ਸਾਮ ਤੇ ਦਾਮ ਯਾਰੋ।
ਕੀਤੇ ਕੌਲ ਪੁਗਾਉਂਦਾ ਸੀ ਪੰਜਾਬ, ਫੁਕਰਪੁਣੇ ਨੇ ਕਰਿਆ ਬਦਨਾਮ ਯਾਰੋ।
ਵਫਾਦਾਰੀਆਂ ਉਡੀਆਂ ਖੰਭ ਲਾ ਕੇ, ਹੋਈਆਂ ਬਾਂਦਰ ਟਪੂਸੀਆਂ ਆਮ ਯਾਰੋ।
ਲੜਦਾ ਆਇਆ ਜੋ ਕਈ ਦਹਾਕਿਆਂ ਤੋਂ, ਖੜ੍ਹ ਗਿਆ ‘ਦੁਸ਼ਮਣ’ ਦੇ ਧਾਮ ਯਾਰੋ।
ਚੜ੍ਹਦੇ ਸੂਰਜ ਦੀ ਥਾਂ ‘ਤੇ ਡੁੱਬਦੇ ਨੂੰ, ਵਿਚ ਮਾਲਵੇ ਹੋਈ ਸਲਾਮ ਯਾਰੋ!