ਮਾਸਟਰ ਦੀ ਮਹੱਤਤਾ

ਬਲਜੀਤ ਬਾਸੀ
ਪਿਛਲੇ ਇੱਕ ਲੇਖ ਵਿਚ ਅਸੀਂ ਅਧਿਆਪਕ ਦੀ ਖੱਲ ਲਾਹੁੰਦਿਆਂ ਸੰਕੇਤ ਕੀਤਾ ਸੀ ਕਿ ਸਾਡੀ ਭਾਸ਼ਾ ਵਿਚ ਇਸ ਕਿੱਤੇ ਲਈ ਆਮ ਪ੍ਰਚਲਿਤ ਸ਼ਬਦ ਮਾਸਟਰ ਹੀ ਹੈ। ਕਈ ਬਾਲਕ ਸੰਬੋਧਨ ਵਜੋਂ ਮਾਹਟਰ ਤੇ ਹੋਰ ਸੌਖਾ ਮਾੜਜੀ ਵੀ ਬੋਲਦੇ ਹਨ। ਮਹਿਲਾ ਮਾਸਟਰਾਂ ਨੂੰ ਸੰਬੋਧਨ ਵਜੋਂ ਭੈਣਜੀ ਪਰ ਆਮ ਵਰਤੋਂ ਵਜੋਂ ਮਾਸਟਰਨੀ ਜਾਂ ਮਾਸਟਰਾਣੀ ਕਿਹਾ ਜਾਂਦਾ ਹੈ। ਅੰਗਰੇਜ਼ੀ ਦਾ ਏਨਾ ਬੋਲਬਾਲਾ ਹੋ ਗਿਆ ਹੈ ਕਿ ਸਮੇਂ ਦੇ ਗੇੜ ਨਾਲ ਦੋਹਾਂ ਲਈ ਸੰਬੋਧਨੀ ਸ਼ਬਦ ਕ੍ਰਮਵਾਰ ਸਰ ਅਤੇ ਮੈਡਮ ਚੱਲ ਪਏ ਹਨ। ਮਾਸਟਰੀ ਇੱਕ ਮਾਣਯੋਗ ਕਸਬ ਹੈ, ਪਰ ਅਜੋਕੇ ਦੌਰ ਵਿਚ ਇਸ ਦੀ ਕਾਫੀ ਬੇਕਦਰੀ ਹੋ ਗਈ ਹੈ।

ਮਾਸਟਰ ਅੰਗਰੇਜ਼ੀ ਦਾ ਸ਼ਬਦ ਹੈ, ਜੋ ਅੰਗਰੇਜ਼ਾਂ ਨੇ ਭਾਰਤ ਵਿਚ ਆਪਣੇ ਤਰਜ਼ ਦੀ ਵਿਦਿਆ-ਪ੍ਰਣਾਲੀ ਸ਼ੁਰੂ ਕਰਨ ਵੇਲੇ ਸਾਡੀਆਂ ਭਾਸ਼ਾਵਾਂ ਵਿਚ ਵਾੜਿਆ। ਬਰਤਾਨੀਆ ਦੇ ਸਕੂਲਾਂ ਵਿਚ ਵੀ ਅਧਿਆਪਕ ਲਈ ਮਾਸਟਰ ਸ਼ਬਦ ਹੀ ਚਲਦਾ ਸੀ। ਅੰਗਰੇਜ਼ੀ ਵਿਚ ਮਾਸਟਰ ਦਾ ਮੁੱਖ ਅਰਥ ਅਧਿਆਪਕ ਨਹੀਂ ਬਲਕਿ ਇੱਕ ਤਰ੍ਹਾਂ ਮਾਹਰ ਹੈ, ਅਰਥਾਤ ਅਜਿਹਾ ਵਿਅਕਤੀ ਜਿਸ ਵਿਚ ਕਿਸੇ ਕੰਮ ਨੂੰ ਸਿਰੇ ਚਾੜ੍ਹਨ ਦੀ ਯੋਗਤਾ ਹੋਵੇ। ਪੁਰਾਣੀ ਅੰਗਰੇਜ਼ੀ ਵਿਚ ਇਸ ਸ਼ਬਦ ਦੇ ਰੂਪ ੰਅeਗਸਟeਰ ਦਾ ਅਰਥ ਵੀ ਅਧਿਕਾਰੀ, ਮਾਲਕ ਅਤੇ ਅਧਿਆਪਕ ਸੀ। ਇਹ ਸ਼ਬਦ ਹੋਰ ਅੱਗੋਂ ਲਾਤੀਨੀ ਦੇ ੰਅਗਸਿਟeਰ ਸ਼ਬਦ ਤੋਂ ਪਰਿਵਰਤਿਤ ਹੋ ਕੇ ਅੰਗਰੇਜ਼ੀ ਵਿਚ ਗਿਆ। ਲਾਤੀਨੀ ਵਿਚ ਇਸ ਦਾ ਅਰਥ ਮੁਖੀਆ, ਅਧਿਕਾਰੀ, ਨਿਰਦੇਸ਼ਕ ਦੇ ਨਾਲ ਨਾਲ ਅਧਿਆਪਕ ਵੀ ਸੀ। ਮਾਲਕ ਹੋਣ ਤੋਂ ਭਾਵ ਨਿਰਾ ਭੌਤਿਕ ਸੰਪੱਤੀ ਦਾ ਸਵਾਮੀ ਹੋਣਾ ਨਹੀਂ, ਸਗੋਂ ਗੁਣਾਂ ਦਾ ਸਵਾਮੀ ਵੀ ਹੈ। ਅਜਿਹਾ ਵਿਅਕਤੀ ਹੀ ਕਾਸੇ ਦਾ ਮਾਹਰ, ਅਧਿਕਾਰੀ ਅਤੇ ਨਿਰਦੇਸ਼ਕ ਹੋ ਸਕਦਾ ਹੈ। ਧਿਆਨ ਦਿਉ ਉਸਤਾਦ ਦਾ ਅਰਥ ਵੀ ਅਧਿਆਪਕ ਦੇ ਨਾਲ ਨਾਲ ਮਾਹਰ ਹੁੰਦਾ ਹੈ।
ਅਸੀਂ ਇਸ ਸ਼ਬਦ ਦੀ ਤੁਲਨਾ ਮੈਜਿਸਟਰੇਟ ਨਾਲ ਵੀ ਕਰ ਦੇਖਦੇ ਹਾਂ ਕਿਉਂਕਿ ਇਸ ਸ਼ਬਦ ਦਾ ਪਿਛੋਕੜ ਵੀ ਉਹੋ ਲਾਤੀਨੀ ਮੂਲ ਹੀ ਹੈ ਤੇ ਇਸ ਦਾ ਰੂਪ ਵੀ ਅਜਿਹਾ ਹੀ ਹੈ। ਮੈਜਿਸਟਰੇਟ ਕਾਨੂੰਨ ਨੂੰ ਲਾਗੂ ਕਰਵਾਉਣ ਵਾਲਾ ਅਧਿਕਾਰੀ ਹੁੰਦਾ ਹੈ। ਲਾਤੀਨੀ ਵਿਚ ਇਹ ਸ਼ਬਦ ੰਅਗਸਿਟeਰ ਤੋਂ ਬਣਿਆ, ਜਿਸ ਦਾ ਅਰਥ ਮੁਖੀਆ, ਨਿਰਦੇਸ਼ਕ, ਚਾਲਕ ਸੀ। ਪਰ ਮੈਜਿਸਟਰੇਟ ਬਣ ਕੇ ਇਸ ਦੇ ਅਰਥ ਸੰਕੁਚਿਤ ਹੋ ਕੇ ਕਾਨੂੰਨ ਲਾਗੂ ਕਰਨ ਵਾਲਾ ਅਧਿਕਾਰੀ ਹੀ ਰਹਿ ਗਿਆ। ਸ਼ਬਦਾਂ ਵਿਚ ਆਮ ਤੋਂ ਵਿਸ਼ੇਸ਼ ਅਤੇ ਵਿਸ਼ੇਸ਼ ਤੋਂ ਆਮ ਅਰਥ ਧਾਰਨ ਕਰਨ ਦੀ ਰੁਚੀ ਹੁੰਦੀ ਹੈ। ਆਮ ਪੰਜਾਬੀ ਲੋਕਾਂ ਦੀਆਂ ਨਜ਼ਰਾਂ ਵਿਚ ਮਾਸਟਰ ਸ਼ਬਦ ਵੀ ਇਕ ਤਰ੍ਹਾਂ ਅਧਿਆਪਕ ਦੇ ਅਰਥਾਂ ਵਾਲਾ ਸ਼ਬਦ ਹੀ ਹੈ।
ਦੱਸ ਆਏ ਹਾਂ ਕਿ ਮਾਸਟਰ ਤੁਲਨਾਤਮਕ ਦਰਜੇ ਦਾ ਵਿਸ਼ੇਸ਼ਣ ਹੈ, ਜੋ ਭਾਰੋਪੀ ਮੂਲ ੰਅਗ-ੋਸ ਤੋਂ ਵਿਗਸਦਾ ਹੈ। ਇਸ ਮੂਲ ਦਾ ਦੂਸਰਾ ਅੰਸ਼ ੋਸ ਵਿਸ਼ੇਸ਼ਣ ਨੂੰ ਦੂਸਰੀ ਡਿਗਰੀ ਬਣਾਉਣ ਦਾ ਸੂਚਕ ਹੈ ਜਿਵੇਂ ਪੰਜਾਬੀ ਵਧੇਰਾ, ਸੁਹਣੇਰਾ ਆਦਿ ਵਿਚ ‘ਏਰਾ’। ਇਸ ਅੰਸ਼ ਦੀ ਚਰਚਾ ਹਾਲ ਦੀ ਘੜੀ ਛੱਡ ਦਿੰਦੇ ਹਾਂ। ਅਸਲੀ ਭਾਰੋਪੀ ਮੂਲ ੰeਗ ਹੈ, ਜਿਸ ਵਿਚ ਮਹਾਨਤਾ, ਵਡੱਪਣ, ਪ੍ਰਬਲਤਾ ਆਦਿ ਦੇ ਭਾਵ ਹਨ ਅਤੇ ਇਹ ਬਹੁ-ਉਤਪਾਤਕ ਮੂਲ ਹੈ। ਇਸ ਤੋਂ ਵਿਕਸਿਤ ਹੋਇਆ ਲਾਤੀਨੀ ਸ਼ਬਦ ੰਅਗਸਿਟeਰ ਇਕ ਦੂਜੀ ਡਿਗਰੀ ਦਾ ਵਿਸ਼ੇਸ਼ਣ ਹੈ, ਜਿਸ ਦਾ ਸ਼ਾਬਦਿਕ ਅਰਥ ਬਣਦਾ ਹੈ, ‘ਵਡੇਰਾ ਜਾਂ ਮਹਾਨਤਰ।’ ਦੂਜਿਆਂ ਤੋਂ ਵਡੇਰੇ ਮਨੁੱਖ ਵਿਚ ਭੌਤਿਕ ਸੰਪੱਤੀ ਦੇ ਸਵਾਮੀ ਹੋਣ ਦੇ ਨਾਲ ਨਾਲ ਹੋਰ ਗੁਣਾਂ ਦੇ ਮਾਲਕ ਹੋਣ ਵਾਲਾ, ਦੂਜਿਆਂ ਨੂੰ ਅਧੀਨ ਕਰਨ ਵਾਲਾ, ਸ਼ਕਤੀਸ਼ਾਲੀ ਜਿਹੇ ਅਰਥ ਵੀ ਵਿਕਸਿਤ ਹੁੰਦੇ ਹਨ।
ੰeਗ ਮੂਲ ਨਾਲ ਜੁੜਦਾ ਇੱਕ ਸ਼ਬਦ ਹੈ, ੰਅਜੋਰ। ਇਹ ਵੱਡਾ, ਮਹਾਨ, ਵਿਰਾਟ, ਵਡ-ਆਕਾਰੀ ਦੇ ਅਰਥਾਂ ਵਾਲੇ ੰਅਗਨੁਸ ਤੋਂ ਬਣਿਆ। ੰਅਜੋਰ ਵੀ ਮਾਸਟਰ ਵਾਂਗ ਦੂਜੀ ਡਿਗਰੀ ਦਾ ਵਿਸ਼ੇਸ਼ਣ ਹੈ। ਇਸ ਦਾ ਲਾਤੀਨੀ ਰੂਪ ਪਹਿਲਾਂ ੰਅਗਿਸ ਸੀ ਤੇ ਫਿਰ ੰਅਿਰ। ਸੋ, ਸ਼ਾਬਦਿਕ ਅਰਥ ਬਣਦਾ ਹੈ, ਵਡੇਰਾ, ਪਰ ਵਰਤੀਂਦਾ ਅਰਥ ਹੈ, ਉਮਰ ਵਿਚ ਪ੍ਰੌੜ ਜਾਂ ਬਾਲਗ। ਤੁਲਨਾ ਕਰੋ, ਸਾਡੀ ਭਾਸ਼ਾ ਵਿਚ ਵਡੇਰਾ ਸ਼ਬਦ ਪੀੜ੍ਹੀ ਦੇ ਪ੍ਰਸੰਗ ਵਿਚ ਵਰਤਿਆ ਜਾਂਦਾ ਹੋਣ ਕਰਕੇ ਪੁਰਖਾ, ਬਜੁਰਗ ਦਾ ਬੋਧਕ ਹੈ। ਸੈਨਾ ਦੇ ਪ੍ਰਸੰਗ ਵਿਚ ਇਸ ਦਾ ਵਿਸ਼ੇਸ਼ੀਕ੍ਰਿਤ ਅਰਥ ਹੋਇਆ, ਅਜਿਹਾ ਅਫਸਰ ਜੋ ਕੈਪਟਨ ਤੋਂ ਵਡੇਰਾ ਪਰ ਲੈਫਟੀਨੈਂਟ-ਕਰਨਲ ਤੋਂ ਛੋਟਾ ਹੈ। ਮੇਜਰ ਤੋਂ ਬਣੇ ਮੈਜੌਰਿਟੀ ਤੋਂ ਭਾਵ ਵੱਡੀ ਜਾਂ ਪ੍ਰੌੜ ਉਮਰ ਵੀ ਹੈ ਤੇ ਬਹੁ-ਗਿਣਤੀ ਵੀ। ਉਪਰੋਕਤ ੰਅਗਨੁਸ ਤੋਂ ਇੱਕ ਤੀਜੀ ਡਿਗਰੀ ਦਾ ਵਿਸ਼ੇਸ਼ਣ ਬਣਦਾ ਹੈ, ੰਅਜeਸਟੇ। ਇਸ ਸ਼ਬਦ ਵਿਚ ਸਰਵਉਚਤਾ, ਮਹਿਮਾ, ਵਡਿੱਤਣ, ਸ਼ਾਨੋ-ਸ਼ੌਕਤ ਹੋਣ ਦੇ ਭਾਵ ਸਮਾਉਂਦੇ ਹਨ। ਅਜਿਹੇ ਗੁਣ ਕਿਸੇ ਰਾਜੇ-ਮਹਾਰਾਜੇ ਵਿਚ ਹੀ ਪਾਏ ਜਾਂਦੇ ਹਨ, ਇਸ ਲਈ ਇਹ ਵੱਡੇ ਲੋਕਾਂ ਲਈ ਵਰਤਿਆ ਜਾਂਦਾ ਸੰਬੋਧਨੀ ਸ਼ਬਦ ਹੈ। ਜਰਮਨੀ ਵਿਖੇ ਸੱਤਵੀਂ ਸਦੀ ਵਿਚ ਪੈਦਾ ਹੋਏ ਇੱਕ ਸੰਤ ਦਾ ਨਾਂ ਮੈਗਨਸ ਸੀ।
ਅੰਗਰੇਜ਼ੀ ਦੇ ਮਿਸਟਰ (ਅਤੇ ਮਿਸਟਰੈਸ) ਸ਼ਬਦ ਵਿਚ ਵੀ ਮੁਢਲੇ ਤੌਰ ‘ਤੇ ਵੱਡੇ ਹੋਣ ਦਾ ਭਾਵ ਹੀ ਹੈ, ਕੁਝ ਕੁਝ ਮਿਰਜ਼ਾ ਸ਼ਬਦ ਦੀ ਤਰ੍ਹਾਂ। ਇਹ ਵੀ ਮਾਸਟਰ ਸ਼ਬਦ ਦਾ ਹੀ ਇੱਕ ਭੇਦ ਹੈ। ਚਰਚਿਤ ਮੂਲ ਤੋਂ ਬਣੇ ਕੁਝ ਸ਼ਬਦ ਹੋਰ ਭਾਸ਼ਾਵਾਂ ਰਾਹੀਂ ਵੀ ਅੰਗਰੇਜ਼ੀ ਵਿਚ ਆਏ ਹਨ, ਜਿਨ੍ਹਾਂ ਵਿਚੋਂ ਇੱਕ ਹੈ, ੰਅeਸਟਰੋ। ਇਸ ਦਾ ਮੁੱਖ ਅਰਥ ‘ਸੰਗੀਤ ਦਾ ਉਸਤਾਦ’ ਹੈ, ਪਰ ਆਮ ਤੌਰ ‘ਤੇ ਕਿਸੇ ਵੀ ਕਲਾ ‘ਚ ਨਿਪੁੰਨ ਲਈ ਵੀ ਇਹ ਸ਼ਬਦ ਵਰਤਿਆ ਜਾਣ ਲੱਗਾ ਹੈ। ਇਸ ਸ਼ਬਦ ਦਾ ਪਿੱਛਾ ਵੀ ਲਾਤੀਨੀ ਵਾਲਾ ੰਅਗਸਿਟeਰ ਹੀ ਹੈ, ਪਰ ਇਹ ਇਤਾਲਵੀ ਰਾਹੀਂ ਅੰਗਰੇਜ਼ੀ ਵਿਚ ਗਿਆ, ਇਸ ਲਈ ਇਸ ਦੇ ਸ਼ਬਦ-ਜੋੜ ਬਦਲ ਗਏ। ਇਸ ਦੇ ਅਰਥ ਇਸ ਲਈ ਸੰਕੁਚਿਤ ਹੋ ਗਏ, ਕਿਉਂਕਿ ਇਹ ਇਤਾਲਵੀ ਭਾਸ਼ਾ ਵਿਚ ਵੱਡੇ ਸੰਗੀਤ ਆਚਾਰੀਆ ਲਈ ਵਰਤਿਆ ਜਾਣ ਲੱਗਾ ਸੀ।
ਸ਼ਹਿਰ ਦੇ ਮੁਖੀਏ ਨੂੰ ੰਅੋਰ ਕਿਹਾ ਜਾਂਦਾ ਹੈ। ਇਹ ਸ਼ਬਦ ਵੀ ਮੈਗਨਸ ਤੋਂ ਬਣੇ ਮੇਜਰ ਦਾ ਹੋਰ ਅੱਗੇ ਵਿਕਾਸ ਹੈ। ਪੁਰਾਣੀ ਫਰਾਂਸੀਸੀ ਵਿਚ ਇਸ ਦਾ ਰੂਪ ਹੋਇਆ ਸੀ, ੰਅਰਿe, ਸੋ ਅੰਗਰੇਜ਼ੀ ਵਿਚ ਆ ਕੇ ਇਸ ਨੇ ਇਸ ਜਿਹੇ ਸ਼ਬਦ-ਜੋੜ ਧਾਰੇ। ਇਸੇ ਤੋਂ ਬਣਿਆ ਹਾਲੈਂਡ ਦਾ ਇਕ ਉਪ-ਨਾਂ ਹੈ, ੰeਜਿeਰ। ਬਹੁਤ ਸਾਰੇ ਪਾਠਕ ਜਾਣਦੇ ਹੋਣਗੇ ਕਿ ਮਧ-ਪੱਛਮੀ ਅਮਰੀਕਾ ਵਿਚ ਇਕ ਸੁਪਰਸਟੋਰ ਲੜੀ ਦਾ ਇਹੀ ਨਾਂ ਹੈ, ਜਿਸ ਨੂੰ ਹਾਲੈਂਡ ਤੋਂ ਆਏ ਪਰਵਾਸੀ ਹੈਂਡਰਿਕ ਮਾਇਯਰ ਨੇ 1934 ਵਿਚ ਚਲਾਇਆ ਸੀ।
ਉਪਰੋਕਤ ਅੰਗਰੇਜ਼ੀ ਸ਼ਬਦਾਂ ਦਾ ਜ਼ਿਕਰ ਦੋ ਕਾਰਨਾਂ ਕਰਕੇ ਕੀਤਾ ਗਿਆ ਹੈ। ਇੱਕ ਤਾਂ ਇਹ ਕਿ ਇਹ ਸਾਰੇ ਸ਼ਬਦ ਪੰਜਾਬ ਵਿਚ ਜਾਣੇ ਤੇ ਵਰਤੇ ਜਾਂਦੇ ਹਨ। ਦੂਜਾ ਇਹ ਕਿ ਸਾਡੀਆਂ ਭਾਸ਼ਾਵਾਂ ਵਿਚ ਇਨ੍ਹਾਂ ਦੇ ਢੇਰ ਸਾਰੇ ਸਜਾਤੀ ਸ਼ਬਦ ਮਿਲਦੇ ਹਨ। ਅਰਥਾਂ ਵਿਚ ਵੀ ਦਿਲਚਸਪ ਸਮਾਨਤਾ ਹੈ। ਭਾਰੋਪੀ ਮੂਲ ੰeਗ ਦੇ ਟਾਕਰੇ ‘ਤੇ ਸੰਸਕ੍ਰਿਤ ਧਾਤੂ ‘ਮਹ’ ਅਤੇ ‘ਮੰਹ’ ਹਨ। ਆਮ ਤੌਰ ‘ਤੇ ਦੋਹਾਂ ਨੂੰ ਅਲੱਗ ਅਲੱਗ ਨਜਿੱਠਿਆ ਜਾਂਦਾ ਹੈ, ਪਰ ਦੋਹਾਂ ਦੇ ਰੂਪਾਂ ਅਤੇ ਅਰਥਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਇਸ ਧਾਤੂ ਦਾ ਮੁਢਲਾ ਰੂਪ ‘ਮਘ’ ਹੀ ਸੀ। ਇਸ ਧਾਤੂ ਵਿਚ ੰeਗ ਦੀ ਤਰ੍ਹਾਂ ਵੱਡਾਪਣ, ਪ੍ਰਬਲਤਾ ਆਦਿ ਦੇ ਭਾਵ ਹਨ। ਇਸ ਤੋਂ ਬਣਿਆ ਆਮ ਜਾਣਿਆ ਜਾਂਦਾ ਸ਼ਬਦ ਹੈ, ਮਹਾਂ/ਮਹਾਨ, ‘ਮਹਾ ਪੁਨੀਤ ਭਏ ਸੁਖ ਸੈਲੁ॥’ (ਗੁਰੂ ਅਰਜਨ ਦੇਵ)। ਇਸ ਤੋਂ ਬੇਸ਼ੁਮਾਰ ਸ਼ਬਦ ਬਣਦੇ ਹਨ, ਪਰ ਅੱਜ ਅਸੀਂ ਪਿਛੇ ਚਰਚਾ ਵਿਚ ਲਿਆਂਦੇ ਅੰਗਰੇਜ਼ੀ ਸ਼ਬਦਾਂ ਦੇ ਟਾਕਰੇ ਵਾਲੇ ਕੁਝ ਪੰਜਾਬੀ ਸ਼ਬਦਾਂ ਦਾ ਹੀ ਉਲੇਖ ਕਰਾਂਗੇ।
ਸਫਾਈ ਕਰਮਚਾਰੀਆਂ ਜਾਂ ਜਮਾਦਾਰਾਂ ਲਈ ਇਕ ਆਮ ਵਰਤਿਆ ਜਾਂਦਾ ਸ਼ਬਦ ਹੈ, ਮਿਹਤਰ ਜੋ ਸੰਸਕ੍ਰਿਤ ਵਿਚ ਮਿਲਦੇ ਇਕ ਸ਼ਬਦ ‘ਮਹਤਰ’ ਨਾਲ ਜਾ ਜੁੜਦਾ ਹੈ। ਇਸ ਦਾ ਅਰਥ ਹੈ, ਪਿੰਡ ਦਾ ਮੁਖੀਆ, ਦਰਬਾਰੀ ਆਦਿ। ਇਹ ਸ਼ਬਦ ਮਹ ਤੋਂ ਮਹਤ ਤੇ ਫਿਰ ਅੱਗੇ ਇਸ ਤੋਂ ਦੂਜੀ ਡਿਗਰੀ ਦਾ ਵਿਸ਼ੇਸ਼ਣ ਬਣਾਉਣ ਵਾਲਾ ‘ਤਰ’ ਪਿਛੇਤਰ ਲੱਗ ਕੇ ਬਣਿਆ ਹੈ। ਸੋ, ਸ਼ਾਬਦਿਕ ਅਰਥ ਵਡੇਰਾ ਹੋਇਆ। ਸਾਡਾ ਸਮਾਜ ਅਖੌਤੀ ਨੀਚ ਕੰਮ ਕਰਨ ਵਾਲਿਆਂ ਦੇ ਤੁਸ਼ਟੀਕਰਣ ਲਈ ਸਨਮਾਨਜਨਕ ਸ਼ਬਦ ਵਰਤਣ ਪ੍ਰਤੀ ਰੁਚਿਤ ਹੈ, ਜਿਵੇਂ ਘੁਮਾਰ ਲਈ ਪਰਜਾਪਤੀ ਅਤੇ ਨਾਈ ਲਈ ਰਾਜਾ। ਇਸ ਲਿਹਾਜ ਕਰਕੇ ਸਫਾਈ ਕਰਮਚਾਰੀ ਨੂੰ ਮਿਹਤਰ ਨਾਲ ਨਿਵਾਜਿਆ ਗਿਆ। ਇੱਕ ਰਾਏ ਅਨੁਸਾਰ ਵਿਦੇਸ਼ੀ ਹਮਲਿਆਂ ਦੌਰਾਨ ਸਵਰਨ ਜਾਤੀ ਦੇ ਕਈ ਲੋਕ ਜ਼ੁਲਮ ਤੋਂ ਡਰਦੇ ਆਪਣੇ ਮੂਲ ਸਥਾਨ ਤੋਂ ਭਜ ਕੇ ਹੋਰ ਥਾਂਵਾਂ ‘ਤੇ ਫਿਰਦੇ ਮਜਬੂਰੀ ਵਿਚ ਨੀਚ ਕੰਮ ਕਰਦੇ ਰਹੇ ਪਰ ਮੁਢਲੇ ਤੌਰ ‘ਤੇ ਉਚੀ ਜਾਤੀ ਦੇ ਹੋਣ ਕਰਕੇ ਮਿਹਤਰ ਕਹਾਏ।
ਉਂਜ ਫਾਰਸੀ ਵਿਚ ਵੀ ਮੇਹਤਰ ਸ਼ਬਦ ਮਿਲਦਾ ਹੈ, ਜਿਸ ਦਾ ਅਰਥ ਵਡੇਰਾ, ਸਰਦਾਰ ਹੈ, “ਮੇਹਤਰ ਨੂਹ ਦਿਆਂ ਬੇਟਿਆਂ ਜ਼ਿਦ ਕੀਤੀ, ਡੁਬ ਮੋਏ ਨੇ ਛੱਡ ਮੁਹਾਨਿਆਂ ਨੂੰ।” (ਹੀਰ ਵਾਰਸ)। ਟਰਨਰ ਅਨੁਸਾਰ ਇਸ ਫਾਰਸੀ ਸ਼ਬਦ ਦਾ ਵੀ ਅਸਰ ਹੋ ਸਕਦਾ ਹੈ। ਮਿਹਤਰ ਦਾ ਇਕ ਰੁਪਾਂਤਰ ਮਹਿਰ ਹੈ, “ਮਹਰ ਮਲੂਕ ਕਹਾਈਐ॥” (ਗੁਰੂ ਨਾਨਕ ਦੇਵ)। ਖੱਤਰੀਆਂ ਦੀ ਇੱਕ ਜਾਤੀ/ਗੋਤ ਮਹਿਰਾ ਹੈ। ਗੌਰਤਲਬ ਹੈ ਕਿ ਜਿਵੇਂ ਜਮਾਂਦਾਰਾਂ ਨੂੰ ਮਿਹਤਰ ਕਿਹਾ ਜਾਂਦਾ ਹੈ, ਇਸੇ ਤਰ੍ਹਾਂ ਝੀਵਰਾਂ ਨੂੰ ਮਹਿਰੇ ਕਿਹਾ ਜਾਂਦਾ ਹੈ। ਚਮਾਰਾਂ ਦਾ ਇੱਕ ਗੋਤ ਵੀ ਮਹਿਰਾ ਜਾਂ ਮਹਿਰੜਾ ਹੈ। ਮਾਤਾ ਦੇ ਅਰਥਾਂ ਵਿਚ ਮਹਤਰੀਆ ਸ਼ਬਦ ਮਿਲਦਾ ਹੈ, ਮੂਲ ਅਰਥ ਵਡੇਰੀ ਉਮਰ ਦੀ ਸਨਮਾਨਤ ਔਰਤ, “ਸਾਜਨ ਮੀਤ ਪਿਤਾ ਮਹਤਰੀਆ॥” (ਗੁਰੂ ਅਰਜਨ ਦੇਵ)। ਇਸ ਦਾ ਇੱਕ ਰੁਪਾਂਤਰ ਮਹਤਾਰੀ ਵੀ ਹੈ। ਇਸ ਦੇ ਟਾਕਰੇ ‘ਤੇ ਲਾਤੀਨੀ ਸ਼ਬਦ ੰਅਗਸਿਟਰਅ ਰੱਖਿਆ ਜਾ ਸਕਦਾ ਹੈ, ਜੋ ਵੱਡੀ ਉਮਰ ਦੀ ਇਸਤਰੀ ਲਈ ਵਰਤਿਆ ਜਾਂਦਾ ਸ਼ਬਦ ਹੈ।
‘ਮਹ’ ਧਾਤੂ ਤੋਂ ਇਕ ਸ਼ਬਦ ਬਣਦਾ ਹੈ, ਮਹਤ ਜਿਸ ਦਾ ਅਰਥ ਵੱਡਾ, ਵਿਸ਼ਾਲ ਹੁੰਦਾ ਹੈ, “ਮਾਤਾ ਧਰਤ ਮਹਤੁ॥” (ਗੁਰੂ ਨਾਨਕ ਦੇਵ)। ਇਸੇ ਦਾ ਰੁਪਾਂਤਰ ਹੈ, ਕਿਸੇ ਡੇਰੇ ਜਾਂ ਸਾਧੂ-ਮੰਡਲੀ ਦੇ ਮੁਖੀ ਲਈ ਵਰਤਿਆ ਜਾਂਦਾ ਸ਼ਬਦ ਮਹੰਤ। ਕਿਸੇ ਵੇਲੇ ਸਿੱਖ ਗੁਰਦੁਆਰਿਆਂ ਦੇ ਕਰਤਾ ਧਰਤਾ ਮਹੰਤ ਕਹਾਉਂਦੇ ਸਨ। ਇਸ ਸ਼ਬਦ ਦਾ ਮੂਲ ਅਰਥ ਵੀ ਵੱਡਾ ਆਦਮੀ ਹੀ ਹੈ। ਜਰਮਨੀ ਦੇ ਸੰਤ ਮੈਗਨਸ ਦੇ ਟਾਕਰੇ ਤੇ ਸ਼ਿਵ ਦਾ ਇੱਕ ਨਾਂ ‘ਮਹੇਸ਼’ (ਮਹਾ+ਈਸ਼) ਅਤੇ ‘ਮਹਿੰਦਰ’ (ਮਹਾ+ਇੰਦਰ) ਰੱਖੇ ਜਾ ਸਕਦੇ ਹਨ।
ਮਹਤ ਤੋਂ ਹੀ ਹੋਰ ਅੱਗੇ ਇਕ ਸ਼ਬਦ ਬਣਦਾ ਹੈ, ਮਹਿਤਾ। ਇਹ ਮੁਢਲੇ ਤੌਰ ‘ਤੇ ਅਧਿਕਾਰੀਆਂ ਲਈ ਵਰਤੀ ਜਾਂਦੀ ਸਨਮਾਨਬੋਧਕ ਉਪਾਧੀ ਸੀ। ਗੁਰੂ ਨਾਨਕ ਦੇਵ ਦੇ ਪਿਤਾ ਪਟਵਾਰੀ ਸਨ, ਇਸ ਲਈ ਉਨ੍ਹਾਂ ਨੂੰ ਸਨਮਾਨ ਵਜੋਂ ਮਹਿਤਾ ਕਾਲੂ ਕਿਹਾ ਜਾਂਦਾ ਸੀ। ਮਹਿਤਾ ਹਿੰਦੂ, ਸਿੱਖਾਂ, ਜੈਨੀਆਂ, ਖੱਤਰੀਆਂ, ਬ੍ਰਾਹਮਣਾਂ ਦਾ ਇੱਕ ਗੋਤ ਵੀ ਹੈ, “ਮੋਹਣ ਰਾਮ ਮਹਿਤਿਆ।” (ਭਾਈ ਗੁਰਦਾਸ ਦੀ ਵਾਰ ਵਿਚੋਂ)। ਗੁਜਰਾਤੀ ਵਿਚ ਅਧਿਆਪਕ ਲਈ ਸੰਬੋਧਨਕਾਰੀ ਸ਼ਬਦ ਮਹਿਤਾ ਵਰਤਿਆ ਜਾਂਦਾ ਹੈ।
ਇਸਤਰੀ ਲਈ ਇੱਕ ਵਡਿਆਈ ਸੂਚਕ ਸ਼ਬਦ ਹੈ, ਮਹਿਲਾ। ਮਹਾ ਤੋਂ ਬਣੇ ਇਸ ਸ਼ਬਦ ਵਿਚ ਇਸਤਰੀ ਦੀ ਜਨਨੀ ਦੇ ਤੌਰ ‘ਤੇ ਮਾਨਤਾ ਕੀਤੀ ਗਈ ਹੈ। ਸੰਭਵ ਹੈ, ਇਹ ਸ਼ਬਦ ਮਾਤਾ-ਪ੍ਰਧਾਨ ਸਮਾਜ ਦੀ ਉਪਜ ਹੋਵੇ। ਇਸ ਦਾ ਹੋਰ ਰੂਪ ਹੈ, ਮਹੇਲੀ, “ਕੰਤਾਂ ਨਾਲਿ ਮਹੇਲੀਆ॥’ (ਗੁਰੂ ਅਮਰ ਦਾਸ)। ਹਿੰਦੀ ਦੀਆਂ ਬੋਲੀਆਂ ਵਿਚ ਪਤਨੀ, ਘਰ ਵਾਲੀ ਲਈ ਇਸ ਦਾ ਇਕ ਰੂਪ ਮਹਿਰਾਰੂ ਵਰਤਿਆ ਜਾਂਦਾ ਹੈ। ਇਹ ਕੁਝ ਕੁਝ ਨਿਰਾਦਰ ਸੂਚਕ ਹੈ, ਅਰਥਾਤ ਪਤਨੀ ਨੂੰ ਘਰੇਲੂ ਕੰਮ ਕਾਜ ਕਰਨ ਵਾਲੀ ਦੇ ਤੌਰ ‘ਤੇ ਘਟਾ ਦਿੱਤਾ ਗਿਆ ਹੈ।