ਚਾਰ ਦੀ ਬਹਾਰ

ਬਲਜੀਤ ਬਾਸੀ
ਚੌਕੀਦਾਰ ਵਾਲੀ ਚਰਚਾ ਨੂੰ ਅੱਗੇ ਵਧਾਉਂਦਿਆਂ ਅੱਜ ਅਸੀਂ ‘ਚਾਰ’ ਸ਼ਬਦ ‘ਤੇ ਚਰਚਾ ਕਰਾਂਗੇ। ਬਹੁਤ ਸਾਰੇ ਵਿਦਵਾਨ ਮੰਨਦੇ ਹਨ ਕਿ ਹਿੰਦ-ਯੂਰਪੀ ਭਾਸ਼ਾਵਾਂ ਵਿਚਾਲੇ ਸੰਖਿਆਵਾਂ ਦੇ ਨਾਂਵਾਂ ਵਿਚ ਸਜਾਤੀ ਸਾਂਝ ਹੈ। ਭਾਰਤੀ ਸਭਿਅਤਾ ਵਿਚ ਚਾਰ ਅੰਕ ਦਾ ਚੋਖਾ ਦਖਲ ਹੈ। ਭਾਰਤ ਦੇ ਮਹਾਰਿਸ਼ੀਆਂ ਨੇ ਚਾਰ ਵੇਦ ਰਚੇ, ਮਹਾਕਾਲ ਨੂੰ ਚਾਰ ਯੁੱਗਾਂ ਵਿਚ ਵੰਡਿਆ ਗਿਆ ਹੈ-ਸਤਿਯੁੱਗ, ਦਵਾਪਰ, ਤ੍ਰੇਤਾ ਤੇ ਕਲਯੁੱਗ; ਲੋਕਤੰਤਰ ਦੇ ਚਾਰ ਥੰਮਾਂ ਦੀ ਤਰ੍ਹਾਂ ਭਾਰਤੀ ਚਿੰਤਨ ਅਨੁਸਾਰ ਇਹ ਚਾਰ ਯੁੱਗ ਧਰਮ ਦੇ ਵੀ ਚਾਰ ਪੈਰ ਹਨ-ਹਰ ਮਹਾਂਯੁੱਗ ਵਿਚ ਧਰਮ ਇੱਕ ਪੈਰ ਗੁਆ ਬੈਠਦਾ ਹੈ।

ਚੌਥੇ ਯੁੱਗ ਯਾਨਿ ਵਰਤਮਾਨ ਕਲਯੁੱਗ ਵਿਚ ਚੌਥਾ ਪੈਰ ਵੀ ਖਤਮ ਹੋ ਜਾਵੇਗਾ ਤੇ ਫਲਸਰੂਪ ਦੁਨੀਆਂ ਦਾ ਵਿਨਾਸ਼ ਹੋ ਜਾਵੇਗਾ। ਜ਼ਿੰਦਗੀ ਦੇ ਚਾਰ ਪੁਰਸ਼ਾਰਥ ਹਨ-ਧਰਮ, ਅਰਥ, ਕਾਮ, ਮੋਕਸ਼; ਮਨੁਖਾ ਆਯੂ ਦੇ ਚਾਰ ਆਸ਼ਰਮ ਹਨ-ਬ੍ਰਹਮਚਾਰਯ, ਗ੍ਰਹਿਸਥ, ਵਾਣਪ੍ਰਸਥ ਤੇ ਸੰਨਿਆਸ; ਚਾਰ ਹੀ ਵਰਣ ਹਨ; ਚਾਰ ਦਿਸ਼ਾਵਾਂ ਹਨ; ਧਰਤੀ ਦੀਆਂ ਚਾਰ ਕੂੰਟਾਂ ਹਨ ਇਤਿਆਦਿ।
ਚਾਰ ਚੁਫੇਰੇ ਨਜ਼ਰ ਦੁੜਾਈਏ ਤਾਂ ਸਾਨੂੰ ‘ਚਾਰ’ ਨਾਲ ਜੁੜ ਕੇ ਬਣੇ ਕਈ ਸਮਾਸੀ ਸ਼ਬਦ ਨਜ਼ਰ ਆਉਣਗੇ। ਕੁਝ ਗਿਣ ਲੈਂਦੇ ਹਾਂ: ਚਾਰਖਾਨਾ, ਚਾਰਪਾਈ, ਚਾਰਦੀਵਾਰੀ, ਚਾਰ ਪਹਿਰ, ਚਾਰਯਾਰੀ, ਚਾਰ ਮਗਜ਼ ਚਾਰ ਚੱਕ ਆਦਿ। ਚਾਰ ਸ਼ਬਦ ਸਮੋਂਦੀਆਂ ਉਕਤੀਆਂ, ਮੁਹਾਵਰੇ ਅਤੇ ਕਹਾਵਤਾਂ ਵੀ ਬਥੇਰੀਆਂ ਮਿਲ ਜਾਂਦੀਆਂ ਹਨ। ਮਿਸਾਲ ਵਜੋਂ ਚਾਰ ਅੱਖਾਂ ਹੋਣਾ, ਚਾਰ ਚੰਦ ਲੱਗਣਾ, ਚਾਰੇ ਸਿਰੇ, ਚਾਰ ਸੌ ਵੀਹ, ਚਾਰੇ ਕੰਨੀਆਂ ਸਮੇਟਣਾ, ਚਾਰੇ ਚੱਕ ਜਗੀਰ ਹੋਣਾ, ਚਾਰ ਖਾਨੇ ਚਿੱਤ ਹੋਣਾ, ਛੇ-ਚਾਰ ਕਰਨਾ, ਦੋ-ਚਾਰ ਹੋਣਾ। ਇਨ੍ਹਾਂ ਮੁਹਾਵਰਿਆਂ ਵਿਚ ਚਾਰ ਤੋਂ ਭਾਵ ਕੁਝ ਜਾਂ ਥੋੜੇ ਹੈ: ਚਾਰ ਪੈਸੇ ਹੋਣੇ, ਚਾਰ ਦਿਨ ਦੀ ਚਾਂਦਨੀ, ਚਾਰ ਅੱਖਰ; ਖੇਡਣ ਦੇ ਦਿਨ ਚਾਰ।
‘ਚਾਰ ਚੰਦ ਲੱਗਣਾ’ ਬਾਰੇ ਕੁਝ ਸਫਾਈ ਦੀ ਲੋੜ ਹੈ। ਇਹ ਮੁਹਾਵਰਾ ਦਰਅਸਲ ਫਾਰਸੀ ‘ਚਹਾਰ ਚੰਦ’ ਦਾ ਅਨੁਵਾਦ ਹੈ ਤੇ ਚੰਦ ਤੋਂ ਮੁਰਾਦ ਅਸਮਾਨੀ ਚੰਦ ਨਹੀਂ। ਫਾਰਸੀ ਵਿਚ ਚੰਦ ਦੇ ਅਰਥ ਕਿੰਨਾ, ਜਿੰਨਾ, ਕੁਝ, ਥੋੜਾ ਆਦਿ ਹੈ। ਸੋ, ਚਾਰ ਚੰਦ ਲੱਗਣਾ ਦਾ ਸ਼ਾਬਦਿਕ ਅਰਥ ਹੋਇਆ, ਚੌਗੁਣੀ ਸ਼ੋਭਾ ਜਾਂ ਸੁੰਦਰਤਾ ਵਧਣੀ। ਅਸੀਂ ਚੰਦ ਨੂੰ ਅਸਮਾਨੀ ਚੰਦ ਸਮਝਦਿਆਂ ਇਸ ਲਈ ਚੰਨ ਵੀ ਵਰਤਣ ਲੱਗ ਪਏ ਹਾਂ ਤੇ ਹਿੰਦੀ ਵਾਲੇ ਚਾਂਦ। ਫਾਰਸੀ ਤੋਂ ਆਏ ‘ਚੰਦ ਰੋਜ਼’ ਦਾ ਮਤਲਬ ਵੀ ਥੋੜੇ ਦਿਨ ਹੁੰਦਾ ਹੈ। ਦੋ ਚਾਰ ਹੋਣਾ ਦਾ ਮਤਲਬ ਹੈ, ਕਿਸੇ ਸਥਿਤੀ ਨਾਲ ਨਿਪਟਣਾ। ਸ਼ਾਇਦ ਅੱਖਾਂ ਦੇ ਚਾਰ ਹੋਣ ਵਾਲਾ ਹੀ ਭਾਵ ਅੱਗੇ ਵਧਿਆ ਹੈ, ਅੱਖਾਂ ਦੇ ਅੱਖਾਂ ਨਾਲ ਮਿਲਣ ਤੋਂ ਵੀ ਮੁਰਾਦ ਸਾਹਮਣਾ ਕਰਨਾ ਹੁੰਦਾ ਹੈ। ਫਾਰਸੀ ਵਿਚ ਇਸੇ ਅਰਥ ਵਿਚ ‘ਚਾਰ ਚਾਰ ਕਰਦਨ’ ਮੁਹਾਵਰਾ’ ਹੈ। ਚਾਰ ਦੀ ਵਰਤੋਂ ਦੇ ਨਮੂਨੇ ਦੇਖ ਲਈਏ: ‘ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ॥’ (ਗੁਰੂ ਨਾਨਕ ਦੇਵ); ‘ਚਾਰ ਪਦਾਰਥ ਜੇ ਕੋ ਮਾਂਗੈ’, ‘ਚਤੁਰਥਿ ਚਾਰੇ ਬੇਦ ਸੁਣਿ ਸੋਧਿਓ ਤਤੁ ਬੀਚਾਰੁ॥’ (ਗੁਰੂ ਅਰਜਨ ਦੇਵ)। ‘ਚੋਰ ਚੌਧਰੀ ਯਾਰ ਤੇ ਪਾਕ ਦਾਮਨ ਭੂਤ ਮੰਡਲੀ ਇਕ ਦੋ ਚਾਰ ਹੋਈ।’ (ਵਾਰਸ ਸ਼ਾਹ)। ਇਸ ਸ਼ਬਦ ਦਾ ਫਾਰਸੀ ਰੂਪ ਚਾਰ ਵੀ ਹੈ, ਚਹਾਰ ਵੀ। ਸਾਡੇ ਕਈ ਸ਼ਹਿਰਾਂ ਵਿਚ ਚਾਰਬਾਗ ਜਾਂ ਚਹਾਰ ਬਾਗ ਹੁੰਦੇ ਹਨ, ਸ਼ਾਬਦਿਕ ਅਰਥ ਹੈ, ਚੌਪੜਾਂ ਵਾਲਾ ਚੌਰਸ ਬਾਗ। ਗਣੇਸ਼ ਦਾਸ ਵਡਿਹਰਾ ਦੀ ਫਾਰਸੀ ਵਿਚ ਲਿਖੀ ਪੁਸਤਕ ਦਾ ਨਾਂ ‘ਚਾਰਬਾਗ-ਏ-ਪੰਜਾਬ’ ਹੈ।
ਚਾਰ ਸ਼ਬਦ ਸੰਸਕ੍ਰਿਤ ‘ਚਤਵਾਰਿ’ ਤੋਂ ਵਿਉਤਪਤ ਹੋਇਆ ਹੈ, ਜੋ ਚਤੁਰ ਦਾ ਬਹੁਵਚਨ ਹੈ। ਚਤੁਰ ਦਾ ਅਰਥ ਵੀ ਚਾਰ ਹੀ ਹੈ। ਇਸ ਦਾ ਪ੍ਰਾਕ੍ਰਿਤ ਰੂਪ ਹੋਇਆ, ਚਤਾਰਿ। ਇਸ ਵਿਚੋਂ ‘ਤਾ’ ਧੁਨੀ ਅਲੋਪ ਹੋਣ ਨਾਲ ਚਾਰ ਸ਼ਬਦ ਹੋਂਦ ਵਿਚ ਆਇਆ। ਦੂਜੇ ਪਾਸੇ ‘ਰ’ ਧੁਨੀ ਅਲੋਪ ਹੋਣ ਨਾਲ ਚਤ ਜਿਹਾ ਸ਼ਬਦ ਬਚਦਾ ਹੈ। ਚੱਤੋ-ਪਹਿਰ (ਚਾਰ ਪਹਿਰ) ਵਿਚ ਅਸੀਂ ਇਸ ਨੂੰ ਪ੍ਰਤੀਤ ਕਰ ਸਕਦੇ ਹਾਂ। ਉਂਜ ਚਤੁਰ ਤੋਂ ਬਣੇ ਜਾਣੇ-ਪਛਾਣੇ ਸ਼ਬਦ ਹਨ: ਚਤੁਰਵੇਦੀ (ਚਹੁੰ ਵੇਦਾਂ ਦਾ ਗਿਆਤਾ); ਚਤੁਰਭੁਜ ਵਿਸ਼ਨੂੰ ਦੇ ਅਵਤਾਰ ਰਾਮ ਦੀ ਸੰਗਿਆ ਕਿਉਂਕਿ ਵਿਸ਼ਵਾਸ ਅਨੁਸਾਰ ਉਸ ਦੀਆਂ ਚਾਰ ਭੁਜਾਵਾਂ (ਬਾਹਾਂ) ਸਨ।
ਚਤੁਰ ਤੋਂ ਵਿਗੜੇ ਕੁਝ ਸ਼ਬਦ ਟੋਹੀਏ। ਚਾਰ ਸੌ ਧਾਗਿਆਂ ਵਾਲੇ ਇਕ ਕੱਪੜੇ ਨੂੰ ਚੌਸਾ ਆਖਦੇ ਹਨ। ਇਹ ਬਣਿਆ ਹੈ, ਚਤੁਰ+ਸ਼ੱਤ ਤੋਂ ਜਿਸ ਵਿਚ ਸ਼ੱਤ ਦਾ ਅਰਥ ‘ਸੌ’ ਹੁੰਦਾ ਹੈ। ਚਟਸਾਲ ਸ਼ਬਦ ਦਾ ਸੰਸਕ੍ਰਿਤ ਰੂਪ ਹੈ, ਚਤੁਹਸ਼ਾਲਾ; ਸ਼ਾਬਦਿਕ ਅਰਥ ਹੈ, ਚਾਰ ਘਰਾਂ ਵਾਲੀ ਇਮਾਰਤ। ਇਸ ਦਾ ਪ੍ਰਾਕ੍ਰਿਤ ਰੂਪ ਹੈ, ਚੌਸਾਲ, ‘ਸਤਸੰਗਤਿ ਸਤਿਗੁਰ ਚਟਸਾਲ ਹੈ ਜਿਸੁ ਹਰਿ ਗੁਣ ਸਿਖਾ॥’ (ਗੁਰੂ ਰਾਮ ਦਾਸ)। ਚਤੁਹਸਰ ਤੋਂ ਚੌਸਰ ਬਣਿਆ, ਜਿਸ ਦਾ ਅਗਲਾ ਰੂਪ ਹੈ, ਚੌਹਰ ਅਰਥਾਤ ਚੌਥੀ ਵਾਰ, ਚਾਰ ਗੁਣਾ। ਚੌਹਰਾ ਵੀ ਚੌਸਰ ਦਾ ਹੀ ਵਿਉਤਪਤ ਰੂਪ ਹੈ। ਚੌਥੀ ਵਾਰ ਵਾਹੀ ਜਮੀਨ ਨੂੰ ਚੌਹਰ ਆਖਦੇ ਹਨ।
ਸੰਸਕ੍ਰਿਤ ਚਤੁਰੰਗ (ਚਤੁਰ+ਅੰਗ) ਦਾ ਸ਼ਾਬਦਿਕ ਅਰਥ ਹੁੰਦਾ ਹੈ, ਚਾਰ ਭਾਗਾਂ ਵਾਲੀ ਸੈਨਾ। ਬਸਾਤ ‘ਤੇ ਖੇਡਣ ਵਾਲੀ ਇੱਕ ਖੇਡ ਦਾ ਨਾਂ ਵੀ ਇਥੋਂ ਹੀ ਪਿਆ। ਇਰਾਨ ਵਿਚ ਜਾ ਕੇ ਇਸ ਦਾ ਫਾਰਸੀ ਰੂਪ ਹੋਇਆ, ਸ਼ਤਰੰਜ। ਸ਼ਬਦ ਦਾ ਇਹ ਰੂਪ ਮੁੜ ਸਾਡੀਆਂ ਭਾਸ਼ਾਵਾਂ ਵਿਚ ਆ ਗਿਆ, ਖੇਡ ਵੀ ਕੁਝ ਬਦਲ ਗਈ। ਚੌਗਣਾ ਤੇ ਇਸ ਦਾ ਸੰਕੁਚਤ ਰੂਪ ‘ਚੌਣਾ’ ਚਤੁਰਗੁਣਾ ਦਾ ਘਸਿਆ ਰੂਪ ਹੈ, ‘ਚੌਗੁਣਾ ਚੌਣਾ ਦੂਣ ਚਊਣੀ ਦੇ ਵਡਿਆਈ॥’ (ਗੁਰੂ ਅਰਜਨ ਦੇਵ)
ਚੌਥਾ ਸ਼ਬਦ ਦਾ ਸੰਸਕ੍ਰਿਤ ਰੂਪ ਹੈ, ਚਤਰੁਥ। ਇਸੇ ਨਾਲ ਜੁੜਦਾ ਹੈ, ਚੌਥ ਅਰਥਾਤ ਅੱਜ ਤੋਂ ਅੱਗੇ ਤੀਸਰਾ ਦਿਨ। ਚੰਦਰਮਾ ਦੇ ਚਾਨਣੇ ਅਤੇ ਹਨੇਰੇ ਪੱਖ ਦੀ ਚੌਥੀ ਤਿਥਿ ਨੂੰ ਚਤਰਥ ਆਖਦੇ ਹਨ, “ਚਤੁਰਥਿ ਚਾਰੇ ਬੇਦ ਸੁਣਿ ਸੋਧਿਓ ਤਤੁਬੀਚਾਰੁ॥” (ਗੁਰੂ ਅਰਜਨ ਦੇਵ)। ਚੌਰੰਗ ਸ਼ਬਦ ਦਾ ਅਰਥ ਹੁੰਦਾ ਹੈ, ਬੱਕਰੇ ਆਦਿ ਨੂੰ ਵੱਢਣ ਤੋਂ ਪਹਿਲਾਂ ਉਸ ਦੇ ਚਾਰੇ ਅੰਗ ਬੰਨ੍ਹਣੇ। ਤਲਵਾਰ ਦੇ ਅਜਿਹੇ ਵਾਰ ਨੂੰ ਵੀ ਚੌਰੰਗ/ਚੁਰੰਗ ਆਖਦੇ ਹਨ,
ਇਸ਼ਕ ਮਰੀਲੇ ਲੁਟੀਆਂ।
ਹੁੱਟੀਆਂ ਮੁੱਠੀਆਂ ਕੁਠੀਆਂ,
ਤਨ ਮਨ ਚੂਰ ਚੌਰੰਗ ਸਾਈਂ। (ਗੁਲਾਮ ਫਰੀਦ)
ਚਤੁਰ ਸੁੰਗੜ ਕੇ ਚੌ/ਚੁ ਵਿਚ ਬਦਲ ਜਾਂਦਾ ਹੈ ਜਿਸ ਤੋਂ ਅਨੇਕਾਂ ਸ਼ਬਦ ਬਣੇ ਹਨ, ਜਿਵੇਂ ਚੁਰਾਹਾ, ਚੁਆਨੀ, ਚੌਪੜ, ਚੁਰਸਤਾ, ਚੌਪਦੇ, ਚੌਰਸੀ, ਚੌਰਸ, ਚੁਮਾਸਾ, ਚੁਗਿਰਦਾ। ਚੌਦਾਂ (14) ਦਾ ਸੰਸਕ੍ਰਿਤ ਰੂਪ ਹੈ, ਚਤੁਰਦਸ਼ ਅਰਥਾਤ 4+10; ਇਸ ਦਾ ਪ੍ਰਾਕ੍ਰਿਤ ਰੂਪ ਹੋਇਆ, ਚਉਦਸ, ਅਪਭ੍ਰੰਸ਼ ਚਉਦੱਹ ਤੇ ਪੰਜਾਬੀ ਚੌਦਾਂ। ਚੌਵੀ (24) ਬਣਿਆ ਪ੍ਰਾਕ੍ਰਿਤ ਦੇ ਚAਬੀਸ ਤੋਂ, ਜੋ ਅੱਗੇ ਸੰਸਕ੍ਰਿਤ ਦੇ ਚਤੁਰਵਿਸ਼ਤ (4+20) ਤੋਂ ਵਿਕਸਿਤ ਹੋਇਆ। ਇਸੇ ਤਰ੍ਹਾਂ ਕੁਝ ਹੋਰ ਸੰਖਿਆਵਾਂ ਚੌਤੀ, ਚੁਤਾਲੀ, ਚੁਰੰਜਾ, ਚੌਂਹਠ, ਚੁਹਤਰ, ਚੁਰਾਸੀ ਤੇ ਚੁਰੰਨਵੇਂ ਬਣੀਆਂ ਹਨ। ਗੁਰੂ ਗੰ੍ਰਥ ਸਾਹਿਬ ਵਿਚ ‘ਚੌ’ ਨੂੰ ਚਉ ਵਜੋਂ ਲਿਖਿਆ ਗਿਆ ਹੈ, ਜਿਵੇਂ ਚਉਗਿਰਦ, ਚਉਪੜ, ਚਉਪਦੇ, ਚਉਬਾਰਾ (ਚਾਰ ਬਾਰੀਆਂ ਜਾਂ ਦਰਵਾਜਿਆਂ ਵਾਲਾ), ਚਉਹਾ (ਚੌਹਾਂ), ਚਉ ਚਕਿਆ (ਚਾਰ ਬੰਦਿਆਂ ਵਲੋਂ ਚੁਕਿਆ ਭਾਵ ਮਸ਼ਹੂਰ), ਚਉਮੁਖ, ਚਉਬੋਲਾ, ਚਉਪਾਈ।
ਚਾਰ ਸ਼ਬਦ ਦੇ ਸਜਾਤੀ ਹੋਰ ਹਿੰਦ-ਯੂਰਪੀ ਭਾਸ਼ਾਵਾਂ ਵਿਚ ਵੀ ਖੂਬ ਮਿਲਦੇ ਹਨ। ਇਸ ਦਾ ਭਾਰੋਪੀ ਮੂਲ ਖੱeਟੱeਰ ਕਲਪਿਆ ਗਿਆ ਹੈ, ਜਿਸ ਵਿਚ ਚਾਰ ਦਾ ਭਾਵ ਹੈ। ਸਭ ਤੋਂ ਪਹਿਲਾਂ ਇਸ ਨਾਲ ਮਿਲਦਾ ਜੁਲਦਾ ਸ਼ਬਦ ਸੁਝਦਾ ਹੈ, ਥੁਅਰਟeਰ ਜਿਸ ਦਾ ਮੁਖ ਅਰਥ ਚੌਥਾ ਹਿੱਸਾ ਜਾਂ ਚੌਥਾਈ ਹੈ। ਇਹ ਅੰਗਰੇਜ਼ੀ ਵਿਚ ਲਾਤੀਨੀ ਵਲੋਂ ਫਰਾਂਸੀਸੀ ਰਾਹੀਂ ਆਇਆ ਹੈ। ਡਾਲਰ ਦੇ ਚੌਥੇ ਹਿੱਸੇ ਜਾਂ ਪਊਏ ਨੂੰ ਵੀ ਕੁਆਰਟਰ ਕਿਹਾ ਜਾਂਦਾ ਹੈ। ਕਿਸੇ ਸ਼ਹਿਰ, ਇਲਾਕੇ ਜਾਂ ਸਥਾਨ ਦੇ ਇਕ (ਮੁਢਲੇ ਤੌਰ ‘ਤੇ ਚੁਥਾਈ) ਭਾਗ ਵਜੋਂ ਵੀ ਇਸ ਦੀ ਵਰਤੋਂ ਹੁੰਦੀ ਹੈ। ਪੰਜਾਬੀ ਵਿਚ ਅਸੀਂ ਇਸ ਨੂੰ ਕੁਆਟਰ ਵਜੋਂ ਜਾਣਦੇ ਹਾਂ। ਟਾਕਰਾ ਕਰੋ ਉਪਰ-ਵਰਣਿਤ ਚਟਸਾਲ ਨਾਲ। ਤੁਸੀਂ ਹੈਰਾਨ ਹੋਵੋਗੇ ਕਿ ਪੰਜਾਬੀ ਵਿਚ ਕਾਡਰ ਵਜੋਂ ਜਾਣੇ ਜਾਂਦੇ ਅੰਗਰੇਜ਼ੀ ਸ਼ਬਦ ਛਅਦਰe ਦਾ ਮੁਢਲਾ ਅਰਥ ਚੁਗਾਠ/ਚੌਖਟਾ (ਇਸ ਵਿਚ ਵੀ ਚਾਰ ਦਾ ਭਾਵ ਹੈ) ਹੈ। ਇਸ ਵਿਚ ਫੌਜ ਦੀ ਕਿਸੇ ਇਕਾਈ ਨੂੰ ਪੱਕੇ ਤੌਰ ‘ਤੇ ਇਕ ਚੌਖਟੇ ਵਾਂਗ ਜਥੇਬੰਦ ਕੀਤੇ ਹੋਣ ਦਾ ਭਾਵ ਹੈ। ਬਾਅਦ ਵਿਚ ਜਥੇਬੰਦ ਕਮਿਉਨਿਸਟ ਕਾਰਕੁਨਾਂ ਨੂੰ ਵੀ ਕਾਡਰ ਕਿਹਾ ਜਾਣ ਲੱਗਾ। ਕਿਸੇ ਮੁਹਿੰਮ ‘ਤੇ ਭੇਜੀ ਜਾਣ ਵਾਲੀ ਫੌਜੀ ਟੁਕੜੀ ਨੂੰ ਸਕਵੈਡ (ੰਤੁਅਦ) ਕਿਹਾ ਜਾਂਦਾ ਹੈ। ਇਸ ਦਾ ਲਾਤੀਨੀ ਰੂਪ ਸੀ, ਓਣਤੁਅਦਰਅ ਅਰਥਾਤ ਵਰਗਾਕਾਰ ਜਾਂ ਚੌਰਸ ਬਣਾਉਣਾ। ਪਹਿਲਾਂ ਪੈਦਲ ਫੌਜਾਂ ਵਰਗਾਕਾਰ ਸ਼ਕਲ ਬਣਾ ਕੇ ਲੜਦੀਆਂ ਸਨ। ਥੁਅਦਰੁਪਲe ਦੇ ਟਾਕਰੇ ‘ਤੇ ਪੰਜਾਬੀ ਸ਼ਬਦ ਚੌਗੁਣਾ ਕਰਨਾ ਅਤੇ ਥੁਅਦਰੁਪeਦ ਲਈ ਪੰਜਾਬੀ ਸ਼ਬਦ ਚੌਪਾਇਆ ਹੈ। ਇਸ ਵਿਚਲਾ ਫeਦ ਸ਼ਬਦ ਪੰਜਾਬੀ ਪੈਰ, ਪਾਵਾ ਆਦਿ ਦਾ ਸਜਾਤੀ ਹੈ।
ਪੱਥਰ ਦੀ ਖਾਣ ਦੇ ਅਰਥਾਂ ਵਾਲੇ ਅੰਗਰੇਜ਼ੀ ਸ਼ਬਦ ਥੁਅਰਰੇ ਦਾ ਮੁਢਲਾ ਭਾਵ ਉਹ ਥਾਂ ਹੈ, ਜਿਥੇ ਪੱਥਰਾਂ ਨੂੰ ਚੌਰਸ ਸ਼ਕਲ ਦਿੱਤੀ ਜਾਂਦੀ ਹੈ। ਪੰਜਾਬੀ ਵਿਚ ਕੁਰਾਟੀਨ ਵਜੋਂ ਜਾਣੇ ਜਾਂਦੇ ਅੰਗਰੇਜ਼ੀ ਸ਼ਬਦ ਥੁਅਰਅਨਟਨਿe ਦਾ ਸ਼ਾਬਿਦਕ ਅਰਥ ‘ਚਾਲੀ’ ਹੈ। ਪਹਿਲਾਂ ਪਹਿਲ ਇਹ ਸ਼ਬਦ ਉਸ ਮਾਰੂਥਲ ਲਈ ਵਰਤਿਆ ਗਿਆ, ਜਿਸ ਵਿਚ ਹਜ਼ਰਤ ਈਸਾ ਨੇ ਚਾਲੀ ਦਿਨ ਵਰਤ ਰੱਖਿਆ ਸੀ। ਸੋਲ੍ਹਵੀਂ ਸਦੀ ਵਿਚ ਇਸ ਤੋਂ ਭਾਵ ‘ਪਤੀ ਦੇ ਮਰ ਜਾਣ ਪਿਛੋਂ ਪਤਨੀ ਦਾ ਪਤੀ ਦੇ ਘਰ ਚਾਲੀ ਦਿਨ ਰਹਿਣ ਦਾ ਅਰਸਾ’ ਸੀ। ਇਸ ਦੇ ਟਾਕਰੇ ਪੰਜਾਬੀ ਸ਼ਬਦ ਰੱਖਣਾ ਹੋਵੇ ਤਾਂ ਇਹ ਸ਼ਿਲਾ ਬਣਦਾ ਹੈ, ਜੋ ਚਾਲੀਸਾ (ਚਾਲੀ ਦਿਨ) ਦਾ ਵਿਉਤਪਤ ਰੂਪ ਹੈ। ਵਰਗ ਦੇ ਅਰਥਾਂ ਵਾਲਾ ੰਤੁਅਰe ਸ਼ਬਦ ਅੰਤਿਮ ਤੌਰ ‘ਤੇ ਲਾਤੀਨੀ ਸ਼ਬਦ ਓਣਤੁਅਦਅਰe ਦਾ ਵਿਕਸਿਤ ਰੂਪ ਹੈ। ਇਸ ਵਿਚ ਓਣ ਤਾਂ ਬਾਹਰ ਦੇ ਅਰਥਾਂ ਵਾਲਾ ਅਗੇਤਰ ਲੱਗਾ ਹੋਇਆ ਹੈ। ਪੂਰੇ ਸ਼ਬਦ ਦਾ ਅਰਥ ਬਣਦਾ ਹੈ, ਵਰਗ ਬਣਾਉਣਾ, ਸੰਪੂਰਨ ਕਰਨਾ, ਤਰਤੀਬ ਵਿਚ ਬੰਨ੍ਹਣਾ। ਫਰਾਂਸੀਸੀ ਵਿਚ ਜਾ ਕੇ ਇਸ ਦੀ ‘ਡ’ ਧੁਨੀ ਅਲੋਪ ਹੋ ਗਈ।
ਗਰੀਕ ਭਾਸ਼ਾ ਵਿਚ ਚਰਚਿਤ ਭਾਰੋਪੀ ਮੂਲ ਤੋਂ ਚਾਰ ਦੇ ਅਰਥਾਂ ਵਾਲਾ ਠeਟਰਅ ਸ਼ਬਦ ਬਣਿਆ। ਇਸ ਤੋਂ ਬਣੇ ਠeਟਰਅਦ ਦਾ ਅਰਥ ਹੈ, ਚਾਰ ਦਾ ਸਮੂਹ, ਚੌਕਾ; ਠeਟਰਅਮeਟeਰ ਦੇ ਬਰਾਬਰ ਪੰਜਾਬੀ ਸ਼ਬਦ ਹੈ, ਚੌਪਦਾ ਪਰ ਅੰਗਰੇਜ਼ੀ ਛੰਦ ਅਨੁਸਾਰ ਅਸਲ ਵਿਚ ਚਾਰ-ਅੱਖਰਾ ਹੋਵੇਗਾ। ਠeਟਰਅਰਚਹ ਹੁੰਦਾ ਹੈ, ਰਾਜ ਦੇ ਚੁਥਾਈ ਹਿੱਸੇ ਦਾ ਸ਼ਾਸਕ।
ਸਭ ਤੋਂ ਜਾਣਿਆ ਜਾਂਦਾ ਸ਼ਬਦ ਹੈ, ਫੋਰ (ਾਂੁਰ)। ਪੁਰਾਣੀ ਅੰਗਰੇਜ਼ੀ ਵਿਚ ਇਸ ਦਾ ਰੂਪ ਸੀ, ਾਂeੋੱeਰ। ਅੰਗਰੇਜ਼ੀ ਸਮੇਤ ਹੋਰ ਜਰਮੈਨਿਕ ਭਾਸ਼ਾਵਾਂ ਵਿਚ ਭਾਰੋਪੀ ਮੂਲ ਦੀ ਖੱ ਧੁਨੀ ‘ਫ’ ਵਿਚ ਬਦਲ ਗਈ ਹੈ। ਮਿਸਾਲ ਵਜੋਂ ਡੈਨਿਸ਼ ਵਿਚ ਾਂਰਿe ਹੈ, ਸਵੀਡਿਸ਼ ਵਿਚ ਾਂੇਰਅ ਹੈ ਅਤੇ ਗੌਥਿਕ ਵਿਚ ਾਂਦਿੱੋਰ ਹੈ। ਜਰਮੈਨਿਕ ਭਾਸ਼ਾਵਾਂ ਵਿਚ ਇਹ ਧੁਨੀ ਪਰਿਵਰਤਨ ਅਦੁੱਤੀ ਹੈ, ਜਿਸ ਦੀ ਵਿਆਖਿਆ ਨਹੀਂ ਹੋ ਸਕੀ। ਭਾਸ਼ਾ ਵਿਗਿਆਨੀ ਵਾਟਕਿਨਜ਼ ਅਨੁਸਾਰ ‘ਫ’ ਧੁਨੀ ਵਿਚ ਪਰਿਵਰਤਨ ਅਗਲੇ ਅੰਕ ਾਂਵਿe ਦੇ ਪ੍ਰਭਾਵ ਹੇਠ ਹੋਈ ਹੈ।