ਸੇਵਾ ਤੇ ਮਾਫੀਆਂ?

ਰਹੇ ‘ਤਲਬ’ ਕਰਵਾਉਂਦੇ ਜੋ ਦੂਜਿਆਂ ਨੂੰ, ਮਨਮਰਜੀ ਦੀਆਂ ‘ਚੌਕੀਆਂ’ ਭਰਨ ਲੱਗੇ।
ਜਾਣ ਗਿਆ ਏ ਪੰਥ ਹੁਣ ਖਸਲਤਾਂ ਨੂੰ, ਪੈਣੇ ਪਿੰਡਾਂ ਵਿਚ ‘ਡਲਿਆਂ’ ਤੋਂ ਡਰਨ ਲੱਗੇ।
ਕਰਿਆ ਰੱਜ ਕੇ ਘਾਣ ਸੀ ਫਲਸਫੇ ਦਾ, ਪਾਠ ‘ਜਾਣੇ-ਅਣਜਾਣੇ’ ਦਾ ਪੜ੍ਹਨ ਲੱਗੇ।
ਲਹਿ ਚੁਕੇ ਨੇ ਦਿਲਾਂ ‘ਚੋਂ ਸਾਰਿਆਂ ਦੇ, ‘ਪੌੜੀ’ ਧਰਮ ਦੀ ਵਰਤ ਕੇ ਚੜ੍ਹਨ ਲੱਗੇ।
ਲੋਕੀਂ ਚਾਹੁੰਦੇ ਨੇ ਸਾਹਮਣੇ ਹੋਏ ਸਾਡੇ, ਹੋਇਆ ‘ਹਸ਼ਰ’ ਸੀ ਜਿਵੇਂ ਗੱਦਾਫੀਆਂ ਦਾ।
ਨਫਰਤ ਇਨ੍ਹਾਂ ਲਈ ਵਧੀ ਐ ਹੋਰ ਯਾਰੋ, ਨਾਟਕ ਦੇਖ ਕੇ ‘ਸੇਵਾ ਤੇ ਮਾਫੀਆਂ’ ਦਾ!