500 ਮਹਾਰ ਸੈਨਿਕਾਂ ਦਾ 30,000 ਪੇਸ਼ਵਾ ਬ੍ਰਾਹਮਣ ਨੂੰ ਮਿਟਾਉਣਾ

ਹਰਬੰਸ ਵਿਰਦੀ, ਲੰਡਨ
ਫੋਨ: 0044-7903839047
ਭਾਰਤ ਦਾ ਇਤਿਹਾਸ ਅਛੂਤਾਂ, ਸ਼ੂਦਰਾਂ ਤੇ ਮੂਲ ਨਿਵਾਸੀਆਂ (ਬੋਧੀਆਂ) ਅਤੇ ਯੂਰੇਸ਼ੀਅਨ ਬ੍ਰਾਹਮਣਾਂ ਵਿਚਾਲੇ ਇੱਕ ਲਗਾਤਾਰ ਯੁੱਧ ਹੈ। 3500 ਸਾਲ ਪਹਿਲਾਂ ਯੂਰੇਸ਼ੀਆ (ਰੂਸ ਅਤੇ ਕਾਲੇ ਸਮੁੰਦਰ ਵਿਚਕਾਰ) ਵਿਚੋਂ ਜੰਬੂਦੀਪ ਵਿਚ ਆਏ ਵਾਮ-ਮਾਰਗੀਆਂ ਨਾਲ ਇਹ ਯੁੱਧ ਸ਼ੁਰੂ ਹੋਇਆ। ਯੂਰੇਸ਼ੀਅਨਾਂ ਨੇ ਮੋਹੰਜਾਦੜੋ, ਹੜੱਪਾ ਅਤੇ ਸਿੰਧੂ ਘਾਟੀ ਸੱਭਿਅਤਾ ਦਾ ਇਤਿਹਾਸ ਇਨ੍ਹਾਂ ਸ਼ਹਿਰਾਂ ਨੂੰ ਢਾਹ ਕੇ ਮਿੱਟੀ ਵਿਚ ਮਿਲਾ ਦਿੱਤਾ। ਬ੍ਰਾਹਮਣਾਂ ਨੇ ਸਾਡੀ ਹਰ ਗੱਲ ਨੂੰ ਅਪਨਾਇਆ, ਕਿਉਂਕਿ ਇਹ ਵਾਮ-ਮਾਰਗੀਏ ਸਨ। ਇਨ੍ਹਾਂ ਦੇ ਸੈਨਾਪਤੀਆਂ (ਜਿਨ੍ਹਾਂ ਨੂੰ ਇਹ ਦੇਵਤੇ ਕਹਿੰਦੇ ਹਨ) ਦੀਆਂ ਬਲਾਤਕਾਰ ਦੀਆਂ ਕਹਾਣੀਆਂ ਪੜ੍ਹ ਕੇ ਆਪ ਦੰਗ ਰਹਿ ਜਾਵੋਗੇ।

ਚੰਦਰ ਗੁਪਤ ਮੋਰੀਆ 200 ਬੀ. ਸੀ. ਤੋਂ ਲੈ ਕੇ ਸਮਰਾਟ ਹਰਸ਼ ਵਰਧਨ 647 ਈਸਵੀ ਤੱਕ ਕਰੀਬ 1,000 ਸਾਲ ਤੱਕ ਮਹਾਰਾਸ਼ਟਰ ਵਿਚ ਨਾਗਵੰਸ਼ੀ ਮਹਾਰਾਂ ਦਾ ਹੀ ਰਾਜ ਸੀ, ਅਗਰ ਨਾਲੰਦਾ ਤੱਕ 1235 ਦਾ ਸਮਾਂ ਵੀ ਵਿਚ ਪਾ ਲਈਏ ਤਾਂ ਕਰੀਬ ਪੰਦਰਾਂ-ਸੌਲਾਂ ਸੌ ਸਾਲ ਬਣ ਜਾਂਦਾ ਹੈ। ਇੱਕ ਹੋਰ ਧਿਆਨ ਯੋਗ ਗੱਲ ਹੈ ਕਿ ਮੋਰੀਆ ਵੰਸ਼ ਤੋਂ ਪਹਿਲਾਂ ਵੀ ਨੰਦ ਵੰਸ਼ ਦਾ ਹੀ ਰਾਜ ਸੀ, ਜੋ ਜੰਬੂਦੀਪ ਦੇ ਮੂਲਨਿਵਾਸੀ ਹੀ ਸਨ, ਨਾ ਕਿ ਯੂਰੇਸ਼ੀਅਨ ਬ੍ਰਾਹਮਣ! ਹਾਂ ਜਿਸ ਨੇ ਨੰਦ ਵੰਸ਼ ਅਤੇ ਗੁਪਤ ਵੰਸ਼ ਨੂੰ ਆਪਸ ਵਿਚ ਲੜਾਇਆ, ਉਹ ਚਾਣਕੀਆ ਬ੍ਰਾਹਮਣ ਸੀ।
ਮਹਾਰ ਲਫਜ਼ ਕਰਕੇ ਹੀ ਇਸ ਰਿਆਸਤ ਦਾ ਨਾਂ ਮਹਾਰਾਂ ਦਾ ਰਾਸ਼ਟਰ, ਭਾਵ ਮਹਾਰਾਸ਼ਟਰ ਪਿਆ। ਮਹਾਰ ਆਪਣੀ ਬਹਾਦਰੀ ਲਈ ਬਹੁਤ ਮਸ਼ਹੂਰ ਸਨ, ਪਰ ਜਦੋਂ ਸਾਰੇ ਇਨਸਾਨੀ ਹੱਕ ਅਤੇ ਸਾਧਨ ਹੀ ਖੋਹ ਲਏ ਜਾਣ ਤਾਂ ਕੋਈ ਵੀ ਲਾਚਾਰ ਹੋ ਸਕਦਾ ਹੈ। ਮਹਾਰ ਆਪਣੀ ਖੋਈ ਹੋਈ ਇੱਜਤ ਆਬਰੂ ਬਹਾਲ ਕਰਨ ਲਈ ਬੇਤਾਬ ਸਨ। ਉਧਰ ਅੰਗਰੇਜ਼ ਭਾਰਤ ‘ਤੇ ਆਪਣਾ ਰਾਜ ਕਾਇਮ ਕਰਨ ਦੇ ਯਤਨ ਕਰ ਰਹੇ ਸਨ। ਇਨ੍ਹਾਂ ਹਾਲਾਤ ਵਿਚ ਅੰਗਰੇਜ਼ਾਂ ਦੀ ਨਜ਼ਰ ਮਹਾਰਾਂ ਉਪਰ ਗਈ, ਜੋ ਕੱਦ ਕਾਠ ਵਿਚ ਸੁਡੌਲ ਸਨ ਅਤੇ ਨਿਡਰ ਵੀ। ਅੰਗਰੇਜ਼ਾਂ ਨੇ ਮਹਾਰਾਂ ਲਈ ਫੌਜ ਦੇ ਦਰਵਾਜੇ ਖੋਲ੍ਹ ਦਿੱਤੇ ਅਤੇ ਉਨ੍ਹਾਂ ਨੂੰ ਫੌਜੀ ਲੜਾਈ ਦੀ ਟਰੇਨਿੰਗ ਵੀ ਦੇਣੀ ਸ਼ੁਰੂ ਕਰ ਦਿੱਤੀ। ਅੰਗਰੇਜ਼ਾਂ ਨੇ ਇਨ੍ਹਾਂ ਮਹਾਰ ਲੋਕਾਂ ਦੇ ਨਿੱਗਰ ਸਰੀਰ ਅਤੇ ਨਾਗਵੰਸ਼ੀ ਰਾਜਿਆਂ ਦੀ ਸੰਤਾਨ ਜਾਣ ਕੇ ਇਨ੍ਹਾਂ ਨੂੰ ਫੌਜ ਵਿਚ ਭਰਤੀ ਕਰਨਾ ਸ਼ੁਰੂ ਕਰ ਦਿੱਤਾ, ਤੇ ਮਹਾਰ ਰੈਜੀਮੈਂਟ ਹੋਂਦ ਵਿਚ ਆਈ।
ਕੋਰੇਗਾਂਓਂ ਦਾ ਇੱਕ ਇਤਿਹਾਸਕ ਸੱਚ: ਪਹਿਲੀ ਜਨਵਰੀ 1818 ਨੂੰ ਜਦੋਂ ਸਾਰਾ ਸੰਸਾਰ ਨਵਾਂ ਸਾਲ ਸ਼ੁਰੂ ਹੋਣ ਦੀਆਂ ਖੁਸ਼ੀਆਂ ਮਨਾ ਰਿਹਾ ਸੀ, ਉਸ ਸਮੇਂ ਦੀ ਮਹਾਰਾਸ਼ਟਰ ਵਿਚ ਪੇਸ਼ਵਾ ਬ੍ਰਾਹਮਣਾਂ ਦੀ ਸਰਕਾਰ ਦੇ ਖਿਲਾਫ ਇੱਕ ਛੋਟੀ ਜਿਹੀ ਮਹਾਰ ਸੈਨਾ (ਬੰਬਈ ਦੇ ਨੇਵਲ ਇਨਫੈਂਟਰੀ ਦੇ 500 ਨੌਜਵਾਨ, ਜਿਨ੍ਹਾਂ ਵਿਚ 250 ਘੋੜ ਸਵਾਰ ਅਤੇ ਕੇਵਲ ਦੋ ਤੋਪਾਂ ਸਨ) ਯੁੱਧ ਦੀਆਂ ਤਿਆਰੀਆਂ ਕਰ ਰਹੀ ਸੀ। ਇਤਿਹਾਸ ਵਿਚ ਇਹ ਯੁੱਧ ਇੱਕ ਬਹੁਤ ਖਾਸ ਮਹੱਤਤਾ ਰੱਖਦਾ ਹੈ ਅਤੇ ਇਸ ਨੂੰ ਮਹਾਰਾਸ਼ਟਰ ਵਿਚ ਯੂਰੇਸ਼ੀਅਨ ਪੇਸ਼ਵਾ ਬ੍ਰਾਹਮਣਾਂ ਦੇ ਰਾਜ ਦਾ ਅੰਤ ਅਤੇ ਮੂਲਨਿਵਾਸੀਆਂ ਦੀ ਆਜ਼ਾਦੀ ਦਾ ਦਿਨ ਮੰਨਿਆ ਜਾਂਦਾ ਹੈ।
ਮਹਾਰ ਸੈਨਿਕਾਂ ਨਾਲ ਅੰਗਰੇਜ਼ ਕੈਪਟਨ ਸਟਾਟਨ ਵੀ ਸਨ, ਸਾਹਮਣੇ ਮੁਕਾਬਲਾ ਪੇਸ਼ਵਾ ਦੇ 28,000 ਪੈਦਲ ਫੌਜੀ ਅਤੇ 2,000 ਘੋੜ ਸਵਾਰ ਨਾਲ ਹੋਣ ਤੋਂ ਪਹਿਲਾਂ ਮਹਾਰ ਸੈਨਿਕ ਸ਼ਿਰਪੁਰ ਤੋਂ ਕਰੀਬ 27 ਮੀਲ ਪੈਦਲ ਚੱਲ ਕੇ ਪਹਿਲੀ ਜਨਵਰੀ 1818 ਦੀ ਸਵੇਰ ਨੂੰ ਕੋਰੇਗਾਂਓਂ ਪਹੁੰਚੇ। ਨੌਜਵਾਨ ਥੱਕ ਚੁੱਕੇ ਸਨ। ਪੇਸ਼ਵਾ ਨੇ ਸੋਚਿਆ ਕਿ ਜਦੋਂ ਮਹਾਰ ਰੈਜੀਮੈਂਟ ਭੀਮਾ ਨਦੀ ਪਾਰ ਕਰਨ ਲੱਗੇਗੀ ਤਾਂ ਨਦੀ ਵਿਚ ਹੀ ਉਨ੍ਹਾਂ ਨੂੰ ਖਤਮ ਕਰ ਦਿਆਂਗੇ, ਪਰ ਹੋਇਆ ਇਸ ਦੇ ਉਲਟ। ਇਹ ਲੜਾਈ ਇੱਕ ਦਿਨ ਤੇ ਇੱਕ ਰਾਤ ਚੱਲੀ। ਮਹਾਰ ਸੈਨਾ ਦੇ ਕੈਪਟਨ ਰਤਨਾਕ, ਚਟਨਾਕ ਅਤੇ ਭੀਕਨਾਕ ਸਨ। ਦੇਖਦੇ ਹੀ ਦੇਖਦੇ 500 ਮਹਾਰ ਸੈਨਿਕਾਂ ਨੇ ਪੇਸ਼ਵਾ ਦੇ 28,000 ਫੌਜੀ ਮੌਤ ਦੇ ਘਾਟ ਉਤਾਰ ਦਿੱਤੇ। ਜਿਨ੍ਹਾਂ ਵਿਚੋਂ 2,000 ਪੇਸ਼ਵਾ ਮੈਦਾਨ ਛੱਡ ਕੇ ਨੱਠ ਗਏ। ਮਹਾਰ ਸੈਨਾ ਦੇ ਕੇਵਲ 22 ਸੈਨਿਕ ਹੀ ਸ਼ਹੀਦ ਹੋਏ। 500 ਮਹਾਰ ਸੈਨਿਕਾਂ ਦੇ ਸਾਹਮਣੇ 30,000 ਪੇਸ਼ਵਾ ਫੌਜ ਬੌਣੀ ਸਾਬਤ ਹੋਈ। ਮਹਾਰਾਂ ਦੀ ਬਹਾਦਰੀ ਦੇ ਜੌਹਰ ਸਾਰੇ ਸੰਸਾਰ ਨੇ ਦੇਖੇ।
ਅੱਜ ਵੀ ਮਹਾਰਾਸ਼ਟਰ ਦੇ ਮਹਾਰਾਂ ਵਿਚ ਇਹ ਕਹਾਵਤ ਮਸ਼ਹੂਰ ਹੈ ਕਿ “ਜਾਹ ਜਾਹ ਮੈਨੇ ਤੇਰੇ ਜੈਸੇ ਛੱਪਨ ਦੇਖੇ ਹੈਂ।” 30,000 ਵਿਚੋਂ ਅਗਰ 2,000 ਨੱਠ ਜਾਣ ਵਾਲਿਆਂ ਨੂੰ ਘਟਾ ਦਿੱਤਾ ਜਾਵੇ ਤਾਂ 28,000 ਬਚਦੇ ਹਨ, ਕਿਉਂਕਿ ਮਹਾਰ ਫੌਜ 500 ਸੀ ਆਪਾਂ 28,000 ਨੂੰ 500 ਨਾਲ ਵੰਡੀਏ ਤਾਂ 56 ਬਣਦੇ ਹਨ, ਇਸ ਕਰਕੇ ਹੀ ਇਹ ਕਹਾਵਤ ਮਸ਼ਹੂਰ ਹੈ। ਇਸ ਸੱਚਾਈ ਨੂੰ ਇੰਡੀਆ ਦੇ ਇਤਿਹਾਸ ਵਿਚ ਬੜੀ ਚਾਲਾਕੀ ਨਾਲ ਛੁਪਾਇਆ ਗਿਆ ਹੈ।
ਇਹ ਯੁੱਧ ਭਾਰਤ ਦੇ ਮੂਲਨਿਵਾਸੀ, ਜਿਨ੍ਹਾਂ ਨੂੰ ਯੂਰੇਸ਼ੀਅਨ ਬ੍ਰਾਹਮਣਾਂ ਨੇ 6743 ਜਾਤਾਂ ਵਿਚ ਵੰਡ ਕੇ ਸ਼ੂਦਰ, ਅਛੂਤ ਅਤੇ ਆਦਿਵਾਸੀ ਬਣਾਇਆ ਸੀ, ਉਨ੍ਹਾਂ ਦਾ ਇਹ ਬ੍ਰਾਹਮਣ ਪੇਸ਼ਵਾ ਨਾਲ ਸੀ। ਮਹਾਰਾਸ਼ਟਰ ਵਿਚ ਸ਼ੂਦਰਾਂ, ਅਛੂਤਾਂ ਅਤੇ ਆਦਿਵਾਸੀਆਂ ਦੀ ਸਭ ਤੋਂ ਵੱਡੀ ਮਹਾਰ ਜਾਤ ਹੈ, ਜਿਨ੍ਹਾਂ ਨੂੰ ਬ੍ਰਾਹਮਣ ਨੇ ਬਾਕੀ ਮੂਲਨਿਵਾਸੀਆਂ ਵਾਂਗ ਹਰ ਇਨਸਾਨੀ ਹੱਕ ਤੋਂ ਵਾਂਝੇ ਰੱਖਿਆ ਹੋਇਆ ਸੀ। ਅੰਗਰੇਜ਼ ਸਾਰੇ ਭਾਰਤ ਵਿਚ ਛਾ ਰਹੇ ਸਨ, ਆਪਣੀ ਮਾਤਰ ਭੂਮੀ ਪ੍ਰਤੀ ਪਿਆਰ ਹੋਣ ਕਰਕੇ ਮਹਾਰ ਲੋਕਾਂ ਦਾ ਸਰਦਾਰ ਸਿੱਧਨਾਇਕ ਉਸ ਸਮੇਂ ਦੇ ਬ੍ਰਾਹਮਣ ਰਾਜਾ ਬਾਜੀ ਰਾਓ ਪੇਸ਼ਵਾ (ਜਿਸ ਬਾਰੇ ਫਿਲਮ ‘ਬਾਜੀ ਰਾਓ ਮਸਤਾਨੀ’ ਵੀ ਬਣੀ ਹੈ) ਕੋਲ ਗਏ ਅਤੇ ਕਿਹਾ ਕਿ ਸਾਡੀ ਅੰਗਰੇਜ਼ਾਂ ਨਾਲ ਰਲ ਕੇ ਤੁਹਾਡੇ ਨਾਲ ਲੜਨ ਦੀ ਕੋਈ ਇੱਛਾ ਨਹੀਂ, ਅਗਰ ਤੁਹਾਡੇ ਵਲੋਂ ਅਸੀਂ ਲੜ ਕੇ ਅੰਗਰੇਜਾਂ ਨੂੰ ਇੱਥੋਂ ਨਠਾ ਦੇਈਏ ਤਾਂ ਤੁਹਾਡੇ ਰਾਜ ਵਿਚ, ਤੁਹਾਡੀ ਫੌਜ ਵਿਚ ਸਾਡਾ ਕੀ ਅਸਥਾਨ ਹੋਵੇਗਾ? ਕੀ ਤੁਸੀਂ ਸਾਨੂੰ ਉਸ ਮਾਰਸ਼ਲ ਲਾਅ ਤੋਂ ਆਜ਼ਾਦ ਕਰੋਗੇ, ਜਿਸ ਅਧੀਨ ਸਾਡੇ ਲੋਕਾਂ ਦੇ ਗਲ ਵਿਚ ਕੁੱਜਾ ਬੰਨਣ ਦਾ ਹੁਕਮ ਹੈ ਤਾਂ ਕਿ ਉਹ ਇਸ ਕੁੱਜੇ ਵਿਚ ਹੀ ਥੁੱਕਣ, ਜੇ ਅਛੂਤ ਜਮੀਨ ‘ਤੇ ਥੁੱਕ ਦੇਵੇਗਾ ਅਤੇ ਉਸ ਉਤੇ ਉਚੀ ਜਾਤੀ ਦੇ ਲੋਕਾਂ ਨੇ ਪੈਰ ਰੱਖ ਦਿੱਤੇ ਤਾਂ ਉਹ ਅਪਵਿੱਤਰ ਹੋ ਜਾਣਗੇ! ਅਛੂਤ ਆਪਣੀ ਪਿੱਠ ਪਿੱਛੇ ਝਾੜੂ ਬੰਨ ਕੇ ਚੱਲਣ ਤਾਂ ਕਿ ਉਨ੍ਹਾਂ ਦੇ ਪੈਰਾਂ ਦੇ ਨਿਸ਼ਾਨ ਮਿਟ ਜਾਣ ਅਤੇ ਬ੍ਰਾਹਮਣ ਲੋਕ ਉਨ੍ਹਾਂ ਦੇ ਪੈਰਾਂ ਦੇ ਨਿਸ਼ਾਨ ਉਤੇ ਪੈਰ ਰੱਖ ਕੇ ਭਿੱਟ ਨਾ ਹੋ ਜਾਣ। ਕੀ ਤੁਸੀਂ ਸਾਨੂੰ ਹਰ ਇਨਸਾਨੀ ਹੱਕ ਅਤੇ ਆਜ਼ਾਦੀ ਦਿਓਗੇ? ਪਰ ਇਸ ਹੰਕਾਰੀ ਬ੍ਰਾਹਮਣ ਬਾਜੀ ਰਾਓ ਨੇ ਉਤਰ ਵਿਚ ਕਿਹਾ, “ਤੁਸੀਂ ਲੋਕ ਸਾਡੇ ਪੈਰਾਂ ਦੀ ਮਿੱਟੀ ਹੋ ਅਤੇ ਉਹ ਹੀ ਬਣੇ ਰਹੋਗੇ, ਚਤੁਰ ਵਰਣ ਵਿਚ, ਜੋ ਮਹਾਰਾਂ ਲਈ ਕਾਨੂੰਨ ਬਣਾਏ ਗਏ ਹਨ, ਉਨ੍ਹਾਂ ਵਿਚ ਕੋਈ ਤਬਦੀਲੀ ਨਹੀਂ ਹੋਵੇਗੀ। ਤੁਸੀਂ ਨੀਚ ਹੋ, ਨੀਚ ਹੀ ਰਹੋਗੇ।”
ਇਸ ਜਵਾਬ ਨਾਲ ਸਿੱਥਨਾਇਕ ਨੇ ਗੁੱਸੇ ਨਾਲ ਲਾਲ ਪੀਲਾ ਹੋ ਕੇ ਸ਼ੇਰ ਵਾਂਗ ਗਰਜਦਿਆਂ ਕਿਹਾ, ਅੱਜ ਤੱਕ ਅਸੀਂ ਤੁਹਾਡੇ ਸਾਰੇ ਜ਼ੁਲਮ ਬਰਦਾਸ਼ਤ ਕਰਦੇ ਰਹੇ ਪਰ ਅੱਜ ਤੁਸੀਂ ਆਪਣੀ ਮੌਤ ਦੀ ਲਕੀਰ ਖੁਦ ਖਿੱਚ ਲਈ ਹੈ, ਹੁਣ ਅਸੀਂ ਹਥਿਆਰ ਚੁੱਕ ਲਏ ਹਨ, ਅਸੀਂ ਹੁਣ ਤੁਹਾਡੀ ਉਚ ਜਾਤੀ ਦੇ ਘਮੰਡ ਨੂੰ ਮਿੱਟੀ ਵਿਚ ਮਿਲਾ ਦਿਆਂਗੇ। ਯੁੱਧ ਦੀ ਗੱਲ ਸਾਡੇ ਨਾਲ ਨਾ ਕਰੋ, ਅਸੀਂ ਇਸ ਮਿੱਟੀ ਵਿਚ ਪੈਦਾ ਹੋਏ, ਪਲੇ ਅਤੇ ਵੱਡੇ ਹੋਏ ਹਾਂ, ਇਸ ਮਿੱਟੀ ਦੀ ਇੱਜਤ ਹੁਣ ਨਹੀਂ ਲੁੱਟ ਹੋਣ ਦਿਆਂਗੇ। ਆਪਣੇ ਹੱਕਾਂ ਅਤੇ ਇਨਸਾਫ ਲਈ ਯੁੱਧ ਕਰਨਾ ਕੋਈ ਪਾਪ ਨਹੀਂ ਹੈ, ਇਹ ਹੀ ਸਾਡਾ ਯੁੱਧ ਦਾ ਆਖਰੀ ਐਲਾਨ ਹੈ।
ਇਹ ਐਲਾਨ ਕਰਕੇ, ਵੰਗਾਰ ਕੇ ਸਿੱਧਨਾਇਕ ਬਾਜੀ ਰਾਓ ਕੋਲੋਂ ਚਲੇ ਗਏ। ਦਰਅਸਲ ਪੇਸ਼ਵਾ ਦੇ ਜ਼ੁਲਮਾਂ ਨਾਲ ਮਹਾਰ ਪਿਸ ਰਹੇ ਸਨ, ਇੱਜਤ ਦੀ ਜ਼ਿੰਦਗੀ ਜਿਉਣ ਲਈ ਯੁੱਧ ਕਰਨ ਤੋਂ ਬਗੈਰ ਮਹਾਰਾਂ ਕੋਲ ਹੋਰ ਕੋਈ ਰਸਤਾ ਨਹੀਂ ਸੀ। ਅੰਗੇਰਜ਼ਾਂ ਵਲੋਂ ਫੌਜੀ ਟਰੇਨਿੰਗ ਅਤੇ ਪੇਸ਼ਵਾ ਵਲੋਂ ਬੇਇੱਜਤੀ ਨਾਲ ਅੱਗ ਹੋਰ ਵੀ ਭੜਕ ਗਈ। ਜਿਸ ਤਰ੍ਹਾਂ ਬਾਬਾ ਸਾਹਿਬ ਡਾ. ਅੰਬੇਡਕਰ ਨੇ ਕਿਹਾ ਹੈ, “ਜਿੱਥੇ ਸਹਿਨਸ਼ੀਲਤਾ ਖਤਮ ਹੋ ਜਾਂਦੀ ਹੈ, ਉਥੇ ਕ੍ਰਾਂਤੀ ਜਨਮ ਲੈਂਦੀ ਹੈ,” ਮਹਾਰਾਂ ਨੇ ਆਪਣੇ ਉਤੇ ਪੇਸ਼ਵਾ ਵਲੋਂ ਸਦੀਆਂ ਤੋਂ ਹੋ ਰਹੇ ਜ਼ੁਲਮਾਂ ਦੇ ਖਿਲਾਫ ਬਗਾਵਤ ਦਾ ਬਿਗਲ ਵਜਾ ਦਿੱਤਾ।
ਕੋਰੇਗਾਂਓਂ ਦਾ ਇਹ ਯੁੱਧ ਇੱਕ ਆਮ ਯੁੱਧ ਨਹੀਂ ਸੀ ਸਗੋਂ ਆਪਣੇ ਮਾਣ-ਸਨਮਾਨ ਅਤੇ ਇਨਸਾਨੀ ਹੱਕਾਂ ਲਈ ਉਸ ਬ੍ਰਾਹਮਣਵਾਦ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਸੀ, ਜੋ ਬ੍ਰਾਹਮਣਾਂ ਦੇ ਮਨੂੰ ਦਾਦਾ ਨੇ ਬ੍ਰਾਹਮਣਾਂ ਨੂੰ “ਭੌ ਦੇਵਤਾ” ਅਤੇ ਜੰਬੂਦੀਪ ਦੇ ਮੂਲਨਿਵਾਸੀਆਂ ਨੂੰ ਅਛੂਤ ਅਤੇ ਸ਼ੂਦਰ ਬਣਾਉਣ ਲਈ ਲਿਖੇ ਸਨ। ਮਹਾਰ ਸੈਨਿਕਾਂ ਦੀ ਇਹ ਜਿੱਤ, ਆਪਣੇ ਆਪ ਨੂੰ ਬਹਾਦਰ ਯੋਧੇ ਸਮਝਣ ਵਾਲੇ ਪੇਸ਼ਵਾ ਬ੍ਰਾਹਮਣਾਂ ਉਤੇ ਉਹ ਜਿੱਤ ਸੀ, ਜਿਸ ਦੀ ਮਿਸਾਲ ਸ਼ਾਇਦ ਭਾਰਤ ਦੇ ਇਤਿਹਾਸ ਵਿਚ ਕਿਸੇ ਵੀ ਪੰਨੇ ਉਤੇ ਨਹੀਂ ਮਿਲਦੀ।
ਇਸ ਜਿੱਤ ਦੇ ਕਈ ਕਾਰਨ ਸਨ, ਪਹਿਲਾ, ਬ੍ਰਿਟਿਸ਼ ਫੌਜ ਵਿਚ ਮਹਾਰ ਰੈਜੀਮੈਂਟ ਦੀ ਗਿਣਤੀ ਬਹੁਤ ਘੱਟ ਹੋਣ ਕਰਕੇ ਅੰਗਰੇਜ਼ਾਂ ਨੇ ਜਿੱਤ ਦੀ ਆਸ ਛੱਡ ਦਿੱਤੀ ਸੀ। ਦੂਜਾ ਕੋਰੇਗਾਓਂ ਦਾ ਯੁੱਧ ਅੰਗਰੇਜ਼ਾਂ ਲਈ ਪੇਸ਼ਵਾ ਬ੍ਰਾਹਮਣਾਂ ਦੇ ਜ਼ਾਲਮਾਨਾ ਰਾਜ ਨੂੰ ਖਤਮ ਕਰਨ ਲਈ ਬੇਹਦ ਜਰੂਰੀ ਸੀ, ਤੀਜਾ ਸਭ ਤੋਂ ਵੱਧ ਅਹਿਮ ਸੀ, ਮਹਾਰਾਸ਼ਟਰ ਦੇ ਮੂਲਨਿਵਾਸੀਆਂ ਦਾ ਯੂਰੇਸ਼ੀਅਨ ਬ੍ਰਾਹਮਣਾਂ, ਜਿਨ੍ਹਾਂ ਨੇ ਮਹਾਰਾਸ਼ਟਰ ਵਿਚ ਪੇਸ਼ਵਾ ਰਾਜ ਸਮਾਪਤ ਕੀਤਾ ਸੀ, ਜਿਸ ਦੀ ਨੀਂਹ ਜਾਤ-ਪਾਤ, ਅਨਪੜ੍ਹਤਾ, ਗਰੀਬੀ, ਛੂਆਛਾਤ, ਔਰਤਾਂ ਉਤੇ ਜ਼ਬਰ-ਜ਼ੁਲਮ ਆਦਿ ‘ਤੇ ਆਧਾਰਤ ਸੀ, ਉਸ ਦੀਆਂ ਧੱਜੀਆਂ ਉਡਾਉਣੀਆਂ। ਭੀਮਾ ਕੋਰੇਗਾਂਓ ਦਾ ਇਹ ਯੁੱਧ ਜ਼ਾਲਮ ਪੇਸ਼ਵਾ ਬ੍ਰਾਹਮਣਾਂ ਲਈ ਉਨ੍ਹਾਂ ਦੇ ਸਦੀਆਂ ਦੇ ਜ਼ੁਲਮਾਂ ਦਾ ਉਨ੍ਹਾਂ ਦੇ ਮੂੰਹ ‘ਤੇ ਇੱਕ ਕਰਾਰਾ ਥੱਪੜ ਸੀ।
ਯਾਦਗਾਰ: ਮਹਾਰ ਰੈਜੀਮੈਂਟ ਦੇ ਬਹਾਦਰ ਸੈਨਿਕਾਂ ਦੀਆਂ ਬਹਾਦਰੀਆਂ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਅੰਗਰੇਜਾਂ ਵਲੋਂ ਫੌਜੀ ਗਤੀਵਿਧੀਆਂ ਦੀ ਦਿੱਤੀ ਗਈ ਰਿਪੋਰਟ ਅਨੁਸਾਰ “ਇਤਿਹਾਸਕ ਬਹਾਦਰੀ, ਹਿੰਮਤ, ਸਿਸਟਮ ਅਤੇ ਸ਼ਲਾਘਾਯੋਗ ਇਕ ਅਹਿਮ ਯੁੱਧ ਸੀ।”
ਸਭ ਤੋਂ ਵੱਧ ਬਹਾਦਰੀ ਮਹਾਰ ਰੈਜੀਮੈਂਟ ਦੀ ਇਹ ਸੀ ਕਿ 27 ਮੀਲ ਦੇ ਪੈਦਲ ਸਫਰ ਵਿਚ ਖਾਣ ਪੀਣ ਨੂੰ ਬਹੁਤ ਹੀ ਘੱਟ ਮਿਲਣਾ, ਇਨਸਾਨ ਅਤੇ ਪਸੂ ਬੀਮਾਰੀ ਦਾ ਸ਼ਿਕਾਰ ਹੋ ਰਹੇ ਸਨ, ਚਾਹੇ ਉਹ ਲੜ ਰਹੇ ਸਨ, ਚਾਹੇ ਉਨ੍ਹਾਂ ਨੂੰ ਕੈਦੀ ਬਣਾ ਲਿਆ ਸੀ, ਜੇ ਹਾਲਾਤ ਅਨੁਸਾਰ ਯੁੱਧ ਦੇ ਦਾਅ-ਪੇਚ ਵਰਤ ਕੇ ਪਿੱਛੇ ਹਟਣਾ ਪਿਆ ਪਰ ਬਾਅਦ ਵਿਚ ਉਹ ਆਪਣੇ ਬੜੇ ਅਹੁਦੇਦਾਰਾਂ ਨਾਲ ਖੜ੍ਹੇ ਰਹੇ ਅਤੇ ਮਹਾਰ ਰੈਜੀਮੈਂਟ ਦੀ ਇੱਜਤ ਤੇ ਬਹਾਦਰੀ ਨੂੰ ਲਾਜ ਨਹੀਂ ਲੱਗਣ ਦਿੱਤੀ।
ਮਹਾਰ ਰੈਜੀਮੈਂਟ ਦੇ ਹਿੰਮਤੀ ਅਤੇ ਬਹਾਦਰ ਸੈਨਿਕਾਂ ਨੂੰ ਅੰਗਰੇਜ਼ਾਂ ਨੇ 1851 ਈਸਵੀ ਵਿਚ ਕੋਰੇਗਾਂਓ ਵਿਖੇ ਉਸ ਭੀਮਾ ਨਦੀ ਦੇ ਕੰਢੇ ਉਤੇ (ਜਿਸ ਨਦੀ ਵਿਚ ਖੜ੍ਹ ਕੇ ਨਿੱਡਰ ਅਤੇ ਬਹਾਦਰ ਮਹਾਰ ਸੈਨਿਕਾਂ ਨੇ 28,000 ਪੇਸ਼ਵਾਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ 2,000 ਨੂੰ ਨੱਠਣ ਤੇ ਮਜ਼ਬੂਰ ਕਰ ਦਿੱਤਾ) ਹੀ ਇੱਕ ਯਾਦਗਾਰੀ 75 ਫੁੱਟ ਉਚਾ ਬੁਰਜ ਬਣਾ ਕੇ ਸਨਮਾਨਤ ਕੀਤਾ ਅਤੇ ਉਨ੍ਹਾਂ 22 ਸ਼ਹੀਦ ਮਹਾਰ ਸੈਨਿਕਾਂ ਦੇ ਨਾਂ ਉਕਰੇ, ਜੋ ਇਸ ਇਤਿਹਾਸਕ ਯੁੱਧ ਵਿਚ ਲੜਦੇ ਸ਼ਹੀਦ ਹੋ ਗਏ। ਅੱਜ ਵੀ ਇਹ ਬੁਰਜ ਬਰਕਰਾਰ ਹੈ, ਜੋ ਸਾਨੂੰ ਆਪਣੇ ਬਜੁਰਗਾਂ ਦੀ ਬਹਾਦਰੀ, ਹਿੰਮਤ, ਤਿਆਗ, ਇੱਜਤ ਦੀ ਜ਼ਿੰਦਗੀ ਜਿਉਣ ਲਈ ਸੰਘਰਸ਼ ਆਦਿ ਦੀ ਯਾਦ ਦਿਵਾਉਂਦਾ ਹੈ ਅਤੇ ਯੂਰੇਸ਼ੀਅਨ ਬ੍ਰਾਹਮਣਾਂ ਵਲੋਂ ਦਿੱਤੇ ਗਏ ਜਾਤ-ਪਾਤ ਦੇ ਕੋਹੜ ਖਿਲਾਫ ਜੱਦੋਜਹਿਦ ਲਈ ਪ੍ਰੇਰਦਾ ਹੈ।
ਇਸ ਯੁੱਧ ਵਿਚ ਸ਼ਹੀਦ ਹੋਏ ਸ਼ਹੀਦਾਂ ਦੇ ਨਾਂ ਹਨ: ਸੋਨਨਾਕ ਕਮਲਕਾਕ ਤੇ ਰਾਮਨਾਕ ਯੇਸਨਾਕ (ਇਹ ਦੋਨੋਂ ਸੂਬੇਦਾਰ ਸਨ); ਗੋਂਦਨਾਕ ਕੋਢੇਨਾਕ, ਰਾਮਨਾਕ ਯੇਸਨਾਕ, ਭਾਗਨਾਕ ਹਰਨਾਕ, ਅੰਬਰਨਾਥ ਕਾਨਨਾਕ, ਰੂਪਨਾਕ ਲੱਖਨਾਕ, ਗਣਨਾਕ ਬਲਨਾਕ, ਕਾਲਨਾਕ ਕੌਂਡਨਾਕ, ਵਪਨਾਕ ਰਾਮਨਾਕ, ਵਿਟਨਾਕ ਧਾਮਨਾਕ, ਰਾਜਨਾਕ ਗਣਨਾਕ, ਵਪਨਾਕ ਹਰਨਾਕ, ਰੈਨਾਕ ਵਾਨਨਾਕ, ਗਣਨਾਕ ਧਰਮਨਾਕ, ਦੇਵਨਾਕ ਆਨਨਾਕ, ਗੋਪਾਲਨਾਕ ਬਾਲਨਾਕ, ਹਰਨਾਕ ਹਿਰਨਾਕ, ਜੇਠਨਾਕ ਹਿਰਨਾਕ, ਤੇ ਗਣਨਾਮ ਲੱਖਨਾਕ (ਸਾਰੇ ਸਿਪਾਹੀ)।
ਜ਼ਖਮੀ ਯੋਧਿਆਂ ਦੇ ਨਾਂ ਹਨ: ਜਾਨਨਾਕ ਹਿਰਨਾਕ, ਭੀਕਨਾਕ ਰਤਨਾਕ ਤੇ ਰਤਨਾਕ ਧਾਕਨਾਕ।
ਯਾਦ ਰਹੇ, ਭਾਰਤ ਸਰਕਾਰ ਨੇ ਵੀ ਦੇਰ ਆਏ ਦਰੁਸਤ ਆਏ, 1981 ਵਿਚ ਭਾਰਤ ਦੇਸ਼ ਦੇ ਮੂਲਨਿਵਾਸੀਆਂ ਦੀ ਹਿੰਮਤ ਅਤੇ ਬਹਾਦਰੀ ਦਾ ਸਨਮਾਨ ਕਰਦਿਆਂ 35 ਪੈਸੇ ਵਾਲੀ ਡਾਕ ਟਿਕਟ ਕੱਢੀ ਸੀ।
ਭਾਰਤ ਦੇ ਮਹਾਨ ਸਪੂਤ ਵਿਸ਼ਵ ਰਤਨ ਬਾਬਾ ਸਾਹਿਬ ਡਾ. ਅੰਬੇਡਕਰ ਅਕਸਰ ਪਹਿਲੀ ਜਨਵਰੀ ਨੂੰ ਇਸ ਯਾਦਗਾਰੀ ਸ਼ਹੀਦੀ ਅਸਥਾਨ ਉਤੇ ਜਾ ਕੇ ਉਨ੍ਹਾਂ ਮਹਾਨ ਯੋਧਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਸਨ ਅਤੇ ਬਾਕੀ ਆਏ ਹੋਏ ਲੋਕਾਂ ਨੂੰ ਆਪਣੇ ਜੋਸ਼ੀਲੇ ਭਾਸ਼ਣ ਨਾਲ ਝੰਜੋੜਦਿਆਂ ਕਹਿੰਦੇ ਸਨ ਕਿ “ਸਾਨੂੰ ਵੀ ਇਨ੍ਹਾਂ ਸ਼ਹੀਦਾਂ ਦੀ ਤਰ੍ਹਾਂ ਇਸ ਦੇਸ਼ ਵਿਚੋਂ ਬ੍ਰਾਹਮਣਵਾਦ ਨੂੰ ਜੜ੍ਹਾਂ ਤੋਂ ਖਤਮ ਕਰਨ ਲਈ ਤਾਕਤ ਅਤੇ ਮਜਬੂਤ ਇਰਾਦੇ ਨਾਲ ਕੰਮ ਕਰਨਾ ਚਾਹੀਦਾ ਹੈ।”
ਪਹਿਲੀ ਜਨਵਰੀ 1927 ਨੂੰ ਬਾਬਾ ਸਾਹਿਬ ਨੇ ਇਸ ਕੋਰੇਗਗਾਂਓ ਦੇ ਬੁਰਜ ਵਾਲੀ ਯਾਦਗਾਰ ‘ਤੇ ਇੱਕ ਵਿਸ਼ਾਲ ਕਾਨਫਰੰਸ ਕੀਤੀ ਸੀ, ਜਿਸ ਵਿਚ ਅਣਗਿਣਤ ਲੋਕਾਂ ਨੇ ਹਿੱਸਾ ਲਿਆ, ਜਿਸ ਵਿਚ ਉਨ੍ਹਾਂ ਬਹਾਦਰ ਮਹਾਰ ਸੈਨਿਕਾਂ ਦੀ ਬਹਾਦਰੀ ਬਾਰੇ ਬਹੁਤ ਹੀ ਜੋਸ਼ੀਲਾ ਭਾਸ਼ਣ ਦਿੱਤਾ ਸੀ।
ਆਮ ਤੌਰ ‘ਤੇ ਲੋਕ ਮਰਨ ਪਿਛੋਂ ਮਹਾਨ ਬਣਦੇ ਹਨ ਪਰ ਬਾਬਾ ਸਾਹਿਬ ਡਾ. ਅੰਬੇਡਕਰ ਨੂੰ ਉਨ੍ਹਾਂ ਦੇ ਸ਼ਰਧਾਲੂਆਂ ਨੇ ਜਿਉਂਦੇ ਜੀਅ ਹੀ ਮਹਾਨ ਬਣਾ ਦਿੱਤਾ। ਉਨ੍ਹਾਂ ਦੇ ਸ਼ਰਧਾਲੂ ਉਨ੍ਹਾਂ ਦੇ ਜਿਉਂਦੇ-ਜੀਅ ਹੀ ਬਾਬਾ ਸਾਹਿਬ ਦਾ ਜਨਮ ਦਿਨ ਬੜੀ ਧੂਮ-ਧਾਮ ਨਾਲ ਮਨਾਉਂਦੇ ਸਨ। ਬਾਬਾ ਸਾਹਿਬ ਆਪਣੇ 59 ਵੇਂ ਜਨਮ ਦਿਵਸ ਉਤੇ (14 ਅਪਰੈਲ 1950) ਉਨ੍ਹਾਂ ਦੇ ਪੈਰੋਕਾਰਾਂ ਦੇ ਬੁਲਾਉਣ ਤੇ ਕੋਰੇਗਾਂਓਂ ਆਏ ਸਨ। ਉਸ ਸਮੇਂ ਦੇ ਮਹਾਰ ਰੈਜੀਮੈਂਟ ਦੇ ਖਾਸ ਅਹੁਦੇਦਾਰਾਂ ਦੇ ਨਾਲ ਬਾਬਾ ਸਾਹਿਬ ਦੀ ਇੱਕ ਫੋਟੋ ਵੀ ਹੈ।
ਹਰ ਸਾਲ ਨਵੇਂ ਸਾਲ ‘ਤੇ ਕਈ ਤਰ੍ਹਾਂ ਦੀਆਂ ਖੁਸ਼ੀਆਂ ਮਨਾਉਂਦੇ ਹਾਂ, ਸਾਨੂੰ ਇਸ ਦਿਨ ਉਨ੍ਹਾਂ ਬਹਾਦਰ ਸ਼ਹੀਦਾਂ ਨੂੰ ਸ਼ਰਧਾਂਜਲੀ ਜਰੂਰ ਭੇਟ ਕਰਨੀ ਚਾਹੀਦੀ ਹੈ, ਜਿਨ੍ਹਾਂ ਨੇ ਆਪਣੀ ਹਿੰਮਤ ਅਤੇ ਬਹਾਦਰੀ ਨਾਲ ਪੇਸ਼ਵਾ ਬ੍ਰਾਹਮਣਾਂ ਦਾ ਨਾਸ਼ ਕੀਤਾ ਜੋ ਅਤਿਵਾਦੀ ਬ੍ਰਾਹਮਣਾਂ ਦਾ ਰਾਜ ਸੀ, ਜਿਨ੍ਹਾਂ ਨੇ ਕਾਲੇ ਕਾਨੂੰਨਾਂ ਦੀ ਕਿਤਾਬ, ਮਨੂੰਸਿਮ੍ਰਤੀ ਦੇ ਆਧਾਰ ‘ਤੇ ਗੈਰ ਇਨਸਾਨੀਅਤ ਦੇ ਜ਼ੁਲਮ ਕੀਤੇ, ਅੱਜ ਵੀ ਕਰ ਰਹੇ ਹਨ। ਇਹ ਇੱਕ ਖਾਸ ਦਿਨ ਹੈ ਜੋ ਸਾਨੂੰ ਆਪਣੇ ਗੌਰਵਸ਼ਾਲੀ ਇਤਹਾਸ ਵਾਰੇ ਯਾਦ ਕਰਾਉਂਦਾ ਹੈ।
ਪਿਛਲੇ ਸਾਲ ਜਦੋਂ 1 ਜਨਵਰੀ 2018 ਨੂੰ ਸਾਰੇ ਭਾਰਤ ਤੋਂ ਆਏ ਹੋਏ ਮੂਲਨਿਵਾਸੀ ਇਸ ਸੌ ਸਾਲਾ ਦਿਵਸ ਨੂੰ ਧੂਮ-ਧਾਮ ਨਾਲ ਮਨਾਉਣ ਲਈ ਲੱਖਾਂ ਦੀ ਗਿਣਤੀ ਵਿਚ ਇਕੱਠੇ ਹੋਏ ਤਾਂ ਮੰਨੂਵਾਦੀਆਂ ਨੂੰ ਇਹ ਹਜ਼ਮ ਨਹੀਂ ਹੋਇਆ। ਆਪਣੇ ਬੱਚਿਆਂ ਨਾਲ ਵੱਖ-ਵੱਖ ਸਟੇਟਾਂ ਤੋਂ ਆਏ ਮੂਲਨਿਵਾਸੀਆਂ ਉਤੇ ਬੰਦੂਕਾਂ, ਪਿਸਤੌਲਾਂ, ਲਾਠੀਆਂ, ਚਾਕੂਆਂ ਆਦਿ ਨਾਲ ਹਮਲਾ ਕਰ ਦਿੱਤਾ, ਜਿਸ ਵਿਚ 3-4 ਨੌਜਵਾਨ ਸ਼ਹੀਦ ਹੋ ਗਏ। ਮੰਨੂਵਾਦੀਆਂ ਦੀ ਕਮੀਨਗੀ ਦੇਖੋ ਕਿ ਇਸ ਦੰਗਾ-ਫਸਾਦ ਲਈ ਮਹਾਰਾਸ਼ਟਰ ਸਰਕਾਰ ਨੇ ਜਾਂਚ ਕਮਿਸ਼ਨ ਬੈਠਾ ਦਿੱਤਾ, ਇਸ ਕਮਿਸ਼ਨ ਨੇ ਦੰਗਾ-ਫਸਾਦ ਨੂੰ ਇੱਕ ਖੂੰਜੇ ਰੱਖ ਕੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਯੁਧ ਤਾਂ ਹੋਇਆ ਹੀ ਨਹੀਂ! ਜੇ ਹੋਇਆ ਹੈ ਤਾਂ ਜਿਸ ਬੜੇ ਪੈਮਾਨੇ ਤੇ ਮੂਲਨਿਵਾਸੀ ਵਿਦਵਾਨ ਕਹਿੰਦੇ ਹਨ, ਉਨਾ ਨਹੀਂ ਹੋਇਆ। ਅੰਗਰੇਜ਼ਾਂ ਦੀ ਫੌਜ ਦੇ ਇਤਿਹਾਸ ਵਿਚ ਇਸ ਯੁੱਧ ਬਾਰੇ ਸਾਫ ਸਾਫ ਲਿਖਿਆ ਮਿਲਦਾ ਹੈ। ਬ੍ਰਾਹਮਣ ਇੱਕ ਹੋਰ ਝੂਠ ਬੋਲਦੇ ਹਨ ਕਿ ਇਹ ਯੁੱਧ ਬ੍ਰਾਹਮਣ ਪੇਸ਼ਵਾ ਅਤੇ ਮਹਾਰਾਂ ਵਿਚ ਨਹੀਂ, ਮਰਾਠਿਆਂ ਤੇ ਮਹਾਰਾਂ ਵਿਚ ਹੋਇਆ ਸੀ। ਇੱਕ ਵਾਰ ਫਿਰ ਇਹ ਯੂਰੇਸ਼ੀਅਨ ਸਾਡਾ ਇਤਿਹਾਸ ਬਦਲ ਅਤੇ ਬਰਬਾਦ ਕਰ ਰਹੇ ਹਨ, ਉਸੇ ਤਰ੍ਹਾਂ ਜਿਵੇਂ ਪਹਿਲੀ ਵਾਰ ਸਾਡੀਆਂ ਸੱਭਿਆਚਾਰਕ ਇਤਿਹਾਸਕ ਮੋਹੰਜਾਦੜੋ, ਸਿੰਧੂ ਘਾਟੀ ਅਤੇ ਹੜੱਪਾ ਨੂੰ ਕੀਤਾ। ਦੂਸਰੀ ਵਾਰ ਨਾਲੰਦਾ ਵਿਚ ਸਾਡੀਆਂ ਕਈ ਕਈ ਮੰਜਿਲਾਂ ਲਾਇਬਰੇਰੀਆਂ ਵਿਚ ਪਏ ਬੇਸ਼ੁਮਾਰ ਸਾਹਿਤ ਨੂੰ ਸਾੜਿਆ।