ਇਜ਼ਹਾਰਾਂ ਵਿਚਲਾ ਵਿਤਕਰਾ

ਅਵਤਾਰ ਗੋਂਦਾਰਾ
ਇਜ਼ਹਾਰ ਵਿਚ ਆਏ ਵਿਤਕਰੇ ਨੂੰ ਵਿਸ਼ਵ ਪ੍ਰਸਿੱਧ ਮੁਕੇਬਾਜ ਸਿਆਹ ਰੰਗ ਮੁਹੰਮਦ ਅਲੀ ਨੇ ਖੂਬਸੂਰਤੀ ਨਾਲ ਫੜ੍ਹਿਆ ਹੈ। ਇੱਕ ਟੀ. ਵੀ. ਸ਼ੋਅ ਵਿਚ ਸੁਆਲਾਂ ਦੇ ਜੁਆਬ ਦਿੰਦਿਆਂ ਉਹ ਕਹਿੰਦਾ ਹੈ ਕਿ ਛੋਟੇ ਹੁੰਦਿਆਂ ਉਹ ਆਪਣੀ ਮਾਂ ਨੂੰ ਪੁੱਛਦਾ ਸੀ,’Black Money, Black List, Black Friday’ ਸ਼ਬਦਾਂ ਵਿਚ ਸਿਰਫ ਭਲਅਚਕ ਅਗੇਤਰ ਹੀ ਕਿਉਂ ਵਰਤਿਆ ਜਾਂਦਾ ਹੈ, ਹੋਰ ਰੰਗ ਕਿਉਂ ਨਹੀਂ? Ḕਹਰਾਮ ਦੀ ਕਮਾਈ ਨੂੰ Black ਗਰਦਾਨਣਾ ਕਾਲੇ ਰੰਗ ਦੀ ਕਦਰ ਘਟਾਈ ਅਤੇ ਜਾਇਜ਼ ਕਮਾਈ ਨੂੰ ੱWhite Money, White House ਕਹਿਣਾ, ਚਿੱਟੇ (ਗੋਰੇ) ਰੰਗ ਦੀ ਵੱਡਿਆਈ ਹੀ ਹੈ ਅਤੇ ਚੀਜ਼ਾਂ ਦੇ ਬਹਾਨੇ ਰੰਗ-ਵਿਸ਼ੇਸ਼ ਦੀ ਨਸਲ ਨੂੰ ਛੁਟਿਆਉਣਾ ਹੈ। ਸਿਆਹ ਫਹਿਮ (ਕਾਲਾ ਰੰਗ) ਹੋਣ ਕਰਕੇ, ਇਹ ਸੰਬੋਧਨ ਉਸ ਨੂੰ ਨਿੱਜੀ ਹੀ ਨਹੀਂ, ਸਾਰੇ ਭਾਈਚਾਰੇ ਦੀ ਬੇਇੱਜਤੀ ਲੱਗਦਾ ਸੀ। ਕਾਲੇ ਸ਼ਬਦ ਨਾਲ ਜੁੜੀ ਨਿਖੇਧੀ ਉਸ ਨੂੰ ਚੁਭਦੀ ਸੀ। ਉਸ ਦੀ ਪੀੜਾ ਕਿਸੇ ਕਣਕਵੰਨੇ ਜਾਂ ਗੋਰੇ ਬੰਦੇ ਦੇ ਗਲੋਂ ਸ਼ਾਇਦ ਸੌਖਿਆਂ ਨਾ ਉਤਰੇ।

ਆਰਥਕ, ਸਮਾਜਕ, ਧਾਰਮਕ ਵਿਤਕਰਾ, ਆਪਣਾ ਰੂਪ ਬਦਲ ਕੇ ਸਾਡੇ ਸੱਭਿਆਚਾਰ, ਆਮ ਬੋਲ-ਚਾਲ ਵਿਚ ਸੇਮ ਵਾਂਗ ਆ ਦਾਖਲ ਹੁੰਦਾ ਹੈ। ਭੋਲੇ ਭਾਅ ਸਾਡੇ ਇਜ਼ਹਾਰ ਵਿਚ ਆਏ ਵਿਤਕਰੇ ਦੀ ਕਾਣ ਸਾਨੂੰ ਰੜਕਦੀ ਵੀ ਨਹੀਂ। ਇਨ੍ਹਾਂ ਕਰਕੇ ਸਾਡੇ ਕੋਲ ਬੈਠਾ ਬੰਦਾ-ਸਮੂਹ ਕਿਵੇਂ ਆਹਤ ਹੋ ਰਿਹਾ ਹੋਵੇਗਾ, ਪਤਾ ਵੀ ਨਹੀਂ ਲੱਗਦਾ। ਇਹ ਸਾਡੀ ਪਹੁੰਚ, ਪ੍ਰਸ਼ੰਸਾ, ਨਿੰਦਾ, ਪੂਰਵ-ਧਾਰਨਾਵਾਂ, ਪੱਖਪਾਤ (ਫਰeਜੁਦਚਿeਸ), ਸਾਡੀ ਜ਼ਹਿਨੀਅਤ ਦੀ ਸੂਹ ਦਿੰਦੇ ਹਨ। ਨਾਲ ਹੀ ਸਮਾਜ ਵਿਚਲੇ ਵਰਗਾਂ, ਧੜਿਆਂ ਅਤੇ ਭਾਈਚਾਰਿਆਂ ਵਿਚਲੀ ਭਾਵੁਕ ਵਿੱਥ ਤੇ ਆਪਸੀ ਆਦਰ ਸਤਿਕਾਰ ਦੇ ਪਾਸਕੂ ਦਾ ਵੀ ਪਤਾ ਲੱਗਦਾ ਹੈ। ਬੋਲਣ-ਲਿਖਣ ਵੇਲੇ ਇਹ ਗੱਲ ਧਿਆਨ ਵਿਚ ਰਹਿਣੀ ਚਾਹੀਦੀ ਹੈ।
ਡਾ. ਤ੍ਰਿਲੋਕ ਚੰਦ ਤੁਲਸੀ ਦਾ ਕਹਿਣਾ ਹੈ, “ਸ਼ਬਦ ਕਿਸੇ ਗੱਲ ਨੂੰ ਨਿਰਲੇਪਤਾ ਨਾਲ ਪ੍ਰਗਟ ਨਹੀਂ ਕਰਦੇ, ਉਨਾਂ ਨਾਲ ਕੁਝ ਸਹਿਚਾਰੀ-ਭਾਵ (Aਸਸੋਚਅਿਟe ਾਂeeਲਨਿਗਸ) ਜੁੜੇ ਹੁੰਦੇ ਹਨ। ਸ਼ਬਦਾਂ ਦੇ ਇਸ ਭਾਵ-ਸਹਿਚਾਰੀਪੁਣੇ ਕਾਰਨ ਚਿੰਤਨ ਵਿਚ ਅੜਿੱਕਾ ਪੈਂਦਾ ਹੈ। ਤਰਕ ਸ਼ਾਸਤਰ ਵਿਚ ਇਸ ਦਾ ਵਿਸ਼ੇਸ਼ ਤੌਰ ‘ਤੇ ਧਿਆਨ ਰੱਖਿਆ ਜਾਂਦਾ ਹੈ। ਇਹ ਸਮਝ ਲੈਣਾ ਜਰੂਰੀ ਹੈ ਕਿ ਕਿਸੇ ਵੀ ਗੱਲ ਨੂੰ ਅਜਿਹੇ ਵੱਖਰੇ ਸ਼ਬਦਾਂ ਰਾਹੀਂ ਦੱਸਿਆ ਜਾ ਸਕਦਾ ਹੈ, ਜੋ ਇੱਕ ਦਮ ਵੱਖਰਾ ਭਾਵੁਕ ਅਸਰ ਪਾਉਂਦੇ ਹਨ।” (Ḕਮਾਹੌਲ, ਮਨ ਅਤੇ ਸਾਹਿਤḔ ਵਿਚੋਂ) ਜਿਵੇਂ ਭਾਈ ਘਨੱਈਏ ਨਾਲ ḔਸੇਵਾḔ ਅਤੇ ਹਿਟਲਰ ਨਾਲ ḔਅੱਤਿਆਚਾਰੀḔ ਦਾ ਭਾਵ ਜੁੜਿਆ ਹੋਇਆ ਹੈ। ਏਨਾ ਕਹਿਣਾ ਹੀ ਕਾਫੀ ਹੈ ਕਿ ਉਹ Ḕਹਿਟਲਰੀ ਸੁਭਾḔ ਦਾ ਬੰਦਾ ਹੈ, ਇਸ ਦੀ ਲੋੜ ਨਹੀਂ ਕਿ ਉਹ ਹਿੰਸਕ ਹੈ। ਡਾ. ਤੁਲਸੀ ਦੀ ਧਾਰਨਾ ਨੂੰ ਅੱਗੇ ਤੋਰਦਿਆ, ਅਸੀਂ ਕਹਿ ਸਕਦੇ ਹਾਂ ਕਿ ਇਕੱਲੇ ਚਿੰਤਨ Ḕਚ ਹੀ ਨਹੀਂ, ਮਾਨਵੀ ਰਿਸ਼ਤਿਆਂ Ḕਚ ਵੀ ਦਰਾੜ ਪੈਂਦੀ ਹੈ।
ਡਾ. ਤੁਲਸੀ ਨੇ ਬਰਤਨਾਵੀ ਦਾਰਸ਼ਨਿਕ ਬਰਟਰੈਂਡ ਰਸਲ ਦਾ ਹਵਾਲਾ ਦਿੱਤਾ ਹੈ,
• Ḕਮੈਂ ਦ੍ਰਿੜ ਹਾਂ। ੀ ਅਮ ਾਰਿਮ।
• ਤੁਸੀਂਂ ਜਿੱਦੀ ਹੋ। ੁ ਅਰe ੋਬਸਟਨਿਅਟe।
• ਉਹ ਅੜੀਅਲ ਟੱਟੂ ਹੈ। ੍ਹe ਸਿ ਅ ਪਗਿ-ਹeਅਦeਦ ੋਲ।Ḕ
ਉਦਾਹਰਣ ਵਾਕਿਆ ਹੀ ਦਿਲਚਸਪ ਹੈ। ਕਿਸੇ ਨੂੰ ਆਪਣੀ ḔਜਿੱਦḔ ਦ੍ਰਿੜਤਾ ਅਤੇ ਦੂਜੇ ਦੀ Ḕਦ੍ਰਿੜਤਾḔ ਜਿੱਦ ਜਾਂ ਅੜੀਅਲਪੁਣਾ ਲੱਗ ਸਕਦਾ ਹੈ। ਆਮ ਵਰਤੋਂ-ਵਿਹਾਰ ਵਿਚ ਅਸੀਂ ਏਨੀ ਨਿਰਖ-ਪਰਖ ਨਹੀਂ ਕਰਦੇ, ਨਾ ਹੀ ਲੋੜ ਸਮਝਦੇ ਹਾਂ। ਰੱਸਲ ਦੀ ਗੁਰਬੰਦੀ ਨਾਲ ਵੀ ਪੂਰਾ ਸਹਿਮਤ ਹੋਣਾ ਔਖਾ ਹੈ। ਕੁਝ ਵਿਸ਼ੇਸ਼ ਪ੍ਰਸੰਗ ਵਿਚ ਤਾਂ ਇਹ ਗੱਲ ਠੀਕ ਹੈ, ਪਰ ਹਰ ਥਾਂ ਨਹੀਂ। ਮਿਸਾਲ ਵਜੋਂ ḔਜਿੱਦḔ ਅਤੇ Ḕਦ੍ਰਿੜਤਾḔ ਇੱਕੋ ਮਨੋ-ਸਥਿਤੀ ਨੂੰ ਪ੍ਰਗਟ ਕਰਨ ਵਾਲੇ ਸੰਕਲਪ ਨਹੀਂ ਹਨ। ਪਾਠਕ ਆਪਣੇ ਜਾਂ ਕਿਸੇ ਹੋਰ ਦੇ ਸਟੈਂਡ ਦੀ ਚੀਰਫਾੜ ਕਰਦਿਆਂ ਦੇਖ ਸਕਦੇ ਹਨ ਕਿ ਉਹ ḔਜਿੱਦḔ ਦੀ ਜੱਦ ਹੇਠ ਆਉਂਦਾ ਹੈ ਜਾਂ Ḕਦ੍ਰਿੜਤਾḔ ਦੀ। ਇਨ੍ਹਾਂ ਦੋਹਾਂ ਸ਼ਬਦਾਂ ਦੇ ਬਾਹਰਮੁਖੀ ਆਧਾਰ, ਦਲੀਲਾਂ ਜਾਂ ਵਿਆਖਿਆਵਾਂ ਕੀ ਹਨ? ਬਿਨਾ ਸ਼ੱਕ ਇਹ ਖੋਜ ਦਾ ਵਿਸ਼ਾ ਹੈ। ਨਿੱਜੀ ਅਤੇ ਦੂਜਿਆਂ ਦੇ ਸਟੈਂਡ ਨੂੰ ਸਮਝਣ ਵਿਚ ਇਸ ਨੂੰ ਕੁੰਜੀ ਵਜੋਂ ਵਰਤਿਆ ਜਾ ਸਕਦਾ ਹੈ।
ਇਸ ਚਰਚਾ ‘ਚੋਂ ਇਹ ਵੀ ਪਤਾ ਲੱਗੇਗਾ ਕਿ ਸਾਡੇ ਇਜ਼ਹਾਰ ਬਾਹਰੀ ਸੰਸਾਰ ਨਾਲ ਸਾਡੇ ਰਿਸ਼ਤੇ, ਨਜ਼ਰੀਏ ਅਤੇ ਪਹੁੰਚ ਨੂੰ ਕਿਵੇਂ ਉਜਾਗਰ ਕਰਦੇ ਹਨ? Ḕਕਾਮੇ ਛਿੱਤਰ ਨਾਲ ਸੂਤ ਆਉਂਦੇ ਹਨḔ, Ḕਔਰਤਾਂ ਦੀ ਗਿੱਚੀ ਪਿੱਛੇ ਮੱਤ ਹੁੰਦੀ ਹੈḔ ਜਾਂ Ḕਹਰ ਇੱਕ ਦਾ ਆਪੋ ਆਪਣਾ ਸੱਚ ਹੈḔ ਵਰਗੇ ਜੁਮਲੇ ਅਕਸਰ ਪੜ੍ਹਨ-ਸੁਣਨ ਵਿਚ ਆਉਂਦੇ ਹਨ। ਇਨ੍ਹਾਂ ਵਿਚ ਲਿਖਣ ਜਾਂ ਬੋਲਣ ਵਾਲੇ ਦੀ ਔਕਾਤ ਅਤੇ ਪੂਰਾ ਜੀਵਨ ਦਰਸ਼ਨ ਲੁਕਿਆ ਹੋਇਆ ਹੈ।
ਇਜ਼ਹਾਰਾਂ ਦੀ ਚੋਭ ਸਿਰਫ ਰੰਗ-ਭੇਦ ਤੱਕ ਮਹਿਦੂਦ ਨਹੀਂ ਹੈ। ਇਨ੍ਹਾਂ ਦੀ ਮਾਰ ਵਿਚ ਮੂੰਹ-ਮੱਥਾ, ਨੱਕ, ਬੁੱਲ, ਕੱਦ-ਬੁਤ, ਤਕੜਾ-ਮਾੜਾ, ਸੁਭਾਅ, ਖਿੱਤਾ, ਹੈਸੀਅਤ ਆਦਿ, ਕਈ ਕੁਝ ਆ ਜਾਂਦਾ ਹੈ। ਬੰਦਾ ਉਨ੍ਹਾਂ ਗੁਣਾਂ ਜਾਂ ਵਿਲੱਖਣਤਾਵਾਂ ਲਈ ਵੀ ਪੁਣਿਆ ਜਾਂਦਾ ਹੈ, ਜੋ ਉਸ ਦੇ ਗੇੜ ਵਿਚ ਨਹੀਂ ਹੁੰਦੀਆਂ। ਮਿਸਾਲ ਵਜੋਂ ਰੰਗ, ਨਸਲ, ਲਿੰਗ, ਸੁਭਾਅ, ਕੱਦ-ਬੁੱਤ ਜਾਂ ਜੰਮਣ-ਭੋਂ ਆਦਿ।
ਕੁਦਰਤ ਵਿਚ ਚਿੱਟੇ-ਕਾਲੇ, ਉਚੇ-ਨੀਵੇਂ, ਵੱਡੇ-ਛੋਟੇ, ਮੋਟੇ-ਪਤਲੇ, ਤਿੱਖੇ-ਮੁੜੇ, ਨਰ-ਮਾਦਾ, ਤਕੜੇ-ਮਾੜੇ ਵਰਗੇ ਜੋੜਿਆਂ ਦੀ ਹੋਂਦ ਹੈ। ਇਨ੍ਹਾਂ ਜੋੜਿਆਂ (ਭਨਿਅਰੇ) ਹੋਂਦ ਸਮਝ ਆਉਂਦੀ ਹੈ। ਜਿਨ੍ਹਾਂ ਦਾ ਇੱਕ ਪੱਖ ਦੂਜੇ ਦੀ ਹੋਂਦ ਦਾ ਜਾਮਨ ਬਣਦਾ ਹੈ। ਇੱਕ ਬਿਨਾ ਦੂਜਾ ਹੋ ਹੀ ਨਹੀਂ ਸਕਦਾ। ਨਾ ਹੀ ਇਹ ਕਿਸੇ ਵਿਕਸਿਤ ਜਾਂ ਅਣਵਿਕਸਿਤ ਨਸਲ ਦੀ ਕਾਢ ਹਨ।
ਕੁਦਰਤੀ ਜੋਟਿਆਂ ਦੇ ਜੁੱਜ਼ਾਂ (ਫਅਰਟਸ) ਨੂੰ, ਇੱਕ ਦੂਜੇ ਦੇ ਵਿਰੋਧ ਵਿਚ ਖੜਾ ਕਰਨ ਦੀ ਆਪਣੀ ਸਿਆਸਤ ਹੈ। ਇਨ੍ਹਾਂ ਜੋਟਿਆਂ ਦੇ ਹਿੱਸੇ ਇੱਕ ਦੂਜੇ ਦਾ ਨਿਖੇਧ ਨਹੀਂ ਕਰਦੇ, ਸਗੋਂ ਪੂਰਕ ਹਨ। ਪੰਗਾ ਉਦੋਂ ਖੜਾ ਹੁੰਦਾ ਹੈ, ਜਦੋਂ ਕੋਈ ਭਾਰੂ ਧਿਰ ਆਪਣੀ ਚੌਧਰ ਦੀ ਬਰਕਰਾਰੀ ਲਈ ਇਨ੍ਹਾਂ ਵਿਲੱਖਣਤਾਵਾਂ ਨੂੰ ਹਥਿਆਰ ਵਜੋਂ ਵਰਤਣਾ ਸ਼ੁਰੂ ਕਰ ਦਿੰਦੀ ਹੈ। ਇਸ ਪਹੁੰਚ ਨੂੰ ਓਟਹਨੋਚeਨਟਰਸਿਮ ਵਜੋਂ ਜਾਣਿਆਂ ਜਾਂਦਾ ਹੈ, ਇਸ ਦਾ ਢੁਕਵਾਂ ਪੰਜਾਬੀ ਸ਼ਬਦ ਜੇ Ḕਪੰਜਾਬ ਟਾਈਮਜ਼Ḕ ਦੇ ਪਾਠਕਾਂ ਨੂੰ ਪਤਾ ਹੋਵੇ, ਉਹ ਜਰੂਰ ਸਾਂਝਾ ਕਰ ਸਕਦਾ ਹੈ। ਕੰਮ ਚਲਾਉਣ ਲਈ, ਇਸ ਨੂੰ Ḕਅੰਧ-ਨਸਲਵਾਦḔ ਵਜੋਂ ਲਿਆ ਜਾ ਸਕਦਾ ਹੈ, ਜਿਸ ਵਿਚ ਕੋਈ ਨਸਲ-ਭਾਈਚਾਰਾ ਕੌਮੀ ਸਵੈਮਾਣ, ਰੰਗ, ਧਰਮ ਅਤੇ ਸੱਭਿਆਚਾਰ ਦੀ ਵਡਿਆਈ ਕਰਦਿਆਂ, ਦੂਜਿਆਂ ਨੂੰ ਪਰੋਖ ਰੂਪ ਵਿਚ ਛੁਟਿਆਉਂਦਾ ਹੈ। ਪ੍ਰਾਪੇਗੰਡੇ ਨਾਲ ਕੁਦਰਤੀ ਜਾਂ ਇਲਾਕਾਈ ਗੁਣਾਂ ਨੂੰ ਵਰਗ-ਵਿਸ਼ੇਸ਼ ਨਾਲ ਜੋੜ ਦਿੱਤਾ ਜਾਂਦਾ ਹੈ। ਇਤਿਹਾਸ ਵਿਚ ਸਿਆਸੀ ਪਾਲਾਬੰਦੀ ਲਈ ਇਹ ਬੜਾ ਕਾਰਗਰ ਹਥਿਆਰ ਸਿੱਧ ਹੋਇਆ ਹੈ।
ਪ੍ਰਾਪੇਗੰਡੇ ਅਤੇ ਸਿੱਖਿਆ ਨਾਲ ਇਨ੍ਹਾਂ ਜੋਟਿਆਂ ਦਾ ਇੱਕ ਹਿੱਸਾ, ਵਡਿਆਈ ਅਤੇ ਦੂਜਾ ਹੇਠੀ ਕਿਉਂ ਹਾਸਲ ਕਰ ਲੈਂਦਾ ਹੈ? ਆਓ, ਇਸ ਨੂੰ ਦੇਖਣ ਪਰਖਣ ਦੀ ਕੋਸ਼ਿਸ਼ ਕਰੀਏ। ਆਪਾਂ ਨੂੰ ਪਤਾ ਹੈ ਕਿ ਗੋਰਿਆਂ ਨੂੰ ਕਾਲਿਆਂ ਦੀ ਲੋੜ ਸੀ, ਉਨ੍ਹਾਂ ਨੂੰ ਗੁਲਾਮ ਬਣਾ ਕੇ ਬਸਤੀਆਂ ਵਿਚ ਲਿਆਂਦਾ ਗਿਆ। ਗੁਲਾਮ ਨੂੰ ਗੁਲਾਮ ਬਣਾ ਕੇ ਰੱਖਣ ਲਈ ਸਿਰਫ ਕਾਨੂੰਨ ਜਾਂ ਹਿੰਸਾ ਕਾਫੀ ਨਹੀਂ ਹੈ। ਗੁਲਾਮ ਵਿਚ ਆਪਣੇ ਕਾਲੇ ਰੰਗ ਲਈ ḔਹੀਣਤਾḔ ਅਤੇ ਮਾਲਕ ਦੇ ਗੋਰੇ ਰੰਗ ਪ੍ਰਤੀ ḔਮਾਣḔ ਦਾ ਭਾਵ ਹੋਣਾ ਜਰੂਰੀ ਸੀ। ਵਿਕਾਊ ਵਿਗਿਆਨੀਆਂ ਨੇ ਇਹ ਤਰ੍ਹਾਂ ਦੀਆਂ ਧਾਰਨਾਵਾਂ/ਸ਼ੋਧ-ਪ੍ਰਬੰਧਾਂ ਨੂੰ ਅੱਗੇ ਲਿਆਂਦਾ ਅਤੇ ਪ੍ਰਚਾਰਿਆ, ਜਿਨ੍ਹਾਂ ਵਿਚ ਕਾਲੇ ਕਾਮਿਆਂ ਨੂੰ ਜਮਾਂਦਰੂ ਹੀਣੇ, ਬੇਅਕਲ ਅਤੇ ਗੋਰਿਆਂ ਨੂੰ ਜਮਾਂਦਰੂ ਸੁਆਮੀ, ਤਕੜੇ ਅਤੇ ਸਿਆਣੇ ਸਿੱਧ ਕੀਤਾ ਗਿਆ। ਕਥਿਤ ਪਿਛਲੇ ਜਨਮ ਦੇ ਲੈਣ ਦੇਣ ਦੀ ਗੱਲ ਸਵਦੇਸ਼ੀ ਕਾਢ ਹੈ। ਸਮਾਜਕ ਵਿਤਕਰਿਆਂ ਨੂੰ ਰੈਲਾ ਅਤੇ ਨਿਆਂਈਂ ਬਣਾਉਣ ਲਈ ਸਬੱਬੀਂ ਮਿਲੇ ਗੁਣਾਂ ਨੂੰ ਬਾਖੂਬੀ ਵਰਤਿਆ ਗਿਆ ਹੈ। ਮਿਸਾਲ ਵਜੋਂ ਨਸਲੀ ਗੁਣ ਹਰ ਤਰ੍ਹਾਂ ਦੇ ਪੱਖਪਾਤੀ ਪ੍ਰਗਟਾਵੇ ਦਾ ਚਿੰਨ੍ਹ ਬਣ ਗਏ। ਜਿਵੇਂ ਭਲਅਚਕ ੰੋਨਏ, ਭਲਅਚਕ .ਸਿਟ, ਭਲਅਚਕ ਾਂਰਦਿਅੇ ਆਦਿ। ਗੋਰਿਆਂ ਦੀ ਰੀਸੇ ਕਣਕ ਵੰਨਿਆਂ, ਲਾਖਿਆਂ, ਪੀਲਿਆਂ ਦੇ ਇਜ਼ਹਾਰਾਂ ਵਿਚ ਵੀ ਇਹ ਕਾਣੋ ਆ ਗਈ ਹੈ। ਜੋਸ਼ ਵਿਚ ਆਏ ਜਦੋਂ ਅਸੀਂ Ḕਕਾਲੇ ਧਨḔ Ḕਕਾਲੀਆਂ ਸ਼ਕਤੀਆਂḔ, Ḕਕਾਲੀਆਂ ਕਰਤੂਤਾਂḔ ਜਾਂ Ḕਕਾਲੇ ਕਾਰਨਾਮਿਆਂḔ ਖਿਲਾਫ ਆਵਾਜ ਬੁਲੰਦ ਕਰਦੇ ਹਾਂ, ਤਾਂ ਸਾਨੂੰ ਨਾਲ ਜਾ ਰਿਹਾ ਮਜਦੂਰ ਜਮਾਤ ਦਾ ਸਿਆਹ ਫਹਿਮ ਸਾਥੀ ਵਿੱਸਰ ਜਾਂਦਾ ਹੈ। ਇਹ ਸਿਰਫ ਭਾਸ਼ਾਈ ਮਸਲਾ ਨਹੀਂ ਰਹਿ ਜਾਂਦਾ, ਇੱਕ ਭਾਵੁਕ ਵਿੱਥ ਵੀ ਖੜੀ ਕਰਦਾ ਹੈ। ਕਾਲੇ ਧਨ ਨੂੰ Ḕਪਾਪ ਦੀ ਕਮਾਈḔ Ḕਨਜਾਇਜ਼ ਕਮਾਈḔ ਵੀ ਕਿਹਾ ਜਾ ਸਕਦਾ ਹੈ। ਕਾਲੀਆਂ ਸ਼ਕਤੀਆਂ Ḕਲੋਕ-ਦੋਖੀḔ ਸ਼ਕਤੀਆਂ ਕਿਉਂ ਨਹੀਂ ਹੋ ਸਕਦੀਆਂ? ਫੁੱਟਪਾਊ ਪ੍ਰਾਪੇਗੰਡੇ ਨੇ ਜੇ ਇਨ੍ਹਾਂ ਸ਼ਬਦਾਂ ਨੂੰ ਆਮ ਬੋਲ-ਚਾਲ ਦਾ ਹਿੱਸਾ ਬਣਾ ਦਿੱਤਾ ਹੈ, ਤਾਂ ਲੋਕ-ਪੱਖੀ ਪ੍ਰਚਾਰ ਅਤੇ ਅਭਿਆਸ ਨਾਲ ਇਸ ਨੂੰ ਬਦਲਿਆ ਵੀ ਜਾ ਸਕਦਾ ਹੈ, ਤੇ ਜਾਣਾ ਵੀ ਚਾਹੀਦਾ ਹੈ।
ਤਕੜਾ-ਮਾੜਾ, ਵੱਡਾ-ਛੋਟਾ ਵੀ ਕੁਦਰਤੀ ਜੋਟੇ ਹਨ। ਔਰਤ-ਮਰਦ ਦਰਮਿਆਨ ਚੌਧਰ ਦੀ ਲੜਾਈ ਵਿਚ ਇਨ੍ਹਾਂ ਨੂੰ ਲਿੰਗਆਇਆ ਗਿਆ ਹੈ। ਨਰ ਨਾਲ ḔਮਰਦਾਵੇਂḔ ਅਤੇ ਮਾਦਾ ਨਾਲ ḔਅਬਲਾḔ ਦੇ ਭਾਵਾਂ ਨੂੰ ਜੋੜਿਆ ਗਿਆ। ਕਈ ਸਦੀਆਂ ਔਰਤ ਨੂੰ ਵੀ ਇਸ ਧਾਰਨਾ ਵਿਚ ਕੋਈ ਕੱਜ ਨਜ਼ਰ ਨਹੀਂ ਆਇਆ। ਇਹ ਗੁਰ ਮਰਦ ਲਈ ਕਿਲਾ ਬਣਿਆ ਰਿਹਾ ਹੈ। ਸਨਅਤੀ ਇਨਕਲਾਬ ਤੋਂ ਬਾਅਦ ਇਸ ਦੇ ਕਿੰਗਰੇ ਢਹਿਣੇ ਸ਼ੁਰੂ ਹੋਏ। ਸਾਡੇ ਇਜ਼ਹਾਰਾਂ ਵਿਚ ਇਸ ਦੀ ਤੋੜ (੍ਹਅਨਗੋਵeਰ) ਹਾਲੇ ਕਾਇਮ ਹੈ। ਅੱਜੇ ਵੀ ਕਿਸੇ ਔਰਤ ਨੇ ਔਰਤ ਦੀ ਵੱਡਿਆਈ ਕਰਨੀ ਹੋਵੇ, ਤਾਂ ਉਹ ਕਹਿੰਦੀ ਹੈ, “ਉਸ ਨੇ ਮਰਦਾਂ ਵਾਂਗੂੰ ਘਰ ਸਾਂਭਿਆ।” ਗੱਲ ਇਕੱਲੇ ਬਲ-ਪ੍ਰਯੋਗ ਦੀ ਹੀ ਨਹੀਂ, ਢੁਕਵੇਂ ਸ਼ਬਦ-ਪ੍ਰਯੋਗ ਦੀ ਵੀ ਹੈ। ḔਬਹਾਦਰੀḔ ਮਰਦ ਨਾਲ ਜੁੜ ਗਈ ਅਤੇ ḔਨਿਰਬਲਤਾḔ ਔਰਤ ਨਾਲ। ਝਾਂਸੀ ਵਾਲੀ ਰਾਣੀ ਦੀ ਵੱਡਿਆਈ ਉਸ ਦੀ ਆਪਣੀ ਸ਼ਕਤੀ, ਯੁੱਧ-ਕਲਾ ਵਿਚ ਨਹੀਂ, ਸਗੋਂ ਉਸ ਦੇ ḔਮਰਦਾਨੀḔ ਹੋ ਕੇ ਲੜਨ ਵਿਚ ਹੈ। ਇਜ਼ਹਾਰਾਂ ਦਾ ਇਹ ਪੱਖਪਾਤੀ ਵਰਤਾਰਾ ਸਹਿਵਨ ਹੀ ਮਰਦ ਦੀ ਚੌਧਰ ਦੇ ਹੱਕ ਵਿਚ ਭੁਗਤ ਜਾਂਦਾ ਹੈ।
ਇਸ ਲੇਖ ਦੀ ਤਿਆਰੀ ਦੌਰਾਨ ਇੱਕ ਛੋਟੇ ਕੱਦ ਵਾਲੀ ਲੜਕੀ ਨਾਲ ਹੋਈ ਗੱਲਬਾਤ ਵਿਚ ਉਸ ਨੇ ਦੱਸਿਆ ਕਿ ਉਸ ਨੂੰ ਲੰਮੇ ਕੱਦ ਵਾਲੀਆਂ ਕੁੜੀਆਂ ਨਾਲ ḔਹਸਦḔ (ਓਨਵੇ) ਹੁੰਦਾ ਹੈ। ਹਸਦ ਵਿਚ ਈਰਖਾ ਨਾਲੋਂ ਵੱਖਰੀ ਭਾਅ ਹੈ। ਕੋਈ ਧਾਰਮਕ ਪ੍ਰਚਾਰਕਾਂ ਵਾਂਗ ਕਹਿ ਸਕਦਾ ਹੈ ਕਿ ਉਸ ਨੂੰ ਈਰਖਾ ਨਹੀਂ ਕਰਨੀ ਚਾਹੀਦੀ। ਜਦੋਂ ਕਿ ਖੂਬਸੂਰਤੀ ਦੇ ਪ੍ਰਵਾਣਿਤ ਮਿਆਰਾਂ ਲਈ ਸਾਰਾ ਸਾਹਿਤ, ਕੁੜੀ ਦੇ Ḕਲੰਮੇ ਕੱਦḔ ਅਤੇ Ḕਲੰਮੀ ਧੌਣḔ ਅਤੇ Ḕਤਿੱਖੇ ਨੱਕḔ ਦੇ ਕਸੀਦਿਆਂ ਨਾਲ ਭਰਿਆ ਪਿਆ ਹੈ। ਇਹ ਉਸੇ ਤਰ੍ਹਾਂ ਦਾ ਸੁਝਾਅ ਹੈ, ਜਿਵੇਂ ਮੀਂਹ ਵਿਚ ਜਾਂਦੇ ਬੰਦੇ ਨੂੰ ਕੋਈ ਕਹੇ ਕਿ ਉਸ ਨੂੰ ਭਿੱਜਣਾ ਨਹੀਂ ਚਾਹੀਦਾ। ਦੁਨੀਆਂ ਵਿਚ ਛੋਟੇ ਕੱਦ ਅਤੇ ਧੌਣਾਂ ਵਾਲੀਆਂ ਬਥੇਰੀਆਂ ਨਸਲਾਂ ਹਨ। ਸਾਡੀ ਬੋਲ-ਬਾਣੀ ਇਨ੍ਹਾਂ ਨੂੰ ਕਲਾਵੇ Ḕਚ ਲੈਣ ਵਾਲੀ ਹੋਣੀ ਚਾਹੀਦੀ ਹੈ।
ਛੋਟੇ ਹੁੰਦਿਆਂ ਸੁਣਦੇ ਸੀ, Ḕਸਿਰ ਵੱਡੇ ਸਰਦਾਰਾਂ ਦੇ, ਪੈਰ ਵੱਡੇ ਗੰਵਾਰਾਂ ਦੇ।Ḕ ਜਾਂ Ḕਚੌੜਾ ਮੱਥਾḔ Ḕਤਿੱਖਾ ਨੱਕḔ Ḕਪਤਲੇ ਬੁੱਲḔ ਆਦਿ ਦਾ ਤੁਅਲਕ ਵੀ ਸਰਦਾਰੀ ਨਾਲ ਹੈ। Ḕਵੱਡੇ ਪੈਰḔ, Ḕਛੋਟਾ ਮੱਥਾḔ, Ḕਫੀਨਾ ਨੱਕḔ ਕਥਿਤ ਗੰਵਾਰਾਂ ਜਾਂ ਕਾਮਿਆਂ ਨਾਲ ਜੋੜਿਆ ਜਾਂਦਾ ਸੀ। ਰੰਗ ਤੇ ਹੋਰ ਗੁਣਾਂ ਵਾਂਗ, ਸ਼ੋਸ਼ਣ ਦੀ ਵਾਜਬੀਅਤ ਵਿਚ ਨਕਸ਼ਾਂ ਨੂੰ ਵੀ ਵਰਤਿਆ ਗਿਆ ਹੈ। ਹੁਣ ਇਹ ਪੂਰਵ-ਧਾਰਨਾਵਾਂ ਖਤਮ ਹੋ ਰਹੀਆਂ ਹਨ। ਖੋਜ ਅਤੇ ਸਮਾਜਕ ਅਮਲ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਕਿਸੇ ਦਾ ਚੌੜਾ ਮੱਥਾ ਜਾਂ ਵੱਡੇ ਪੈਰ ਦੇਖ ਕੇ ਉਸ ਦੀ ਪ੍ਰਤਿਭਾ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।
ਸਿਆਸਤ ਅਤੇ ਕੂਟਨੀਤੀ ਦੇ ਖੇਤਰ ਵਿਚ ਅਮਰੀਕਾ ਦੇ ਸਾਬਕਾ ਸਿਆਹ ਰਾਸ਼ਟਰਪਤੀ ਬਰਾਕ ਉਬਾਮਾ ਦਾ ਛੋਟਾ ਜਿਹਾ ਮੱਥਾ ਅਤੇ ਨਿੱਕਾ ਜਿਹਾ ਸਿਰ, ਗੋਰੇ ਰਾਸ਼ਟਰਪਤੀ ਟਰੰਪ ਦੇ ਚੌੜੇ ਮੱਥੇ ਤੇ ਦੁੱਗਣੇ ਸਿਰ ਨਾਲ ਮੜਿੱਕਦਾ ਦੇਖਿਆ ਜਾ ਸਕਦਾ ਹੈ। Ḕਵੱਡਾ ਸਿਰḔ ਵੱਡਾ ਲਫਾਫਾ ਵੀ ਹੋ ਸਕਦਾ ਹੈ। ਇਸੇ ਤਰ੍ਹਾਂ ਲੰਮੇ ਅਤੇ ਛੋਟੇ ਦੇ ਜੁੱਟ ਨੇ ਵੀ ਕਈ ਕਿਸਮ ਦੀਆਂ ਪੂਰਵ-ਧਾਰਨਾਵਾਂ ਬਣਾਈਆਂ ਹੋਈਆਂ ਹਨ। ਲੰਮਿਆਂ ਨੇ ਛੋਟੇ (ਬੌਣੇ) ਨੂੰ ਨਾਕਾਰਾਤਮਕ ਵਿਸ਼ੇਸ਼ਣ ਵਜੋਂ ਵਰਤਣਾ ਸ਼ੁਰੂ ਕੀਤਾ ਹੋਇਆ ਹੈ। ਜਦੋਂ ਅਸੀਂ ਕਹਿੰਦੇ ਹਾਂ, ਉਹ Ḕਬੌਣੀ ਸੋਚḔ ਵਾਲਾ ਸ਼ਖਸ ਹੈ, ਉਦੋਂ ਅਸੀਂ ਆਪਣੇ ਲੰਮੇ ਕੱਦ ਨੂੰ ਅਣਜਾਣੇ ਹੀ ਵੱਡਿਆਉਂਦਿਆਂ ਛੋਟੇ ਦੀ ਹੇਠੀ ਕਰ ਰਹੇ ਹੁੰਦੇ ਹਾਂ। ਜਦੋਂ ਕਿ ਦੋਨੋਂ ਗੁਣ ਚੋਣ ਦਾ ਨਤੀਜਾ ਨਹੀਂ। ਸਮਾਜ ਵਿਚ ਬਹੁਤ ਸਾਰੇ ਲੰਮੇ ਬੰਦੇ ਹਨ, ਜਿਨ੍ਹਾਂ ਦੀ ਦੇਣ ਬੜੀ ਛੋਟੀ ਹੈ, ਬਹੁਤ ਸਾਰੇ ਛੋਟੇ ਕੱਦ ਵਾਲੇ ਹੋਣਗੇ, ਜਿਨ੍ਹਾਂ ਨੇ ਸਮਾਜਕ ਵਿਕਾਸ ਵਿਚ ਵੱਡਾ ਹਿੱਸਾ ਪਾਇਆ ਹੋਵੇ। ਸੰਸਾਰ ਪ੍ਰਸਿੱਧ ਮਾਰਕਸੀ ਚਿੰਤਕ ਗ੍ਰਾਮਸੀ ਛੋਟੇ ਕੱਦ ਵਾਲਾ ਵੱਡਾ ਚਿੰਤਕ ਸੀ। ਮੁੱਖ ਧਾਰਾ ਦੇ ਸਿਆਸੀ ਆਗੂਆਂ ਵਿਚ ਛੋਟੇ ਕੱਦ ਵਾਲਾ ਲਾਲ ਬਹਾਦਰ ਸ਼ਾਸਤਰੀ, ਚੌੜੇ ਮੋਢਿਆਂ ਵਾਲੇ ਲੰਮੇ ਨਰਿੰਦਰ ਮੋਦੀ ਨਾਲੋਂ ਕਿਤੇ ਵੱਡਾ ਆਗੂ ਸੀ। ਸਾਨੂੰ ਛੋਟੇ ਕਦ ਪ੍ਰਤੀ ਆਪਣਾ ਪੱਖਪਾਤੀ ਰਵੱਈਆ ਛੱਡਣਾ ਚਾਹੀਦਾ ਹੈ।
ਛੋਟੇ ਕੱਦ ਵਾਲੇ ਇਸਤਰੀ-ਪੁਰਸ਼ ਵੀ ਲੰਮਿਆਂ ਜਿੰਨੇ ਹੀ ਪਿਆਰ ਅਤੇ ਸਤਿਕਾਰ ਦੇ ਪਾਤਰ ਹਨ। ਇਹ ਬਦਲਾਓ ਸਾਡੀ ਗੱਲਬਾਤ ਵਿਚ ਦਿਸਣਾ ਚਾਹੀਦਾ ਹੈ। ਇਸ ਲਈ Ḕਬੌਣੀ ਸੋਚḔ ਦੀ ਥਾਂ Ḕਛੋਟੀ ਸੋਚḔ ਜਾਂ Ḕਸੌੜੀ ਸੋਚḔ ਵਰਤਿਆ ਜਾਣਾ ਜ਼ਿਆਦਾ ਮੁਨਾਸਿਬ ਹੈ। ਕੱਦ ਦੇ ਆਧਾਰ ‘ਤੇ ਛੁਟਿਆਉਣਾ ਬੰਦ ਹੋਣਾ ਚਾਹੀਦਾ ਹੈ। ਇਸ ਫੰਡਰ ਜਿਹੇ ਵਿਰੋਧ ਵਿਚੋਂ ਹੀ ਛੋਟਿਆਂ ਨੂੰ ਲੰਮਿਆਂ ਬਾਰੇ ਇਹ ਕਹਿਣਾ ਪਿਆ, Ḕਲੰਮਿਆਂ ਦੀ ਮੱਤ ਗਿੱਟਿਆਂ ਵਿਚ ਹੁੰਦੀ ਹੈ।Ḕ ਕਈ ਵਾਰ ਕਿਸੇ ਦੇ ਇੱਕ ਅੱਧ ਗਲਤ ਕੰਮ ਨੂੰ ਦੇਖ ਕੇ ਅਸੀਂ ਕਹਿ ਦਿੰਦੇ ਹਾਂ ਕਿ ਉਹ ਬੜਾ ਮਾੜਾ ਬੰਦਾ ਹੈ। ਉਸ ਦੇ ਸਮੁੱਚੇ ਕਿਰਦਾਰ ਦਾ ਸਾਨੂੰ ਨਹੀਂ ਪਤਾ ਹੁੰਦਾ। ਕਹਿਣਾ ਇਹ ਬਣਦਾ ਹੈ, ਉਸ ਦੀ ਇਹ ਜਾਂ ਉਹ ਗੱਲ ḔਮਾੜੀḔ ਹੈ। ਦੋਹਾਂ ‘ਚ ਜਮੀਨ ਅਸਮਾਨ ਦਾ ਫਰਕ ਪੈ ਜਾਂਦਾ ਹੈ। ਜਦੋਂ ਅਸੀਂ ਬੰਦੇ ਬਾਰੇ ਫਤਵਾ ਦਿੰਦੇ ਹਾਂ, ਤਾਂ ਅਸੀਂ ਉਸ ਦੀ ਸਮੁੱਚੀ ਸ਼ਖਸੀਅਤ ਨੂੰ ਨਕਾਰ ਰਹੇ ਹੁੰਦੇ ਹਾਂ। ਉਸ ਨਾਲੋਂ ਤੋੜ ਵਿਛੋੜਾ ਕਰ ਲੈਂਦੇ ਹਾਂ। ਪਰ ਜੇ ਅਸੀਂ ਉਸ ਦੀ ḔਗੱਲḔ ਨੂੰ ਮਾੜਾ ਕਹਿੰਦੇ ਹਾਂ, ਤਾਂ ਉਸ ਵਿਚ ਚੰਗਿਆਈ ਦੇ ਅੰਸ਼ ਦੇਖ ਰਹੇ ਹੁੰਦੇ ਹਾਂ, ਜਿਸ ਵਿਚ ਟੁੱਟੀ ਗੰਢਣ ਦੇ ਤੇ ਨੇੜ ਹੋਣ ਦੇ ਆਸਾਰ ਪਏ ਹੁੰਦੇ ਹਨ।
ਇਲਾਕਾਪ੍ਰਸਤੀ ਵੀ ਸਾਨੂੰ ਇਕ ਦੂਜੇ ਤੋਂ ਦੂਰ ਕਰਨ ਜਾਂ ਇੱਕ ਦੂਜੇ ਬਾਰੇ ਗਲਤ ਧਾਰਨਾਵਾਂ ਬਣਾਉਣ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ। ਅਮਰੀਕਾ ਵਿਚ ਇਕ ਜਨਤਕ ਜਥੇਬੰਦੀ ‘ਚੋਂ ਇੱਕ ਮਲਵਈ ਧੜਾ ਇਸ ਕਰਕੇ ਅਲੱਗ ਹੋ ਗਿਆ ਕਿ ਉਨ੍ਹਾਂ ਨੂੰ ਇਸ ‘ਤੇ Ḕਮਝੈਲਾਂ ਅਤੇ ਦੁਆਬੀਆਂḔ ਦਾ ਕਬਜਾ ਪਚਦਾ ਨਹੀਂ ਸੀ। ਅੰਮ੍ਰਿਤਸਰ ਇਲਾਕੇ ਦੇ ਕਾਰੋਬਾਰੀ ਗੁਰਦੀਪ ਨਿੱਝਰ ਦਾ ਕਹਿਣਾ ਹੈ ਕਿ ਪਹਿਲਾਂ ਮਾਝੇ ਵਾਲੇ ਮਲਵਈਆਂ ਨੂੰ ḔਜਾਹਲḔ ਸਮਝਦੇ ਸਨ, ਪਰ ਹੁਣ ਇਹ ਧਾਰਨਾ ਬਦਲ ਰਹੀ ਹੈ। ਮਲਵਈਆਂ ਲਈ ਮਝੈਲ Ḕਧੱਕੜ, ਬੇਇਤਬਾਰੇḔ ਸਨ। ਆਪਸੀ ਮੇਲ ਮਿਲਾਪ ਦੇ ਵਧਣ ਨਾਲ ਇਹ ਕੰਧਾਂ ਢਹਿ ਰਹੀਆਂ ਹਨ। ਕਿਸੇ ਵਿਸ਼ੇਸ਼ ਜਨ-ਸਮੂਹ ਬਾਰੇ ਅਜਿਹੇ ਫਤਵੇ ਹਾਲੇ ਵੀ ਸੁਣਨ ਨੂੰ ਮਿਲ ਜਾਂਦੇ ਹਨ। ਕੋਈ ਸ਼ਬਦ ਕਿਸੇ ਬਾਰੇ ਥੋਨੂੰ ਕਿੰਨਾ ਪੱਖਪਾਤੀ ਬਣਾ ਦਿੰਦਾ ਹੈ, ਇਸ ਦਾ ਛੇਤੀ ਛੇਤੀ ਪਤਾ ਨਹੀਂ ਲੱਗਦਾ। ਇੱਕ ਬੰਦੇ ਬਾਰੇ ਇਨ੍ਹਾਂ ਸਤਰਾਂ ਦੇ ਲੇਖਕ ਨੂੰ ਇਹ ਦੱਸਿਆ ਗਿਆ ਕਿ ਉਹ Ḕਅਨਸੋਸ਼ਲḔ ਹੈ, ਪਰਿਵਾਰਕ ਸਮਾਗਮਾਂ ‘ਤੇ ਘੱਟ ਜਾਂਦਾ ਹੈ, ਰਲਦਾ-ਮਿਲਦਾ ਨਹੀਂ। ਹੋਇਆ ਇਹ ਕਿ ਕਈ ਮਹੀਨੇ ਤੇ ਸਾਲ ਲੰਘ ਗਏ, ਪਰ ਸੁਣੀ ਸੁਣਾਈ ਪੂਰਵ-ਧਾਰਨਾ ਕਰਕੇ ਉਸ ਨਾਲ ਨੇੜਤਾ ਵਧਾਉਣ ਦੀ ਲੋੜ ਹੀ ਮਹਿਸੂਸ ਨਾ ਹੋਈ। ਇੱਕ ਵਾਰ ਸਬੱਬੀਂ ਉਸ ਦੇ ਘਰ ਜਾਣ ਦਾ ਮੌਕਾ ਮਿਲਿਆ। ਉਸ ਦਾ ਡਰਾਇੰਗ ਰੂਮ ਲਾਇਬ੍ਰੇਰੀ ਵਰਗਾ ਸੀ। ਉਹ ਰਿਟਾਇਰਡ ਪ੍ਰੋਫੈਸਰ ਅਤੇ ਵਾਤਾਵਰਣ ਪ੍ਰੇਮੀ ਸੀ। ਪਤਾ ਲਗਦਾ ਹੈ, ਸ਼ਾਮ ਨੂੰ ਸੈਰ ਕਰਦਿਆਂ ਉਹ ਰਾਹ ਵਿਚ ਪਈਆਂ ਖਾਲੀ ਬੋਤਲਾਂ ਅਤੇ ਕਾਗਜ ਚੁਗਦਾ ਜਾਂਦਾ ਹੈ। ਯੂਨੀਵਰਸਿਟੀ ਦੀ ਕੰਟੀਨ Ḕਚ ਬੈਠਣਾ ਅਤੇ ਵਿਦਿਆਰਥੀਆਂ ਨੂੰ ਗਾਈਡ ਕਰਨਾ ਉਸ ਦਾ ਸ਼ੌਕ ਹੈ। ਪਾਣੀ ਦੀ ਸੁਯੋਗ ਵਰਤੋਂ ਬਾਰੇ ਲਿਖਣਾ, ਪੜ੍ਹਨਾ ਅਤੇ ਪ੍ਰਚਾਰਨਾ ਉਸ ਦਾ ਜੀਵਨ-ਮਨੋਰਥ ਹੈ। ਉਸ ਦੀਆਂ ਗੱਲਾਂ ਸੁਣ ਕੇ ਬੜੀ ਸ਼ਰਮਿੰਦਗੀ ਹੋਈ। ਉਹ ਨਾ ਕੰਜੂਸ ਸੀ, ਨਾ ਹੀ ਅਨਸੋਸ਼ਲ। ਉਹ ਬੜਾ Ḕਸੰਜਮੀ ਅਤੇ ਜ਼ਿੰਮੇਵਾਰḔ ਸ਼ਖਸ ਨਿਕਲਿਆ। Ḕਸੋਸ਼ਲḔ ਹੋਣ ਦੇ ਸਹੀ ਅਰਥਾਂ ਦਾ ਪਤਾ ਉਸ ਨੂੰ ਮਿਲਣ ਉਪਰੰਤ ਲੱਗਾ। ਹੁਣ ਤੱਕ ਇਹੀ ਧਾਰਨਾ ਬਣੀ ਰਹੀ ਹੈ ਕਿ ਵਿਆਹ-ਮੰਗਣੇ, ਗ੍ਰਹਿ-ਪ੍ਰਵੇਸ਼, ਜਨਮ-ਦਿਨ ਪਾਰਟੀਆਂ ‘ਤੇ ਸੱਦਣਾ ਅਤੇ ਜਾਣਾ ਹੀ Ḕਸੋਸ਼ਲḔ ਹੋਣਾ ਹੈ।
ਇਜ਼ਹਾਰਾਂ ਵਿਚਲੇ ਭੁਲਾਵੇ ਬੜੇ ਭੁਲੇਖਾ ਪਾਊ ਹੋ ਸਕਦੇ ਹਨ। ਇਹ ਬੇਵਜ੍ਹਾ ਦੂਰੀਆਂ ਹੀ ਪੈਦਾ ਨਹੀਂ ਕਰਦੇ, ਰਿਸ਼ਤਿਆਂ ਵਿਚ ਤ੍ਰੇੜਾਂ ਪਾਉਂਦੇ ਹਨ। ਸ਼ਬਦਾਂ-ਸੰਕਲਪਾਂ ਦੀ ਵਰਤੋਂ ਵਿਚ ਸੁਚੱਜ ਲਿਆਉਣ ਲਈ ਕੋਸ਼ਿਸ਼ਾਂ ਕਰਦੇ ਰਹਿਣਾ ਚਾਹੀਦਾ ਹੈ। ਇਹ ਕੋਈ ਜੱਗੋਂ ਤੇਰਵੀਂ ਗੱਲ ਨਹੀਂ ਹੈ। ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਸੁੱਤੇ ਸਿੱਧ ਹੁੰਦੀਆਂ ਰਹਿੰਦੀਆਂ ਹਨ। ਘਰ ਵਿਚ ਹੋਈ ਮੌਤ ਬਾਰੇ ਇਹ ਨਹੀਂ ਕਿਹਾ ਜਾਂਦਾ ਕਿ Ḕਫਲਾਣਾ ਮਰ ਗਿਆ ਹੈ।Ḕ ਅਸੀਂ ਕਹਿੰਦੇ ਹਾਂ, ਚਲਾਣਾ ਕਰ ਗਿਆ, ਸਦੀਵੀ ਵਿਛੋੜਾ ਦੇ ਗਿਆ ਆਦਿ। ਇਜ਼ਹਾਰਾਂ ਵਿਚਲੇ ਕੱਜ ਨੂੰ ਦੂਰ ਕਰਨ ਲਈ ਇਸ ਸਿਲਸਿਲੇ ਨੂੰ ਹੋਰ ਵਧਾਇਆ ਜਾ ਸਕਦਾ ਹੈ। ਆਉਣ ਵਾਲੇ ਵਰ੍ਹੇ ਵਿਚ ਹੋਰ ਕੰਮਾਂ ਦੇ ਨਾਲ ਆਪਾਂ ਸ਼ਬਦ-ਸਾਧਨਾਂ ਦੇ ਕਾਰਜ ਨੂੰ ਵੀ ਜੋੜੀਏ। ਦੇਖੀਏ ਕਿ ਅਸੀਂ ਵੱਖ ਵੱਖ ਅਕੀਦਿਆਂ ਅਤੇ ਆਸਥਾਵਾਂ ਵਾਲੇ ਖੁਦ ਬਾਰੇ, ਦੂਜਿਆਂ ਬਾਰੇ, ਸਿਆਸੀ ਆਗੂਆਂ ਬਾਰੇ ਕੀ ਕੀ ਪੂਰਵ-ਧਾਰਨਾਵਾਂ ਬਣਾਈਆਂ ਹੋਈਆਂ ਹਨ, ਉਹ ਕਿੱਥੋਂ ਤੱਕ ਸੱਚੀਆਂ ਹਨ? ਇਹ ਸ਼ਬਦੀ ਨਿਰਖ-ਪਰਖ ਲੋਕਾਂ, ਚੀਜ਼ਾਂ ਅਤੇ ਖਿਆਲਾਂ ਨਾਲ ਸਾਡੇ ਸਬੰਧਾਂ ਨੂੰ ਸੰਵਾਰੇਗੀ, ਨਿਖਾਰੇਗੀ, ਡੂੰਘਿਆਂ ਕਰੇਗੀ।