ਕਹਿਰ ਵਰਤਿਆ ਵਿਚ ਕਸ਼ਮੀਰ ਜਿਹੜਾ, ਸੁਣ ਕੇ ਸਭਨਾਂ ਦਾ ਦਿਲ ਹੀ ਦੁਖਿਆ ਐ।
ਖੁਫੀਆ ਤੰਤਰ ਵੀ ਸੌਂ ਗਿਆ ਨੀਂਦ ਗੂੜ੍ਹੀ, ਸਿਰ ਸ਼ਰਮ ਦੇ ਨਾਲ ਹੀ ਝੁਕਿਆ ਐ।
Ḕਬਾਈ ਏਅਰḔ ਤੋਂ ਕਰਿਆ ਇਨਕਾਰ ਕਹਿੰਦੇ, ਬੱਸਾਂ ਵਿਚ ਜਵਾਨਾਂ ਨੂੰ ਚੁੱਕਿਆ ਐ।
ਪੁੱੱਤ ਜਿਨ੍ਹਾਂ ਦੇ ਆਉਣੇ ਨਾ ਫੇਰ ਮੁੜ ਕੇ, ਉਨ੍ਹਾਂ ਮਾਂਵਾਂ ਦਾ ਕਾਲਜਾ ਧੁਖਿਆ ਐ।
ਮਿਸ਼ਨ ਗੱਦੀ ਤੋਂ ਸ਼ੁਰੂ ਹੋ ਲੀਡਰਾਂ ਦਾ, ਸਮਝੋ ਵੋਟਾਂ ਦੀ ਭੁੱਖ ‘ਤੇ ਮੁੱਕਿਆ ਐ।
ਲੱਤਾਂ ਕਬਰਾਂ ਦੇ ਵਿਚ ਨੇ ਜਿਨ੍ਹਾਂ ਦੀਆਂ, ਮਿਲੀ ਉਨ੍ਹਾਂ ਨੂੰ ਜ਼ੈਡ ਸੁਰੱਖਿਆ ਐ!