ਚੋਰਾਂ ‘ਚੋਂ ਚੰਗਾ ਚੋਰ?

ਕਾਂਵਾਂ ਰੌਲੀ ਹੀ ਚੋਣ ਪ੍ਰਚਾਰ ਸਮਝੋ, ਮੈਨੀਫੈਸਟੋ ਗੱਪਾਂ ਦੀ ਬੁੱਕ ਜਾਣੋ।
ਮੋਹਰੇ ਚੋਣਾਂ ਦੇ ਕਰੀ ‘ਘਰ ਵਾਪਸੀ’ ਨੂੰ, ਮੁੜ ਕੇ ਚੱਟਿਆ ਸੁੱਟਿਆ ਥੁੱਕ ਜਾਣੋ।
‘ਮਾਲ’ ਪਹੁੰਚਦਾ ਕਰੇ ਪ੍ਰਧਾਨ ਕੋਲੇ, ਮਿਲਦਾ ਉਸੇ ਨੂੰ ਟਿਕਟ ਦਾ ਟੁੱਕ ਜਾਣੋ।
ਚੜ੍ਹਿਆ ਸਿਰੇ ਨਾ ਹੰਭਲਾ ਕੋਈ ਸਾਡਾ, ਕਿਸੇ ‘ਬਦਲ’ ਦੀ ਆਸ ਗਈ ਮੁੱਕ ਜਾਣੋ।
ਨੱਥ ਪਵੇ ਨਾ ਜਦੋਂ ਲੁਟੇਰਿਆਂ ਨੂੰ, ਲੱਗੇ ਚੋਰਾਂ ‘ਤੇ ਪੈ ਰਿਹਾ ਮੋਰ ਚੰਗਾ।
ਵੋਟਤੰਤਰ ਦਾ ਅਰਥ ਹੁਣ ਰਹਿ ਗਿਆ ਏ, ਚੁਣਨਾ ਚੋਰਾਂ ‘ਚੋਂ ਜਾਪੇ ਕੋਈ ਚੋਰ ਚੰਗਾ!