ਬਲਜੀਤ ਬਾਸੀ
ਬਹੁਤੇ ਲੋਕ ਪਾਸਵਾਨ ਨੂੰ ਬਿਹਾਰ ਦੇ ਇੱਕ ਸਿਆਸਤਦਾਨ ਰਾਮ ਵਿਲਾਸ ਪਾਸਵਾਨ ਦੇ ਉਪ-ਨਾਂ ਵਜੋਂ ਜਾਣਦੇ ਹਨ। ਇਸ ਨੇ ਲੋਕ ਜਨਸ਼ਕਤੀ ਨਾਂ ਦੀ ਪਾਰਟੀ ਬਣਾਈ ਹੋਈ ਹੈ। ਅੱਜ ਕਲ੍ਹ ਇਹ ਕੇਂਦਰ ਵਿਚ ਖੁਰਾਕ ਮੰਤਰੀ ਹੈ। ਇਸ ਨੂੰ ਪੌਣ-ਕੁੱਕੜ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਚੋਣਾਂ ਤੋਂ ਪਹਿਲਾਂ ਲੋਕ ਰਾਇ ਦੀ ਹਵਾ ਦਾ ਰੁੱਖ ਭਾਂਪ ਕੇ ਦਲ ਬਦਲ ਲੈਂਦਾ ਹੈ। ਹੁਣ ਤਾਂ ਇਸ ਦਾ ਲੜਕਾ ਚਿਰਾਗ ਪਾਸਵਾਨ ਵੀ ਰਾਜਨੀਤੀ ਵਿਚ ਪੈਰ ਧਰਨ ਲੱਗਾ ਹੈ।
ਪਾਸਵਾਨ ਦਰਅਸਲ ਇੱਕ ਦਲਿਤ ਜਾਤੀ ਦੁਸਾਧ ਦਾ ਉਪ-ਨਾਂ ਵੀ ਹੈ ਤੇ ਇਸ ਜਾਤੀ ਦਾ ਸੂਚਕ ਵੀ ਹੋ ਗਿਆ ਹੈ। ਇਸ ਜਾਤੀ ਦੇ ਬਹੁਤੇ ਲੋਕ ਬਿਹਾਰ ਵਿਚ ਰਹਿੰਦੇ ਹਨ, ਪਰ ਇਹ ਨਾਲ ਲਗਦੇ ਪ੍ਰਾਂਤਾਂ ਉਤਰ ਪ੍ਰਦੇਸ਼, ਝਾੜਖੰਡ, ਉਤਰਾਖੰਡ, ਮੱਧ ਪ੍ਰਦੇਸ਼ ਵਿਚ ਵੀ ਖਾਸੀ ਗਿਣਤੀ ਵਿਚ ਪਾਏ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਪਾਸਵਾਨ ਬਹੁਤ ਲੜਾਕੇ ਰਹੇ ਹਨ ਅਤੇ ਈਸਟ ਇੰਡੀਆ ਕੰਪਨੀ ਵਲੋਂ ਲੜਦੇ ਰਹੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਇਹ ਦਿੱਲੀ ਅਤੇ ਰਾਜਸਥਾਨ ਤੋਂ ਪਰਵਾਸ ਕਰਕੇ ਹੋਰ ਰਾਜਾਂ ਵਿਚ ਗਏ। ਇਹ ਸ਼ੁਰੂ ਵਿਚ ਰਾਜਪੂਤ ਸਨ ਪਰ ਇਤਿਹਾਸਕ ਕਾਰਨਾਂ ਕਰਕੇ ਇਨ੍ਹਾਂ ਦਾ ਸਮਾਜਕ ਦਰਜਾ ਡਿਗਦਾ ਗਿਆ ਤੇ ਅੰਤ ਦਲਿਤ ਹੀ ਬਣ ਕੇ ਰਹਿ ਗਏ। ਪਿੰਡਾਂ ਵਿਚ ਇਹ ਚੌਕੀਦਾਰੀ ਦਾ ਕੰਮ ਕਰਦੇ ਰਹੇ ਹਨ। ਭਾਰਤ ਵਿਚ ਕਈ ਜਾਤੀਆਂ ਦੀ ਇਸ ਤਰ੍ਹਾਂ ਅਵਨੁਤੀ ਹੁੰਦੀ ਰਹੀ ਹੈ। ਉਂਜ ਅੱਜ ਪਾਸਵਾਨ ਜੀਵਨ ਦੇ ਕਈ ਖੇਤਰਾਂ ਵਿਚ ਖੂਬ ਮੱਲਾਂ ਮਾਰ ਰਹੇ ਹਨ।
ਦੁਸਾਧ ਸੰਸਕ੍ਰਿਤ ਦੁਸਾਧਯ ਤੋਂ ਬਣਿਆ ਦੱਸਿਆ ਜਾਂਦਾ ਹੈ, ਜਿਸ ਦਾ ਅਰਥ ਹੈ, ਜਿਸ ਨੂੰ ਜਿੱਤਿਆ ਨਹੀਂ ਜਾ ਸਕਦਾ। ਇੱਕ ਹੋਰ ਵਿਉਤਪਤੀ ਅਨੁਸਾਰ ਇਹ ਦੁਸ਼-ਆਦ ਤੋਂ ਬਣਿਆ ਹੈ, ਜਿਸ ਦਾ ਸ਼ਾਬਦਿਕ ਅਰਥ ਬਣਿਆ, ਭੈੜਾ (ਦੁਸ਼) ਖਾਣਾ (ਆਦ) ਖਾਣ ਵਾਲੇ। ਕਿਹਾ ਜਾਂਦਾ ਹੈ ਕਿ ਇਹ ਸੂਰ ਦਾ ਮਾਸ ਖਾਇਆ ਕਰਦੇ ਸਨ। ਮੁਗਲ ਹਕੂਮਤਾਂ ਸਮੇਂ ਇਨ੍ਹਾਂ ਨੂੰ ਦੁਸਾਧ (ਅਜਿੱਤ) ਸਮਝਦਿਆਂ ਅੰਗ-ਰੱਖਿਅਕਾਂ ਅਤੇ ਚੌਕੀਦਾਰੀ ਦਾ ਕੰਮ ਦਿੱਤਾ ਗਿਆ। ਮੁਗਲ ਕਾਲ ਸਮੇਂ ਦਰਬਾਰੀ ਭਾਸ਼ਾ ਫਾਰਸੀ ਸੀ, ਇਸ ਲਈ ਇਨ੍ਹਾਂ ਦਾ ਨਾਂ ਪਾਸਵਾਨ ਪਿਆ। ਗੌਰਤਲਬ ਹੈ ਕਿ ਫਾਰਸੀ ਸ਼ਬਦ ਪਾਸਬਾਨ ਦਾ ਅਰਥ ਹੈ-ਰਖਵਾਲਾ, ਚੌਕੀਦਾਰ, ਪਹਿਰੇਦਾਰ, ਨਿਗਾਹਬਾਨ। ਪੰਜਾਬੀ ਵਿਚ ਕਿਧਰੇ ਕਿਧਰੇ ਪਾਸਬਾਨ ਸ਼ਬਦ ਚੌਕੀਦਾਰ ਦੇ ਅਰਥਾਂ ਵਿਚ ਵਰਤਿਆ ਮਿਲਦਾ ਹੈ, ਜਿਵੇਂ ਪਾਸ਼ ਦੀਆਂ ਇਨ੍ਹਾਂ ਸਤਰਾਂ ਵਿਚ,
ਝੁੱਗੀਏ ਨੀ ਹੁਣ ਪਾਸਬਾਨ ਤੇਰੇ ਜਾਗ ਪਏ,
ਜਾਗੇ ਤੇਰੇ ਖੇਤ ਤੇ ਕਿਸਾਨ ਤੇਰੇ ਜਾਗ ਪਏ।
ਪਾਸਬਾਨ ਦੀ ‘ਬ’ ਧੁਨੀ ‘ਵ’ ਵਿਚ ਵਟ ਗਈ। ਪਾਸਬਾਨ ਸ਼ਬਦ ਬਣਿਆ ਹੈ, ਫਾਰਸੀ ਪਾਸ+ਬਾਨ ਤੋਂ। ਫਾਰਸੀ ‘ਪਾਸ’ ਵਿਚ ਦੇਖਣ, ਨਿਗਾਹ ਮਾਰਨ, ਤਾੜਨ ਦੇ ਭਾਵ ਹਨ। ਕਿਸੇ ਵੱਲ ਵਿਸ਼ੇਸ਼ ਤੌਰ ‘ਤੇ ਦੇਖਿਆ ਜਾਵੇ ਤਾਂ ਉਸ ਵੱਲ ਸੁਵੱਲੀ ਨਜ਼ਰ ਹੋ ਜਾਂਦੀ ਹੈ, ਇਸ ਲਈ ਪਾਸ ਦਾ ਅਰਥ ਲਿਹਾਜਦਾਰੀ ਜਾਂ ਤਰਫਦਾਰੀ ਵੀ ਹੈ। ਫਾਰਸੀ ਪਾਸਦਾਰ ਅਤੇ ਪਾਸੀ ਦਾ ਅਰਥ ਵੀ ਚੌਕੀਦਾਰ, ਪਹਿਰੇਦਾਰ ਹੈ। ਫਾਰਸੀ ਪਾਸ ਦਾ ਜੰਦ ਤੇ ਪਹਿਲਵੀ ਰੂਪ ‘ਸਪਾਸ’ ਹੈ, ਜਿਸ ਵਿਚ ਦੇਖਣ ਦੇ ਭਾਵ ਹਨ। ਇਸ ਤੋਂ ਸਿਪਾਹ ਤੇ ਫਿਰ ਸਿਪਾਹੀ ਸ਼ਬਦ ਬਣੇ ਹਨ। ਇਸ ਤਰ੍ਹਾਂ ਮੂਲ ਰੂਪ ਵਿਚ ਸਿਪਾਹੀ ਉਹੀ ਹੈ, ਜੋ ਸਾਡੇ ਜਾਨ ਮਾਲ ਦੀ ਰਾਖੀ ਕਰਦਾ ਹੈ। ਫੌਜ ਦਾ ਸਿਪਾਹੀ ਦੁਸ਼ਮਣ ਨਾਲ ਆਢਾ ਲੈਂਦਾ ਹੈ ਤੇ ਪੁਲਿਸ ਦਾ ਸਿਪਾਹੀ ਅਪਰਾਧੀਆਂ ਦੀ ਨਿਗਾਹਬਾਨੀ ਕਰਦਾ ਹੈ। ਦੇਸ਼ ਦੇ ਸਿਪਾਹੀ ਨੂੰ ਦੇਸ਼ ਦੇ ਰਾਖੇ ਵੀ ਕਿਹਾ ਜਾਂਦਾ ਹੈ।
ਪੁਰਾਣੀ ਫਾਰਸੀ ਸਪਾਸ ਦੇ ਟਾਕਰੇ ਸੰਸਕ੍ਰਿਤ ‘ਪਸ਼’ ਸ਼ਬਦ ਹੈ, ਜਿਸ ਵਿਚ ਦੇਖਣ, ਤੱਕਣ, ਨਿਗਾਹ ਮਾਰਨ, ਤਾੜਨ ਦੇ ਭਾਵ ਹਨ। ਸੰਸਕ੍ਰਿਤ ਸਪਸ਼ ਦਾ ਮਤਲਬ ਜਾਸੂਸ, ਦਰਸ਼ਕ ਆਦਿ ਹੁੰਦਾ ਹੈ। ਗੁਰੂ ਅਰਜਨ ਦੇਵ ਨੇ ‘ਦੇਖੇ’ ਦੇ ਅਰਥਾਂ ਵਿਚ ‘ਪਸੇ’ ਸ਼ਬਦ ਵਰਤਿਆ ਹੈ, ‘ਹਠ ਮਝਾਹੂ ਮਾ ਪਿਰੀ ਪਸੇ ਕਿਉ ਦੀਦਾਰੁ॥’ ਭਾਵ ਮੇਰਾ ਪਤੀ ਪਰਮਾਤਮਾ ਮੇਰੇ ਦਿਲ ਵਿਚ ਹੈ, ਮੈਂ ਉਸ ਨੂੰ ਕਿਵੇਂ ਦੇਖਾਂ? ਹੋਰ ਦੇਖੋ, ‘ਕਾਜਲੁ ਹਾਰੁ ਤਮੋਲ ਰਸੁ ਬਿਨੁ ਪਸੇ ਹਭਿ ਰਸ ਛਾਰੁ॥’ (ਗੁਰੂ ਅਮਰ ਦਾਸ)। ‘ਪਸਣ’ ਸ਼ਬਦ ਵੀ ਦੇਖਣ ਦੇ ਅਰਥਾਂ ਵਿਚ ਆਇਆ ਹੈ, ‘ਮੂ ਤਨਿ ਪ੍ਰੇਮੁ ਅਥਾਹ ਪਸਣ ਕੂ ਸਚਾ ਧਣੀ॥’ (ਗੁਰੂ ਅਰਜਨ ਦੇਵ)
ਪਾਸਬਾਨ ਅਤੇ ਸਿਪਾਹੀ ਦੇ ਸਕੇ ਸਬੰਧੀ ਹੋਰ ਹਿੰਦ-ਯੂਰਪੀ ਭਾਸ਼ਾਵਾਂ ਵਿਚ ਖੂਬ ਮਿਲਦੇ ਹਨ। ਇਸ ਦਾ ਭਾਰੋਪੀ ਮੂਲ ‘ੰਪeਕ’ ਕਲਪਿਆ ਗਿਆ ਹੈ, ਜਿਸ ਵਿਚ ਦੇਖਣ, ਤਾੜਨ, ਅਵਲੋਕਣ ਦੇ ਭਾਵ ਹਨ। ਅੰਗਰੇਜ਼ੀ ਦਾ ਸਭ ਤੋਂ ਜਾਣਿਆ ਪਛਾਣਿਆ ਸ਼ਬਦ ੀਨਸਪeਚਟ, ਜਿਸ ਦਾ ਅਰਥ ਪ੍ਰੀਖਿਆ ਲੈਣਾ, ਦੇਖਣਾ ਆਦਿ ਹੁੰਦਾ ਹੈ, ਵਿਚ ਇਹ ਮੂਲ ਝਾਕਦਾ ਹੈ। ਇਹ ਲਾਤੀਨੀ ੀਨਸਪeਚਟੁਸ ਤੋਂ ਅੰਗਰੇਜ਼ੀ ਵਿਚ ਗਿਆ। ਇਸ ਵਿਚ ਦੇਖਣ ਦੇ ਭਾਵ ਹਨ।
ਪਿਛੇ ਜ਼ਿਕਰ ਕੀਤਾ ਹੈ ਕਿ ਸੰਸਕ੍ਰਿਤ ਸਪਸ਼ ਦਾ ਅਰਥ ਜਾਸੂਸ ਵੀ ਹੁੰਦਾ ਹੈ। ਦਿਲਚਸਪ ਹੈ ਕਿ ਇਸ ਦਾ ਸਜਾਤੀ ਅੰਗਰੇਜ਼ੀ ਸ਼ਬਦ ੰਪੇ ਅਤੇ ਓਸਪੇ ਵਿਚ ਵੀ ਜਾਸੂਸੀ ਦੇ ਭਾਵ ਹਨ। ਅੰਗਰੇਜ਼ੀ ਓਣਪeਚਟ ਵਿਚ ਵੀ ਦੇਖਣ, ਤੱਕਣ ਦਾ ਹੀ ਆਸ਼ਾ ਹੈ, ਜੋ ਅੰਤਿਮ ਤੌਰ ‘ਤੇ ਲਾਤੀਨੀ ਪਿਛੋਕੜ ਦਾ ਹੈ। ਇਥੇ ੰਪeਚਟਰe, ੰਪeਚਟਅਚਲe, ੰਪeਚੁਲਅਟਿਨ ਸ਼ਬਦ ਵੀ ਢੁਕਦੇ ਹਨ, ਕਿਉਂਕਿ ਸਭ ਵਿਚ ਤੱਕਣ ਦੀ ਸਾਂਝ ਹੈ।
ਲਾਤੀਨੀ ਵਲੋਂ ਆਏ ਸ਼ਬਦ ੍ਰeਸਪeਚਟ ਵਿਚ ਵੀ ਕਿਸੇ ਵੱਲ ਉਚੀਆਂ ਨਜ਼ਰਾਂ ਨਾਲ ਦੇਖਣ ਵਾਲੀ ਭਾਵਨਾ ਹੈ, ਜਦ ਕਿ ੁੰਸਪeਚਟ ਵਿਚ ਸ਼ੱਕ ਦੀਆਂ ਨਜ਼ਰਾਂ ਹਨ। ਲਾਤੀਨੀ ਵਲੋਂ ਆਏ ੰਪeਚਇਸ (ਉਪਜਾਤੀ) ਵਿਚ ਪਹਿਲਾਂ ਖਾਸ ਕਿਸਮ, ਪ੍ਰਕਾਰ ਦੇ ਭਾਵ ਸਨ। ਮੁਢਲੇ ਤੌਰ ‘ਤੇ ਇਸ ਵਿਚ ਦੇਖਣ ਵਿਚ ਕਿਹੋ ਜਿਹਾ, ਸ਼ਕਲ, ਮਾਨਸਿਕ ਦ੍ਰਿਸ਼, ਝਾਤੀ, ਚਿਤਵਣ, ਝਾਕੀ, ਮੁਹਾਂਦਰਾ, ਮੁੜੰਗਾ ਜਿਹੇ ਅਰਥ ਸਨ। ਇਥੋਂ ਹੀ ਵਿਸ਼ੇਸ਼ ਪ੍ਰਜਾਤੀ ਦੇ ਭਾਵ ਵਿਕਸਿਤ ਹੋਏ। ਇਸ ਦੇ ਨਾਲ ਹੀ ਜੁੜਦਾ ਹੈ, ਮਸਾਲੇ ਦੇ ਅਰਥ ਵਾਲਾ ਸ਼ਬਦ ੰਪਚਿe। ਲਾਤੀਨੀ ਵਿਚ ਇਸ ਦੇ ਪੁਰਾਣੇ ਅਰਥ ਪ੍ਰਕਾਰ, ਕਿਸਮ ਹੀ ਸਨ, ਜਿਸ ਤੋਂ ਵਿਕਸਿਤ ਹੁੰਦੇ ਇਸ ਦੇ ਅਰਥ ਬਣੇ ਚੀਜ਼ਾਂ ਵਸਤਾਂ, ਮਸਾਲੇ।
ਗਰੀਕ ਵਲੋਂ ੰਚੋਪe ਨਾਲ ਜੁੜਦੇ ਸ਼ਬਦ ਅੰਗਰੇਜ਼ੀ ਤੇ ਹੋਰ ਯੂਰਪੀ ਭਾਸ਼ਾਵਾਂ ਵਿਚ ਦਾਖਲ ਹੋਏ। ਗਰੀਕ ੰਕੋਪੋਸ ਦਾ ਅਰਥ ਸੀ, ਧਿਆਨਯੋਗ ਜਾਂ ਦੇਖਣਯੋਗ ਚੀਜ਼, ਨਿਸ਼ਾਨਾ ਆਦਿ। ਇਸ ਤੋਂ ਅਰਥ ਪਸਾਰਾ ਹੋਇਆ-ਵਿਸ਼ਾਲ ਨਜ਼ਾਰਾ, ਨਿਸ਼ਾਨਾ ਆਦਿ। ਬਹੁਤ ਸਾਰੇ ਸ਼ਬਦਾਂ ਵਿਚ ੰਚੋਪe ਸ਼ਬਦ ਇਕ ਪਿਛੇਤਰ ਵਜੋਂ ਆਉਂਦਾ ਹੈ, ਜਿਸ ਵਿਚ ਦੇਖਣ ਵਾਲੀ ਗੱਲ ਹੀ ਹੈ ਜਿਵੇਂ ੰਚਿਰੋਸਚੋਪe, ਠeਲeਸਚੋਪe ਆਦਿ। ਅਸੀਂ ਇਸ ਨੂੰ ਦਰਸ਼ੀ ਵਜੋਂ ਅਨੁਵਾਦਦੇ ਹਾਂ ਜਿਵੇਂ ਮਾਈਕਰੋਸਕੋਪ ਹੈ, ਸੂਖਮਦਰਸ਼ੀ।
ਪਾਸਵਾਨ ਸ਼ਬਦ ਨਾਲ ਅੰਗਰੇਜ਼ੀ ਵਿਚ ਸਬੰਧਤ ਸਭ ਤੋਂ ਰੌਚਕ ਸ਼ਬਦ ਹੈ, ਇਸਾਈ ਧਰਮ ਦਾ ਬਿਸ਼ਪ (ਭਸਿਹੋਪ)। ਅਸੀਂ ਪਿਛੇ ਪਾਸਬਾਨ ਦਾ ਜ਼ਿਕਰ ਕਰ ਆਏ ਹਾਂ। ਪੰਜਾਬੀ ਵਿਚ ਬਾਈਬਲ ਦੇ ਇੱਕ ਅਨੁਵਾਦ ਵਿਚ ਬਿਸ਼ਪ ਦੇ ਟਾਕਰੇ ‘ਤੇ ਪੰਜਾਬੀ ਪਾਸਬਾਨ ਸ਼ਬਦ ਮਿਲਦਾ ਹੈ। ਬਿਸ਼ਪ ਦਾ ਮਤਲਬ ਹੁੰਦਾ ਹੈ-ਨਿਗਾਹਬਾਨ, ਨਜ਼ਰਸਾਨੀ ਕਰਨ ਵਾਲਾ। ਇਸਾਈ ਧਰਮ ਵਿਚ ਬਿਸ਼ਪ, ਐਲਡਰ (ਓਲਦeਰ) ਅਤੇ ਫਰeਸਬੇਟeਰ ਇੱਕੋ ਅਰਥ ਵਿਚ ਵਰਤੇ ਗਏ ਹਨ, ਜਿਨ੍ਹਾਂ ਨੂੰ ਨਿਗਾਹਬਾਨ ਦੇ ਅਰਥਾਂ ਵਿਚ ਲਿਆ ਜਾਂਦਾ ਹੈ। ਬਿਸ਼ਪ ਗਰੀਕ ਭਾਸ਼ਾ ਦਾ ਸ਼ਬਦ ਹੈ। ਬਿਸ਼ਪ ਦੇ ਮੁਖ ਕਰਤੱਵ ਸੰਗਤਾਂ ਦੀ ਰੂਹਾਨੀਅਤ ਦੀ ਦੇਖ-ਰੇਖ ਕਰਨਾ, ਉਨ੍ਹਾਂ ਨੂੰ ਪੜ੍ਹਾਉਣਾ, ਬੀਮਾਰਾਂ ਦੀ ਤੀਮਾਰਦਾਰੀ ਕਰਨਾ, ਪੁੰਨ ਦਾਨ ਵਾਲੇ ਕੰਮ ਨਿਭਾਉਣੇ ਆਦਿ ਹਨ।
ਬਿਸ਼ਪ ਸ਼ਬਦ ਦਾ ਪਹਿਲਾ ਰੂਪ ਸੀ ਓਪਸਿਕੋਪੋਸ ਜਿਸ ਦਾ ਅਰਥ ਦੇਖ-ਰੇਖ ਕਰਨ ਵਾਲਾ, ਨਿਗਾਹਬਾਨ, ਨਿਗਰਾਨ, ਪਾਸਬਾਨ ਹੈ। ਪਹਿਲਾਂ ਪਹਿਲ ਇਹ ਸ਼ਬਦ ਸਰਕਾਰੀ ਅਧਿਕਾਰੀਆਂ ਲਈ ਵਰਤਿਆ ਜਾਂਦਾ ਸੀ, ਪਰ ਪਿਛੋਂ ਇਸਾਈ ਧਰਮ ਵਿਚ ਪ੍ਰਵੇਸ਼ ਪਾ ਕੇ ਵਿਸ਼ੇਸ਼ ਅਰਥਾਂ ਦਾ ਧਾਰਨੀ ਹੋ ਗਿਆ। ਇਹ ਬਣਿਆ ਹੈ ਓਪ+ਿੰਕੋਪੋਸ ਤੋਂ। ਓਪ ਿਦਾ ਮਤਲਬ ਹੈ, ਉਪਰ ਅਤੇ ਜਿਵੇਂ ਪਹਿਲਾਂ ਦੱਸਿਆ ਜਾ ਚੁਕਾ ਹੈ, ੰਕੋਪੋਸ ਦਾ ਅਰਥ ਹੈ, ਦੇਖਣਾ। ਸੋ, ਸ਼ਬਦ ਦਾ ਪੂਰਾ ਅਰਥ ਬਣਿਆ-ਦੇਖਣ ਵਾਲਾ, ਨਿਗਾਹਬਾਨ, ਪਾਸਬਾਨ। ਓਪਸਿਕੋਪੋਸ ਸ਼ਬਦ ਵਿਚਲਾ ਮੁਢਲਾ ਉਚਾਰਖੰਡ ‘ਐਪਿ’ ਹੌਲੀ ਹੌਲੀ ‘ਬਿ’ ਵਿਚ ਬਦਲ ਗਿਆ, ਆਖਰੀ ਪੋਸ ਵਿਚੋਂ ੋਸ ਉਡ ਗਿਆ ਤੇ ਸ਼ਬਦ ਭਸਿਚੋਪ ਬਣਨ ਪਿਛੋਂ ਬਿਸ਼ਪ ‘ਤੇ ਅਟਕ ਗਿਆ। ਪਾਠਕ ਨੋਟ ਕਰਨ ਕਿ ਪਾਸਬਾਨ ਦਾ ‘ਪਾਸ’ ਅਤੇ ਬਿਸ਼ਪ ਦਾ ‘ੰਕੋਪੋ’ ਸਜਾਤੀ ਜੁਜ਼ ਹਨ।