ਰਾਹ ਦਰਸਾਊ, ਰਿਸ਼ੀ

ਬਲਜੀਤ ਬਾਸੀ
ਭਾਰਤ ਦੀ ਪੁਰਾਣੀ ਸਭਿਅਤਾ ਦੇ ਵਿਸ਼ੇ ਨਾਲ ਸਬੰਧਤ ਕਿਸੇ ਵੀ ਲੇਖ ਦਾ ਅਰੰਭ ਆਮ ਤੌਰ ‘ਤੇ ਇਨ੍ਹਾਂ ਘਸੇ-ਪਿਟੇ ਸ਼ਬਦਾਂ ਨਾਲ ਹੁੰਦਾ ਹੈ, ‘ਭਾਰਤ ਇਕ ਰਿਸ਼ੀਆਂ-ਮੁਨੀਆਂ ਦਾ ਦੇਸ਼ ਹੈ।’ ਪਤਾ ਨਹੀਂ ਹਮੇਸ਼ਾ ਰਿਸ਼ੀਆਂ-ਮੁਨੀਆਂ ਨੂੰ ਹੀ ਵਡਿਆਈ ਜਾਣ ਵਿਚ ਭਾਰਤੀ ਸਭਿਅਤਾ ਦਾ ਕਿੰਨਾ ਕੁ ਸਿਰ ਉਚਾ ਉਠਦਾ ਹੈ! ਵੇਦ ਮੰਤਰਾਂ ਦਾ ਪ੍ਰਕਾਸ਼ ਕਰਨ ਵਾਲੇ ਪ੍ਰਾਚੀਨ ਵਿਦਵਾਨਾਂ ਨੂੰ ਰਿਸ਼ੀ ਕਿਹਾ ਜਾਂਦਾ ਸੀ, ‘ਚਹੁੰ ਬੇਦਾਂ ਕੇ ਧਰਮ ਮਥ ਖਟ ਸ਼ਾਸਤ੍ਰ ਮਥ ਰਿਖੀ ਸੁਨਾਵੈ।’ (ਭਾਈ ਗੁਰਦਾਸ)

ਕਿਹਾ ਜਾ ਸਕਦਾ ਹੈ ਕਿ ਰਿਸ਼ੀ ਉਹ ਹੋਇਆ ਕਰਦੇ ਸਨ, ਜੋ ਦੁਨੀਆਂ ਤਿਆਗ ਕੇ ਜੰਗਲਾਂ, ਪਹਾੜਾਂ ਆਦਿ ਵਿਚ ਟਿਕਾਣਾ ਕਰ ਕੇ ਗਿਆਨ ਦੀ ਭਾਲ ਵਿਚ ਗੰਭੀਰ ਚਿੰਤਨ ਕਰਦੇ ਸਨ। ‘ਮਹਾਨ ਕੋਸ਼’ ਅਨੁਸਾਰ ਰਿਸ਼ੀ ਪਰਮਪਦ ਨੂੰ ਪਹੁੰਚੇ ਹੋਏ ਹੁੰਦੇ ਸਨ। ਕੁਝ ਰਚਣ, ਵਿਆਖਿਆ ਕਰਨ, ਉਪਦੇਸ਼ ਦੇਣ, ਪ੍ਰਚਾਰ ਕਰਨ ਜਿਹੇ ਕਰਮਾਂ ਦੀ ਬਿਨਾ ‘ਤੇ ਰਿਸ਼ੀਆਂ ਦੇ ਸੱਤ ਭੇਦ ਮੰਨੇ ਗਏ ਹਨ। ਰਿਸ਼ੀ ਸੁਰਾਂ, ਅਸੁਰਾਂ ਅਤੇ ਮਨੁੱਖਾਂ ਤੋਂ ਅਲੱਗ ਹਸਤੀਆਂ ਹਨ। ਇਨ੍ਹਾਂ ਨੂੰ ਦੈਵ-ਪੁਰਸ਼ ਕਿਹਾ ਜਾ ਸਕਦਾ ਹੈ। ਇਹ ਸਮਝੋ ਪੁਰਾਣੇ ਜ਼ਮਾਨੇ ਦੇ ਅਧਿਆਤਮਕ ਬੁਧੀਜੀਵੀ ਸਨ। ਅੱਜ ਦੇ ਜ਼ਮਾਨੇ ਵਿਚ ਸਾਧੂ, ਸੰਤਾਂ, ਗੁਰੂਆਂ ਆਦਿ ਨੇ ਇਨ੍ਹਾਂ ਦੀ ਥਾਂ ਲੈ ਲਈ ਹੈ।
ਭਾਰਤੀ ਸਭਿਅਤਾ ਵਿਚ ਤਾਰਿਆਂ, ਗ੍ਰਹਿਆਂ, ਨਛੱਤਰਾਂ ਆਦਿ ਦਾ ਵੀ ਦੈਵੀਕਰਣ ਹੋਇਆ ਹੈ, ਇਸ ਲਈ ਕਈ ਅਸਮਾਨੀ ਪਿੰਡਾਂ ਦੇ ਨਾਂ ਦੇਵਤਿਆਂ, ਰਿਸ਼ੀਆਂ ਆਦਿ ਪਿਛੇ ਰੱਖੇ ਗਏ ਹਨ। ਸੱਤ ਤਾਰਿਆਂ ਵਾਲੀ ਖਿੱਤੀ ਨੂੰ ਸਪਤਰਿਸ਼ੀ ਕਹਿੰਦੇ ਹਨ। ਇਸ ਵਿਚਲੇ ਹਰ ਤਾਰੇ ਦਾ ਨਾਂ ਵੀ ਕਿਸੇ ਰਿਸ਼ੀ ਦੇ ਨਾਂ ‘ਤੇ ਰੱਖਿਆ ਗਿਆ ਹੈ। ਵੱਡੀ ਕਰਨੀ ਵਾਲੇ ਰਿਸ਼ੀਆਂ ਨੂੰ ਮਹਾਰਿਸ਼ੀ ਕਿਹਾ ਜਾਂਦਾ ਹੈ। ਆਮ ਤੌਰ ‘ਤੇ ਸਪਤਰਿਸ਼ੀਆਂ ਨੂੰ ਮਹਾਰਿਸ਼ੀ ਵੀ ਕਿਹਾ ਜਾਂਦਾ ਹੈ। ਹੋਰ ਅਗਲੇ ਦਰਜੇ ਦੇ ਬ੍ਰਹਮਰਿਸ਼ੀ ਵੀ ਹਨ। ਕੋਈ ਸ਼ਬਦ ਜਦ ਬਹੁਤ ਆਮ ਵਰਤਿਆ ਜਾਣ ਲਗਦਾ ਹੈ ਤਾਂ ਇਹ ਅਰਥ ਪੱਖੋਂ ਆਪਣੀ ਤੀਖਣਤਾ ਗੁਆ ਬੈਠਦਾ ਹੈ। ਇਸ ਲਈ ਇਸ ਨਾਲ ਹੋਰ ਅਗੇਤਰ, ਪਿਛੇਤਰ ਜਾਂ ਵਿਸ਼ੇਸ਼ਣ ਲਾ ਕੇ ਇਸ ਦੀ ਮਹੱਤਤਾ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮਿਸਾਲ ਵਜੋਂ ਗੁਰੂ ਨੂੰ ਸਤਿਗੁਰੂ, ਵਾਹਿਗੁਰੂ ਦੀ ਪਦਵੀ ਦੇ ਦਿੱਤੀ ਗਈ।
ਇਥੇ ਇਹ ਦੱਸਣਾ ਬੜਾ ਜ਼ਰੂਰੀ ਹੈ ਕਿ ਸੰਸਕ੍ਰਿਤ (ਅਤੇ ਹਿੰਦੀ) ਵਿਚ ਰਿਸ਼ੀ ਸ਼ਬਦ ਨੂੰ ‘ਰਿਸਿ’ ਦੇ ਤੌਰ ‘ਤੇ (ਦੇਵਨਾਗਰੀ ਦੇ ਰਿ ਅੱਖਰ ਨਾਲ) ਲਿਖਿਆ ਅਤੇ ਉਚਾਰਿਆ ਜਾਂਦਾ ਹੈ, ਪਰ ਪੰਜਾਬੀ ਕਿਸੇ ਸ਼ਬਦ ਦੇ ਅਖੀਰ ਵਿਚ ‘ਇ’ ਧੁਨੀ ਉਚਾਰਨ ਵਿਚ ਦਿੱਕਤ ਮਹਿਸੂਸ ਕਰਦੇ ਹਨ, ਇਸ ਲਈ ਇਸ ਨੂੰ ਉਹ ਜਾਂ ਤਾਂ ਉਚਾਰਦੇ ਹੀ ਨਹੀਂ ਜਾਂ ਲਮਕਾ ਕੇ ‘ਈ’ ਧੁਨੀ ਬਣਾ ਦਿੰਦੇ ਹਨ। ਸੋ ਰਿਸ਼ਿ ਨੂੰ ਪੰਜਾਬੀ ਵਿਚ ਰਿਸ਼ੀ ਬਣਾ ਦਿੱਤਾ ਗਿਆ ਹੈ। ਵਿਡੰਬਨਾ ਹੈ ਕਿ ਸੰਸਕ੍ਰਿਤ ਵਿਚ ‘ਰਿਸ਼ੀ’ ਵਜੋਂ ਉਚਾਰਿਆ ਤੇ ਲਿਖਿਆ ਸ਼ਬਦ ਰਿਸ਼ੀ ਦੀ ਪਤਨੀ (ਰਿਸ਼ਨੀ?) ਲਈ ਵਰਤਿਆ ਜਾਂਦਾ ਹੈ।
ਦੱਸਣਯੋਗ ਹੈ ਕਿ ਅੱਜ ਭਾਵੇਂ ਬਹੁਤਾ ਕਰਕੇ ਅਸੀਂ ਰਿਸ਼ੀ ਸ਼ਬਦ ਹੀ ਵਰਤਦੇ ਹਾਂ, ਸਾਡੇ ਮੱਧਕਾਲੀ ਸਾਹਿਤ ਵਿਚ ਰਿਸ਼ਿ ਤੋਂ ਰਿਖੀ ਬਣਿਆ ਸ਼ਬਦ ਹੀ ਪ੍ਰਚਲਿਤ ਸੀ। ਅੱਜ ਵੀ ਅਸੀਂ ਇਸ ਸ਼ਬਦ ਦੀ ਵਰਤੋਂ ਕਰਦੇ ਹਾਂ। ਇਸ ਤਰ੍ਹਾਂ ਸਪਤਰਿਸ਼ੀ ਵੀ ਸਪਤਰਿਖੀ ਹੈ। ਦੇਵਨਾਗਰੀ ਦੇ ‘ਸ਼’ ਜਿਹੀ ਧੁਨੀ ਵਾਲੇ ਢਿੱਡ-ਪਾੜਵੇਂ ਅੱਖਰ ਨਾਲ ਲਿਖੇ ਜਾਂਦੇ ਸ਼ਬਦਾਂ ਵਿਚ ਇਹ ਧੁਨੀ ਪੰਜਾਬੀ ਵਿਚ ‘ਖ’ ਜਾਂ ‘ਛ’ ਵਿਚ ਬਦਲ ਜਾਂਦੀ ਹੈ, ਜਿਵੇਂ ਸ਼ੜਯੰਤਰ ਤੋਂ ਖੜਯੰਤਰ ਜਾਂ ਛੜਯੰਤਰ। “ਬ੍ਰਹਮਾ ਬਿਸਨੁ ਰਿਖੀ ਮੁਨੀ ਸੰਕਰੁ ਇੰਦੁ ਤਪੈ ਭੇਖਾਰੀ।” (ਗੁਰੂ ਨਾਨਕ ਦੇਵ); “ਸੁਰਿ ਨਰ ਗਣ ਗੰਧਰਬੇ ਜਪਿਓ ਰਿਖਿ ਬਪੁਰੈ ਹਰਿ ਗਾਇਆ।” (ਗੁਰੂ ਰਾਮ ਦਾਸ); ਸੁਖਦੇਉ ਪਰੀਖਯਤੁ ਗੁਣ ਰਵੈ ਗੋਤਮ ਰਿਖਿ ਜਸੁ ਗਾਇਓ॥; ਤਾਰੇ ਦੇ ਅਰਥਾਂ ਵਿਚ, “ਸਸਿ ਰਿਖਿ ਨਿਸਿ ਸੂਰ ਦਿਨਿ ਸੈਲ ਤਰੂਅ ਫਲ ਫੁਲ ਦੀਅਉ।” (ਭਟ ਨਲ)। ਰਿਖੀਆਂ ਵਿਚੋਂ ਪ੍ਰਧਾਨ ਰਿਖਿਰਾਜ ਹੈ। ਸਤਿਕਾਰ ਵਜੋਂ ਬਾਬਾ ਸ਼੍ਰੀ ਚੰਦ ਅਤੇ ਬਾਬਾ ਬੁੱਢਾ ਨੂੰ ਵੀ ਰਿਖਿਰਾਜ ਕਿਹਾ ਗਿਆ ਹੈ।
ਮੁਢਲੇ ਤੌਰ ‘ਤੇ ਰਿਸ਼ੀ ਨੂੰ ਮਾਰਗ-ਦਰਸ਼ਕ ਦੇ ਤੌਰ ‘ਤੇ ਸਮਝਿਆ ਗਿਆ ਹੈ। ਰਿਸ਼ੀ ਸ਼ਬਦ ‘ਰਿਸ਼ਿ’ ਤੋਂ ਬਣਿਆ ਜਿਸ ਦਾ ਮੂਲ ਅਰਥ ਹੈ-(ਠੀਕ) ਰਾਹ ‘ਤੇ ਲੈ ਜਾਣ ਵਾਲਾ ਤੇ ਅੱਗੇ ਚਿੰਤਕ, ਗਿਆਨੀ ਆਦਿ ਦੇ ਅਰਥ ਵਿਕਸਿਤ ਹੁੰਦੇ ਹਨ ਭਾਵੇਂ ਅਸੀਂ ਇਸ ਸ਼ਬਦ ਦੇ ਹੋਰ ਕਿੰਨੇ ਵੀ ਗੂੜ੍ਹ ਅਧਿਆਤਮਕ ਅਰਥ ਕਰੀਏ ਜਾਂ ਕੱਢੀਏ। ‘ਰਿਸ਼’ ਸ਼ਬਦ ਅੱਗੋਂ ਰਿਸ਼ਿ ਤੋਂ ਬਣਿਆ ਹੈ, ਜਿਸ ਵਿਚ ਆਉਣ-ਜਾਣ, ਪਹੁੰਚਾਉਣ, ਅਪੜਾਉਣ ਦੇ ਭਾਵ ਹਨ।
ਪਿਛਲੇ ਤਿੰਨ ਲੇਖਾਂ ਵਿਚ ਅਸੀਂ ਕਈ ਸ਼ਬਦਾਂ ਵਿਚ ਇਸ ਧਾਤੂ ਨੂੰ ਕਾਰਜਸ਼ੀਲ ਦਰਸਾਇਆ ਸੀ। ਇਹ ਵੀ ਜ਼ਿਕਰ ਕੀਤਾ ਗਿਆ ਸੀ ਕਿ ਇਸ ਧਾਤੂ ਪਿਛੇ ਵੀ ਇੱਕ ਹੋਰ ਧਾਤੂ ‘ਰਿ’ ਹੈ ਜੋ ਦੇਵਨਾਗਰੀ ਦਾ ਇੱਕ ਅੱਖਰ ਵੀ ਹੈ। ਇਸ ਵਿਚ ਵੀ ਆਉਣ-ਜਾਣ, ਪਹੁੰਚਾਉਣ ਦੇ ਭਾਵ ਹੀ ਹਨ। ਦਰਅਸਲ ਰਿਗਵੇਦ ਸ਼ਬਦ ਦਾ ਨਾਤਾ ਵੀ ਇਸੇ ‘ਰਿ’ ਧਾਤੂ ਨਾਲ ਜੁੜਿਆ ਹੋਇਆ ਹੈ। ਰਿਗਵੇਦ ਦਾ ਮੂਲਕ ਅਰਥ ਬਣਦਾ ਹੈ, ਗਿਆਨ ਦਾ ਜ਼ਰੀਆ। ਮੁੱਕਦੀ ਗੱਲ ਇਹ ਹੈ ਕਿ ਮੁਢਲੇ ਤੌਰ ‘ਤੇ ਰਿਸ਼ੀ ਸ਼ਬਦ ਵਿਚ ਮਨੁੱਖ ਜਾਤੀ ਨੂੰ ਕਿਸੇ ਸਾਰਥਕ ਟਿਕਾਣੇ ਪਹੁੰਚਾਉਣ, ਰਾਹ-ਦਰਸਾਊ, ਰਹਿਬਰ ਦੇ ਭਾਵ ਹਨ।
ਨਿਰੁਕਤ ਸ਼ਾਸਤਰੀ ਅਜਿਤ ਵਡਨੇਰਕਰ ਨੇ ਅਰਬੀ ਤੋਂ ਆਏ ਸ਼ਬਦ ਰਸ਼ੀਦ ਨੂੰ ਵੀ ਇਸੇ ਰਿਸ਼ੀ ਨਾਲ ਸਬੰਧਤ ਕੀਤਾ ਹੈ। ਅਰਬੀ ਰਸ਼ਦ ਵਿਚ ਠੀਕ ਰਾਹ ‘ਤੇ ਚੱਲਣ, ਸਹੀ ਮਾਰਗ ਆਦਿ ਜਿਹੇ ਭਾਵ ਹਨ। ਇਸ ਤੋਂ ਬਣੇ ਰਸ਼ੀਦ ਦੇ ਅਰਥ ਹਨ, ਠੀਕ ਰਾਹ ‘ਤੇ ਚੱਲਣ ਵਾਲਾ, ਸਤਿ-ਮਾਰਗੀ; ਰਾਹ ਦਰਸਾਊ, ਰਹਿਬਰ। ਵਡਨੇਰਕਰ ਅਨੁਸਾਰ ਰਸ਼ਦ ਸ਼ਬਦ ਮੁਢਲੇ ਤੌਰ ‘ਤੇ ਫਾਰਸੀ ਦਾ ਹੈ, ਜੋ ਸੰਸਕ੍ਰਿਤ ਰਿਸ਼ੀ ਦਾ ਸਜਾਤੀ ਹੈ। ਰਸ਼ਦ ਸ਼ਬਦ ਅਰਬੀ ਵਿਚ ਗਿਆ ਤਾਂ ਇਸ ਦੇ ਰਸ਼ੀਦ, ਰਸ਼ਦੀ ਜਿਹੇ ਰੂਪ ਸਾਹਮਣੇ ਆਏ। ਬਹੁਤ ਸਾਰੇ ਵਿਅਕਤੀ ਨਾਂਵਾਂ ਵਿਚ ਇਹ ਸ਼ਬਦ ਆਉਂਦੇ ਹਨ ਜਿਵੇਂ ਅੱਠਵੀਂ ਸਦੀ ਦਾ ਇਕ ਖਲੀਫਾ ਹਾਰੂੰ-ਅਲ-ਰਸ਼ੀਦ, ਸਲਮਾਨ ਰਸ਼ਦੀ (ਇੱਕ ਲੇਖਕ), ਅਲੀ ਅਕਬਰ ਰਸ਼ਦ (ਇਰਾਨ ਦਾ ਇੱਕ ਫਿਲਾਸਫਰ)।
ਕਿਹਾ ਜਾ ਸਕਦਾ ਹੈ ਕਿ ਇਸ ਸ਼ਬਦ ਦਾ ਸਾਮੀਕਰਣ ਹੋ ਗਿਆ ਤੇ ਇਸ ਦੇ ਪਿਛੇ ਸਾਮੀ ਅਗੇਤਰ ‘ਮੁ’ ਲੱਗ ਕੇ ਮੁਰਸ਼ਿਦ ਸ਼ਬਦ ਸਾਹਮਣੇ ਆਇਆ, ਜਿਸ ਦਾ ਅਰਥ ਗੁਰੂ, ਉਸਤਾਦ ਹੈ। ਇਰਸ਼ਾਦ ਸ਼ਬਦ ਵੀ ਇਸੇ ਸ਼ਬਦ ਨਾਲ ਜਾ ਜੁੜਦਾ ਹੈ, ਜਿਸ ਵਿਚ ਨਿਰਦੇਸ਼ਨ, ਹਦਾਇਤ ਦੇਣ, ਰਾਹ ਦਰਸਾਉਣ, ਹੁਕਮ ਦੇਣ ਦੇ ਭਾਵ ਹਨ।
‘ਰਿ’ ਧਾਤੂ ਦੇ ਸਕੇ ਸੋਦਰੇ ਹੋਰ ਭਾਰੋਪੀ ਭਾਸ਼ਾਵਾਂ ਵਿਚ ਵੀ ਹਨ। ਇਸ ਦੇ ਟਾਕਰੇ ‘ਤੇ ਭਾਰੋਪੀ ਮੂਲ ‘੍ਰeਗ’ ਕਲਪਿਆ ਗਿਆ ਹੈ, ਜਿਸ ਵਿਚ ਸਿੱਧੇ ਸਿੱਧੇ ਚੱਲਣ, ਸਿੱਧੇ ਰਾਹੇ ਪਾਉਣ, ਇਸ ਲਈ ਅਗਵਾਈ ਕਰਨ ਅਤੇ ਰਾਜ ਕਰਨ ਤੱਕ ਦੇ ਭਾਵ ਵਿਕਸਿਤ ਹੋ ਜਾਂਦੇ ਹਨ। ਕੁਝ ਅੰਗਰੇਜ਼ੀ ਸ਼ਬਦਾਂ ਦੀਆਂ ਮਿਸਾਲਾਂ ਦੇ ਕੇ ਇਸ ਧਾਤੂ ਦਾ ਲੰਮਾ ਚੌੜਾ ਕੋੜਮਾ ਦਰਸਾਉਣ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਸਾਹਮਣੇ ਬਹੁਤ ਜਾਣਿਆ ਜਾਂਦਾ ਸ਼ਬਦ ਆਉਂਦਾ ਹੈ, ਰਾਈਟ (੍ਰਗਿਹਟ) ਜਿਸ ਦਾ ਅਰਥ ਠੀਕ, ਸਹੀ, ਦਰੁਸਤ, ਉਚਿਤ ਹੁੰਦਾ ਹੈ।
ਇਸ ਦੀਆਂ ਜੜਾਂ ਪ੍ਰਾਕ-ਜਰਮੈਨਿਕ ੍ਰeਹਟਅਨ ਵਿਚ ਹਨ। ਇਸੇ ਤੋਂ ਅੰਗਰੇਜ਼ੀ ਤੋਂ ਇਲਾਵਾ ਹੋਰ ਜਰਮੈਨਿਕ ਭਾਸ਼ਾਵਾਂ ਜਿਵੇਂ ਪੁਰਾਣੀ ਫ੍ਰੀਜ਼ੀਅਨ, ਡੱਚ, ਜਰਮਨ, ਪੁਰਾਣੀ ਨੋਰਸ ਅਤੇ ਗੌਥਿਕ ਆਦਿ ਵਿਚ ਮਿਲਦੇ-ਜੁਲਦੇ ਸ਼ਬਦ ਵਿਕਸਿਤ ਹੁੰਦੇ ਹਨ, ਜਿਨ੍ਹਾਂ ਵਿਚ ਠੀਕ, ਸਹੀ ਦੇ ਭਾਵ ਹਨ। ਇਸ ਸ਼ਬਦ ਦਾ ਅਰਥ ਸੱਜਾ (ਖੱਬਾ ਦੇ ਉਲਟ) ਵੀ ਹੈ। ਇਸ ਵਿਚ ਸੱਜਾ ਹੱਥ ਦੇ ਠੀਕ, ਸਹੀ ਹੋਣ ਤੋਂ ਮੁਰਾਦ ਹੈ। ਸ਼ਾਇਦ ਕਮਜ਼ੋਰ ਹੋਣ ਕਾਰਨ ਖੱਬੇ ਨੂੰ ਮਾੜਾ, ਗਲਤ ਸਮਝਿਆ ਜਾਂਦਾ ਸੀ। ਪੰਜਾਬੀ ਵਿਚ ‘ਸੱਜੀ-ਬਾਂਹ’ ਸ਼ਬਦ ਜੁੱਟ ਵਿਚ ਤਕੜਾ ਸਾਥੀ ਹੋਣ ਦਾ ਭਾਵ ਹੈ।
ਪੁਰਾਤਨ ਜਰਮੈਨਿਕ ਰਾਹੀਂ ਆਏ ਹੋਰ ਸ਼ਬਦ ਹਨ, ੍ਹeਨਰੇ (ਇਸ ਦਾ ਪਹਿਲਾ ਅੰਸ਼ ੍ਹੋਮe ਦਾ ਪੁਰਾਤਨ ਰੂਪ ਹੈ, ਘਰ ਦਾ ਰਾਜਾ), ਾਂਰeਦeਰਚਿਕ ਇਸ ਦਾ ਸ਼ਾਬਦਿਕ ਅਰਥ ਹੈ, ਸ਼ਾਂਤੀ ਦਾ ਰਾਜ। ਸ਼ਬਦ ਦੇ ਪਹਿਲੇ ਅੰਸ਼ ਦਾ ਅਰਥ ਸ਼ਾਂਤੀ ਹੈ। ੍ਰਅਨਕ (ਘੁਮੰਡੀ, ਫੂੰ ਫਾਂ ਵਾਲਾ; ਸਿੱਧੇ ਖੜੇ ਹੋਣ ਤੋਂ ਭਾਵ ਜਾਪਦਾ ਹੈ), ਘਾਹ-ਫੂਸ ਇਕੱਠੇ ਕਰਨ ਵਾਲਾ ੍ਰਅਕe (ਇੱਕ ਸੇਧ ਵਿਚ ਲਿਜਾਣ ਤੋਂ ਭਾਵ), ੍ਰਅਚਕ ਦਾ ਸ਼ਾਬਦਿਕ ਅਰਥ ਹੈ, ਫੈਲਾਈ ਗਈ ਚੀਜ਼, ਆਦਿ।
ਪਰ ਇਸ ਮੂਲ ਤੋਂ ਬਣਦੇ ਬਹੁਤ ਸਾਰੇ ਅੰਗਰੇਜ਼ੀ ਸ਼ਬਦ ਲਾਤੀਨੀ ਰਾਹੀਂ ਆਏ ਹਨ। ਕੁਝ ਗਿਣਾਉਂਦੇ ਹਾਂ: ਅੰਗਰੇਜ਼ੀ ਸ਼ਬਦ ੍ਰeਚਟੇ (ਦਰੁਸਤ ਕਰਨਾ, ਸੋਧਣਾ) ਲਾਤੀਨੀ ਰਾਹੀਂ ਆਇਆ ਹੈ। ਇਸ ਵਿਚ ਮੁਢਲਾ ਭਾਵ ਸਿੱਧਾ ਕਰਨ, ਰਾਹ ਸਿਰ ਕਰਨ ਤੋਂ ਹੈ। ਅੰਗਰੇਜ਼ੀ ੍ਰeਚਟੁਮ (ਗੁਦਾ) ਵੀ ਲਾਤੀਨੀ ਰਾਹੀਂ ਆਇਆ ਹੈ, ਇਸ ਵਿਚ ਸਿੱਧੀ ਅੰਤੜੀ ਹੋਣ ਤੋਂ ਮੁਰਾਦ ਹੈ ਕਿ ਮਿਅਦੇ ਦੀਆਂ ਬਾਕੀ ਅੰਤੜੀਆਂ ਵਲ-ਵਲੇਵੇਂਦਾਰ ਹੁੰਦੀਆਂ ਹਨ। ਲਾਤੀਨੀ ਵਲੋਂ ਹੀ ੍ਰeਚਟਟੁਦe ਸ਼ਬਦ ਆਇਆ ਹੈ, ਜਿਸ ਵਿਚ ਦਰੁਸਤੀ, ਠੀਕ ਹੋਣ ਦੇ ਭਾਵ ਹਨ। ੍ਰੁਲe (ਨਿਯਮ, ਅਸੂਲ, ਕਾਇਦਾ, ਕਾਨੂੰਨ)। ਇਸ ਦਾ ਪਹਿਲਾ ਰੂਪ ਲਾਤੀਨੀ ੍ਰeਗੁਲਅ ਸੀ। ਇਹ ਸ਼ਬਦ ਸਿੱਧੇ ਡੰਡੇ, ਪੈਮਾਨੇ ਲਈ ਵਰਤਿਆ ਜਾਂਦਾ ਸੀ। ਇਸ ਦੇ ਪੈਮਾਨੇ ਦੇ ਭਾਵ ਤੋਂ ਹੀ ਨਿਯਮ, ਅਸੂਲ ਦੇ ਭਾਵ ਵਿਕਸਿਤ ਹੁੰਦੇ ਹਨ, ਕਿਉਂਕਿ ਪੈਮਾਨਾ ਇਕ ਤਰ੍ਹਾਂ ਆਦਰਸ਼ ਜਾਂ ਮਾਡਲ ਹੁੰਦਾ ਹੈ। ਇਸੇ ਨਾਲ ਜਾ ਜੁੜਦੇ ਹਨ ੍ਰeਗੁਲਅਰ, ੍ਰeਗੁਲਅਟe। ਇਥੇ ਸ਼ਾਹੀ, ਰਾਜਾਈ ਅਰਥਾਂ ਵਾਲਾ ਸ਼ਬਦ ੍ਰeਗਅਲ ਵੀ ਢੁਕਦਾ ਹੈ।
ਦਰਅਸਲ ੍ਰeਗ ਮੂਲ ਦੇ ਸੇਧ ਦੇਣ ਦੇ ਅਰਥਾਂ ਤੋਂ ਸ਼ਾਸਨ ਕਰਨ, ਰਾਜ ਕਰਨ ਦੇ ਅਰਥ ਵਿਕਸਿਤ ਹੁੰਦੇ ਹਨ, ਜੋ ਇਕ ਲਾਤੀਨੀ ਸ਼ਬਦ ੍ਰeਣ ਤੋਂ ਪ੍ਰਗਟ ਹੁੰਦੇ ਹਨ, ਜਿਸ ਦਾ ਅਰਥ ਰਾਜਾ ਹੁੰਦਾ ਹੈ। ਇਸੇ ਤੋਂ ੍ਰeਗਅਲ ਬਣਿਆ। ਇਸੇ ਦਾ ਹੋਰ ਰੁਪਾਂਤਰ ਹੈ, ੍ਰੇਅਲ। ੍ਰਚਿਹ ਸ਼ਬਦ ਵਿਚ ਵੀ ਮੁਢਲੇ ਤੌਰ ‘ਤੇ ਰਾਜਿਆਂ ਵਰਗਾ, ਸ਼ਾਹੀ ਹੋਣ ਦਾ ਅਰਥ ਹੀ ਹੈ। ਲਾਤੀਨੀ ਵਲੋਂ ਆਏ ਹੋਰ ਸ਼ਬਦ ਹਨ-੍ਰeਚਟੋਰ, ਓਰeਚਟ, ੍ਰeਚਕੋਨ, ੍ਰeਗeਨਟ, ੍ਰeਗਮਿe, ੍ਰeਗਮਿeਨਟ, ਧਰਿeਚਟ, Aਲeਰਟ, ਧਰeਸਸ, Aਦਦਰeਸਸ, ਆਦਿ।
ਸੰਸਕ੍ਰਿਤ ਵਲੋਂ ਆਏ ਰਾਜ, ਰਾਜਾ, ਰਾਏ, ਰਾ, ਰਾਸ਼ਟਰ, ਵਿਰਾਜਣਾ, ਰਾਟ, ਰਾਠ, ਰਾਠੌਰ, ਮਰਾਠਾ ਆਦਿ ਤੇ ਫਾਰਸੀ ਵਲੋਂ ਰਸਤਾ, ਰਾਸਤ, ਅਰਾਸਤਾ ਆਦਿ ਵੀ ਇਸੇ ਕੜੀ ਦੇ ਸ਼ਬਦ ਹਨ, ਪਰ ਪਹਿਲੇ ਕੁਝ ਲੇਖਾਂ ਵਿਚ ਇਨ੍ਹਾਂ ਬਾਰੇ ਲਿਖਿਆ ਜਾ ਚੁਕਾ ਹੈ। ਪਾਠਕ ਦੇਖਣਗੇ ਕਿ ਸੰਸਕ੍ਰਿਤ ਵਲੋਂ ‘ਰਿ’ ਧਾਤੂ ਅਤੇ ਇਸ ਦੇ ਸਜਾਤੀ ਭਾਰੋਪੀ ਮੂਲ ‘੍ਰeਗ’ ਦਾ ਸ਼ਾਬਦਿਕ ਦੁਨੀਆਂ ਵਿਚ ਰਾਜਿਆਂ ਜਿਹਾ ਹੀ ਲੰਮਾ-ਚੌੜਾ ਦਖਲ ਹੈ, ਹਾਲਾਂ ਕਿ ਅਸੀਂ ਬਹੁਤ ਸਾਰੇ ਸ਼ਬਦ ਛੱਡ ਦਿੱਤੇ ਹਨ।