ਪਹਿਲਾਂ ‘ਜੱਫੀ’ ‘ਤੇ ਭੰਡੀ ਪ੍ਰਚਾਰ ਕੀਤਾ, ਸੂਈ ਸਿੱਧੂ ‘ਤੇ ਰੋਜ ਹੀ ਲਾਈ ਰੱਖੀ।
ਰਾਸ਼ਟਰਵਾਦ ਦਾ ‘ਸਬਕ’ ਪੜ੍ਹਾਉਣ ਲੱਗੇ, ਸਾਰੇ ਚੈਨਲਾਂ ਡੰਡ ਹੀ ਪਾਈ ਰੱਖੀ।
ਸੁਣ ਕੇ ਖਬਰ ਇਮਰਾਨ ਦੀ ਪਹਿਲ ਵਾਲੀ, ਕ੍ਰੈਡਿਟ ਲੈਣ ਲਈ ਪਾਈ ਦੁਹਾਈ ਰੱਖੀ।
ਚੌਧਰ ਵਾਸਤੇ ਆਪਸ ‘ਚ ਰਹੇ ਲੜਦੇ, ਬਾਬੇ ਨਾਨਕ ਦੀ ਬਾਤ ਭੁਲਾਈ ਰੱਖੀ।
ਛੱਡੀ ਸਿਆਸਤ ਨਾ ਬੌਣਿਆਂ ਆਗੂਆਂ ਨੇ, ਭਾਸ਼ਣ ਕਰਦਿਆਂ ‘ਬੋਲੀਆਂ’ ਮਾਰੀਆਂ ਨੇ।
ਸੱਤਰ ਸਾਲ ਤੋਂ ਲਟਕਦੀ ਰੀਝ ਪੂਰੀ, ਲਾਂਘਾ ਖੋਲ੍ਹ’ਤਾ ਦੋਹਾਂ ਖਿਡਾਰੀਆਂ ਨੇ!