ਉਨੀ ਲਈ ਦੁਆਵਾਂ!

ਸੁਬ੍ਹਾ ਚੜ੍ਹੇ ਤੇ ਸ਼ਾਮ ਨੂੰ ਅਸਤ ਹੋਵੇ, ਆਦਿ ਕਾਲ ਤੋਂ ਇੰਜ ਹੀ ਹੋਈ ਜਾਂਦਾ।
ਐਤਵਾਰ ਤੋਂ ਸ਼ੁਰੂ ਹੋ ਸ਼ਨੀ ਤੀਕ, ਚੰਗੇ ਮਾੜੇ ਨੂੰ ਕਾਲ ਇਉਂ ਢੋਈ ਜਾਂਦਾ।
ਗਰਮੀ ਠੰਢ ਬਸੰਤ ਬਰਸਾਤ ਰੁੱਤਾਂ, ਨਵਾਂ ਆਉਂਦਾ ਤੇ ਪਿਛਲਾ ਸਭ ਮੋਈ ਜਾਂਦਾ।
ਬੰਦਾ ਬਚਪਨ ਜਵਾਨੀ ਵਿਚ ਐਸ਼ ਕਰ ਕੇ, ਬੁੱਢੇ ਵਾਰੇ ਵਿਚ ਸਾਰਾ ਕੁਝ ਖੋਈ ਜਾਂਦਾ।
ਜਿਵੇਂ ‘ਠਾਰਾਂ ਨੂੰ ḔਹੈਪੀḔ ਵੀ ਕਿਹਾ ਈ ਸੀ, ਉਨੀ ਲਈ ਦੁਆਵਾਂ ਵੀ ਕਰੀ ਚੱਲੋ।
ਲਿਖ ਕੇ ਰੰਗ-ਬਰੰਗਿਆਂ ਅੱਖਰਾਂ ਵਿਚ, ḔਫੇਸਬੁੱਕḔ ਵਧਾਈਆਂ ਦੇ ਭਰੀ ਚੱਲੋ!