ਬਲਜੀਤ ਬਾਸੀ
2014 ਵਿਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਉਹ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ, ਸਗੋਂ ਪ੍ਰਧਾਨ ਸੇਵਕ ਹੈ। ਪਿਛਲੇ ਦਿਨੀਂ ਇਸ ਗੱਲ ਦਾ ਰਹੱਸ ਉਦਘਾਟਨ ਹੋਇਆ ਕਿ ਆਪਣੇ ਆਪ ਨੂੰ ਦੇਸ਼ ਦਾ ‘ਪ੍ਰਧਾਨ ਸੇਵਕ’ ਹੋਣ ਵਾਲੀ ਗੱਲ ਉਸ ਨੇ ਚੋਰੀ ਕੀਤੀ ਹੈ। ਐਨ. ਡੀ. ਟੀ. ਵੀ. ਦੇ ਮਸ਼ਹੂਰ ਪੱਤਰਕਾਰ ਰਵਿਸ਼ ਕੁਮਾਰ ਨੇ ਇਕ ਦਿਨ ਆਪਣੀ ਵੀਡੀਓ ਪੇਸ਼ਕਾਰੀ ਵਿਚ ਇਸ ਦਾ ਖੁਲਾਸਾ ਕੀਤਾ। ਉਸ ਨੇ ਦੱਸਿਆ ਕਿ ਉਹ ਇੱਕ ਦਿਨ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਤੀਨ ਮੂਰਤੀ ਵਾਲੇ ਘਰ ਗਿਆ। ਉਥੇ ਉਸ ਨੂੰ ਇਕ ਦੀਵਾਰ ‘ਤੇ ਤਖਤੀ ਦਿਸੀ, ਜਿਸ ਵਿਚ ਜਵਾਹਰ ਲਾਲ ਨਹਿਰੂ ਦੇ ਨਾਂ ਹੇਠ ਲਿਖਿਆ ਹੋਇਆ ਸੀ, “ਮੈਂ ਚਾਹਤਾ ਹੂੰ ਕਿ ਲੋਕ ਮੁਝੇ ਪ੍ਰਧਾਨ ਮੰਤਰੀ ਨਹੀਂ, ਪ੍ਰਥਮ ਸੇਵਕ ਕਹੇਂ।”
ਪੰਡਿਤ ਨਹਿਰੂ ਨੇ ਇਹ ਗੱਲ 1947 ਵਿਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਦਿਆਂ ਕਹੀ ਸੀ। ਇਸ ਨੂੰ ਮੋਦੀ ਨੇ ਚੋਰੀ ਕਰ ਕੇ ਪ੍ਰਥਮ ਦੇ ਥਾਂ ਪ੍ਰਧਾਨ ਕਰ ਦਿੱਤਾ ਤੇ ਆਪਣੇ ਆਪ ਨੂੰ ਨਿਮਾਣਾ ਦਿਖਾਉਂਦਿਆਂ ‘ਪ੍ਰਧਾਨ ਸੇਵਕ’ ਹੋਣ ਦਾ ਦਾਅਵਾ ਠੋਕ ਦਿੱਤਾ। ਹਾਲਾਂਕਿ ਉਸ ਦੀ ਕਾਰਗੁਜ਼ਾਰੀ ਅਜਿਹੀ ਹੈ ਕਿ ਉਸ ਨੇ ਆਪਣੀ ਸਾਰੀ ਲਾਮਡੌਰੀ ਨੂੰ ਆਪਣਾ ਸੇਵਕ ਬਣਾਇਆ ਹੋਇਆ ਹੈ।
ਪਤਾ ਨਹੀਂ ਕਿਸੇ ਦੇ ਦਿਮਾਗ ਵਿਚ ਇਹ ਗੱਲ ਆਈ ਕਿ ਨਹੀਂ ਕਿ ਸਾਡੀਆਂ ਭਾਸ਼ਾਵਾਂ ਵਿਚ ਮਿਨਿਸਟਰ ਵਜੋਂ ਪ੍ਰਚਲਿਤ ਅੰਗਰੇਜ਼ੀ ੰਨਿਸਿਟeਰ ਸ਼ਬਦ ਦਾ ਅਸਲੀ ਅਰਥ ਹੀ ਸੇਵਕ ਹੁੰਦਾ ਹੈ। ਚੌਧਵੀਂ ਸਦੀ ਵਿਚ ਈਸਾਈ ਚਰਚ ਵਿਚ ਸੇਵਾ ਨਿਭਾਉਣ ਵਾਲੇ ਨੂੰ ਮਿਨਿਸਟਰ ਕਿਹਾ ਜਾਣ ਲੱਗਾ ਸੀ। ਲਾਤੀਨੀ ਤੋਂ ਆਏ ਇਸ ਸ਼ਬਦ ਦਾ ਇਸ ਭਾਸ਼ਾ ਵਿਚ ਅਰਥ ਸੀ-ਅਧੀਨ, ਨੌਕਰ, ਸੇਵਾਦਾਰ, ਪੁਰੋਹਿਤ ਦਾ ਸਹਾਇਕ। ਫਰਾਂਸੀਸੀ ਵਿਚ ਜਾ ਕੇ ਵੀ ਇਹ ਨੌਕਰ ਚਾਕਰ ਦਾ ਅਰਥਾਵਾਂ ਬਣ ਗਿਆ। ਕ੍ਰਿਆ ਵਜੋਂ ਅੰਗਰੇਜ਼ੀ ਮਿਨਿਸਟਰ ਸ਼ਬਦ ਦੇ ਅਰਥ ਧਾਰਮਕ ਸੇਵਾ ਨਿਭਾਉਣਾ ਅਰਥਾਤ ਚਰਚ ਦੇ ਕਰਮ ਕਾਂਡ ਨਿਭਾਉਣੇ ਰਿਹਾ ਹੈ। ਇਸ ਦੇ ਹੋਰ ਅਰਥ ਕਿਸੇ ਕਿਸਮ ਦੀ ਸੇਵਾ ਨਿਭਾਉਣਾ ਜਿਵੇਂ ਬੀਮਾਰਾਂ ਦੀ ਦਾਰੂ ਪੱਟੀ ਕਰਨਾ ਜਾਂ ਲੋੜਵੰਦਾਂ ਦੇ ਕੰਮ ਆਉਣਾ ਆਦਿ ਹੈ। ਇਸ ਸ਼ਬਦ ਦੇ ਅੱਗੇ ਐਡ (ਅਦ) ਅਗੇਤਰ ਲੱਗ ਕੇ ਬਣੇ ਐਡਮਿਨਿਸਟਰ ਦਾ ਅਰਥ ਕਿਸੇ ਦੇ ਅਧੀਨ ਰਹਿ ਕੇ ਉਸ ਦੀ ਤਰਫੋਂ ਪ੍ਰਬੰਧ ਕਰਨਾ ਹੈ। ਲਾਤੀਨੀ ਵਿਚ ਇਸ ਸ਼ਬਦ ਦੇ ਪੁਰਾਣੇ ਰੂਪ ਦੇ ਅਰਥ ਸਨ, ‘ਸਹਾਇਤਾ ਕਰਨਾ, ਨਿਯੰਤ੍ਰਣ ਕਰਨਾ ਆਦਿ।’ ਐਡਮਿਨਿਸਟਰ ਦੇ ਦਾਰੂ ਦਰਮਲ, ਦਵਾਈ ਦੇਣ ਦੇ ਅਰਥਾਂ ਦੀ ਸਮਝ ਇਥੋਂ ਹੀ ਪੈਂਦੀ ਹੈ। ਇਸ ਤੋਂ ਬਣੇ ਨਾਂਵ ‘ਐਡਮਿਨਿਸਟਰੇਸ਼ਨ’ ਵਿਚ ਪ੍ਰਸ਼ਾਸਨ ਦੇ ਨਾਲ ਨਾਲ ਦਵਾਈ ਦੇਣ ਦਾ ਆਸ਼ਾ ਵੀ ਹੈ।
ਇਕ ਇਤਲਾਹ ਅਨੁਸਾਰ ਰਾਜਨੀਤੀ ਵਿਚ ਮਿਨਿਸਟਰ ਸ਼ਬਦ ਦੀ ਵਰਤੋਂ 1620 ਵਿਚ ਰਿਕਾਰਡ ਕੀਤੀ ਗਈ। ਉਦੋਂ ਇਸ ਤੋਂ ‘ਰਾਜੇ ਨੂੰ ਅਧਿਕਾਰਤ ਸੇਵਾ ਪ੍ਰਦਾਨ ਕਰਨ ਵਾਲੇ ਵਿਅਕਤੀ’ ਵਜੋਂ ਲਿਆ ਗਿਆ ਸੀ। ਇਸ ਨੂੰ ਰਾਜੇ ਵਲੋਂ ਕਿਸੇ ਮਹਿਕਮੇ ਦੀ ਸੇਵਾ ਨਿਭਾਉਣ ਲਈ ਨਿਯੁਕਤ ਕੀਤਾ ਜਾਂਦਾ ਸੀ। 1694 ਵਿਚ ਬਰਤਾਨੀਆ ਵਿਚ ਪਹਿਲੀ ਵਾਰੀ ਰਾਜੇ ਦਾ ਪਰਾਈਮ ਮਿਨਿਸਟਰ ਅਰਥਾਤ ਪ੍ਰਧਾਨ ਸੇਵਕ ਨਿਯੁਕਤ ਕੀਤਾ ਗਿਆ। ਇਸ ਤਰ੍ਹਾਂ ਜਦ ਜਵਾਹਰ ਲਾਲ ਨਹਿਰੂ 1947 ਵਿਚ ਆਪਣੇ ਆਪ ਨੁੰ ‘ਪ੍ਰਥਮ ਸੇਵਕ’ ਕਹਿ ਰਹੇ ਸਨ ਤਾਂ ਉਹ ਦਰਅਸਲ ਇਸ ਸ਼ਬਦ ਦੇ ਅੰਤਰੀਵ ਅਰਥ ਵੱਲ ਹੀ ਸੰਕੇਤ ਕਰਕੇ ਇਸ ਦੀ ਪਾਲਣਾ ਕਰਨ ਦਾ ਵਚਨ ਦੇ ਰਹੇ ਸਨ, ਜਦ ਕਿ ਮੋਦੀ ਸਾਹਿਬ ਨੂੰ ਏਨਾ ਗਿਆਨ ਕਿੱਥੇ, ਉਹ ਤਾਂ ਨਹਿਰੂ ਦੇ ਇਸ ਵਚਨ ਦੀ ਆਪਣੀ ਆਦਤ ਅਨੁਸਾਰ ਚੋਰੀ ਚੋਰੀ ਨਕਲ ਕਰ ਰਹੇ ਸਨ, ਪਰ ਫੜੇ ਗਏ। ਤਨਜ਼ ਵਾਲੀ ਗੱਲ ਹੈ ਕਿ ਮੋਦੀ ਸਾਹਿਬ ਹਰ ਗੱਲੇ ਨਹਿਰੂ ਵਿਰਾਸਤ ਦੀ ਨਿੰਦਿਆ ਕਰਦੇ ਨਹੀਂ ਹਟਦੇ।
ਮਿਨਿਸਟਰ ਸ਼ਬਦ ਦਾ ਭਾਰੋਪੀ ਮੂਲ ਹੈ, ੰe ਿਜਿਸ ਵਿਚ ਛੋਟਾ, ਨਿੱਕਾ, ਲਘੂ ਦੇ ਭਾਵ ਹਨ। ਇਸ ਦੇ ਪਿਛੇ ਤੁਲਨਾਸੂਚਕ ਪਿਛੇਤਰ ਠeਰੋਸ ਲੱਗ ਕੇ ਮਿਨਿਸਟਰ ਬਣਿਆ। ਧਿਆਨ ਦਿਉ, ਸਾਡੀ ਭਾਸ਼ਾ ਵਿਚ ਵੀ ਅਜਿਹਾ ਤੁਲਨਾਸੂਚਕ ਪਿਛੇਤਰ ḔਤਰḔ ਹੈ, ਜਿਸ ਤੋਂ ਅਧਿਕਤਰ, ਬਥੇਰਾ (ਬਹੁਤੇਰਾ), ਕਮਤਰ ਆਦਿ ਬਣੇ। ਇਸ ਦਾ ਸੰਕੁਚਤ ਰੂਪ ḔਏਰਾḔ ਹੈ, ਜਿਸ ਤੋਂ ਛੁਟੇਰਾ, ਵਡੇਰਾ, ਲੰਮੇਰਾ ਆਦਿ ਬਣਦੇ ਹਨ। ਉਕਤ ਭਾਰੋਪੀ ਮੂਲ ਤੋਂ ਬਣਦੇ ਕੁਝ ਸ਼ਬਦਾਂ ਦੀ ਚਰਚਾ ਕਰ ਲਈਏ। ਪਹਿਲਾਂ ਆਮ ਜਾਣਿਆ ਜਾਂਦਾ ਤੇ ਪੰਜਾਬੀ ਵਿਚ ਵੀ ਮਿੰਟ ਵਜੋਂ ਵਰਤੀਂਦਾ ੰਨੁਟe ਸ਼ਬਦ ਫੜਦੇ ਹਾਂ। ਲਾਤੀਨੀ ਵਿਚ ਵੀ ਮੁਢਲੇ ਤੌਰ ‘ਤੇ ਇਸ ਦੇ ਅਰਥ ਇਹੀ ਸਨ। ਇਸ ਦਾ ਇੱਕ ਅਰਥ ਛੋਟਾ, ਬਾਰੀਕ ਹੁੰਦਾ ਹੈ। ਗਣਿਤਕਾਰ ਟਾਲਮੀ ਨੇ ਪਹਿਲਾਂ ਪਹਿਲ ਇਸ ਸ਼ਬਦ ਦੀ ਵਰਤੋਂ ਚੱਕਰ ਦੇ ਸੱਠਵੇਂ ਹਿੱਸੇ ਦੇ ਸੂਚਕ ਵਜੋਂ ਕੀਤੀ ਸੀ। ਪੰਦਰਵੀਂ ਸਦੀ ਵਿਚ ਇਸ ਨੂੰ ਘੰਟੇ ਦੇ ਸੱਠਵੇਂ ਭਾਗ ਵਾਲੀ ਸਮੇਂ ਦੀ ਮਾਤਰਾ ਵਜੋਂ ਵਰਤਿਆ ਜਾਣ ਲੱਗਾ। ਇਸ ਵਿਚ ਮੁੱਖ ਭਾਵ Ḕਥੋੜ੍ਹਾ ਸਮਾਂḔ ਦਾ ਹੀ ਹੈ। ਘਟਾਉ ਦੇ ਅਰਥਾਂ ਵਾਲੇ ਅੰਗਰੇਜ਼ੀ ਸ਼ਬਦ ਮਾਇਨਸ (ੰਨੁਸ) ਦਾ ਲਾਤੀਨੀ ਵਿਚ ਪਹਿਲਾਂ ਅਰਥ ਸੀ, ਮੁਕਾਬਲਤਨ ਘਟ, ਜੇ ਕਹਿ ਸਕਾਂ ਘਟੇਰਾ, ਥੋੜੇਰਾ। ਘਟਾਉ, ਮਨਫੀ, ਨਫੀ ਦੇ ਅਰਥਾਂ ਵਿਚ ਇਸ ਦੀ ਗਣਿਤਕ ਵਰਤੋਂ ਬਾਅਦ ਵਿਚ ਸ਼ੁਰੂ ਹੋਈ। ਇਸੇ ਸ਼ਬਦ ਦਾ ਇੱਕ ਰੁਪਾਂਤਰ ਹੈ, ੰਨੋਰ ਜਿਸ ਦੇ ਵੀ ਪਹਿਲਾਂ ਮਾਇਨਸ ਜਿਹੇ ਹੀ ਅਰਥ ਸਨ, ਅਰਥਾਤ ਦੂਜੇ ਨਾਲੋਂ ਛੁਟੇਰਾ, ਘਟੇਰਾ ਜਾਂ ਥੁੜੇਰਾ। ਬਾਅਦ ਵਿਚ ਇਸ ਸ਼ਬਦ ਨੂੰ ਉਮਰ ਵਿਚ ਛੋਟਾ ਅਰਥਾਤ ਬਾਲਕ, ਜੋ ਨਾਬਾਲਗ ਨਹੀਂ, ਛਲਾਰੂ ਆਦਿ ਲਈ ਵਰਤਿਆ ਜਾਣ ਲੱਗਾ। ਹੁਣ ਇਸ ਤੋਂ ਲਘੂ, ਤੁੱਛ, ਗੌਣ ਜਿਹਾ ਦੇ ਭਾਵ ਵੀ ਲਏ ਜਾਂਦੇ ਹਨ।
ਅੰਗਰੇਜ਼ੀ ਦਾ ਇਕ ਸ਼ਬਦ ਹੈ, ੰਟਿe ਜੋ ਇੱਕ ਛੋਟੇ ਕੀਟ ਦਾ ਸੰਕੇਤਕ ਹੈ। ਬਾਅਦ ਵਿਚ ਇਸ ਦੇ ਅਰਥ ਅਲਪ ਮਾਤਰਾ, ਇੱਕ ਛੋਟਾ ਸਿੱਕਾ, ਕਣ ਜਿਹੇ ਵੀ ਹੋ ਗਏ। ਭੋਜਨ-ਸੂਚੀ ਦੇ ਅਰਥਾਂ ਵਾਲੇ ਅੰਗਰੇਜ਼ੀ ਦੇ ਸ਼ਬਦ ੰeਨੁ ਜਿਸ ਨੂੰ ਅਸੀਂ ਪੰਜਾਬੀ ਵਿਚ ਮੀਨੂ ਆਖਦੇ ਹਾਂ, ਦੇ ਮੁਢਲੇ ਅਰਥ ਛੋਟਾ, ਸੰਖਿਪਤ ਅਰਥਾਤ Ḕਨਿੱਕੇ ਨਿੱਕੇ ਟੁਕੜਿਆਂ ਵਿਚ ਵੰਡਿਆ’ ਸੀ। ਅਸੀਂ ਇਸ ਨੂੰ ਮੋਟੇ ਤੌਰ ‘ਤੇ ਨਿਕ-ਸੁਕ ਆਖ ਸਕਦੇ ਹਾਂ। ਭਾਵ ਟੁਕੜਿਆਂ ਦੇ ਰੂਪ ਵਿਚ ਹਰ ਭੋਜਨ ਦਾ ਵੇਰਵਾ। ਕੀਮਾ ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ ੰਨਿਚe ਵਿਚ ਵੀ ਕੱਟ-ਵੱਢ ਕੇ ਬੋਟੀ ਬੋਟੀ ਕਰਨ ਦਾ ਭਾਵ ਹੈ। ਬਾਅਦ ਵਿਚ ਇਸ ਨੂੰ ਚਬਾ ਕੇ ਬੋਲਣ ਦੇ ਅਰਥਾਂ ਵਿਚ ਵੀ ਵਰਤਿਆ ਜਾਣ ਲੱਗਾ। ਲਘੂਤਮ, ਨਿਊਨਤਮ, ਸਭ ਤੋਂ ਛੋਟਾ, ਦੇ ਅਰਥਾਂ ਵਾਲਾ ੰਨਿਮੁਮ ਸ਼ਬਦ ਲਾਤੀਨੀ ੰਨੋਰ ਦੀ ਤੀਜੀ ਡਿਗਰੀ ਦਾ ਸ਼ਬਦ ਹੈ, ਐਨ ਉਸੇ ਤਰ੍ਹਾਂ ਜਿਵੇਂ ਸੰਸਕ੍ਰਿਤ ਵਲੋਂ ਲਘੁਤਮ/ਨਿਊਨਤਮ ਲਘੂ/ ਨਿਊਨ ਦੇ ਤੀਜੀ ਡਿਗਰੀ ਦੇ ਸ਼ਬਦ ਹਨ।
ਇਥੇ ੰਨਿ ਿਅਗੇਤਰ ਬਾਰੇ ਕੁਝ ਚਰਚਾ ਜ਼ਰੂਰੀ ਹੈ। ਇਹ ਅਗੇਤਰ ਪੰਜਾਬੀ ਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਵੀ ਖੂਬ ਵਰਤਿਆ ਜਾਂਦਾ ਹੈ ਜਿਵੇਂ ਮਿਨੀ ਕਹਾਣੀ, ਮਿਨੀ-ਕਾਰ, ਮਿਨੀ-ਬੱਸ, ਮਿਨੀ-ਫਰੰਟ, ਮਿਨੀ ਪੰਜਾਬ, ਮਿਨੀ ਸਕੱਤਰੇਤ, ਮਿਨੀ ਸਕਰਟ ਆਦਿ। ਹੁਣ ਤਾਂ ਇਸ ਸ਼ਬਦ ਨੂੰ ਵਿਅਕਤੀ ਨਾਂ ਵਜੋਂ ਵੀ ਵਰਤਿਆ ਜਾਣ ਲੱਗਾ ਹੈ। ਮਿਨੀ ਗਰੇਵਾਲ ਪੰਜਾਬੀ ਦੀ ਇੱਕ ਕਹਾਣੀਕਾਰਾ ਹੈ। ਪੰਜਾਬੀ ਵਿਚ ਇਸ ਦੇ ਟਾਕਰੇ ‘ਤੇ ਨੰਨਾ, ਛੋਟੂ, ਨਿੱਕੀ/ਨਿੱਕੂ, ਗੁੱਡੀ/ਗੁੱਡੂ ਨਾਂ ਆਮ ਪ੍ਰਚਲਿਤ ਹਨ।
ਗੌਰਤਲਬ ਹੈ ਕਿ ਅੰਗਰੇਜ਼ੀ ਮਿਨੀ ਸ਼ਬਦ ਦਾ ਚਰਚਾ ਅਧੀਨ ਭਾਰੋਪੀ ਮੂਲ ਨਾਲ ਬਹੁਤਾ ਸਬੰਧ ਨਹੀਂ। ਇਹ ਅਗੇਤਰ ਲਘੂ-ਚਿੱਤਰ ਦੇ ਅਰਥਾਂ ਵਾਲੇ ਅੰਗਰੇਜ਼ੀ ਸ਼ਬਦ ੰਨਿਅਿਟੁਰe ਦਾ ਪਰ-ਕੱਟਿਆ ਰੂਪ ਹੈ ਅਰਥਾਤ ਮਿਨੀਏਚਰ ਸ਼ਬਦ ਦੇ ਪਿਛਲੇ ਹਿੱਸੇ Aਟੁਰe ਨੂੰ ਨਿਖੇੜ ਕੇ ਬਾਕੀ ਬਚਿਆ ਜੁਜ਼ ਹੈ, ਜਿਵੇਂ ਮੈਥੇਮੈਟਿਕਸ ਦੇ ਪਰ ਕੱਟ ਕੇ ਮੈਥ ਬਣਾ ਲਿਆ ਗਿਆ ਹੈ। ਸੋਲ੍ਹਵੀਂ ਸਦੀ ਦੌਰਾਨ ਅੰਗਰੇਜ਼ੀ ਵਿਚ ਮਿਨੀਏਚਰ ਦਾ ਅਰਥ ਕਿਸੇ ਵੀ ਵਸਤੂ ਦੀ ਛੋਟੀ ਪੇਸ਼ਕਾਰੀ, ਖਾਸ ਤੌਰ ‘ਤੇ ਲਘੂ-ਚਿੱਤਰ ਸੀ। ਇਸ ਤੋਂ ਪਹਿਲਾਂ ਇਤਾਲਵੀ ਵਿਚ ਇਸ ਦੇ ਕ੍ਰਿਆ ਰੂਪ ਦਾ ਅਰਥ ਕਿਸੇ ਖਰੜੇ ਜਾਂ ਲਿਖਤ ਨੂੰ ਰੁਸ਼ਨਾਉਣਾ, ਜਗਮਗਾਉਣਾ ਸੀ। ਉਦੋਂ ਹੱਥ-ਲਿਖਤਾਂ ਨੂੰ ਸੁਨਹਿਰੀ, ਚਾਂਦੀਵੰਨੇ ਜਾਂ ਸ਼ੋਖ ਰੰਗਾਂ ਨਾਲ ਸਜਾਇਆ ਜਾਂਦਾ ਸੀ। ਵਿਚਕਾਰ ਛੋਟੀ ਰੰਗਬਰੰਗੀ ਤਸਵੀਰ ਵੀ ਬਣਾ ਦਿੱਤੀ ਜਾਂਦੀ ਸੀ। ਪੰਜਾਬੀ ਵਿਚ ਇਸ ਨੂੰ ਸਚਿੱਤ੍ਰਿਤ ਕਰਨਾ ਵੀ ਕਿਹਾ ਜਾਂਦਾ ਹੈ। ਗੱਲ ਕੀ, ਇਸ ਮਿਨੀਏਚਰ ਦੇ ਪ੍ਰਾਚੀਨ ਰੂਪ ੰਨਿਅਿਰe ਦਾ ਮਤਲਬ ਲਾਲ ਰੰਗਣਾ ਸੀ। ਇਹ ਸ਼ਬਦ ਹੋਰ ਅੱਗੇ ਜਿਸ ਸ਼ਬਦ ਤੋਂ ਵਿਉਤਪਤ ਹੋਇਆ, ਉਸ ਦਾ ਅਰਥ ਲਾਲ ਸਿੱਕਾ (.eਅਦ) ਸੀ। ਪੁਰਾਣੇ ਸਮਿਆਂ ਵਿਚ ਇਹ ਲਾਲ ਸਿਆਹੀ ਬਣਾਉਣ ਦੇ ਕੰਮ ਆਉਂਦਾ ਸੀ। ਇਸ ਨੂੰ ਅਸੀਂ ਸੰਧੂਰ ਵੀ ਕਹਿ ਸਕਦੇ ਹਾਂ। ਇਹ ਸ਼ਬਦ ਇਟਲੀ ਦੇ ਨਾਲ ਲਗਦੇ ਟਾਪੂ ਆਇਬੇਰੀਆ ਦੀ ਭਾਸ਼ਾ ਤੋਂ ਆਏ ਹੋਣ ਦਾ ਅਨੁਮਾਨ ਹੈ। ਇਸ ਸ਼ਬਦ ਦੀ ਘਾੜਤ ਵਿਚ ਸਮਾਨ-ਧੁਨੀ ਵਾਲੇ ਲਾਤੀਨੀ ਸ਼ਬਦਾਂ ੰਨੋਰ, ੰਨਿਮੁਮ ਦਾ ਵੀ ਕੁਝ ਹੱਥ ਹੋ ਸਕਦਾ ਹੈ।
ਇਸ ਭਾਰੋਪੀ ਮੂਲ ਤੋਂ ਬਣੇ ਸ਼ਬਦ ਹੋਰ ਹਿੰਦ-ਆਰਿਆਈ ਭਾਸ਼ਾਵਾਂ ਵਿਚ ਵੀ ਮਿਲਦੇ ਹਨ, ਪਰ ਇਥੇ ਅਸੀਂ ਰੂਸੀ ਭਾਸ਼ਾ ਦੇ ਸ਼ਬਦ ਮੈਨਸ਼ਵਿਕ ਦਾ ਜ਼ਿਕਰ ਕਰਨਾ ਚਾਹਾਂਗੇ, ਜੋ ਖਾਸ ਤੌਰ ‘ਤੇ ਰੂਸੀ ਇਨਕਲਾਬ ਦੀ ਜਾਣਕਾਰੀ ਰੱਖਦੇ ਕਾਮਰੇਡ ਪੰਜਾਬੀਆਂ ਵਿਚ ਜਾਣਿਆ ਜਾਂਦਾ ਹੈ। ਮੈਨਸ਼ਵਿਕ ਰੂਸੀ ਡੈਮੋਕਰੈਟਿਕ ਲੇਬਰ ਪਾਰਟੀ ਦੇ ਇੱਕ ਗੁੱਟ ਦਾ ਨਾਂ ਸੀ। ਰੂਸੀ ਡੈਮੋਕਰੈਟਿਕ ਲੇਬਰ ਪਾਰਟੀ ਵਿਚਾਲੇ ਮਤਭੇਦਾਂ ਕਾਰਨ ਇਹ ਦੋ ਗੁੱਟ ਬਣ ਗਏ। ਇਕ ਦਾ ਨੇਤਾ ਮਾਰਟੋਵ ਸੀ ਤੇ ਦੂਜੇ ਦਾ ਲੈਨਿਨ। 1903 ਵਿਚ ਇਹ ਦੋ ਧੜਿਆਂ ਵਿਚ ਵੰਡੀ ਗਈ। ਮਾਰਟੋਵ ਦਾ ਧੜਾ ਘਟਗਿਣਤੀ ਵਿਚ ਰਹਿ ਗਿਆ, ਇਸ ਲਈ ਇਸ ਦਾ ਨਾਂ ਮੈਨਸ਼ਵਿਕ ਪੈ ਗਿਆ, ਜਿਸ ਦਾ ਸ਼ਾਬਦਿਕ ਅਰਥ ਹੈ, ਅਲਪ-ਸੰਖਿਅਕ। ਇਹ ਰੂਸੀ ਸ਼ਬਦ ੰeਨ’ਸਹe ਤੋਂ ਬਣਿਆ ਜਿਸ ਦਾ ਅਰਥ ਛੁਟੇਰਾ, ਲਘੂ ਹੈ ਤੇ ਇਹ ਭਾਰੋਪੀ ਮੂਲ ੰe ਿਦੇ ਨਾਲ ਹੀ ਜਾ ਜੁੜਦਾ ਹੈ। ਦੂਜੇ ਵੱਡੇ ਧੜੇ ਦਾ ਨਾਂ ਬਾਲਸ਼ਵਿਕ ਸੀ, ਜਿਸ ਦਾ ਸ਼ਾਬਦਿਕ ਅਰਥ ਬਹੁ-ਸੰਖਿਅਕ ਹੈ। ਇਹ ਵੀ ਭਾਰੋਪੀ ਖਾਸੇ ਵਾਲਾ ਸ਼ਬਦ ਹੈ, ਪਰ ਇਸ ਦੀ ਚਰਚਾ ਕਦੇ ਫਿਰ ਕਰਾਂਗੇ।
ੰe ਿਭਾਰੋਪੀ ਮੂਲ ਦੇ ਟਾਕਰੇ ਤੇ ਸੰਸਕ੍ਰਿਤ ਦਾ ਧਾਤੂ ḔਮੀḔ ਮਿਥਿਆ ਗਿਆ ਹੈ, ਜਿਸ ਵਿਚ ਛੋਟਾ ਹੋਣ, ਘਟਣ, ਬਦਲਣ ਦੇ ਭਾਵ ਹਨ। ਸੰਸਕ੍ਰਿਤ ਵਿਚ ਇਸ ਤੋਂ ਬਣਿਆ ਸ਼ਬਦ ਹੈ, ਮੀਨਾਤੀ ਜਿਸ ਵਿਚ ਬਦਲਣ ਦੇ ਭਾਵ ਹਨ। ਪਰ ਇਸ ਤੋਂ ਪੰਜਾਬੀ ਤੱਕ ਪਹੁੰਚੇ ਕਿਸੇ ਸ਼ਬਦ ਦੀ ਮੇਰੇ ਕੋਲ ਕੋਈ ਜਾਣਕਾਰੀ ਨਹੀਂ।