ਸਤਿ ਬਚਨ

ਬਲਜੀਤ ਬਾਸੀ
ਮੈਨੂੰ ਛੋਟੇ ਹੁੰਦਿਆਂ ਹੀ ਭੀਖ ਮੰਗਣ ਵਾਲਿਆਂ ਤੋਂ ਬੜੀ ਚਿੜ ਆਉਂਦੀ ਸੀ। ਉਨ੍ਹੀਂ ਦਿਨੀਂ ਲਗਭਗ ਹਰ ਰੋਜ਼ ਸਾਡੇ ਘਰ ਇਕ ਸਾਧੂ ਗਜਾ ਕਰਨ ਆਉਂਦਾ ਸੀ। ਉਹ ਜਦ ਵੀ ਦਰ ‘ਤੇ ਆਉਂਦਾ, ਮੈਂ ਕੋਈ ਨਾ ਕੋਈ ਕੁਰੱਖਤ ਬੋਲ ਬੋਲ ਦਿੰਦਾ, ਗਾਲ੍ਹ ਤੱਕ ਕੱਢ ਦਿੰਦਾ, ਪਰ ਉਹ ਹਰ ਵਾਰੀ ਬੜੇ ਮਿੱਠੇ ਲਹਿਜੇ ਵਿਚ ਘੜਿਆ-ਘੜਾਇਆ ਜਵਾਬ ਦਿੰਦਾ, “ਸਤਿ ਬਚਨ।”

ਗੱਲ ਕੀ ਉਹ ਮੇਰੇ ਕਿਸੇ ਵੀ ਅਪਸ਼ਬਦ ਦੀ ਪ੍ਰਤੀਕ੍ਰਿਆ ਵਜੋਂ ਟੱਸ ਤੋਂ ਮੱਸ ਨਾ ਹੁੰਦਾ, ਬੱਸ ‘ਸਤਿ ਬਚਨ’ ਦੀ ਰੱਟ ਲਾਈ ਰੱਖਦਾ। ਅਕਸਰ ਉਸ ਦੀ ਉਪਜੀਵਕਾ ਦਾ ਮਸਲਾ ਸੀ। ਉਸ ਦਾ ਅਨੁਭਵ ਰਿਹਾ ਹੋਵੇਗਾ ਕਿ ਔਰਤਾਂ ਬਹੁਤ ਨਰਮ ਦਿਲ ਹੁੰਦੀਆਂ ਹਨ, ਜਿਸ ਦੇ ਆਧਾਰ ‘ਤੇ ਉਸ ਨੂੰ ਪਤਾ ਸੀ ਕਿ ਮੇਰੀ ਮਾਂ ਮੇਰੀ ਚੱਲਣ ਨਹੀਂ ਦੇਵੇਗੀ। ਨਿੱਤ ਅਨੁਸਾਰ ਉਹ ਮੈਨੂੰ ਝਿੜਕਦੀ ਹਰ ਵਾਰ ਮੁੱਠ ਆਟੇ ਦੀ ਲੈ ਕੇ ਆਉਂਦੀ ਤੇ ਉਸ ਦੀ ਝੋਲੀ ਵਿਚ ਪਾ ਦਿੰਦੀ। ਮੈਨੂੰ ਬਾਅਦ ਵਿਚ ‘ਸਾਧੂ ਭੁੱਖੇ ਭੋਜਨ ਦੇ’ ਉਕਤੀ ਦੀ ਸਮਝ ਆਈ!
‘ਸਤਿ ਬਚਨ’ ਸ਼ਬਦ ਅਕਸਰ ਸਾਧੂਆਂ, ਸੰਤਾਂ, ਭਗਤਾਂ, ਫਕੀਰਾਂ ਦੇ ਬੋਲੇ ਹਨ। ਗੁਰੂ ਸਾਹਿਬ ਦੀ ਇਸ ਤੁਕ ਤੋਂ ਪ੍ਰਗਟ ਹੁੰਦਾ ਹੈ, “ਜਿਨਿ ਜਾਤਾ ਤਿਸ ਕੀ ਇਹ ਰਹਤ॥ ਸਤਿ ਬਚਨ ਸਾਧੂ ਸਭਿ ਕਹਤ॥ ਜੋ ਜੋ ਹੋਇ ਸੋਈ ਸੁਖੁ ਮਾਨੈ॥” ‘ਸਤਿ ਬਚਨ’ ਦਰਅਸਲ ਪਹੁੰਚੇ ਹੋਏ ਦੈਵੀ ਪੁਰਸ਼ਾਂ ਦੇ ਬੋਲ ਹਨ, ਜੋ ਹਮੇਸ਼ਾ ਸੱਚੇ ਮੰਨੇ ਜਾਂਦੇ ਹਨ। ‘ਸਤਿ ਬਚਨ’ ਬੋਲੇ ਦਾ ਸ਼ਾਬਦਿਕ ਅਰਥ ਹੀ ‘ਸੱਚਾ ਬੋਲ’ ਹੈ। ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਦੇ ਸ਼ਬਦਾਂ ਨੂੰ ਅਟੱਲ ਸੱਚਾਈ ਇਸ ਲਈ ਉਪਦੇਸ਼ ਵਜੋਂ ਪ੍ਰਵਾਨ ਕੀਤਾ ਗਿਆ ਹੈ, ‘ਗੁਰ ਕਾ ਬਚਨੁ ਸਦਾ ਅਬਿਨਾਸੀ॥’, ‘ਸਤਿ ਬਚਨ ਸਾਧੂ ਕਹਹਿ ਨਿਤ ਜਪਹਿ ਗੁਪਾਲ॥’ (ਗੁਰੂ ਅਰਜਨ ਦੇਵ)
ਐਪਰ ਕਲਯੁਗ ਵਿਚ ਵਰਤੀ ਸ਼ਬਦਾਂ ਦੀ ਇਹ ਪੁੱਠੀ ਖੇਲ੍ਹ ਹੀ ਸਮਝੀ ਜਾਵੇਗੀ ਕਿ ਸਾਧੂ ਲੋਕ ਮੇਰੇ ਵਰਗੇ ਨਾਸਮਝਾਂ ਵਲੋਂ ਉਨ੍ਹਾਂ ਨੂੰ ਉਚਾਰੇ ਦੁਰਬਚਨ ਵੀ ਸਤਿ ਬਚਨ ਕਰਕੇ ਜਾਣਦੇ ਹਨ! ਬਚਨ ਸੰਸਕ੍ਰਿਤ ਸ਼ਬਦ ਵਚਨ ਦਾ ਤਦਭਵ ਹੈ, ਜਿਸ ਦਾ ਅਰਥ ਬੋਲ ਹੀ ਹੈ, ਪਰ ਇਹ ਅਧਿਆਤਮਕਤਾ ਤੇ ਸਦਾਚਾਰ ਦੀ ਰੰਗਣ ਵਿਚ ਰੰਗਿਆ ਜਾਣ ਕਰਕੇ ਸੱਚੇ ਬੋਲ ਦੇ ਅਰਥ ਗ੍ਰਹਿਣ ਕਰ ਗਿਆ ਹੈ। ਸਤਿ ਬਚਨ ਤੋਂ ਇਲਾਵਾ ਸਾਡੇ ਕੋਲ ਗੁਰਬਚਨ ਜਾਂ ਗੁਰ ਕੇ ਬਚਨ ਜਿਹੀਆਂ ਉਕਤੀਆਂ ਵੀ ਆ ਗਈਆਂ ਹਨ। ਗੁਰਬਚਨ ਤਾਂ ਖਾਸ ਨਾਂ ਵਜੋਂ ਵੀ ਖੂਬ ਪ੍ਰਚਲਿਤ ਹੈ।
ਦਰਅਸਲ ਮਨੁੱਖ ਜੋ ਵੀ ਬੋਲਦਾ ਹੈ, ਉਸ ਨੂੰ ਸੱਚ ਸਮਝਿਆ ਗਿਆ ਹੈ। ਭਾਸ਼ਾ-ਵਿਗਿਆਨ ਅਨੁਸਾਰ ਸ਼ਬਦ ਬਾਹਰੀ ਸੱਚਾਈ ਦੇ ਚਿੰਨ-ਮਾਤਰ ਹਨ। ਇੱਕ ਉਕਤੀ ਮਸ਼ਹੂਰ ਹੈ, “ਸ਼ੇਰ ਨੂੰ ਸ਼ੇਰ ਕਿਉਂ ਕਿਹਾ ਜਾਂਦਾ ਹੈ?…ਕਿਉਂਕਿ ਏਹੀ ਸ਼ੇਰ ਵਰਗਾ ਹੁੰਦਾ ਹੈ!” ਗੂੜ੍ਹ ਗਿਆਨ ਵਿਚ ਨਾ ਪੈਂਦਿਆਂ ਬਚਨ ਸ਼ਬਦ ਦੇ ਥੋੜ੍ਹਾ ਹੋਰ ਅਰਥ ਵਿਸਤਾਰ ਵੱਲ ਜਾਂਦੇ ਹਾਂ। ਬਚਨ ਦੇ ਸੱਚਾ ਹੋਣ ਕਰਕੇ ਅੱਗੇ ਇਸ ਦਾ ਅਰਥ ਇਕਰਾਰ, ਕੌਲ ਜਿਹਾ ਵੀ ਹੋ ਗਿਆ, ਜਿਸ ਨੂੰ ਸੱਚਾ ਮੰਨਦਿਆਂ ਨਿਭਾਉਣਾ ਜ਼ਰੂਰੀ ਹੈ। ਯਾਦ ਕਰੋ, ਭਗਤ ਤੁਲਸੀ ਦਾਸ ਦੇ ਬੋਲ, “ਰਘੂਕੁਲ ਰੀਤ ਸਦਾ ਚਲੀ ਆਈ, ਪ੍ਰਾਣ ਜਾਏ ਪਰ ਵਚਨ ਨਾ ਜਾਈ।”
ਇਸ ਤਰ੍ਹਾਂ ਮਨੁੱਖ ਦੇ ਬੋਲਾਂ ਵਿਚ ਹੀ ਸੱਚਾਈ, ਇਕਰਾਰ ਆਦਿ ਦੇ ਭਾਵ ਨਿਹਿਤ ਹਨ। ਅਸੀਂ ਬੋਲਾਂ ਨੂੰ ਪੁਗਾਉਣਾ ਵੀ ਕਹਿੰਦੇ ਹਾਂ। ਅੰਗਰੇਜ਼ੀ ੱੋਰਦ ਦਾ ਵੀ ਇਕ ਅਰਥ ਇਕਰਾਰ, ਕੌਲ ਹੈ, “ਖeeਪ ੋਨeਸ ੱੋਰਦਸ”; ਇਸ ਦੇ ਅਰਥ ਮਹਾਂਵਾਕ, ਮੁਹਾਵਰਾ, ਉਕਤੀ, ਅਫਵਾਹ ਵੀ ਹਨ, ਪਰ ਕਿਸੇ ਵੀ ਤਰ੍ਹਾਂ ਦੀ ਲੱਗਲਪੇਟ ਤੋਂ ਬਿਨਾ ਆਪਣੇ ਨਿਰਪੱਖ ਰੂਪ ਵਿਚ ਬਚਨ/ਵਚਨ, ਮੂੰਹ ‘ਚੋਂ ਨਿਕਲਿਆ ਬੋਲ, ਸ਼ਬਦ, ਕਥਨ ਹੀ ਹੈ। ਇਸ ਤਰ੍ਹਾਂ ਹਮਾਤੜ ਦੇ ਬੋਲ ਵੀ ਮੁਢਲੇ ਤੌਰ ‘ਤੇ ਬਚਨ ਹੀ ਹਨ।
ਵਚਨ ਸ਼ਬਦ ਸੰਸਕ੍ਰਿਤ ਧਾਤੂ ‘ਵਚ’ ਨਾਲ ਜਾ ਜੁੜਦਾ ਹੈ, ਜਿਸ ਵਿਚ ਬੋਲਣ ਦੇ ਭਾਵ ਹਨ। ਇਸ ਤੋਂ ਅੱਗੇ ਬਣੇ ‘ਵਾਚ’ ਦਾ ਅਰਥ ਬਾਣੀ, ਬੋਲੀ, ਭਾਸ਼ਾ ਹੈ। ਅਸੀਂ ਇਸ ਨੂੰ ਬਹੁਤਾ ਇਸ ਦੇ ਕ੍ਰਿਆ ਰੂਪ ‘ਵਾਚਣਾ’ ਵਜੋਂ ਪਛਾਣਦੇ ਹਾਂ, ਜਿਸ ਦਾ ਅਰਥ ਪੜ੍ਹਨਾ ਹੈ, ਪਰ ਮੁਢਲੇ ਤੌਰ ‘ਤੇ ਬੋਲ ਕੇ ਸੁਣਾਉਣਾ ਹੈ, “ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ॥” (ਗੁਰੂ ਨਾਨਕ ਦੇਵ); “ਪਤੀ ਵਾਚਾਈ ਮਨਿ ਵਜੀ ਵਧਾਈ ਜਬ ਸਾਜਨ ਸੁਣੇ ਘਰਿ ਆਏ॥” (ਗੁਰੂ ਰਾਮਦਾਸ)। ‘ਕਥਾ ਵਾਚਣਾ’ ਤੋਂ ਇਹ ਗੱਲ ਹੋਰ ਸਪੱਸ਼ਟ ਹੁੰਦੀ ਹੈ। ਇਸ ਤੋਂ ਅੱਗੇ ਵਾਚਕ ਦਾ ਅਰਥ ‘ਬੋਧ ਕਰਾਉਣ ਵਾਲਾ’ ਹੈ, ਪਰ ਮੁਢਲੇ ਤੌਰ ‘ਤੇ ਬੋਲ ਕੇ ਸਮਝਾਉਣ ਵਾਲਾ ਹੈ। ਜ਼ਿਕਰਯੋਗ ਹੈ ਕਿ ਪਹਿਲੀਆਂ ਵਿਚ ਬੋਲ ਕੇ ਹੀ ਪੜ੍ਹਿਆ ਜਾਂਦਾ ਸੀ, ਇਸ ਲਈ ਇਸ ਸ਼ਬਦ ਵਿਚ ਪਾਠ ਦੇ ਭਾਵ ਵੀ ਹਨ। ਅੱਜ ਬਹੁਤਾ ਮਨ ਵਿਚ ਪੜ੍ਹਿਆ ਜਾਂਦਾ ਹੈ।
ਵਾਚ ਦੇ ਅਰਥ ਬੋਲ ਦਾ ਪਤਾ ‘ਦਸਮ ਗ੍ਰੰਥ’ ਵਿਚ ‘ਗੋਪੀ ਵਾਚ’ ਤੋਂ ਵੀ ਲੱਗਦਾ ਹੈ, ਮਤਲਬ ਗੋਪੀ ਦੇ ਬੋਲ। ‘ਕਵੀ-ਓ-ਵਾਚ’ ਹੈ, ਕਵੀ ਦੇ ਬੋਲ। ‘ਪਤਰਾ ਵਾਚਣਾ’ ਵਿਚ ਵੀ ਇਸ ਦੇ ਬੋਲ ਕੇ ਪੜ੍ਹਨ ਦੇ ਭਾਵ ਉਜਾਗਰ ਹੁੰਦੇ ਹਨ। ਇਸ ਬਾਰੇ ਪੂਰਾ ਲੇਖ ਲਿਖਿਆ ਜਾ ਚੁਕਾ ਹੈ। ਵਿਆਕਰਣ ਵਿਚ ਵਾਚ ਅਜਿਹਾ ਸੰਕਲਪ ਹੈ, ਜਿਸ ਤੋਂ ਕ੍ਰਿਆ ਦਾ ਕਰਤਾ, ਕਰਮ ਜਾਂ ਭਾਵ ਵਿਚਕਾਰ ਸਬੰਧਾਂ ਦਾ ਪਤਾ ਲਗਦਾ ਹੈ, ਜਿਵੇਂ ਕਰਤਰੀਵਾਚ। ਵਾਚਣ ਦਾ ਅਰਥ ‘ਐਲਾਨ ਕਰਨਾ’ ਵੀ ਹੋ ਜਾਂਦਾ ਹੈ, ਜਿਸ ਤੋਂ ਅੱਗੇ ਇਸ ਵਿਚ ਪੜਤਾਲਣ ਦੇ ਭਾਵ ਵੀ ਆ ਗਏ ਹਨ, ਜਿਵੇਂ ‘ਨਾਨਕ ਸ਼ਾਹ ਫਕੀਰ’ ਫਿਲਮ ਨੂੰ ਮੁੜ ਵਾਚਣ ਦੀ ਲੋੜ ਹੈ। ਮਤਲਬ ਇਸ ਬਾਰੇ ਮੁੜ ਐਲਾਨ ਕਰਨ ਜਾਂ ਦੱਸਣ ਦੀ ਲੋੜ ਹੈ। ਸੰਸਕ੍ਰਿਤ ਵਿਚ ਤਾਂ ਵਾਚ ਸ਼ਬਦ ਵਿਚ ਝਿੜਕਣ, ਮੰਦਾ ਬੋਲਣ ਦੇ ਭਾਵ ਵੀ ਹਨ।
‘ਵਚ’ ਧਾਤੂ ਤੋਂ ਹੀ ਵਾਕ ਸ਼ਬਦ ਬਣਦਾ ਹੈ, ਜਿਸ ਦਾ ਵਧੇਰੇ ਜਾਣਿਆ ਜਾਂਦਾ ਅਰਥ ਤਾਂ ‘ਫਿਕਰਾ’ ਹੈ। ਸੰਸਕ੍ਰਿਤ ਵਾਕ ਸ਼ਬਦ ਵਿਚ ਬੋਲਣ ਦੇ ਭਾਵ ਹਨ, ਪਰ ਇਹ ਇਕ ਅਗੇਤਰ ਵਜੋਂ ਹੀ ਵਰਤਿਆ ਮਿਲਦਾ ਹੈ, ਜਿਵੇਂ ਵਾਕਕੀਰ ਦਾ ਅਰਥ ਹੈ, ‘ਤੋਤਾ’, ਅਰਥਾਤ ਜੋ ਮਨੁੱਖ ਵਲੋਂ ਬੋਲੇ ਗਏ ਸ਼ਬਦ ਨੂੰ ਰਟਦਾ ਹੈ। ਵਾਕਕੀਰ ਦਾ ਅਰਥ ‘ਸਾਲਾ’ ਵੀ ਹੈ! ਵਾਕ ਛਲ (ਗੋਲਮੋਲ ਗੱਲ ਜਾਂ ਜਵਾਬ) ਵਿਚ ਅਸੀਂ ਇਸ ਨੂੰ ਦੇਖ ਸਕਦੇ ਹਾਂ। ਫਿਕਰੇ ਦੇ ਅਰਥਾਂ ਵਾਲਾ ਵਾਕ ਦਰਅਸਲ ਸੰਸਕ੍ਰਿਤ ਵਾਕਯ ਦਾ ਪੰਜਾਬੀ ਰੂਪ ਹੈ। ਸੰਸਕ੍ਰਿਤ ਵਾਕਯ ਦਾ ਅਰਥ ਹੈ-ਬੋਲ, ਕਥਨ, ਬਿਆਨ, ਆਦੇਸ਼, ਸ਼ਬਦ ਆਦਿ। ਹੋਰ ਅੱਗੇ ਵਿਕਸਿਤ ਹੋ ਕੇ ਇਸ ਦੇ ਅਰਥ ਟੂਕ, ਸੱਚੇ ਬੋਲ, ਸੂਤਰ, ਕਹਾਵਤ, ਜੁਮਲਾ ਵੀ ਹੋ ਗਏ ਹਨ।
ਸਿੱਖ ਧਰਮ ਦੇ ਅੰਤਰਗਤ ਗੁਰੂ ਗ੍ਰੰਥ ਸਾਹਿਬ ਵਿਚੋਂ ਲਈਆਂ ਗਈਆਂ ਟੂਕਾਂ ਇਹੋ ਹਨ। ‘ਵਾਕ ਲੈਣਾ’ ਦਾ ਮਤਲਬ ਹੈ, ਖੋਲ੍ਹੇ ਗਏ ਗੁਰੂ ਗ੍ਰੰਥ ਸਾਹਿਬ ਦੇ ਖੱਬੇ ਪੱਤਰੇ ਵਿਚਲਾ ਪਹਿਲਾ ਪਦ। ਸ਼ਿਵ ਕੁਮਾਰ ਨੇ ਵਾਕ ਦਾ ਅੱਗੇ ਵਿਸਤਾਰ ਕੀਤਾ, ‘ਜਦ ਰੋਹੀਆਂ ਵਿਚ ਪੰਛੀ ਤੜਕੇ ਵਾਕ ਕੋਈ ਲੈਂਦਾ ਹੈ।’ ਸਬੱਬ ਦੀ ਗੱਲ ਹੈ ਕਿ ਸੰਸਕ੍ਰਿਤ ਵਿਚ ਵਾਕਯ ਸ਼ਬਦ ਦੇ ਅਰਥ ਪੰਛੀਆਂ ਦੀ ਚਹਿਚਹਾਟ ਵੀ ਹੈ। ਉਂਜ ਗੁਰਬਾਣੀ ਵਿਚ ਇਸ ਦਾ ਅਰਥ ਵਚਨ, ਬੋਲ ਹੀ ਹੈ, ‘ਹਰਿ ਜੀਉ ਸਬਦਿ ਪਛਾਣੀਐ ਸਾਚਿ ਰਤੇ ਗੁਰ ਵਾਕਿ॥’ (ਗੁਰੂ ਨਾਨਕ ਦੇਵ); ‘ਜਨ ਕਾ ਕੀਨੋ ਪੂਰਨ ਵਾਕੁ॥’ (ਗੁਰੂ ਅਰਜਨ ਦੇਵ)। ਮਹਾਂਪੁਰਸ਼ਾਂ ਦੇ ਵਾਕਾਂ ਨੂੰ ਅਸੀਂ ਮਹਾਂਵਾਕ ਵੀ ਕਹਿ ਦਿੰਦੇ ਹਾਂ।
ਵਾਕ ਤੋਂ ਵਾਕੰਸ਼ ਬਣਿਆ, ਜੋ ਸ਼ਾਬਦਿਕ ਤੌਰ ‘ਤੇ ‘ਵਾਕ ਦਾ ਇੱਕ ਹਿੱਸਾ’ ਹੈ, ਪਰ ਇਸ ਨੂੰ ਜੁਮਲਾ, ਉਕਤੀ ਵਜੋਂ ਵੀ ਲਿਆ ਜਾਣ ਲੱਗਾ ਹੈ। ਵਾਕਯ ਤੋਂ ਹੀ ਵਾਕਯਤਵ/ਵਕਤੱਵਯ ਬਣਿਆ, ਜੋ ਹਿੰਦੀ ਤੇ ਕਦੇ ਕਦਾਈਂ ਪੰਜਾਬੀ ਵਿਚ ਵੀ ਬਿਆਨ ਦੇ ਅਰਥਾਂ ਵਿਚ ਲਿਆ ਜਾਂਦਾ ਹੈ। ਧਿਆਨਯੋਗ ਹੈ ਕਿ ਭਾਵੇਂ ਬਿਆਨ ਸ਼ਬਦ ਦੀ ਧੁਨੀ ਚਰਚਾ ਵਿਚ ਆ ਰਹੇ ਸ਼ਬਦਾਂ ਨਾਲ ਮਿਲਦੀ-ਜੁਲਦੀ ਹੈ, ਪਰ ਇਹ ਅਰਬੀ ਵਲੋਂ ਆਇਆ ਹੈ। ਵਕ ਤੋਂ ਹੀ ਵਕਤਾ ਸ਼ਬਦ ਬਣਿਆ, ਜਿਸ ਦਾ ਅਰਥ ਬੋਲਣਹਾਰਾ, ਭਾਸ਼ਣਕਾਰ ਹੈ। ਵਾਕ ਦਾ ਇੱਕ ਭੇਦ ‘ਵਾਗ’ ਵੀ ਹੈ, ਜੋ ਸਮਾਸੀ ਸ਼ਬਦਾਂ ਵਿਚ ਹੀ ਵਰਤਿਆ ਮਿਲਦਾ ਹੈ।
ਚੁਣਨ ਦੇ ਅਰਥਾਂ ਵਿਚ ਵਰਤਿਆ ਜਾਂਦਾ ਸ਼ਬਦ ਨਿਰਵਾਚਨ ਵੀ ਇਥੇ ਥਾਂ ਸਿਰ ਹੈ। ਇਹ ਬਣਿਆ ਹੈ, ਨਿਰ+ਵਚਨ ਤੋਂ। ਇਸ ਦਾ ਸ਼ਾਬਦਿਕ ਅਰਥ ਹੈ, ਬਹੁਤ ਸਾਰੇ ਵਚਨਾਂ ਵਿਚੋਂ ਅਰਥ ਵੱਖ ਕਰਨਾ, ਕੱਢਣਾ ਜਾਂ ਚੁਣਨਾ। ਇਸ ਤਰ੍ਹਾਂ ਇਸ ਸ਼ਬਦ ਵਿਚ ਚੁਣਨ ਦਾ ਭਾਵ ਆ ਗਿਆ। ਸੰਸਕ੍ਰਿਤ ਵਿਚ ਸਾਹਿਤ ਦੇ ਸ਼ਬਦਾਂ ਦੀ ਵਿਆਖਿਆ ਜਾਂ ਟੀਕਾ ਕਰਨ ਦੀ ਪ੍ਰਣਾਲੀ ਨੂੰ ਨਿਰਵਚਨ ਕਿਹਾ ਜਾਂਦਾ ਸੀ। ਪ੍ਰਸ਼ਾਸਨ ਦੀ ਚੋਣ-ਪ੍ਰਣਾਲੀ ਵਿਚ ਆ ਕੇ ਸ਼ਬਦ ਦੇ ਅਰਥ ਕਿਧਰੇ ਚਲੇ ਗਏ!
ਵਚਨ ਸ਼ਬਦ ਦਾ ਪ੍ਰਾਕ੍ਰਿਤ ਰੂਪ ‘ਵਯਣ’ ਹੋਇਆ, ਜਿਸ ਵਿਚ ਬੋਲ, ਕਥਨ ਆਦਿ ਦੇ ਹੀ ਭਾਵ ਹਨ। ਵਿਰਲਾਪ ਦੇ ਅਰਥਾਂ ਵਾਲੇ ਪੰਜਾਬੀ ਸ਼ਬਦ ਵੈਣ/ਬੈਣ ਦਾ ਇਹੀ ਪਹਿਲਾ ਰੂਪ ਹੈ। ਇਨ੍ਹਾਂ ਵੈਣਾਂ ਨੂੰ ਜਦ ਕਾਵਿਕ ਰੂਪ ਦਿੱਤਾ ਗਿਆ ਤਾਂ ਉਹ ਵੀ ਵੈਣ ਕਹਾਏ। ‘ਵੈਣ ਪਾਉਣੇ’ ਦਾ ਅਰਥ ਹੈ, ਕੀਰਨੇ ਪਾਉਣਾ, ਵਿਰਲਾਪ ਕਰਨਾ। ਵੈਣ/ਬੈਣ ਸ਼ਬਦ ਦਾ ਮੁਢਲਾ ਅਰਥ ਬੋਲ ਕਥਨ ਹੀ ਹੈ, ਜਿਵੇਂ ਗੁਰੂ ਨਾਨਕ ਦੇਵ ਦੀਆਂ ਇਨ੍ਹਾਂ ਸਤਰਾਂ ਵਿਚ, “ਅਖੀ ਅੰਧੁ ਨ ਦੀਸਈ ਵਣਜਾਰਿਆ ਮਿਤ੍ਰਾ ਕੰਨੀ ਸੁਣੈ ਨ ਵੈਣ॥” ਗੁਰੂ ਰਾਮਦਾਸ ਨੇ ਵੀ ਏਹੀ ਭਾਵ ਲਿਆ ਹੈ, “ਗੁਰਮਤਿ ਮਨਿ ਅੰਮ੍ਰਿਤੁ ਵੁਠੜਾ ਮੇਰੀ ਜਿੰਦੁੜੀਏ ਮੁਖਿ ਅੰਮ੍ਰਿਤ ਬੈਣ ਅਲਾਏ ਰਾਮ॥” ਕੁਝ ਹੋਰ ਭਾਰਤੀ ਭਾਸ਼ਾਵਾਂ ਵਿਚ ਬੈਣ ਜਿਹੇ ਸ਼ਬਦਾਂ ਦਾ ਅਰਥ ਬੋਲ, ਕਥਨ ਹੈ। ਪਲੈਟਸ ਅਨੁਸਾਰ ਫਾਰਸੀ ਵਲੋਂ ਆਇਆ ਆਵਾਜ਼ ਸ਼ਬਦ ਵਾਚ ਦਾ ਹੀ ਸਜਾਤੀ ਹੈ। ਇਸ ਦਾ ਜ਼ੰਦ ਰੂਪ ਆਵਚ ਅਤੇ ਪਹਿਲਵੀ ਅਫਾਜ ਹੈ। ਇਸ ਤੋਂ ਬਣੇ ਆਵਾਜ਼ਾ ਦਾ ਅਰਥ ਉਚੀ ਆਵਾਜ਼ ਹੈ। ਅਸੀਂ ਇਸ ਨੂੰ ‘ਅਵਾਜ਼ੇ ਕੱਸਣਾ’ ਮੁਹਾਵਰੇ ਵਿਚ ਦੇਖ ਸਕਦੇ ਹਾਂ, ਜਿਸ ਦਾ ਅਰਥ ਕਿਸੇ ਦਾ ਮਖੌਲ ਉਡਾਉਣਾ ਹੈ। ਪੰਜਾਬੀ ਆਵਾਜ਼ ਵੀ ਨਾ ਕੱਢ ਸਕੇ ਤਾਂ ‘ਵਾਜ ਬਣਾ ਲਿਆ।
ਵਚਨ ਸ਼ਬਦ ਦੇ ਸਕੇ-ਸੋਹਦਰੇ ਹੋਰ ਹਿੰਦ-ਯੂਰਪੀ ਭਾਸ਼ਾਵਾਂ ਵਿਚ ਵੀ ਮਿਲਦੇ ਹਨ। ਇਸ ਦਾ ਭਾਰੋਪੀ ਮੂਲ ‘ੱeਕੱ’ ਮਿਥਿਆ ਗਿਆ ਹੈ, ਜਿਸ ਵਿਚ ਬੋਲਣ ਦੇ ਭਾਵ ਹਨ। ਇਸ ਤੋਂ ਬਣੇ ਅਨੇਕਾਂ ਸ਼ਬਦ ਮਿਲਦੇ ਹਨ। ਅੰਗਰੇਜ਼ੀ ਦਾ ਜਾਣਿਆ-ਪਛਾਣਿਆ ਸ਼ਬਦ ੜੋਚਿe ਇਸ ਦੀ ਮਿਸਾਲ ਹੈ। ਇਸ ਦਾ ਅਰਥ ਆਵਾਜ਼, ਧੁਨੀ ਹੈ। ਇਹ ਸ਼ਬਦ ਲਾਤੀਨੀ ੜੋਚeਮ ਤੋਂ ਫਰਾਂਸੀਸੀ ਰਾਹੀਂ ਹੁੰਦਾ ਅੰਗਰੇਜ਼ੀ ਵਿਚ ਇਸ ਰੂਪ ਵਿਚ ਪੁੱਜਾ। ਲਾਤੀਨੀ ਵਿਚ ਇਸ ਦਾ ਅਰਥ ਬੋਲ, ਆਵਾਜ਼, ਸੱਦ ਆਦਿ ਹੈ। ਇਤਾਲਵੀ ੜੋਚe ਅਤੇ ਸਪੈਨਿਸ਼ ੜੋਡ ਵਿਚ ਵੀ ਇਸੇ ਸ਼ਬਦ ਦਾ ਝਾਉਲਾ ਪ੍ਰਤੀਤ ਹੁੰਦਾ ਹੈ। ਮੌਖਿਕ ਇਮਤਿਹਾਨ ਦੇ ਅਰਥਾਂ ਵਿਚ ਲਾਤੀਨੀ ਵਲੋਂ ਆਏ ‘ਵੀਵਾ ਵੋਚੇ’ ੜਵਿਅ ੜੋਚe ਉਕਤੀ ਵਿਚ ਇਸ ਸ਼ਬਦ ਨੂੰ ਦੇਖ ਸਕਦੇ ਹਾਂ। ੜੋਚਅਲ, ੜੋਚਅਬੁਲਅਰੇ, ਛੋਨਵੋਚਅਟਿਨ, ੜੋਚਅਟਿਨ, Aਦਵੋਚਅਟe ੍ਰeਵੋਕe, ਫਰੋਵੋਕe, ੜੁਚਹ, ੜੋੱeਲ, ਓਪਚਿ, ਓਵੋਕe ਆਦਿ ਸ਼ਬਦਾਂ ਵਿਚ ਇਹ ਮੂਲ ਸਪੱਸ਼ਟ ਝਲਕਦਾ ਹੈ।