ਚੱਕੀ ਬਾਬੇ ਦੀ!

ਸ਼ਕਲ ਮੋਮਨਾਂ, ਕਾਰੇ ਨੇ ਕਾਫਰਾਂ ਦੇ, ਡੇਰੇ ਮੱਠਾਂ ਦੇ ਬਣੇ ਨੇ ‘ਸੰਤ’ ਦੇਖੋ।
ਜਤ-ਸਤ ਦਾ ਦੇਣ ਉਪਦੇਸ਼ ਓਦਾਂ, ਖੁਦ ਬਹੁਤੀਆਂ ਨਾਰਾਂ ਦੇ ‘ਕੰਤ’ ਦੇਖੋ।
ਖੂਨ ਦਾਨ ਤੇ ਅੱਖਾਂ ਦੇ ਕੈਂਪ ਲਾਉਂਦੇ, ਲੁੱਟਣ ਲਈ ਲੋਕਾਈ ਨੂੰ ਮੰਤ ਦੇਖੋ।
ਆਵੇ ਅੰਤ ਜਦ, ਹੱਥਕੜੀ ਪੁਲਿਸ ਲਾਵੇ, ਹੋਵੇ ਜੇਲ੍ਹ ਨੂੰ ਤੁਰਤ ਉਡੰਤ ਦੇਖੋ।
ਧਰਮੀ ਦਿਸਣ ਲਈ ਭੇਖ ਨੇ ਧਾਰ ਲੈਂਦੇ, ਫਿਰਦੇ ਰੱਬ ਦੇ ਬਣੇ ਸ਼ਰੀਕ ਭਾਈ।
ਚੱਕੀ ਬਾਬੇ ਦੀ ਚੱਲੇ ਬੇਸ਼ੱਕ ਹੌਲੀ, ਐਪਰ ਪੀਂਹਦੀ ਐ ਬਹੁਤ ਬਾਰੀਕ ਭਾਈ!