ਸੰਗਤ ਦੀ ‘ਸਿੱਟ’ ਕਦੋਂ?

ਸੌਦੇਬਾਜੀ ਵੋਟਾਂ ਵਾਲੀ ਕੀਤੀ ਸੌਦੇ ਸਾਧ ਨਾਲ, ਲੈ ਲਈ ਸੀ ਤਖਤ ਸਾਬ੍ਹ ਤੋਂ ਕਲੀਨ ਚਿੱਟ ਜੀ।
ਕਿਹਦੇ ਕਹੇ ਦਿੱਤੇ ਸੀ ਬਲਾਤਕਾਰੀ ਬੂਬਨੇ ਨੂੰ, ਮੁਆਫੀ ਤੇ ਹੁਕਮਨਾਮੇ ਕਿਹੜੀ ਗਿੱਟ-ਮਿੱਟ ਜੀ।
ਬਿਨਾ ਹੀ ਗੁਨਾਹ ਦੇ ਦੱਸੇ ‘ਸੇਵਾ’ ਦਾ ਡਰਾਮਾ ਕਰ, ਪੰਥਕ ਰਵਾਇਤ ਦੀ ਬਣਾ’ਤੀ ਸੀ ‘ਸਕਿੱਟ’ ਜੀ।
ਫੜੋ ਵੀ ਬੇਅਦਬੀ ਤੇ ਗੋਲੀ-ਕਾਂਡ ਵਾਲੇ ਦੋਸ਼ੀ, ਜਨਤਾ ਪੰਜਾਬ ਦੀ ਰਹੀ ਸੀ ਮੋਹਰੇ ਪਿੱਟ ਜੀ।
ਪੰਥ ਵਲੋਂ ਸਜ਼ਾ ਤਾਂ ਉਦੋਂ ਹੀ ਭਾਈ ਮੰਨੀ ਜਾਊ, ਸ਼੍ਰੋਮਣੀ ਕਮੇਟੀ ਜਦੋਂ ਕਰਨਗੇ ‘ਕੁਇੱਟ’ ਜੀ।
ਹੱਥੀਂ ਬੰਨੀ ਜਾਂਦੇ ਰਹੇ ‘ਸੀ. ਐਮ. ਹਾਊਸ’ ਜਿਹੜੇ, ਪੁੱਛੇਗੀ ਸਵਾਲ ਇਨ੍ਹਾਂ ਕੋਲੋਂ ਕਿਹੜੀ ‘ਸਿੱਟ’ ਜੀ?