ਖਹਿਰੇ ਨੇ ਝਾੜੂ ਮੋੜ’ਤਾ!

ਲੋਕ ਸਭਾ ਲਈ ਵੋਟਾਂ ਕਦ ਪੈਣੀਆਂ ਨੇ, ਹਾਲੇ ਹੋਇਆ ਨਾ ਕੋਈ ਐਲਾਨ ਭਾਈ।
ਅੰਦਰਖਾਤੇ ਸਭ ਪੱਬਾਂ ਦੇ ਭਾਰ ਹੋਏ, ਭਖ ਪਿਆ ਏ ਹੁਣੇ ਮੈਦਾਨ ਭਾਈ।
ਚਾਰ ਧਿਰੀ ਮੁਕਾਬਲੇ ਹੋਣ ਦੇ ਜੀ, ਦਿਸ ਰਹੇ ਨੇ ਸਾਫ ਇਮਕਾਨ ਭਾਈ।
ਬਣੇ ਰਹੇ ਜੇ ਇਵੇਂ ਨਾਦਾਨ ਆਪਾਂ, ਦਾਅ ਲਾ ਜਾਏਗਾ ਫਿਰ ਸ਼ੈਤਾਨ ਭਾਈ।
ਹੋਣਾ ਸ਼ੁਕਰ ਮਨਾਇਆ ਜਗੀਰ ਕੌਰ ਨੇ, ਹੋਇਆ ਖੁਸ਼ ਭਗਵੰਤ ਮਾਨ ਭਾਈ।
ਝਾੜੂ ਮੋੜ’ਤਾ ਖਹਿਰੇ ਨੇ ਕੇਜਰੀ ਨੂੰ, ਲਊਂਗਾ ਆਪਣਾ ਚੋਣ-ਨਿਸ਼ਾਨ ਭਾਈ!