ਕਮਲ ਕੁਮਲਾਇਆ?

ਜਾਂਦੇ ਸਾਲ ਦੇ ਰਹਿ ਗਏ ਦਿਵਸ ਥੋੜ੍ਹੇ, ‘ਟ੍ਰੇਲਰ’ ਉਨੀ ਦਾ ‘ਠਾਰਾਂ ਦਿਖਲਾ ਗਿਆ ਏ।
ਜੁਮਲੇ ਛੱਡ ਕੇ ਰਿਹਾ ਜੋ ਢਿੱਡ ਭਰਦਾ, ਜਾਪੇ ਅੱਗੇ ਲਈ ਸਬਕ ਉਹ ਪਾ ਗਿਆ ਏ।
ਕੈਂਚੀ ਫਾੜਨੇ ਵਾਲੀ ਨਕਾਰ ਸੁੱਟੀ, ਜੋੜਨ ਵਾਲਾ ਕੰਮ ਸੂਈ ਦਾ ਭਾ ਗਿਆ ਏ।
ਫਾਸ਼ੀਵਾਦ ਦੇ ਪੈਂਤੜੇ ਪਏ ਪੁੱਠੇ, ਮਾਨਵਵਾਦ ਦਾ ਹਿਰਦਾ ਨਸ਼ਿਆ ਗਿਆ ਏ।
‘ਉਤਰ ਕਾਟੋ ਮੈਂ ਚੜ੍ਹਾਂ’ ਦੀ ਰੀਤ ਪੂਰੀ, ਪੰਜਾਂ ਰਾਜਾਂ ਦਾ ਫੈਸਲਾ ਆ ਗਿਆ ਏ।
ਏਨੀ ਗੱਲ ਦੀ ਖੁਸ਼ੀ ਮਨਾ ਲਈਏ, ਨਫਰਤ ਭਰਿਆ ਤਾਂ ‘ਕਮਲ’ ਕੁਮਲਾ ਗਿਆ ਏ!