ਖਡੂਰ ਸਾਹਿਬ ਖਾਸ!

ਅਣਪਛਾਤੀਆਂ ਲਾਸ਼ਾਂ ਪਹਿਚਾਣਦਾ ਸੀ, ਘਰੋਂ ਚੁੱਕ ਬਣਾ’ਤਾ ਸੀ ਲਾਸ਼ ਭਾਈ।
ਆਓ ਰਲ ਮਿਲ ਕੇ ਹੰਭਲਾ ਮਾਰੀਏ ਜੀ, ਉਸ ਦਾ ਟੱਬਰ ਨਾ ਹੋਏ ਨਿਰਾਸ਼ ਭਾਈ।
ਸੀਟਾਂ ਦੂਜੀਆਂ ਭਾਵੇਂ ਵੀ ਅਹਿਮ ਹੀ ਨੇ, ਖਡੂਰ ਸਾਹਿਬ ਦੀ ਹੋਈ ਪਰ ਖਾਸ ਭਾਈ।
ਇਥੋਂ ਆਏ ਨਤੀਜੇ ਨੇ ਬੰਨਣੀ ਏਂ, ਸੂਬੇ ਵਾਸਤੇ ‘ਫਿਊਚਰ’ ਦੀ ਆਸ ਭਾਈ।
ਸਾਨੂੰ ਸੱਚ ਇਨਸਾਫ ਲਈ ਜੂਝਣੇ ਦਾ, ਦਿੰਦਾ ਥਾਪੜਾ ਕਲਗੀਆਂ ਵਾਲੜਾ ਈ।
ਪਤੀ ਮਾਨਵੀ ਹੱਕਾਂ ਲਈ ਵਾਰਿਆ ਜਿਸ, ਬੀਬੀ ਜਿੱਤਣੀ ਚਾਹੀਦੀ ਖਾਲੜਾ ਜੀ!