ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਅਤੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚæਐਸ਼ ਫੂਲਕਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚੋਂ ਸਿਆਸੀ ਦਖਲਅੰਦਾਜ਼ੀ ਨੂੰ ਨੱਥ ਪਾਉਣ ਦਾ ਮਿਸ਼ਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸ਼ ਫੂਲਕਾ ਨੇ ਕਿਹਾ ਕਿ ਦਿੱਲੀ ਦੇ ਸਿੱਖ ਕਤਲੇਆਮ ਦੇ ਇਕ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਜੇਲ੍ਹ ਭੇਜਣ ‘ਚ ਸਫਲਤਾ ਮਿਲਣ ਤੋਂ ਬਾਅਦ ਉਨ੍ਹਾਂ ਦਾ ਇਹ ਮਿਸ਼ਨ ਕਾਮਯਾਬ ਹੋ ਗਿਆ ਹੈ ਅਤੇ
ਹੁਣ ਉਹ ਦੂਜੇ ਮਿਸ਼ਨ ਦੀ ਸ਼ੁਰੂਆਤ ਕਰਕੇ ਐਸ਼ਜੀæਪੀæਸੀæ ਉਪਰੋਂ ਸਿਆਸੀ ਗਲਬੇ ਦਾ ਖਾਤਮਾ ਕਰਨਗੇ। ਉਨ੍ਹਾਂ ਕਿਹਾ ਕਿ ਐਸ਼ਜੀæਪੀæਸੀæ ਦੀਆਂ ਚੋਣਾਂ ਕਰਵਾਉਣ ਬਾਰੇ ਉਨ੍ਹਾਂ ਭਾਰਤ ਸਰਕਾਰ ਨੂੰ ਪੱਤਰ ਲਿਖਿਆ ਸੀ ਅਤੇ ਸਰਕਾਰ ਨੇ ਮੰਨਿਆ ਹੈ ਕਿ ਕਮੇਟੀ ਦੀ ਮਿਆਦ ਦਸੰਬਰ 2016 ਵਿਚ ਖਤਮ ਹੋ ਚੁੱਕੀ ਹੈ। ਭਾਰਤ ਸਰਕਾਰ ਨੇ ਚੋਣ ਕਰਵਾਉਣ ਲਈ ਗੁਰਦੁਆਰਾ ਕਮਿਸ਼ਨ ਦਾ ਗਠਨ ਕਰਨ ਦੀ ਪ੍ਰਕਿਰਿਆ ਚਲਾ ਦਿੱਤੀ ਹੈ। ਸ਼ ਫੂਲਕਾ ਨੇ ਦੱਸਿਆ ਕਿ ਉਨ੍ਹਾਂ ਇਸ ਮਿਸ਼ਨ ਬਾਰੇ ਸਾਬਕਾ ਜੱਜ ਕੁਲਦੀਪ ਸਿੰਘ ਨਾਲ ਵੀ ਗੱਲ ਕੀਤੀ ਹੈ ਅਤੇ ਉਹ ਵੀ ਇਸ ਕਾਰਜ ਵਿਚ ਉਨ੍ਹਾਂ ਦਾ ਸਾਥ ਦੇਣਗੇ। ਇਸ ਤੋਂ ਇਲਾਵਾ ਦੇਸ਼ਾਂ-ਵਿਦੇਸ਼ਾਂ ਤੋਂ ਵੀ ਉਨ੍ਹਾਂ ਦੇ ਇਸ ਮਿਸ਼ਨ ਨੂੰ ਸਹਿਯੋਗ ਮਿਲ ਰਿਹਾ ਹੈ। ਸ਼ ਫੂਲਕਾ ਨੇ ਕਿਹਾ ਕਿ ਸਾਲ 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀ ਲੜੀ ਚਲਾਉਣ ਵਾਲਿਆਂ ਨੂੰ ਬੇਨਕਾਬ ਨਾ ਕਰਨਾ ਅਤੇ ਡੇਰਾ ਸਿਰਸਾ ਦੇ ਮੁਖੀ ਨੂੰ ਅਕਾਲ ਤਖਤ ਤੋਂ ਮੁਆਫੀ ਦਿਵਾਉਣੀ, ਐਸ਼ਜੀæਪੀæਸੀæ ਉਪਰ ਅਕਾਲੀ ਦਲ ਦੇ ਗਲਬੇ ਕਾਰਨ ਹੀ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੇ ਸੇਵਾ ਭਾਵਨਾ ਅਤੇ ਅਸੂਲਾਂ ਵਾਲੇ ਸਿੱਖਾਂ ਨੂੰ ਕਦੇ ਵੀ ਐਸ਼ਜੀæਪੀæਸੀæ ਵਿਚ ਨਹੀਂ ਆਉਣ ਦਿੱਤਾ। ਉਹ ਇਸ ਮਿਸ਼ਨ ਲਈ ਮਿਸ਼ਨਰੀਜ਼ ਸਿੱਖਾਂ, ਸੰਤ ਸਮਾਜ, ਸਿੱਖ ਪ੍ਰਚਾਰਕਾਂ ਆਦਿ ‘ਤੇ ਆਧਾਰਿਤ ਗਰੁਪ ਬਣਾਉਣਗੇ। ਉਨ੍ਹਾਂ ਸਪਸ਼ਟ ਕੀਤਾ ਕਿ ਨਾ ਤਾਂ ਉਹ ਖੁਦ ਅਤੇ ਨਾ ਹੀ ਇਸ ਗਰੁਪ ਵਿਚਲੇ ਮੈਂਬਰ ਐਸ਼ਜੀæਪੀæਸੀæ ਦੀਆਂ ਚੋਣਾਂ ਲੜਨਗੇ।