ਸੰਬੋਧਨੀ ਸ਼ਬਦ (ਧਰਮਾਂ ਦੇ)

ਭਜਨ ਸਿੰਘ
ਫੋਨ: 513-498-3907
ਜਦੋਂ ਵੀ ਕੋਈ ਕਿਸੇ ਨੂੰ ਮਿਲਦਾ/ਮਿਲਦੇ ਹਨ, ਉਹ ਆਪਣੇ ਧਰਮ ਮੁਤਾਬਕ, ਸੰਸਥਾ ਮੁਤਾਬਕ, ਸਭਿਆਚਾਰ ਜਾਂ ਦੇਸ਼ ਮੁਤਾਬਕ ਸੰਬੋਧਨ ਕਰਦਾ/ਕਰਦੇ ਹਨ।
ਈਸਾਈ (ਛਹਰਸਿਟਅਿਨ) ਧਰਮ: ਈਸਾ ਨੂੰ ਮੰਨਣ ਵਾਲੇ ਸਮੇਂ (ਠਮਿe) ਨੂੰ ਮੁੱਖ ਰੱਖ ਕੇ ਇਕ ਦੂਜੇ ਨੂੰ ਸੰਬੋਧਨ ਕਰਦੇ/ਮਿਲਦੇ ਹਨ। ਸਵੇਰ ਵੇਲੇ ਮਿਲਣ ਤਾਂ ਕਹਿੰਦੇ ਹਨ, ਘੋਦ ੰੋਰਨਨਿਗ ਭਾਵ ਸਵੇਰ ਦਾ ਵਕਤ ਸ਼ੁਭ ਹੋਵੇ, ਭਾਗਾਂ ਭਰਿਆ ਹੋਵੇ। ਅੱਗੋਂ ਦੂਜੇ ਦਾ ਜਵਾਬ, ਆਪ ਵਾਸਤੇ ਵੀ ਸਵੇਰ ਚੰਗੀ ਹੋਵੇ।

ਇਸੇ ਤਰ੍ਹਾਂ ਦੁਪਹਿਰ ਨੂੰ ਮਿਲਣ ਤਾਂ ਘੋਦ ਂੋਨ, ਦੁਪਹਿਰ ਬਾਅਦ ਘੋਦ Aਾਟeਰਨੋਨ ਅਤੇ ਜੇ ਸ਼ਾਮ ਹੋਵੇ ਤਾਂ ਘੋਦ ਓਵeਨਨਿਗ। ਰਾਤ ਦਾ ਸਮਾਂ ਹੋਵੇ ਜਾਂ ਇਕ ਦੂਜੇ ਤੋਂ ਵਿਛੜਨ ਤਾਂ ਕਹਿੰਦੇ ਹਨ, ਘੋਦ ਂਗਿਹਟ। ਚੱਲ ਰਹੇ ਵਕਤ ਮੁਤਾਬਕ ਸ਼ੁਭ ਇੱਛਾਵਾਂ ਦੇਣੀਆਂ ਚੰਗਾ ਸੰਦੇਸ਼ ਹੈ।
ਇਸਲਾਮ ਧਰਮ: ਜਦੋਂ ਕੋਈ ਮੁਸਲਮਾਨ ਦੂਜੇ ਮੁਸਲਮਾਨ ਨੂੰ ਮਿਲਦਾ ਹੈ ਤਾਂ ਪਹਿਲਾ ਦੂਜੇ ਨੂੰ ਕਹਿੰਦਾ ਹੈ, ਸਲਾਮ-ਏ-ਲੇਕਮ। ਅੱਗੋਂ ਦੂਜਾ ਜਵਾਬ ਦਿੰਦਾ ਹੈ, ਵਾ-ਲੇਕਮ ਸਲਾਮ। ਮਤਲਬ ਪਹਿਲਾ ਕਹਿੰਦਾ ਹੈ, ਮੈਂ ਅਦਬ ਨਾਲ ਆਪ ਅੱਗੇ ਆਪਣਾ ਮਸਤਕ/ਸਿਰ ਝੁਕਾਉਂਦਾ ਹਾਂ। ਦੂਜਾ ਕਹਿੰਦਾ, ਹਾਂ ਜੀ ਕਬੂਲ ਹੈ, ਮੈਂ ਵੀ ਅਦਬ ਨਾਲ ਆਪ ਜੀ ਅੱਗੇ ਆਪਣਾ ਮਸਤਕ/ਸੀਸ ਝੁਕਾਉਂਦਾ ਹਾਂ। ਦੋਹਾਂ ਦਾ ਇਕ ਦੂਜੇ ਅੱਗੇ ਝੁਕ ਜਾਣਾ ਵਧੀਆ ਗੱਲ ਹੈ।
ਸਨਾਤਨ ਧਰਮ: ਭਾਰਤ ਵਿਚ ਅਵਤਾਰਾਂ, ਦੇਵਤਿਆਂ, ਦੇਵੀਆਂ ਅਤੇ ਆਪਣੇ ਦੇਸ਼ ਪੱਖੀ ਕਈ ਤਰ੍ਹਾਂ ਦੇ ਸੰਬੋਧਨੀ ਸ਼ਬਦ ਵਰਤੇ ਜਾਂਦੇ ਹਨ, ਜਿਵੇਂ:
(A) ਰਾਮ ਰਾਮ: ਇਕ ਕਹਿੰਦਾ ਹੈ, ਰਾਮ ਰਾਮ। ਦੂਜਾ ਵੀ ਜਵਾਬ ਵਿਚ ਕਹਿੰਦਾ ਹੈ, ਹਾਂ ਭਈ ਰਾਮ ਰਾਮ। ਮੰਦਿਰਾਂ ਵਿਚ ਜੈਕਾਰਾ ਬੋਲਿਆ ਜਾਂਦਾ ਹੈ, ਬੋਲੋ ‘ਸੀਯਾ ਰਾਮ ਚੰਦ੍ਰ ਕੀ ਜੈ।’ ‘ਸੀਤਾ ਮਾਤਾ ਕੀ ਜੈ।’ ਗੁਰੂ ਗ੍ਰੰਥ ਸਾਹਿਬ ਵਿਚ ‘ਰਾਮ’ ਸ਼ਬਦ 2100 ਤੋਂ ਵੱਧ ਵਾਰ ਆਉਂਦਾ ਹੈ। ਰਾਮ ਦਾ ਮਤਲਬ ਹੈ, ਪਰਮਾਤਮਾ, ਵਾਹਿਗੁਰੂ, ਰੱਬ ਜਾਂ ਅੱਲਾ; ਨਾ ਕਿ ਰਾਜਾ ਰਾਮ ਚੰਦ੍ਰ। ਗੁਰੂ ਦੀ ਬਾਣੀ ਵੀ ਸ਼ੰਕਾ ਦੂਰ ਕਰਦੀ ਹੈ, “ਏਕ ਰਾਮ ਘਟ ਘਟ ਮੇਂ ਲੇਟਾ॥ ਏਕ ਰਾਮ ਦਸ਼ਰਥ ਕਾ ਬੇਟਾ॥”
(ਅ) ਕਈ ਬੋਲਦੇ ਹਨ, “ਹਰੇ ਰਾਮਾ ਹਰੇ ਕ੍ਰਿਸ਼ਨਾ।”
(e) ਕਈਆਂ ਦਾ ਸੰਬੋਧਨੀ ਸ਼ਬਦ ਹੈ, “ਜੈ ਹਨੂਮਾਨ ਕੀ।”, “ਜੈ ਬਜਰੰਗ ਬਲੀ ਕੀ।” ਹਨੂਮਾਨ ਜੀ ਦੇ ਬਹੁਤ ਮੰਦਿਰ ਹਨ।
(ਸ) ਜੈ ਮਾਤਾ ਦੀ: ਹਿੰਦੋਸਤਾਨ ਵਿਚ ਕਈ ਮਾਤਾ(ਵਾਂ) ਦੇ ਮੰਦਿਰ ਹਨ। ਲੋਕ ਆਪੋ-ਆਪਣੀ ਆਸਥਾ ਮੁਤਾਬਕ ਪੂਜਾ ਕਰਦੇ ਤੇ ਜੈ ਪੁਕਾਰਦੇ ਹਨ, ਜਿਵੇਂ ਜੈ ਮਾਤਾ ਸ਼ੇਰਾਂ ਵਾਲੀ ਦੀ, ਜੈ ਮਾਤਾ ਪਹਾੜਾਂ ਵਾਲੀ ਦੀ, ਜੈ ਦੁਰਗੇ ਮਾਂ, ਜੈ ਕਾਲੀ ਮਾਤਾ ਦੀ ਆਦਿ। ਪਹਿਲੀ ਵਾਰ 1980 ਵਿਚ ਹਰਿਦੁਆਰ ਇਕ ਮੰਦਿਰ ਵਿਚ ਇੰਡੀਆ ਦੇ ਨਕਸ਼ੇ ਉਪਰ ਦੇਵੀ ਦਾ ਸਕੈਚ ਤੇ ਹੱਥ ਵਿਚ ਤਿਰੰਗਾ ਝੰਡਾ ਵੇਖਿਆ। ਥੱਲੇ ਲਿਖਿਆ ਸੀ, ਜੈ ਭਾਰਤ ਮਾਤਾ ਦੀ। ਹੁਣ ਤਾਂ ‘ਹਿੰਦੋਸਤਾਨੀਆਂ’ ਦਾ ਨਾਹਰਾ ਹੀ ਹੈ, ‘ਜੈ ਭਾਰਤ ਮਾਤਾ ਦੀ।’
(ਹ) ਜੈ ਹਿੰਦ: ਇਹ ਵੀ ਆਮ ਵਰਤੋਂ ਵਾਲਾ ਸੰਬੋਧਨੀ ਸ਼ਬਦ ਹੈ।
ਮੈਂ ਵੀ ਇਸ ਦੀ ਵਰਤੋਂ ਕਰਦਾ ਸੀ। ਜ਼ਿੰਦਗੀ ਦਾ ਇਕ ਵਾਕਿਆ ਸਾਂਝਾ ਕਰਨ ਲੱਗਾਂ। 1967-68 ਦੀ ਗੱਲ ਹੈ, ਛੁੱਟੀ ਵਾਲੇ ਦਿਨ ਜਾਂ ਦੁਪਹਿਰ ਬਾਅਦ ਈ. ਐਮ. ਈ. ਸਕੂਲ ਵਦੋਦਰਾ ਸਟੇਡੀਅਮ ਵਿਚ ਸੰਤਰੀ ਵਜੋਂ ਡਿਊਟੀ ਹੁੰਦੀ। ਇਕ ਕਰਨਲ ਸਾਹਿਬ ਸੈਰ ਕਰਨ ਆਉਂਦੇ, ਮੈਂ ਖਿੱਚ ਕੇ ਸਲੂਟ ਮਾਰਦਾ ਅਤੇ ਜੋਸ਼ ਨਾਲ ਕਹਿੰਦਾ, “ਜੈ ਹਿੰਦ ਸਾਹਿਬ।” ਅੱਗੋਂ ਉਸ ਜਾਟ ਕਰਨਲ ਸਾਹਿਬ ਦਾ ਜਵਾਬ ਹੁੰਦਾ, “ਸਤਿ ਸ਼੍ਰੀ ਅਕਾਲ ਭਈ ਸਤਿ ਸ਼੍ਰੀ ਅਕਾਲ।” ਇਸ ਦੀ ਸਮਝ ਬਹੁਤ ਦੇਰ ਬਾਅਦ ਆਈ ਤਾਂ ਸੰਬੋਧਨੀ ਸ਼ਬਦਾਂ ਬਾਰੇ ਲਿਖ ਰਿਹਾ ਹਾਂ।
(ਕ) ਨਮਸਤੇ: ਇਹ ਸੰਬੋਧਨੀ ਸ਼ਬਦ ਵੀ ਆਮ ਹੀ ਭਾਰਤੀਆਂ ਵਲੋਂ ਵਰਤਿਆ ਜਾਂਦਾ ਹੈ। ਮੁਸਲਮਾਨਾਂ ਦੀ Ḕਸਲਾਮ-ਏ-ਲੇਕਮḔ ਤੇ ਹਿੰਦੂਆਂ ਦੀ ḔਨਮਸਤੇḔ ਦਾ ਭਾਵ ਅਰਥ ਇਕ ਹੀ ਹੈ। ਫਰਕ ਸਿਰਫ ਇੰਨਾ ਹੈ ਕਿ ਹਿੰਦੂ ਦੋਵੇਂ ਹੱਥ ਜੋੜਦੇ ਹਨ ਤੇ ਮੁਸਲਮਾਨ ਇਕ ਹੱਥ (ਸੱਜੇ) ਨਾਲ ਅਦਬ/ਆਦਾਬ ਕਹਿੰਦੇ ਹਨ। ਗੁਰੂ ਗੋਬਿੰਦ ਸਿੰਘ ਨੇ ਜਾਪੁ ਸਾਹਿਬ ਦੀ ਬਾਣੀ ਵਿਚ ਸੈਂਕੜੇ ਵਾਰ ḔਨਮਸਤੇḔ ਸ਼ਬਦ ਦੀ ਵਰਤੋਂ ਕੀਤੀ ਹੈ, ਪਰ ਦਸਮ ਪਾਤਿਸ਼ਾਹ ਇਕ ਅਕਾਲ ਪੁਰਖ, ਪਰਮਾਤਮਾ, ਰੱਬ, ਵਾਹਿਗੁਰੂ, ਰਾਮ ਅੱਗੇ ਹੀ ਆਪਣਾ ਸੀਸ ਝੁਕਾਉਂਦੇ ਹਨ, ਨਾ ਕਿ ਇਨਸਾਨਾਂ ਅੱਗੇ। ਮਿਸਾਲ ਵਜੋਂ,
ਨਮਸਤ੍ਵੰ ਅਕਾਲੇ॥ ਨਮਸਤ੍ਵੰ ਕ੍ਰਿਪਾਲੇ॥
ਨਮਸਤੰ ਰਹੀਮੇ॥ ਨਮਸਤੰ ਕਰੀਮੇ॥
ਸਿੱਖ ਧਰਮ: (A) ਸਤਿ ਕਰਤਾਰ: ਗੁਰੂ ਨਾਨਕ ਦੇਵ ਜੀ ਆਪਣੀਆਂ ਯਾਤਰਾਵਾਂ ਦੌਰਾਨ ਜਿੱਥੇ ਵੀ ਗਏ, ਸੰਗਤਾਂ ਨੂੰ ਕਿਹਾ, “ਬੋਲੋ ਭਾਈ ਜੀ, ਸਤਿ ਕਰਤਾਰ।” ਬਾਬੇ ਨਾਨਕ ਬਾਰੇ ਲਿਖੀਆਂ ਜਨਮ ਸਾਖੀਆਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ। ਅੱਜ ਵੀ ਬਾਬੇ ਨਾਨਕ ਦੇ ਸ਼ਬਦ ਸਤਿ ਕਰਤਾਰ ਦੇ ਨਾਮ ਸਤਿਕਰਤਾਰੀਆਂ ਦੀ ਸੰਸਥਾ ਕਈ ਥਾਂ ਚੱਲ ਰਹੀ ਹੈ।
(ਅ) ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ: ਕੋਈ ਵੀ ਕਾਰਜ ਸ਼ੁਰੂ ਕਰਨਾ ਹੋਵੇ, ਕਿਸੇ ਵੀ ਕੰਮ ਵਿਚ ਸਫਲਤਾ ਹੋਵੇ, ਹਰ ਅਰਦਾਸ-ਚਾਹੇ ਖੁਸ਼ੀ ਦੀ ਹੋਵੇ, ਚਾਹੇ ਸੋਗ ਦੀ ਹੋਵੇ, ਅਖੀਰ ‘ਤੇ ਸਿੱਖ ਜੈਕਾਰਾ ਛੱਡਦੇ ਹਨ। ਇਕ ਸਿੱਖ ਪੂਰੇ ਜ਼ੋਰ ਨਾਲ ਬੋਲਦਾ ਹੈ, ‘ਬੋਲੇ ਸੋ ਨਿਹਾਲ।’ ਪੂਰੀ ਸੰਗਤ ਬੋਲਦੀ ਹੈ, ‘ਸਤਿ ਸ੍ਰੀ ਅਕਾਲ।’ ਮਤਲਬ ਹੈ ਜੋ ਵੀ ਇਕ ਅਕਾਲ ਪੁਰਖ ਨੂੰ ਹਮੇਸ਼ਾ ਰਹਿਣ ਵਾਲਾ ਕਬੂਲੇਗਾ, ਹਮੇਸ਼ਾ ਚੜ੍ਹਦੀ ਕਲਾ ਵਿਚ ਰਹੇਗਾ।
ਸਤਿ ਸ੍ਰੀ ਅਕਾਲ: ਸਿੱਖਾਂ ਨੇ ਜੈਕਾਰੇ ਦਾ ਦੂਜਾ ਭਾਗ ਹੀ ਸੰਬੋਧਨੀ ਸ਼ਬਦ ਵਜੋਂ ਵਰਤੋਂ ਵਿਚ ਲੈ ਆਂਦਾ ਹੈ। ਸਮੇਂ ਦੀ ਵੰਡ-ਭੂਤ ਕਾਲ, ਵਰਤਮਾਨ ਕਾਲ ਤੇ ਭਵਿਖ ਕਾਲ-ਤਿੰਨਾਂ ਕਾਲਾਂ ਤੋਂ ਉਪਰ ਹੈ, ਅਕਾਲ, ਜਿਸ ਦਾ ਇੱਥੇ ਜ਼ਿਕਰ ਹੈ। ਜਦੋਂ ਪਹਿਲਾ ਸਿੱਖ ਬੋਲਦਾ ਹੈ, “ਸਤਿ ਸ੍ਰੀ ਅਕਾਲ।” ਅੱਗੋਂ ਦੂਜਾ ਜਵਾਬ ਦਿੰਦਾ ਹਾਂ, “ਭਈ ਸਤਿ ਸ੍ਰੀ ਅਕਾਲ।” ਮਤਲਬ ਇਕ ਨੇ ਕਿਹਾ, “ਪਰਮਾਤਮਾ ਸੱਚਾ ਤੇ ਸਦੀਵੀ ਹੈ।” ਦੂਜੇ ਨੇ ਜਵਾਬ ਦਿੱਤਾ, “ਹਾਂ ਭਈ ਵਾਹਿਗੁਰੂ ਹੀ ਸੱਚਾ ਅਤੇ ਹਮੇਸ਼ਾ ਰਹਿਣ ਵਾਲਾ ਹੈ।”
(e) ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ: ਇਹ ਸੰਬੋਧਨੀ ਸ਼ਬਦ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਦੀ ਸਾਜਨਾ ਸਮੇਂ ਖਾਲਸੇ ਦੀ ਝੋਲੀ ਪਾਇਆ। ਇਹ ਫਤਿਹ ਦਾ ਸ਼ਬਦ ਸਭ ਤੋਂ ਵੱਖਰਾ ਇਸ ਕਰਕੇ ਹੈ ਕਿ ਇੱਥੇ ਪਹਿਲਾ ਦੂਜਾ ਕੋਈ ਨਹੀਂ, ਪਹਿਲ ਦੇ ਆਧਾਰ ‘ਤੇ ਇਕੱਠੇ ਹੀ ਬੋਲਦੇ ਹਨ, “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।” ਮਤਲਬ ਖਾਲਸਾ ਪਰਮਾਤਮਾ ਦਾ ਹੈ ਅਤੇ ਖਾਲਸੇ ਦੀਆਂ ਉਪਲਭਦੀਆਂ, ਪ੍ਰਾਪਤੀਆਂ, ਜਿੱਤਾਂ ਵੀ ਪਰਮਾਤਮਾ ਦੀਆਂ ਹੀ ਹਨ। ਪੰਜਾਬ ਦੀਆਂ ਸਿਆਸੀ ਪਾਰਟੀਆਂ ਵੀ ਇਸੇ ਸੰਬੋਧਨੀ ਸ਼ਬਦ ਨੂੰ ਸਟੇਜਾਂ ਤੋਂ ਬੋਲਦੀਆਂ ਹਨ।
ਬਾਬੇ ਨਾਨਕ ਦੀ ਫੁਲਵਾੜੀ: (A) ਨਿਰੰਕਾਰੀ ਸੰਸਥਾ ਵਾਲੇ ਵੀ ਸੰਬੋਧਨੀ ਸ਼ਬਦ ‘ਧੰਨ ਨਿਰੰਕਾਰ’ ਦੀ ਵਰਤੋਂ ਕਰਦੇ ਹਨ, ਜੋ ਨਿਰੰਕਾਰੀ ਨਾਨਕ ਦਾ ਬੋਲ ਹੈ। ਮਤਲਬ ਉਹ ਪਰਮਾਤਮਾ, ਜੋ ਆਕਾਰ ਤੋਂ ਰਹਿਤ ਨਿਰ ਆਕਾਰ ਹੈ।
(ਅ) ਡੇਰਾ ਬਿਆਸ ਵਾਲੇ ਸਤਿਸੰਗ ਵਿਚ ਤਾਂ ਗੁਰੂ ਗ੍ਰੰਥ ਸਾਹਿਬ/ਗੁਰੂਆਂ ਦੀ ਬਾਣੀ ਦੀ ਕਥਾ ਕਰਦੇ ਹਨ, ਪਰ ਸੰਬੋਧਨੀ ਸ਼ਬਦ ‘ਰਾਧਾ ਸਵਾਮੀ’ ਬੋਲਦੇ ਹਨ। ਪੁੱਛੋ ਤਾਂ ਜਵਾਬ ਮਿਲਦਾ ਹੈ, “ਰਾਧਾ ਦਾ ਮਤਲਬ ਬੰਦੇ ਦੀ ਰੂਹ ਅਤੇ ਸਵਾਮੀ ਦਾ ਮਤਲਬ ਮਾਲਕ, ਪਰਮਾਤਮਾ।” ਆਗਰੇ ਸਥਿਤ ਦਿਆਲ ਜੀ ਮਹਾਰਾਜ ਦੇ ਡੇਰੇ ‘ਚ ਸਵਾਮੀ ਜੀ ਅਤੇ ਸਵਾਮੀ ਜੀ ਦੀ ਪਤਨੀ ਦੀਆਂ ਸਮਾਧੀਆਂ ਹਨ।
ਜ਼ਰੂਰੀ ਬੇਨਤੀਆਂ: (1) ਸੋਚ ਵਿਚਾਰ ਕੇ ਨਿਰਣਾ ਕਰੋ ਕਿ ਸਿੱਖਾਂ ਦੇ ਸੰਬੋਧਨ ਸ਼ਬਦ ਕਿੰਨੇ ਨਿਰਪੱਖ (ੰeਚੁਲਅਰ), ਮਾਨਵਵਾਦੀ, ਕੁਲ ਦੁਨੀਆਂ ਦੇ ਇਨਸਾਨਾਂ ਵਾਸਤੇ ਢੁਕਵੇਂ ਹਨ, ਕਿ ਨਹੀਂ!
(2) ਸੰਬੋਧਨੀ ਸ਼ਬਦਾਂ ਦਾ ਸ਼ੁਧ ਉਚਾਰਨ ਕਰਨਾ ਜਰੂਰੀ ਹੈ। ਕਈ ਸਤਿ ਸ੍ਰੀ ਅਕਾਲ ਨੂੰ ‘ਸਾਸਰੀ ਕਾਲ’ ਕਹਿ ਦਿੰਦੇ ਹਨ।