ਨਮੋ ਚੈਨਲ ਮੋਨ!

ਸੋਹਲੇ ਆਪਣੇ ਸੁਣਨ ਦਾ ਸ਼ੌਕ ਹੁੰਦਾ, ਸੱਤਾਧਾਰੀਆਂ ਹਾਕਮਾਂ ਸਾਰਿਆਂ ਨੂੰ।
ਬੰਨ੍ਹੇ ਮੀਡੀਆ ਸਿਫਤਾਂ ਦੇ ਪੁਲ ਸਾਡੇ, ਕੋਈ ਫੋਲੇ ਨਾ ਕੀਤਿਆਂ ਕਾਰਿਆਂ ਨੂੰ।
ਅੰਨੇ ਗੱਦੀ ਦੇ ਨਸ਼ੇ ਵਿਚ ਗੌਲਦੇ ਨਾ, ਚੜ੍ਹਦੇ ਗੁੱਸੇ ਵਿਚ ਲੋਕਾਂ ਦੇ ਪਾਰਿਆਂ ਨੂੰ।
ਕੁਫਰ ਤੋਲਿਆ ਟੀ. ਵੀ. ‘ਤੇ ਗਿਆ ਕਿੱਥੇ, ਫੇਰ ਪੁੱਛਾਂਗੇ ਵੋਟਾਂ ਵਿਚ ਹਾਰਿਆਂ ਨੂੰ।
ਪਾਵੇ ਸਹਿਮ ਸਮਾਜ ਵਿਚ ਖਤਰਿਆਂ ਦਾ, ਫਾਸ਼ੀਵਾਦ ਨਹਿਸ਼ ਜਿਹੀ ਟੋਨ ਯਾਰੋ।
ਲੋਕ ਰਾਜ ਜੇ ਜਿਉਂਦਾ ਹੀ ਰੱਖਣਾ ਐਨ, ‘ਨਮੋ’ ਚੈਨਲ ਨੂੰ ਕਰ ਦਿਓ ‘ਮੋਨ’ ਯਾਰੋ!