ਅਕਾਲੀ ਜਥੇਦਾਰ ਹੁਣ ਗੋਆ ਵਿਚ ਕਰਨਗੇ ਵਿਚਾਰ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ ਸੰਸਦ ਮੈਂਬਰਾਂ, ਵਿਧਾਇਕਾਂ ਤੇ ਚੋਣ ਲੜੇ ਉਮੀਦਵਾਰਾਂ ਦੀ ਦੋ ਰੋਜ਼ਾ ਚਿੰਤਨ ਬੈਠਕ ਇਸ ਵਾਰ ਅੱਠ ਤੇ ਨੌਂ ਅਪਰੈਲ ਨੂੰ ਗੋਆ ਵਿਚ ਕੀਤੀ ਜਾ ਰਹੀ ਹੈ। ਇਸ ਬਾਰੇ ਅਕਾਲੀ ਆਗੂਆਂ ਵਿਚ ਉਤਸ਼ਾਹ ਹੈ ਜਦੋਂਕਿ ਟਕਸਾਲੀ ਆਗੂਆਂ ਦਾ ਕਹਿਣਾ ਹੈ ਕਿ ਪਹਿਲਾਂ ਅਕਾਲੀ ਗੁਰਦੁਆਰਿਆਂ ਵਿਚ ਮੀਟਿੰਗਾਂ ਕਰਦੇ ਸਨ ਪਰ ਹੁਣ ਮੀਟਿੰਗਾਂ ਲਈ ਸੈਰ ਸਪਾਟੇ ਵਾਲੀਆਂ ਥਾਵਾਂ ਚੁਣੀਆਂ ਜਾ ਰਹੀਆਂ ਹਨ।
ਟਕਸਾਲੀ ਅਕਾਲੀ ਆਗੂ ਮਨਜੀਤ ਸਿੰਘ ਕਲਕੱਤਾ ਨੇ ਆਖਿਆ ਕਿ ਟਕਸਾਲੀ ਅਕਾਲੀ ਆਗੂਆਂ ਵੱਲੋਂ ਗੁਰਦੁਆਰਿਆਂ ਵਿਚ ਮੀਟਿੰਗਾਂ ਕੀਤੀਆਂ ਜਾਂਦੀਆਂ ਸਨ ਪਰ ਹੁਣ ਮੌਜੂਦਾ ਅਕਾਲੀ ਆਗੂ ਕਦੇ ਸ਼ਿਮਲਾ ਅਤੇ ਕਦੇ ਗੋਆ ਵਿਚ ਮੀਟਿੰਗਾਂ ਰੱਖਦੇ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸ ਤੋਂ ਬਾਅਦ ਅਗਲੀ ਮੀਟਿੰਗ ਅਮਰੀਕਾ ਦੇ ਲਾਸ ਵੇਗਾਸ ਵਿਚ ਰੱਖੀ ਜਾਵੇਗੀ। ਉਨ੍ਹਾਂ ਆਖਿਆ ਕਿ ਅਕਾਲੀ ਦਲ ਦਾ ਕਦੇ ਵੀ ਅਜਿਹਾ ਸਭਿਆਚਾਰ ਨਹੀਂ ਰਿਹਾ ਜੋ ਸੈਰ ਸਪਾਟੇ ਵਾਲੀਆਂ ਥਾਵਾਂ ‘ਤੇ ਜਾ ਕੇ ਮੀਟਿੰਗਾਂ ਕਰੇ।
ਉਧਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਇਕ ਪਾਸੇ ਪੰਜਾਬ ਵਿਚ ਅਮਨ ਕਾਨੂੰਨ ਤੇ ਆਰਥਿਕਤਾ ਦੀ ਹਾਲਤ ਬਦਤਰ ਹੋਈ ਪਈ ਹੈ ਪਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਗੋਆ ਵਿਚ ਚਿੰਤਨ ਬੈਠਕ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਬੇਹੱਦ ਖ਼ਰਾਬ ਹੈ।
ਅਕਾਲੀ ਦਲ ਦੇ ਸਕੱਤਰ ਡਾæ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਦਲ ਦੇ 100 ਤੋਂ ਵੱਧ ਆਗੂ ਸੱਤ ਤੋਂ 10 ਅਪਰੈਲ ਤਕ ਗੋਆ ਜਾ ਰਹੇ ਹਨ ਜਿਥੇ ਅੱਠ ਤੇ ਨੌਂ ਅਪਰੈਲ ਨੂੰ ਚਿੰਤਨ ਬੈਠਕ ਹੋਵੇਗੀ ਜਿਸ ਵਿਚ ਸਰਕਾਰ ਦੀਆਂ ਇਕ ਸਾਲ ਦੀਆਂ ਪ੍ਰਾਪਤੀਆਂ, ਆਉਂਦੀਆਂ ਲੋਕ ਸਭਾ ਤੇ ਪੰਚਾਇਤ ਚੋਣਾਂ ਤੋਂ ਇਲਾਵਾ ਭਵਿੱਖ ਦੀਆਂ ਨੀਤੀਆਂ ਤੇ ਮੌਜੂਦਾ ਔਕੜਾਂ ਬਾਰੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਇਸ ਬੈਠਕ ਵਿਚ ਸੰਸਦ ਮੈਂਬਰ ਵਿਧਾਇਕ ਤੇ ਚੋਣ ਲੜੇ ਉਮੀਦਵਾਰ ਸ਼ਾਮਲ ਹੋਣਗੇ।
ਇਨ੍ਹਾਂ ਦੀ ਗਿਣਤੀ ਤਕਰੀਬਨ 120 ਹੋਵੇਗੀ ਜੋ ਸੱਤ ਅਪਰੈਲ ਨੂੰ ਗੋਆ ਲਈ ਰਵਾਨਾ ਹੋਣਗੇ ਤੇ 10 ਅਪਰੈਲ ਨੂੰ ਵਾਪਸੀ ਕਰਨਗੇ। ਇਸ ਬੈਠਕ ਮਗਰੋਂ 21 ਤੇ 22 ਅਪਰੈਲ ਨੂੰ ਆਨੰਦਪੁਰ ਸਾਹਿਬ ਵਿਚ ਕੈਂਪ ਵੀ ਲਾਇਆ ਜਾ ਰਿਹਾ ਹੈ ਜਿਸ ਵਿਚ ਦਲ ਦੇ ਸਮੂਹ ਆਗੂ ਸ਼ਾਮਲ ਹੋਣਗੇ। ਟਕਸਾਲੀ ਵਿਧਾਇਕ ਪ੍ਰੋæ ਵਿਰਸਾ ਸਿੰਘ ਵਲਟੋਹਾ ਨੇ ਆਖਿਆ ਕਿ ਇਸ ਮੀਟਿੰਗ ਲਈ ਅਕਾਲੀ ਦਲ ਤੋਂ ਇਲਾਵਾ ਭਾਜਪਾ ਆਗੂਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ।
ਸਮੂਹ ਆਗੂ ਇਸ ਮੀਟਿੰਗ ਵਿਚ ਆਪਣੇ ਖਰਚੇ ‘ਤੇ ਸ਼ਾਮਲ ਹੋਣਗੇ। ਕੁਝ ਆਗੂ ਚੰਡੀਗੜ੍ਹ ਤੋਂ ਤੇ ਕੁਝ ਦਿੱਲੀ ਤੋਂ ਹਵਾਈ ਜਹਾਜ਼ ਰਾਹੀਂ ਗੋਆ ਪੁੱਜਣਗੇ। ਉਨ੍ਹਾਂ ਆਖਿਆ ਕਿ ਪਾਰਟੀ ਨੇ ਇਸ ਵਾਰ ਫੈਸਲਾ ਕੀਤਾ ਹੈ ਕਿ ਇਹ ਮੀਟਿੰਗ ਦੂਰ ਅਜਿਹੀ ਥਾਂ ‘ਤੇ ਰੱਖੀ ਜਾਵੇ ਜਿਥੇ ਤਸੱਲੀ ਨਾਲ ਬੈਠ ਕੇ ਵਿਚਾਰ ਕੀਤਾ ਜਾ ਸਕੇ। ਮੀਟਿੰਗ ਲਈ ਹਲਕਾ ਇੰਚਾਰਜਾਂ ਨੂੰ ਵੀ ਸੱਦਿਆ ਗਿਆ ਹੈ। ਇਸ ਲਈ ਗੋਆ ਵਿਚ ਹੋਟਲ ਬੁੱਕ ਕੀਤਾ ਗਿਆ ਹੈ। ਵੇਰਵਿਆਂ ਅਨੁਸਾਰ ਅਕਾਲੀ ਦਲ ਦੇ ਸਰਪ੍ਰਸਤ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਵਿਚਾਰ ਸੀ ਕਿ ਇਹ ਮੀਟਿੰਗ ਇੰਨੀ ਦੂਰ ਰੱਖਣ ਦੀ ਥਾਂ ਕਿਸੇ ਨੇੜਲੀ ਥਾਂ ‘ਤੇ ਰੱਖੀ ਜਾਵੇ ਪਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰ ਆਗੂਆਂ ਨੇ ਉਨ੍ਹਾਂ ਨੂੰ ਇਸ ਮੀਟਿੰਗ ਲਈ ਸਹਿਮਤ ਕਰ ਲਿਆ। ਮੀਟਿੰਗ ਤੋਂ ਬਾਅਦ ਪਾਰਟੀ ਦੇ ਸਮੂਹ ਆਗੂਆਂ ਲਈ ਇਕ ਕੈਂਪ ਆਨੰਦਪੁਰ ਸਾਹਿਬ ਵਿਖੇ ਲਾਉਣ ਦੀ ਯੋਜਨਾ ਹੈ।

nd:whit��oa࿾�age:EN-US;mso-fareast-language:EN-US; mso-bidi-language:AR-SA’> ‘ਤੇ ਪੈ ਰਹੇ ਅਸਰ ਬਾਰੇ ਵਾਰ-ਵਾਰ ਖ਼ਬਰਦਾਰ ਕੀਤਾ ਜਾ ਰਿਹਾ ਹੈ।  ਸਨਅਤੀ ਖੇਤਰ ਦੇ ਵਿਕਾਸ ਲਈ ਵੀ ਕੋਈ ਵੱਡਾ ਹੰਭਲਾ ਨਹੀਂ ਮਾਰਿਆ ਗਿਆ। ਸਿਰਫ਼ ਮੁਹਾਲੀ ਤੇ ਅੰਮ੍ਰਿਤਸਰ ਵਿਚ ਸੂਚਨਾ ਤਕਨਾਲੋਜੀ ਅਤੇ ਗਿਆਨ ਦੇ ਧੁਰੇ ਵਿਕਸਤ ਕਰਨ ਦੀ ਯੋਜਨਾ ਹੈ। ਚਾਲੂ ਮਾਲੀ ਸਾਲ ਦੌਰਾਨ ਨਿਰਮਾਣ ਖੇਤਰ ਵਿਚ ਵਿਕਾਸ ਦਰ ਮਨਫ਼ੀ 3æ54 ਫੀਸਦ ਬਣੀ ਹੋਈ ਹੈ।

Be the first to comment

Leave a Reply

Your email address will not be published.