ਬੀ. ਐਸ਼ ਗੁਰਾਇਆ
ਅੱਜ ਮੁੜ ਮੁੜ ਮਨੁੱਖਤਾਵਾਦੀ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾ ਰਹੀ ਹੈ। ਇਹ ਵਿਚਾਰ ਸਰਾਸਰ ਗਲਤ ਹੈ ਕਿ ਬੇਅਦਬੀ ਲਹਿਰ ਭਾਜਪਾ ਨੇ ਸ਼ੁਰੂ ਕੀਤੀ। ਹਾਂ, ਇਹ ਜਰੂਰ ਹੈ ਕਿ ਨਰਿੰਦਰ ਮੋਦੀ ਦੇ ਰਾਜ ਵਿਚ ਮੁਹਿੰਮ ਨੂੰ ਪ੍ਰਚੰਡ ਜਰੂਰ ਕਰ ਦਿੱਤਾ ਗਿਆ ਹੈ। ਜੋ ਗੱਲ ਖਾਸ ਨੋਟ ਕਰਨ ਵਾਲੀ ਹੈ, ਉਹ ਇਹ ਹੈ ਕਿ ਸਰਕਾਰੀ ਬੇਅਬਦੀ ਮੁਹਿੰਮ ਵਿਚ ਅੱਜ ਤਕ ਕਿਸੇ ਇਕ ਵੀ ਹਿੰਦੂ ਲੀਡਰ ਨੇ ਬੇਅਦਬੀ ਦਾ ਖੰਡਨ ਨਹੀਂ ਕੀਤਾ।
ਦੂਜੇ ਪਾਸੇ ਸਿੱਖ ਰਾਜਨੀਤਕ ਲੀਡਰ ਜਦੋਂ ਬੇਅਦਬੀ ਬਾਬਤ ਗੱਲ ਕਰਦੇ ਹਨ ਤਾਂ ਉਨ੍ਹਾਂ ਦੇ ਕੰਨ ਵਿਚ ਕਹਿ ਦਿੱਤਾ ਜਾਂਦਾ ਹੈ ਕਿ ਇਹ ਤਾਂ ਜੀ ਤਜਰਬਾ ਹੈ, ਇਹ ਵੇਖਣ ਲਈ ਕਿ ਸਿੱਖਾਂ ਵਿਚ ਖਾਲਿਸਤਾਨੀ ਜੋਸ਼ ਕਿੰਨਾ ਕੁ ਬਚਿਆ ਹੈ। ਲੀਡਰ ਚੁੱਪ ਹੋ ਜਾਂਦੇ ਹਨ। ਬਦਕਿਸਮਤੀ ਇਹ ਹੈ ਕਿ ਸਿੱਖ ਸਿਆਸਤਦਾਨ ਇਹ ਨਹੀਂ ਸੋਚਦਾ ਕਿ ਕੀ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਖਾਲਿਸਤਾਨੀ ਹੀ ਮੰਨਦੇ ਹਨ? ਜਿਸ ਦਾ ਨਤੀਜਾ ਇਹ ਹੈ ਕਿ ਉਹ ਕੌਮ, ਜੋ ਦੁਨੀਆਂ ਦੀ ਸਭ ਤੋਂ ਬਹਾਦਰ ਗਿਣੀ ਗਈ ਸੀ, ਅੱਜ ਦੁਨੀਆਂ ਦੀ ਸਭ ਤੋਂ ਡਰਪੋਕ ਕੌਮਾਂ ਵਿਚ ਸ਼ਾਮਲ ਹੈ, ਜੋ ਆਪਣੇ ਇਸ਼ਟ ਦੀ ਵੀ ਰਾਖੀ ਨਹੀਂ ਕਰ ਸਕਦੀ।
1980 ਤੋਂ ਪਹਿਲਾਂ ਆਮ ਹਿੰਦੂ ਨਾਗਰਿਕ ਸਿੱਖ ਅਤੇ ਸਿੱਖੀ ਪ੍ਰਤੀ ਵੱਡੀ ਸ਼ਰਧਾ ਰੱਖਦਾ ਸੀ। ਜੇ ਤੁਸੀਂ ਬਸ ਜਾਂ ਰੇਲ ਵਿਚ ਸਫਰ ਕਰ ਰਹੇ ਹੁੰਦੇ ਤਾਂ ਸਿੱਖ ਵਾਸਤੇ ਸੀਟ ਖਾਲੀ ਕਰ ਦਿੱਤੀ ਜਾਂਦੀ ਸੀ। ਸਿੱਖਾਂ ਪ੍ਰਤੀ ਆਮ ਹਿੰਦੂ ਜਨਤਾ ਦੀ ਸ਼ਰਧਾ ‘ਤੇ ਕੱਟੜ ਹਿੰਦੂ ਲੀਡਰਾਂ ਨੂੰ ਬੜੀ ਚਿੜ੍ਹ ਚੜ੍ਹਦੀ ਸੀ।
ਸਿੱਖਾਂ ਨਾਲ ਈਰਖਾ ਸਭ ਤੋਂ ਪਹਿਲਾਂ ਆਰੀਆ ਸਮਾਜੀਆਂ ਨੇ ਆਪਣੇ ਮੋਢੀ ਦਿਆਨੰਦ ਦੀ ਅਗਵਾਈ ਹੇਠ ਵਿਖਾਈ ਸੀ। ਦਿਆਨੰਦ ਨੇ ਆਪਣੀ ਪੁਸਤਕ ‘ਸਤਿਆਰਥ ਪ੍ਰਕਾਸ਼’ ਵਿਚ ਗੁਰੂ ਸਾਹਿਬਾਨ ਅਤੇ ਭਗਤਾਂ ਖਿਲਾਫ ਬੜੀਆਂ ਭੱਦੀਆਂ ਟਿੱਪਣੀਆਂ ਕੀਤੀਆਂ। ਉਦੋਂ ਅਜੇ ਸਿੱਖ ਰਾਜ ਨਵਾਂ ਨਵਾਂ ਖਤਮ ਹੋਇਆ ਸੀ, ਇਸ ਕਰਕੇ ਅੰਗਰੇਜ਼ਾਂ ਨੇ ਵੀ ਆਰੀਆ ਸਮਾਜੀਆਂ ਨੂੰ ਖੂਬ ਉਤਸ਼ਾਹ ਦਿੱਤਾ।
ਵੀਹਵੀਂ ਸਦੀ ਦਾ ਸਭ ਤੋਂ ਵੱਡਾ ਹਿੰਦੂ ਲੀਡਰ ਹੋਇਆ ਹੈ, ਮਹਾਤਮਾ ਗਾਂਧੀ। ਗਾਂਧੀ ਵੀ ਸਿੱਖੀ ਅਤੇ ਸਿੱਖਾਂ ਨਾਲ ਚਿੜ੍ਹਦਾ ਸੀ। ਉਸ ਨੇ ਤਾਂ ਇਕ ਵੇਰਾਂ ਆਪਣੀ ਲਿਖਤ ਵਿਚ ਹੀ ਕਹਿ ਦਿੱਤਾ ਕਿ ‘ਗੁਰੂ ਗੋਬਿੰਦ ਸਿੰਘ ਗੁੰਮਰਾਹ ਹੋਇਆ ਦੇਸ਼ ਭਗਤ ਸੀ।’ ਜਦੋਂ ਕੁਝ ਅਖੌਤੀ ਅਛੂਤ ਜਾਤਾਂ ਦੇ ਲੋਕਾਂ ਨੇ ਸਿੱਖ ਧਰਮ ਅਪਨਾਉਣ ਦੀ ਗੱਲ ਕਹੀ ਤਾਂ ਗਾਂਧੀ ਨੇ ਕਿਹਾ, ਸਿੱਖ ਬਣਨ ਨਾਲੋਂ ਤਾਂ ਬਿਹਤਰ ਹੈ, ਉਹ ਮੁਸਲਮਾਨ ਬਣ ਜਾਣ।
ਉਪਰੰਤ ਗਾਂਧੀ ਦੀ ਸੋਚ ਹੀ ਫਿਰ ਕਾਂਗਰਸੀ ਸਰਕਾਰ ਤੇ ਲੀਡਰਾਂ ਦਾ ਮਾਰਗ ਦਰਸ਼ਕ ਬਣੀ। ਆਜ਼ਾਦੀ ਪਿਛੋਂ ਫਿਰ ਕਾਂਗਰਸ ਨੇ ਸਿੱਖਾਂ ਨੂੰ ਹਿੰਦੂ ਧਰਮ ਵਿਚ ਜਜ਼ਬ ਕਰਨ ਦੀ ਦੂਰਗਾਮੀ ਨੀਤੀ ਤੈਅ ਕਰ ਲਈ। ਭਾਰਤੀ ਸੰਵਿਧਾਨ ਵਿਚ ਵੀ ਅਜਿਹੇ ਜੁਗਾੜ ਕਰ ਦਿਤੇ ਗਏ।
1947 ਤੋਂ ਤੁਰੰਤ ਬਾਅਦ ਮਾਸਟਰ ਤਾਰਾ ਸਿੰਘ ਦੇ ਸਾਥੀ ਸਿੱਖ ਵਿਦਵਾਨ ਬਾਵਾ ਹਰਕਿਸ਼ਨ ਸਿੰਘ ਨੂੰ ਕੁਝ ਆਰੀਆ ਸਮਾਜੀ ਲੀਡਰਾਂ ਨੇ ਗੁਪਤ ਤੌਰ ‘ਤੇ ਸਲਾਹ ਦਿੱਤੀ ਕਿ ਬਾਵਾ ਜੀ ਤੁਸੀ ਸ਼ੱਰੇਆਮ ਆਪਣੇ ਕੇਸ ਕਟਵਾਉ। ਆਰੀਆ ਸਮਾਜੀਆਂ ਦਾ ਕਹਿਣਾ ਸੀ ਕਿ ਜਿਸ ਮਕਸਦ ਵਾਸਤੇ ਖਾਲਸਾ ਪੰਥ ਸਾਜਿਆ ਗਿਆ ਸੀ, ਉਹ ਹੁਣ ਪੂਰਾ ਹੋ ਗਿਆ ਹੈ। ਜਦੋਂ ਬਾਵਾ ਜੀ ਨੇ ਉਨ੍ਹਾਂ ਦੀ ਇਹ ਸਾਜਿਸ਼ ਜੱਗ ਜਾਹਰ ਕਰ ਦਿੱਤੀ ਤਾਂ ਮਹਾਸ਼ਾ ਕਿਸ਼ਨ ਜਿਹੇ ਸਮਾਜੀਆਂ ‘ਤੇ ਬੜੀ ਥੂ ਥੂ ਹੋਈ।
ਯਾਦ ਰਹੇ, ਸਵਾਮੀ ਦਿਆਨੰਦ ਜਦੋਂ ਸਿੱਖਾਂ ਨੂੰ ਸਮਾਜ ਵਿਚ ਪ੍ਰਵੇਸ਼ ਕਰਾਉਂਦਾ ਸੀ ਤਾਂ ਸਭ ਨੂੰ ਇਕੱਠਿਆਂ ਬੈਠਾ ਕੇ ਹਜਾਮਤ ਕਰਾਇਆ ਕਰਦਾ ਸੀ। ਇਸ ਨੂੰ ਉਹ ਸ਼ੁਧੀਕਰਣ ਪ੍ਰੋਗਰਾਮ ਕਹਿੰਦਾ। ਸਿਆਲਕੋਟ ਦਾ ਸ਼ੁਧੀਕਰਣ ਪ੍ਰੋਗਰਾਮ ਕਿਸੇ ਵੇਲੇ ਖੂਬ ਸੁਰਖੀਆਂ ਵਿਚ ਰਿਹਾ।
ਕਿਸੇ ਮੂੰਹ ਦੇ ਮਿੱਠੇ ਗਵਾਂਢੀ ਦੀ ਅੰਦਰੂਨੀ ਈਰਖਾ ਦਾ ਪਤਾ ਉਸ ਦੀ ਪਤਨੀ ਤੇ ਬੱਚਿਆਂ ਦੇ ਵਿਹਾਰ ਤੋਂ ਤੁਰੰਤ ਲੱਗ ਜਾਂਦਾ ਹੈ। ਕਹਿੰਦੇ ਨੇ, ਔਰਤ ਜਾਤ ਆਪਣੀ ਦਿਲ ਅੰਦਰਲੀ ਈਰਖਾ ਜਿਆਦਾ ਚਿਰ ਲੁਕਾ ਕੇ ਨਹੀਂ ਰੱਖ ਸਕਦੀ। ਗਾਂਧੀ ਦੀ ਸਭ ਤੋਂ ਵੱਡੀ ਚੇਲੀ ਡਾ. ਸੁਸ਼ੀਲਾ ਨਯੀਅਰ, ਜੋ ਖੁਦ ਪੰਜਾਬਣ ਸੀ, ਨੇ ਇਕ ਵੇਰਾਂ ਆਪਣੀ ਤਕਰੀਰ ‘ਚ ਇਥੋਂ ਤਕ ਕਹਿ ਦਿੱਤਾ ਕਿ ਸਿੱਖ, ਹਿੰਦੂ ਹੀ ਤਾਂ ਹੈਨ। ਬਸ ਗੱਲ ਏਨੀ ਹੈ ਕਿ ਪੁਰਾਣੇ ਜਮਾਨਿਆਂ ਵਿਚ ਉਸਤਰਿਆਂ ਦੀ ਘਾਟ ਕਰਕੇ ਇਹ ਹਜਾਮਤ ਨਹੀਂ ਸਨ ਕਰਵਾ ਸਕਦੇ। ਸੁਸ਼ੀਲਾ ਨੇ ਸਿੱਖਾਂ ਨੂੰ ਉਪਦੇਸ਼ ਦਿੱਤਾ ਕਿ ਹੁਣ ਕਿਉਂਕਿ ਦੁਸ਼ਮਣ (ਮੁਸਲਮਾਨ) ਜਾ ਚੁਕਾ ਹੈ, ਉਹ ਕੇਸ ਕਟਵਾ ਲੈਣ।
ਫਿਰ ਗਾਂਧੀ ਦੇ ਦੂਜੇ ਵੱਡੇ ਚੇਲੇ ਵਿਨੋਭਾ ਭਾਵੇ ਨੇ ਵੀ ਕਈ ਵਾਰ ਸਿੱਖਾਂ ਦੇ ਕੱਕਾਰਾਂ ਦਾ ਮਜ਼ਾਕ ਉਡਾਇਆ।
ਹੌਲੀ ਹੌਲੀ ਇਹ ਗਾਂਧੀਵਾਦੀ ਸੋਚ ਆਮ ਲੋਕਾਂ ਵਿਚ ਵੀ ਪ੍ਰਵੇਸ਼ ਕਰਨੀ ਸ਼ੁਰੂ ਹੋ ਗਈ। ਜਨਵਰੀ 1964 ਵਿਚ ਬਿਹਾਰ ਵਿਚ ਇਕ ਸਿੱਖ ਡਰਾਈਵਰ ਦੀ ਦਾਹੜੀ-ਮੁੱਛ ਸਰਕਾਰੀ ਅਫਸਰਾਂ ਨੇ ਮੁੰਨ ਦਿੱਤੇ। ਇਸ ਬਾਬਤ ਜਦੋਂ ਸਿੱਖਾਂ ਦੁਹਾਈ ਪਾਈ ਤਾਂ ਇਸ ਦਾ ਉਲਟਾ ਅਸਰ ਪਿਆ। ਅਜਿਹੀਆਂ ਘਟਨਾਵਾਂ ਹੋਰ ਵੀ ਹੋਣੀਆਂ ਸ਼ੁਰੂ ਹੋ ਗਈਆਂ। 22 ਮਈ 1964 ਨੂੰ ਪੁਲਿਸ ਨੇ ਗੁਰਦੁਆਰਾ ਪਾਉਂਟਾ ਸਾਹਿਬ ਅੰਦਰ ਦਾਖਲ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਤੇ ਕੁਝ ਸਿੱਖ ਕਤਲ ਕਰ ਦਿਤੇ।
ਜਲੰਧਰ ਦੀ ਮਹਾਸ਼ਾ ਪ੍ਰੈਸ ਨੇ ਫਿਰ ਇਹ ਗੱਲ ਕਹਿਣ ਦੀ ਮੁਹਿੰਮ ਛੇੜ ਦਿੱਤੀ ਕਿ ਖਾਲਸਾ ਪੰਥ ਹਿੰਦੂ ਧਰਮ ਦੀ ਰਾਖੀ ਲਈ ਹੀ ਤਾਂ ਸਾਜਿਆ ਗਿਆ ਸੀ। ਅੱਜ ਹਿੰਦੁਸਤਾਨ ਆਜ਼ਾਦ ਹੋਣ ‘ਤੇ ਉਹ ਮਕਸਦ ਪੂਰਾ ਹੋ ਗਿਆ ਹੈ। ਸੋ, ਲੋੜ ਹੈ ਹੁਣ ਸਿੱਖ ਕੱਕਾਰਾਂ ਦਾ ਸਿਧਾਂਤ ਤਿਆਗ ਦੇਣ।
ਇਕ ਪਾਸੇ ਫਿਰਕਾਪ੍ਰਸਤ ਹਿੰਦੂ ਈਰਖਾ ਵਿਚ ਭੁੱਜ ਰਿਹਾ ਸੀ, ਦੂਜੇ ਪਾਸੇ ਸਿੱਖ ਫੌਜੀਆਂ ਨੇ 1962 ਦੇ ਭਾਰਤ-ਚੀਨ ਯੁਧ ਵਿਚ ਜਦੋਂ ਜਾਨਾਂ ਵਾਰੀਆਂ ਤਾਂ ਬੇਅਦਬੀ ਪ੍ਰੋਗਰਾਮ ਦੀ ਪ੍ਰੋੜਤਾ ਕਮਜੋਰ ਪੈਂਦੀ ਨਜ਼ਰ ਆ ਰਹੀ ਸੀ। ਕੁਝ ਹੀ ਸਮੇਂ ਬਾਅਦ ਸਾਬਕਾ ਰੱਖਿਆ ਮੰਤਰੀ ਸ਼ ਬਲਦੇਵ ਸਿੰਘ ਨੇ ਬੇਅਦਬੀ ਪ੍ਰੋਗਰਾਮ ਦਾ ਭਾਂਡਾ ਚੌਰਾਹੇ ਵਿਚ ਭੰਨ ਦਿੱਤਾ, ਜਦੋਂ ਉਸ ਨੇ ਆਪਣੀ ਮੌਤ ਤੋਂ ਪਹਿਲਾਂ ਇਹ ਇੰਕਸ਼ਾਫ ਕਰ ਦਿੱਤਾ ਕਿ ਮੈਨੂੰ ਸਿੱਖਾਂ ਖਿਲਾਫ ਵਰਤਿਆ ਗਿਆ ਹੈ।
1964 ਵਿਚ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਨੇ ਇਕ ਫਿਲਮ ਨਿਰਮਾਤਾ ਕੰਪਨੀ ਨੂੰ ਲੱਖ ਰੁਪਏ ਮਦਦ ਦਿੱਤੀ ਕਿ ਸਿੱਖਾਂ ਦੇ ਅਕਸ ਨੂੰ ਉਭਾਰਿਆ ਜਾਵੇ। ਦੀਵਾਨ ਵੇਖ ਕੇ ਦੰਗ ਰਹਿ ਗਿਆ ਜਦੋਂ ਫਿਲਮ ਸਿਨੇਮਾ ਘਰਾਂ ਵਿਚ ਚਲੀ ਤਾਂ ਉਸ ਵਿਚ ਸਿੱਖਾਂ ਨੂੰ ਸ਼ਰਾਬੀ ਦੇ ਤੌਰ ‘ਤੇ ਵਿਖਾਇਆ ਗਿਆ ਸੀ। ਫਿਲਮਾਂ ਵਿਚ ਸਿੱਖਾਂ ਨੂੰ ਭੰਡਣ ਦਾ ਕੰਮ ਲਗਾਤਾਰ ਚਲਦਾ ਆ ਰਿਹਾ ਹੈ। ਟੀ. ਵੀ. ਦੇ ਜਨਾਨਾ ਪ੍ਰੋਗਰਾਮਾਂ ਵਿਚ ਇਕ ਖਾਸ ਪੱਖ ‘ਤੇ ਜੋਰ ਦਿੱਤਾ ਜਾ ਰਿਹਾ ਹੈ ਕਿ ਸਿੱਖ ਲੜਕੀਆਂ ਬੀੜੀ ਸਿਗਰਟ ਪੀਣ ਵਾਲੇ ਹਿੰਦੂ ਮੁੰਡਿਆਂ ਨੂੰ ਸਿੱਖਾਂ ਦੀ ਥਾਂ ਵੱਧ ਚਾਹੁੰਦੀਆਂ ਹਨ। ‘ਸਿੰਘ ਇਜ਼ ਕਿੰਗ’ ਜਿਹੀਆਂ ਫਿਲਮਾਂ ਵਿਚ ਸਿੱਖ ਦਸਤਾਰ ਦਾ ਮਜ਼ਾਕ ਉਡਾਇਆ ਗਿਆ।
ਕਾਂਗਰਸ ਸਰਕਾਰ ਨੇ ਕਿਸੇ ਸਾਜਿਸ਼ ਤਹਿਤ ਡੇਰਾਵਾਦ ਨੂੰ ਉਤਸ਼ਾਹ ਤਾਂ ਦਿੱਤਾ ਹੋਇਆ ਸੀ, ਪਰ ਸਰਕਾਰ ਦੀ ਮੁਸ਼ਕਿਲ ਸੀ ਕਿ ਕੋਈ ਵੀ ਡੇਰੇਦਾਰ ਖੁੱਲ੍ਹ ਕੇ ਸਿੱਖੀ ਦੇ ਖਿਲਾਫ ਨਹੀਂ ਸੀ ਆਇਆ। ਡੇਰੇਦਾਰਾਂ ਨੂੰ ਟੋਹਣ ਪਿਛੋਂ ਦਿੱਲੀ ਦੇ ਨਕਲੀ ਨਿਰੰਕਾਰੀ ਮਿਸ਼ਨ ਤੋਂ ਕੁਝ ਉਮੀਦ ਬੱਝੀ। ਨਿਰੰਕਾਰੀ ਮੁਖੀ ਗੁਰਬਚਨ ਸਿੰਘ ਜਮੀਨ ਅਲਾਟਮੈਂਟ ਆਦਿ ਮਾਮੂਲੀ ਰਿਆਇਤਾਂ ਖਾਤਰ ਸਿੱਖੀ ਖਿਲਾਫ ਬਗਾਵਤ ਕਰਨ ਨੂੰ ਤਿਆਰ ਹੋ ਗਿਆ। ਸਿੱਖ ਧਰਮ ਖਿਲਾਫ ਮੁਹਿੰਮ ਛੇੜ ਦਿੱਤੀ ਗਈ। ਪੰਜਾਬੀ ਕਵੀਆਂ ਤੇ ਲਿਖਾਰੀਆਂ ਨੂੰ ਗੁਰਬਚਨ ਸਿੰਘ ਨਾਲ ਜੋੜਿਆ ਗਿਆ, ਜਿੰਨਾ ਨਿਤਨੇਮ ਅਤੇ ਗੁਰਬਾਣੀ ਨੂੰ ਨਿਸ਼ਾਨਾ ਬਣਾਇਆ। ਪੰਜ ਪਿਆਰੇ ਆਦਿ ਸਿੱਖ ਸਿਧਾਂਤਾਂ ਦੀ ਨਕਲ ਕੀਤੀ ਗਈ। ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਉਤਸ਼ਾਹ ਦਿੱਤਾ ਗਿਆ ਕਿ ਉਹ ਨਿਰੰਕਾਰੀ ਬਣਨ, ਪਰ ਸਾਜਿਸ਼ੀਆਂ ਦੀ ਬਦਕਿਸਮਤੀ ਕਿ ਨਿਰੰਕਾਰੀ ਅੰਦੋਲਨ ਛੇਤੀ ਹੀ ਹਿੰਸਕ ਹੋ ਗਿਆ ਤੇ ਨਤੀਜਾ 14 ਅਪਰੈਲ 1978 ਵਿਚ ਨਿਕਲਿਆ।
ਉਂਜ ਫਿਰਕਾਪ੍ਰਸਤਾਂ ਨੇ ਇਹ ਨਹੀਂ ਸੀ ਚਾਹਿਆ ਕਿ ਬੇਅਦਬੀ ਪ੍ਰੋਗਰਾਮ ਇਸ ਸਟੇਜ ‘ਤੇ ਹੀ ਹਿੰਸਕ ਬਣੇ।
ਹਾਲਾਂ ਕਿ ਨਹਿਰੂ ਆਉਣ ਵਾਲੇ ਹੁਕਮਰਾਨਾਂ ਲਈ ਇਕ ਨਿਰਦੇਸ਼ ਛੱਡ ਗਿਆ ਸੀ ਕਿ ਸਿੱਖਾਂ ਤੋਂ ਸੁਚੇਤ ਰਹਿਣਾ ਤੇ ਇਨ੍ਹਾਂ ਨੂੰ ਕੋਈ ਸਹੂਲਤ ਨਹੀਂ ਦੇਣੀ। ਪਰ ਸਿੱਖਾਂ ਦਾ ਕੇਂਦਰੀ ਰਾਜਨੀਤੀ, ਅਫਸਰਸ਼ਾਹੀ ਤੇ ਫੌਜ ਵਿਚ ਚੰਗਾ ਅਸਰ ਰਸੂਖ ਸੀ, ਜਿਸ ਕਰਕੇ ਨਹਿਰੂ ਦੀ ਧੀ ਇੰਦਰਾ ਗਾਂਧੀ ਖੁਲ੍ਹੇਆਮ ਸਿੱਖਾਂ ਨਾਲ ਪੰਗਾ ਨਹੀਂ ਸੀ ਲੈਣਾ ਚਾਹੁੰਦੀ। 1975 ਵਿਚ ਉਸ ਨੇ ਐਮਰਜੈਂਸੀ ਲਾਈ। ਪੂਰੇ ਹਿੰਦੁਸਤਾਨ ਦਾ ਉਸ ਨੇ ਮੂੰਹ ਬੰਦ ਕਰ ਦਿੱਤਾ। ਅਕਾਲੀਆਂ ਨੇ ਰਾਜਨੀਤੀ ਵਿਚ ਅਲ੍ਹੜਪੁਣਾ ਹੀ ਦਿਖਾਇਆ ਸੀ। ਐਮਰਜੈਂਸੀ ਦੌਰ ਵਿਚ ਉਨ੍ਹਾਂ ਬੇਗਾਨੀ ਲੜਾਈ ਆਪਣੇ ਗਲ ਪਾ ਐਮਰਜੈਂਸੀ ਖਿਲਾਫ ਹੀ ਮੁਹਿੰਮ ਛੇੜ ਦਿੱਤੀ, ਜਿਸ ਦਾ ਕੇਂਦਰ ਹਰਿਮੰਦਰ ਸਾਹਿਬ ਬਣਿਆ।
ਫਿਰਕਾਪ੍ਰਸਤ ਪਹਿਲਾਂ ਹੀ ਚਹੁੰ ਵਰਨਾਂ ਲਈ ਖੁੱਲ੍ਹੇ ਸੁਨਹਿਰੀ ਮੰਦਿਰ ਤੋਂ ਔਖੇ ਸਨ। ਇਹਨੂੰ ਬਦਨਾਮ ਅਤੇ ਬੇਅਦਬ ਕਰਨ ਦੀਆਂ ਸਾਜਿਸ਼ਾਂ ਘੜੀਆਂ ਜਾਣ ਲੱਗੀਆਂ। ਕਦੀ ਸਰੋਵਰ ਵਿਚ ਸਿਗਰਟਾਂ ਸੁੱਟੀਆਂ ਗਈਆਂ ਅਤੇ ਕਦੀ ਕੜਾਹ ਪ੍ਰਸ਼ਾਦਿ ਦਾ ਮਜ਼ਾਕ ਉਡਾਇਆ ਗਿਆ। ਅੰਮ੍ਰਿਤਸਰ ਵਿਚ ਕੱਟੜਪੰਥੀ ਹਿੰਦੂਆਂ ਨੇ ਉਨ੍ਹੀਂ ਦਿਨੀਂ ਸਿਗਰਟਾਂ ਪੀਂਦਿਆਂ ਜਲੂਸ ਕੱਢਣੇ ਤੇ ਕੁਝ ਇਸ ਤਰ੍ਹਾਂ ਦੇ ਨਾਅਰੇ ਲੱਗਦੇ, “ਸ਼ਾਨ ਸੇ ਜੀਏਂਗੇ, ਬੀੜੀ ਸਿਗਰਟ ਪੀਏਂਗੇ।” ਜਾਂ ਫਿਰ, “ਕੰਘਾ, ਕੱਛਾ ਤੇ ਕਿਰਪਾਨ। ਧੱਕ ਦਿਆਂਗੇ ਪਾਕਿਸਤਾਨ।”
ਫਿਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਦੌਰ ਨੇ ਸਰਕਾਰ ਨੂੰ ਸੁਨਹਿਰੀ ਮੌਕਾ ਦੇ ਦਿੱਤਾ ਕਿ ਉਹ ਦਰਬਾਰ ਸਾਹਿਬ ਦੀ ਬੇਅਦਬੀ ਕਰ ਸਕੇ। ਸੰਤਾਂ ਨੇ ਗ੍ਰਿਫਤਾਰੀ ਤੋਂ ਬਚਣ ਲਈ ਜੁਲਾਈ 1982 ਵਿਚ ਦਰਬਾਰ ਸਾਹਿਬ ਕੰਪਲੈਕਸ ਵਿਚ ਡੇਰੇ ਲਾ ਲਏ। ਸਰਕਾਰ ਨੂੰ ਪੂਰਾ ਭਰੋਸਾ ਸੀ ਕਿ ਸੰਤ ਜੀ ਪੁਲਿਸ ਦਾ ਡੱਟ ਕੇ ਮੁਕਾਬਲਾ ਕਰਨਗੇ, ਕਿਉਂਕਿ ਮਹਿਤਾ ਚੌਂਕ ਵਿਚ ਹੋਈ ਗ੍ਰਿਫਤਾਰੀ ਮੌਕੇ ਹਿੰਸਕ ਵਿਰੋਧ ਹੋਇਆ ਸੀ।
ਸਰਕਾਰ ਨੇ ਪੂਰੇ ਦੋ ਸਾਲ ਦਿੱਤੇ ਸੰਤ ਭਿੰਡਰਾਂਵਾਲੇ ਨੂੰ ਤਿਆਰੀ ਕਰਨ ਲਈ। ਉਨ੍ਹਾਂ ਦੁਆਲੇ ਏਜੰਸੀਆਂ ਦੇ ਬੰਦੇ ਘੇਰਾ ਘੱਤੀ ਰੱਖਦੇ। ਰਹੱਸਮਈ ਬੰਦਿਆਂ ਰਾਹੀਂ ਸੰਤਾਂ ਨੂੰ ਪ੍ਰਭਾਵ ਦਿੱਤਾ ਜਾਂਦਾ ਕਿ ਜਦੋਂ ਪੁਲਿਸ ਜਾਂ ਫੌਜ ਹਮਲਾ ਕਰੇਗੀ ਤਾਂ ਤੁਰੰਤ ਪਾਕਿਸਤਾਨ ਬਾਰਡਰ ਖੋਲ੍ਹ ਦੇਵੇਗਾ। ਉਨ੍ਹਾਂ ਨੂੰ ਗਰਮ ਗਰਮ ਬਿਆਨ ਦੇਣ ਲਈ ਉਕਸਾਇਆ ਜਾਂਦਾ। ਅਗਲੇ ਦਿਨ ਫਿਰ ਜਵਾਬ ਵਿਚ ਗਰਮਪੰਥੀ ਹਿੰਦੂ ਉਸੇ ਭਾਸ਼ਾ ਵਿਚ ਜਵਾਬ ਦਿੰਦੇ, ਜਿਨ੍ਹਾਂ ਵਿਚ ਪੰਜਾਬ ਦੀਆਂ ਅਖੌਤੀ ਹਿੰਦੂ ਸ਼ਿਵ ਸੈਨਾਵਾਂ ਅਤੇ ਬੰਬੇ ਦਾ ਬਾਲ ਠਾਕਰੇ ਖਾਸ ਵਰਣਨ ਯੋਗ ਹਨ। (ਅੱਜ 2019 ਤਕ ਸਾਬਤ ਹੋ ਚੁਕਾ ਹੈ ਕਿ ਪੰਜਾਬ ਦੀਆਂ ਇਨ੍ਹਾਂ ਸੈਨਾਵਾਂ ਦੀ ਤੋਪ ਵਿਚ ਬਾਰੂਦ ਖੁਫੀਆ ਏਜੰਸੀਆਂ ਹੀ ਪਾਉਂਦੀਆਂ ਹਨ।) ਸਿੱਖਾਂ ਖਿਲਾਫ ਨਫਰਤ ਭਰਨ ਦੀ ਮੁਹਿੰਮ ਜੋਰਾਂ ‘ਤੇ ਸੀ।
ਏਜੰਸੀਆਂ ਸੰਤ ਜੀ ਨੂੰ ਕਈ ਸਰਕਾਰੀ ਭੇਦ ਵੀ ਜਾਣ-ਬੁੱਝ ਕੇ ਦਿੰਦੀਆਂ ਰਹੀਆਂ। ਅਕਾਲੀ ਕਹਿੰਦੇ ਕਿ ਸੰਤ ਜੀ ਦੀ ਗਿਆਨੀ ਜੈਲ ਸਿੰਘ ਨਾਲ ਗੱਲਬਾਤ ਹੈ। ਐਮਰਜੈਂਸੀ ਦਾ ਵਿਰੋਧ ਕਰਨ ਵਾਲਾ ਅਕਾਲੀ ਦਲ ਗੈਰਪ੍ਰਸੰਗਕ ਹੋ ਚੁਕਾ ਸੀ।
ਦਰਬਾਰ ਸਾਹਿਬ ਨੂੰ ਢਾਹੁਣ ਦੀਆਂ ਤਿਆਰੀਆਂ ਸ਼ੁਰੂ ਹੋ ਚੁਕੀਆਂ ਸਨ ਤਾਂ ਕਿ ਭੂਤਰੇ ਸਿੱਖਾਂ ਦੀ ਖੁੰਭ ਠੱਪੀ ਜਾ ਸਕੇ ਭਾਵ ਸਿੱਖ ਮਨੋਬਲ ਡੇਗਿਆ ਜਾਵੇ। ਇਕ ਪਾਸੇ ਮੀਡੀਆ ਸੰਤਾਂ ਦੀ ਗਰਜ ਉਜਾਗਰ ਕਰ ਰਿਹਾ ਸੀ, ਦੂਜੇ ਪਾਸੇ ਭਾਰਤੀ ਰਾਜਦੂਤ ਬਾਹਰਲੇ ਦੇਸ਼ਾਂ ਵਿਚ ਪ੍ਰਚਾਰ ਕਰ ਰਹੇ ਸਨ ਕਿ ਵੇਖੋ ਸਿੱਖ ਸਾਨੂੰ ਕਾਰਵਾਈ ਕਰਨ ਲਈ ਮਜਬੂਰ ਕਰ ਰਹੇ ਹਨ। ਬਰਤਾਨੀਆ, ਜੋ ਸਿੱਖ ਹਿਤੈਸ਼ੀ ਮੁਲਕ ਗਿਣਿਆ ਜਾਂਦਾ ਹੈ, ਨੂੰ ਵੀ ਆਪਣੇ ਹੱਕ ਵਿਚ ਕੀਤਾ ਗਿਆ। ਦੁਨੀਆਂ ਅੱਗੇ ਸਿੱਖ ਨੂੰ ਦਹਿਸ਼ਤਗਰਦ ਦੇ ਤੌਰ ‘ਤੇ ਪੇਸ਼ ਕੀਤਾ ਗਿਆ।
ਸਰਕਾਰ ਦੀ ਵੱਡੀ ਦਿੱਕਤ ਇਹ ਸੀ ਕਿ ਸੰਤਾਂ ਕੋਲ ਬਹੁਤ ਮਾਮੂਲੀ ਹਥਿਆਰ ਸਨ। ਕੁਲ ਮਿਲਾ ਕੇ ਦਰਜਨ ਤੋਂ ਘੱਟ ਦੁਨਾਲੀਆਂ, ਜਿਸ ਕਾਰਨ ਦਰਬਾਰ ਸਾਹਿਬ ਨੂੰ ਢਾਹੁਣਾ ਸਰਕਾਰ ਭਵਿਖ ਵਿਚ ਉਚਿਤ ਸਾਬਤ ਨਹੀਂ ਕਰ ਸਕੇਗੀ। ਖੁਸ਼ਕਿਸਮਤੀ ਨਾਲ ਅੱਜ ਖੁਫੀਆ ਏਜੰਸੀਆਂ ਦੇ ਕੁਝ ਕਾਰਕੁਨਾਂ ਨੇ ਆਪਣੀਆਂ ਕਿਤਾਬਾਂ ਵਿਚ ਜੱਗ ਜਾਹਰ ਕਰ ਦਿੱਤਾ ਹੈ ਕਿ ਸੰਤਾਂ ਨੂੰ ਮਾਰੂ ਹਥਿਆਰ ਭਾਰਤੀ ਏਜੰਸੀਆਂ ਨੇ ਖੁਦ ਦਿੱਤੇ।
ਸਰਕਾਰ ਨੇ ਪੂਰੇ ਦੋ ਸਾਲ ਸੰਤਾਂ ਨੂੰ ਦਿਤੇ ਤਾਂ ਕਿ ਸਿੱਖਾਂ ਖਿਲਾਫ ਪ੍ਰਾਪੇਗੰਡਾ ਕੀਤਾ ਜਾ ਸਕੇ ਅਤੇ ਸੰਤ ਵੀ ਹਥਿਆਰਬੰਦ ਮੁਕਾਬਲੇ ਲਈ ਤਿਆਰ ਹੋ ਸਕੇ। ਦੋ ਸਾਲ ਸੰਤਾਂ ਦੀ ਗ੍ਰਿਫਤਾਰੀ ਲਈ ਕੋਈ ਵੀ ਉਪਰਾਲਾ ਨਾ ਕੀਤਾ ਗਿਆ। ਸੰਤਾਂ ਨੂੰ ਕਿਹਾ ਹੀ ਨਹੀਂ ਗਿਆ ਕਿ ਬਾਹਰ ਆ ਕੇ ਗ੍ਰਿਫਤਾਰੀ ਦੇਵੋ।
ਹਰਿਮੰਦਰ ਸਾਹਿਬ ‘ਤੇ ਹਮਲਾ ਕਰਨ ਮੌਕੇ ਦੁਨੀਆਂ ਸਾਹਮਣੇ ਸੱਚੇ ਹੋਣ ਲਈ ਸਰਕਾਰ ਨੇ ਇਕ ਸਿੱਖ (ਕੁਲਦੀਪ ਸਿੰਘ ਬਰਾੜ) ਨੂੰ ਹੀ ਫੌਜ ਦੀ ਕਮਾਂਡ ਸੰਭਾਲ ਦਿੱਤੀ, ਪਰ ਸਭ ਕੁਝ ਸਰਕਾਰ ਦੀ ਗਿਣਤੀ-ਮਿਣਤੀ ਤੋਂ ਉਲਟ ਹੋ ਗਿਆ। ਪਹਿਲੀ ਗੱਲ ਤਾਂ ਸੰਤਾਂ ਨੇ ਖਾਸ ਹਰਿਮੰਦਰ ਸਾਹਿਬ ਅੰਦਰ ਡੇਰਾ ਨਾ ਲਾਇਆ। ਦੂਜੀ ਗੱਲ, ਸੰਤਾਂ ਦੇ ਪੈਰੋਕਾਰ ਪੂਰੀ ਦ੍ਰਿੜਤਾ ਅਤੇ ਸੂਰਮਤਾਈ ਨਾਲ ਲੜੇ। ਬਰਾੜ ਨੇ ਆਪਣੀ ਪੰਜਾਬੀ ਵਿਚ ਲਿਖੀ ਕਿਤਾਬ ਵਿਚ ਲਿਖਿਆ ਹੈ ਕਿ ਫੌਜ ਦੇ ਕੋਈ 15,700 ਜਵਾਨ ਮਾਰੇ ਗਏ ਸਨ।
ਫੌਜ ਨੇ ਹਰਿਮੰਦਰ ਸਾਹਿਬ ਤਾਂ ਨਾ ਢਾਹਿਆ, ਪਰ ਸਰਕਾਰ ਵਾਸਤੇ ਸਕੂਨ ਵਾਲੀ ਗੱਲ ਸੀ ਕਿ ਉਹ ਅਕਾਲ ਤਖਤ ਢਾਹ ਸਕੀ, ਜਿਸ ਤੋਂ ਮੀਰੀ-ਪੀਰੀ ਦਾ ਸਿੱਖ ਸਿਧਾਂਤ ਨਿਕਲਦਾ ਹੈ। ਕਾਂਗਰਸ ਨੂੰ ਇਸ ਸਿਧਾਂਤ ਤੋਂ ਖਾਸ ਚਿੜ ਸੀ, ਜਿਸ ਕਰਕੇ ਅਕਾਲੀ ਨਾਲੇ ਗੁਰਦੁਆਰਿਆਂ ‘ਤੇ ਕਾਬਜ਼ ਸਨ, ਨਾਲੇ ਹਕੂਮਤ ਵੀ ਲੋਚਦੇ ਸਨ।
ਮੀਡੀਏ ‘ਤੇ ਸੈਂਸਰਸ਼ਿਪ ਲਾ ਦਿੱਤੀ ਗਈ। ਅਣ-ਐਲਾਨੀ ਸੈਂਸਰਸ਼ਿਪ ਅੱਜ ਵੀ ਪੰਜਾਬ ਵਿਚ ਜਾਰੀ ਹੈ। ਉਪਰੰਤ ਦਿੱਲੀ ਦੇ ਸਿੱਖਾਂ ਨੂੰ ਬਲਦੇ ਟਾਇਰ ਗਲਾਂ ਵਿਚ ਪਾ ਕੇ ਸਬਕ ਸਿਖਾਇਆ ਗਿਆ। ਜਵਾਨ ਸਿੱਖਾਂ ਦਾ ਖੂਨ ਇਨ੍ਹਾਂ ਘਟਨਾਵਾਂ ਕਰਕੇ ਖੌਲਣ ਲੱਗਾ। ਸਰਕਾਰ ਨੇ ਸਮੇਂ ਸਿਰ ਭਾਪ ਲਿਆ ਤੇ ਗਰਮ ਖੂਨ ਦੀ ਅਗਵਾਈ ਗੁਪਤ ਏਜੰਸੀਆਂ ਰਾਹੀਂ ਆਪਣੇ ਹੱਥ ਲੈ ਲਈ। ਕਦੀ ਨਿਰਦੋਸ਼ ਲੋਕਾਂ ਨੂੰ ਬੱਸਾਂ ਵਿਚੋਂ ਕੱਢ ਕੱਢ ਮਰਵਾਇਆ ਗਿਆ ਤਾਂ ਕਿ ਪੰਜਾਬ ਦਾ ਇਕ ਤਬਕਾ ਸਿੱਖਾਂ ਖਿਲਾਫ ਹੋ ਜਾਏ। ਨਾਲੇ ਪੁਲਸੀਆਂ ਦੇ ਪਰਿਵਾਰ ਮਰਵਾਏ ਗਏ ਤਾਂ ਕਿ ਪੁਲਿਸ ਸਿੱਖਾਂ ‘ਤੇ ਜ਼ੁਲਮ ਕਰੇ। ਸਿੱਖਾਂ ਦੀ ਇਕ ਜਵਾਨ ਪੀੜ੍ਹੀ ਮੁਕਾ ਦਿੱਤੀ ਗਈ, ਜਿਸ ਦੇ ਨਤੀਜੇ ਮਰਦਮਸ਼ੁਮਾਰੀ ਦੇ ਅੰਕੜੇ ਜੱਗ ਜਾਹਰ ਕਰਦੇ ਹਨ। ਭਾਰਤ ਵਿਚ ਸਿੱਖ ਅਨੁਪਾਤ ਝੱਟ ਡਿਗ ਪਿਆ।
ਕਤਲੇਆਮ ਦੀ ਹਨੇਰੀ ਵਿਚ ਸਿੱਖ ਭੈਅ ਭੀਤ ਹੋ ਚੁਕਾ ਸੀ। ਸਰਕਾਰ ਕਹਿ ਰਹੀ ਸੀ, ਅਸੀਂ ਖਾਲਿਸਤਾਨ ਦੀ ਲਹਿਰ ਨਾਲ ਨਜਿੱਠ ਰਹੇ ਹਾਂ। ਭੈਅ ਭੀਤ ਹੋਏ ਹਜ਼ਾਰਾਂ ਸਿੱਖਾਂ ਨੂੰ ਫਿਰ ਸਰਕਾਰ ਨੇ ਮੁਖਬਰਾਂ ਦੇ ਤੌਰ ‘ਤੇ ਆਪਣੇ ਨਾਲ ਜੋੜਿਆ। ਖਾਲਿਸਤਾਨ ਲਹਿਰ ਫਿਰ ਪੂਰੀ ਤਰ੍ਹਾਂ ਸਰਕਾਰ ਦੇ ਕਬਜ਼ੇ ਵਿਚ ਸੀ।
ਅਕਾਲੀ ਦਲ ਦੀ ਲੀਡਰਸ਼ਿਪ ਫਿਰ ਪ੍ਰਕਾਸ਼ ਸਿੰਘ ਬਾਦਲ ਰਾਹੀਂ ਆਪਣੇ ਹੱਕ ਵਿਚ ਕਰ ਲਈ ਗਈ।
1990 ਦੇ ਦਹਾਕੇ ਵਿਚ ਆ ਕੇ ਬੇਅਬਦੀ ਦਾ ਦੂਜਾ ਦੌਰ ਸ਼ੁਰੂ ਹੋ ਚੁਕਾ ਸੀ। ਪਹਿਲਾਂ ਤਾਂ ਬੇਅਦਬੀ ਲਈ ਹਿੰਦੂਆਂ ਨੂੰ ਵਰਤਿਆ ਜਾਂਦਾ ਸੀ, ਹੁਣ ਸਰਕਾਰ ਨੇ ਸਿੱਖਾਂ ਵਿਚੋਂ ਹੀ ਇਕ ਫੌਜ ਖੜੀ ਕਰ ਲਈ ਸੀ। ਇਸ ਮੁਹਿੰਮ ਵਿਚ ਪਹਿਲ ਇਕ ਮੂਰਖ ਜਿਹੇ ਡੇਰੇਦਾਰ ਪਿਆਰਾ ਸਿੰਘ ਭਨਿਆਰਾ ਰਾਹੀਂ ਕਰਵਾਈ ਗਈ। ਭਨਿਆਰੇ ਨੇ ਪਿੰਡ ਪਿੰਡ ਜਾ ਕੇ ਸ਼ੱਰ੍ਹੇਆਮ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਥਾਂ ਮੇਰੇ ਗ੍ਰੰਥ ਦਾ ਪ੍ਰਕਾਸ਼ ਕਰੋ। ਹਥਿਆਰਬੰਦ ਬੰਦੇ ਭਨਿਆਰੇ ਨਾਲ ਮੌਜੂਦ ਹੁੰਦੇ। ਗੁਰੂ ਗ੍ਰੰਥ ਸਾਹਿਬ ਦੀ ਸ਼ੱਰ੍ਹੇਆਮ ਬੇਅਦਬੀ ਸ਼ੁਰੂ ਹੋ ਗਈ। (2013 ਵਿਚ ਭਨਿਆਰੇ ਨੂੰ ਅੰਬਾਲਾ ਦੀ ਅਦਾਲਤ ਨੇ ਤਿੰਨ ਸਾਲ ਦੀ ਸਜ਼ਾ ਸੁਣਾ ਦਿੱਤੀ। ਬਾਦਲ ਸਰਕਾਰ ਨੇ ਅਪੀਲ ਵਿਚ ਭਨਿਆਰੇ ਦੀ ਮਦਦ ਕੀਤੀ)
ਰਾਤ ਵੇਲੇ ਪਿੰਡਾਂ ਵਿਚ ਹਥਿਆਰਬੰਦ ਗੁੰਡੇ ਬਦਮਾਸ਼ ਲੁੱਟ ਮਾਰ ਅਤੇ ਸਿੱਖ ਔਰਤਾਂ ਨੂੰ ਬੇਪੱਤ ਕਰਨ ਲਈ ਭੇਜੇ ਜਾਂਦੇ। ਸਰਕਾਰ ਦੀ ਇਹ ਮੁਹਿੰਮ ‘ਕਾਲਾ ਕੱਛਾ ਗੈਂਗ’ ਦੇ ਨਾਂ ਨਾਲ ਬਦਨਾਮ ਹੈ।
ਅਕਾਲੀ ਦਲ ਇਨ੍ਹਾਂ ਕਾਰਵਾਈਆਂ ‘ਤੇ ਖਾਮੋਸ਼ ਸੀ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਰਾਹੀਂ ਇਹ ਸੁਨੇਹਾ ਪਹੁੰਚ ਰਿਹਾ ਸੀ ਕਿ ਇਹ ਸਭ ਕੁਝ ਖਾਲਿਸਤਾਨ ਦੀ ਲਹਿਰ ਨੂੰ ਪਰਖਣ ਵਾਸਤੇ ਕੀਤਾ ਜਾ ਰਿਹਾ ਹੈ। ਇਨ੍ਹੀਂ ਦਿਨੀਂ ਸ਼ ਬਾਦਲ ਨੇ ਮੋਗਾ ਕਾਨਫਰੰਸ ਵਿਚ ਮਤਾ ਪਾਸ ਕਰਵਾ ਲਿਆ ਕਿ ਅਕਾਲੀ ਦਲ ਹੁਣ ਸਿੱਖ ਪਾਰਟੀ ਨਾ ਹੋ ਕੇ ਪੰਜਾਬੀ ਪਾਰਟੀ ਹੋਵੇਗੀ। ਭੈਅ ਭੀਤ ਹੋਏ ਅਕਾਲੀਆਂ ਵਿਚੋਂ ਕੋਈ ਨਾ ਕੁਸਕਿਆ।
ਦੂਜੇ ਪਾਸੇ ਕੁਝ ਚਲਾਕ ਮੁਜ਼ਰਿਮ ਲੋਕਾਂ ਨੇ ਸਰਕਾਰ ਦੀ ਇਹ ਨੀਤੀ ਭਾਂਪ ਲਈ ਕਿ ਸਰਕਾਰ ਸਿੱਖਾਂ ਨੂੰ ਜਲੀਲ ਕਰ ਕੇ ਖੁਸ਼ ਹੁੰਦੀ ਹੈ, ਜਿਸ ‘ਤੇ ਮੁਜ਼ਰਿਮਾਂ ਨੇ ਸਿੱਖ ਵਿਰੋਧੀ ਹੋਣ ਦੇ ਨਕਾਬ ਪਾ ਲਏ। ਸਿਰਸੇ ਵਾਲਾ ਸਾਧ ਇਸ ਸ਼੍ਰੇਣੀ ਵਿਚ ਆਉਂਦਾ ਹੈ। ਚੰਡੀਗੜ੍ਹ ਦੇ ਇਤਿਹਾਸ ਦਾ ਸਭ ਤੋਂ ਵੱਡਾ ਰੋਸ ਮੁਜਾਹਰਾ ਸਿਰਸਾ ਡੇਰਾ ਨੇ ਕੀਤਾ, ਜਿਸ ਵਿਚ ਡੇਰਾ ਪ੍ਰੇਮੀਆਂ ਨੇ ਦੋਸ਼ ਲਾਇਆ ਕੇ ਸਰਕਾਰ ਸਾਡੇ ਬੇਕਸੂਰ ਬਾਬੇ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ, ਜਦਕਿ ਉਹ ਤਾਂ ਖਾਲਿਸਤਾਨੀਆਂ ਖਿਲਾਫ ਜੱਦੋਜਹਿਦ ਕਰ ਰਿਹਾ ਹੈ।
ਦਸਮ ਗ੍ਰੰਥ ਬਾਬਤ ਸਿੱਖਾਂ ਵਿਚ ਪੁਰਾਣੇ ਮੱਤ ਭੇਦ ਹੋਣ ਕਾਰਨ ਇਸ ਮੁੱਦੇ ਰਾਹੀਂ ਸਿੱਖਾਂ ਨੂੰ ਸਿੱਖੀ ਖਿਲਾਫ ਵਰਤਣ ਦਾ ਸਰਕਾਰ ਨੇ ਪਹਿਲਾ ਤਜਰਬਾ ਕੀਤਾ। ਸਰਕਾਰ ਨੇ ਇਹ ਵੀ ਪ੍ਰਵਾਹ ਨਾ ਕੀਤੀ ਕਿ ਇਸ ਮੁਹਿੰਮ ਵਿਚ ਉਹਦੇ ਗੁਪਤ ਮੋਹਰੇ ਨੰਗੇ ਹੋ ਰਹੇ ਸਨ। ਸਰਕਾਰ ਨੂੰ ਕੁਝ ਹੱਦ ਤੱਕ ਕਾਮਯਾਬੀ ਤਾਂ ਮਿਲੀ ਪਰ ਕੀਮਤ ਵੀ ਵੱਡੀ ਚੁਕਾਉਣੀ ਪਈ। ਇਹਦੇ ਕੁਝ ਬੰਦੇ ਜੋ ਕਿਸੇ ਵੇਲੇ ਤਖਤਾਂ ਦੇ ਜਥੇਦਾਰ ਤਕ ਰਹਿ ਚੁਕੇ ਸਨ, ਨੰਗੇ ਹੋ ਗਏ। ਖਾਸ ਕਰਕੇ ਦਰਸ਼ਨ ਸਿੰਘ ਰਾਗੀ ਜਿਹੇ ਉਹ ਲੋਕ, ਜੋ ਦਸਮ ਗ੍ਰੰਥ ਦੀ ਪ੍ਰਸ਼ੰਸਾ ਦੇ ਸੋਹਲੇ ਪੜ੍ਹਿਆ ਕਰਦੇ ਸਨ।
ਖੈਰ! ਸਰਕਾਰ ਨੂੰ ਭਰੋਸਾ ਹੋ ਗਿਆ ਕਿ ਮੁਖਬਰਾਂ ਨੂੰ ਕਿਸੇ ਵੀ ਹੱਦ ਤਕ ਵਰਤਿਆ ਜਾ ਸਕਦਾ ਹੈ, ਬਸ ਪੈਸਾ ਸੁਟਿਆ ਜਾਏ। ਧਰਾਤਲ ਜਾਂ ਇੰਟਰਨੈਟ ‘ਤੇ ਫਿਰ ਬੇਅਦਬੀ ਦੀ ਮੁਹਿੰਮ ਪ੍ਰਚੰਡ ਕਰ ਦਿੱਤੀ ਗਈ। ਇਸ ਕੰਮ ਨੂੰ ਅੰਜ਼ਾਮ ਦੇਣ ਲਈ ਫਿਰ ਲੈਨਿਨ-ਸਟਾਲਿਨ ਦੇ ਇਨਕਲਾਬੀਆਂ ਅਤੇ ਡੇਰੇਦਾਰਾਂ ਦੇ ਪੈਰੋਕਾਰਾਂ ਨੇ ਵੱਡੇ ਵੱਡੇ ਖਾਲਸਾਈ ਨਾਮ ਰੱਖ ਲਏ।
ਅਕਾਲ ਤਖਤ ਸਰਕਾਰ ਨੇ ਫੌਜ ਲਾ ਕੇ ਢਾਹਿਆ ਸੀ, ਕਿਉਂਕਿ ‘ਇਥੋਂ ਮੀਰੀ-ਪੀਰੀ ਦੇ ਸਿਧਾਂਤ ਦਾ ਫੁਹਾਰਾ ਫੁਟਦਾ ਹੈ।’ ਪਰ ਅੰਮ੍ਰਿਤਸਰ ਦਾ ਲੋਹਗੜ੍ਹ ਕਿਲਾ, ਜਿਥੇ ਸਿੱਖਾਂ ਨੇ ਛੇਵੇਂ ਪਾਤਸ਼ਾਹ ਦੀ ਅਗਵਾਈ ਵਿਚ ਪਹਿਲਾ ਯੁਧ ਲੜਿਆ ਸੀ, ਢਾਹੁਣ ਵਾਸਤੇ ਸਰਕਾਰ ਨੂੰ ਹੁਣ ਫੌਜ ਨਹੀਂ ਵਰਤਣੀ ਪਈ। ਕਾਰ ਸੇਵਾ ਵਾਲੇ ‘ਬ੍ਰਹਮਗਿਆਨੀ’ ਬਾਬਾ ਜਗਤਾਰ ਸਿੰਘ ਨੇ ਕਿਲੇ ਦਾ ਜਦੋਂ ਨਾਮੋ ਨਿਸ਼ਾਨ ਮਿਟਾਇਆ ਤਾਂ ਲਾਲ ਕ੍ਰਿਸ਼ਨ ਅਡਵਾਨੀ ਦੀ ਭਾਰਤ ਵਿਜੇ ਰੱਥ ਯਾਤਰਾ ਦਾ ਸਵਾਗਤ ਖੁਦ ‘ਫਖਰ-ਏ-ਕੌਮ ਸ਼ ਪ੍ਰਕਾਸ਼ ਸਿੰਘ ਬਾਦਲ’ ਨੇ ਕਿਲੇ ਦੇ ਲਾਗੇ ਦੁਸਹਿਰਾ ਗਰਾਊਂਡ ਵਿਚ ਕਿਰਪਾਨ ਭੇਟ ਕਰਕੇ ਕੀਤਾ।
ਜਦੋਂ ਮਾਮਲਾ ਕਿਸੇ ਕੌਮ ਨੂੰ ਜਲੀਲ ਕਰਨ ਦਾ ਹੋਵੇ, ਇਹ ਨਹੀਂ ਵੇਖਿਆ ਜਾਂਦਾ ਕਿ ਗ੍ਰੰਥ ਵਿਚ ਲਿਖਿਆ ਕੀ ਹੈ। ਫਿਰ ਕੀ ਹੋਇਆ ਜੇ ਗ੍ਰੰਥ ਦਾ ਨਾਹਰਾ ਹੈ, ‘ਨਾਨਕ ਨਾਮ ਚੜ੍ਹਦੀ ਕਲਾ॥ ਤੇਰੇ ਭਾਣੇ ਸਰਬਤ ਦਾ ਭਲਾ॥’ ਇਹਦੀ ਬੇਅਦਬੀ ਕਿਸੇ ਹਿੰਦੂ ਜਾਂ ਮੁਸਲਮਾਨ ਰਾਹੀਂ ਨਹੀਂ ਕਰਵਾਈ ਜਾ ਰਹੀ, ਸਗੋਂ…।