ਬਲਜੀਤ ਬਾਸੀ
ਸੂਰ ਗੰਦੀਆਂ ਨਾਲੀਆਂ, ਕੂੜੇ, ਢੇਰਾਂ, ਲਾਸ਼ਾਂ ਤੇ ਭੋਇੰ ਆਦਿ ਵਿਚ ਆਪਣੀਆਂ ਸਖਤ ਥੂਥਣੀਆਂ ਫਸਾ ਫਸਾ ਕੇ ਭੋਜਨ ਟੋਲ੍ਹਦਾ ਫਿਰਦਾ ਹੈ। ਇਸ ਲਈ ਇਸ ਨੂੰ ਮਲੀਨ ਜਾਨਵਰ ਸਮਝਿਆ ਜਾਂਦਾ ਹੈ। ਕਈ ਇਸ ਨੂੰ ਬਦਸੂਰਤ ਜਾਣ ਕੇ ਇਸ ਤੋਂ ਕੁਰਹਿਤ ਕਰਦੇ ਹਨ। ‘ਸੂਰਾਂ ਨੂੰ ਖੀਰ ਤੇ ਬਾਂਦਰਾਂ ਨੂੰ ਬਨਾਤ ਦੀਆਂ ਟੋਪੀਆਂ’ ਅਤੇ ‘ਸੂਰਾਂ ਨੂੰ ਪੋਨੇ’ ਜਿਹੀਆਂ ਕਹਾਵਤਾਂ ਨਾਲ ਵਿਚਾਰਿਆਂ ਨੂੰ ਬਹੁਤ ਨੀਵਾਂ ਦਿਖਾਇਆ ਜਾਂਦਾ ਹੈ।
ਬਹੁਤਾ ਖਾਣ ਵਾਲੇ ਨੂੰ ਖਾਣ-ਸੂਰਾ ਸੁਣਨਾ ਪੈਂਦਾ ਹੈ। ਸੂਰਨੀ ਸਾਲ ‘ਚ ਦੋ ਦੋ ਵਾਰੀ ਦਰਜਨ ਦਰਜਨ ਤੱਕ ਬੱਚੇ ਜਣ ਦਿੰਦੀ ਹੈ। ਕਿਸੇ ਬੱਚੇ ‘ਤੇ ਨਫਰਤ ਭਰਿਆ ਨਜ਼ਲਾ ਸੁਟਣਾ ਹੋਵੇ ਤਾਂ ਵੱਡੇ ਉਸ ਨੂੰ ‘ਸੂਰ ਦਾ ਬੱਚਾ’ ਜਾਂ ‘ਸੂਰਾ’ ਜਿਹੀ ਗਾਲ੍ਹ ਕੱਢ ਦਿੰਦੇ ਹਨ।
ਸਾਡੇ ਪਿੰਡ ਇਕ ਪੁਰਾਣੀ ਗੱਲ ਮਸ਼ਹੂਰ ਹੈ। ਪਿੰਡ ਦੇ ਹਾਈ ਸਕੂਲ ਵਿਚ ਇਕ ਅਬਦੁਲ ਗਫੂਰ ਨਾਂ ਦੇ ਬੱਚੇ ਨੇ ਤਰਜੀਹੀ ਮਜ਼ਮੂਨ ਵਜੋਂ ਪਹਿਲਾਂ ਫਾਰਸੀ ਰੱਖ ਲਈ ਪਰ ਕੁਝ ਦਿਨਾਂ ਪਿਛੋਂ ਛੱਡ ਕੇ ਸਾਇੰਸ ਲੈ ਲਈ। ਫਾਰਸੀ ਦੇ ਉਸਤਾਦ ਨੂੰ ਬਹੁਤ ਗੁੱਸਾ ਆਇਆ। ਇਕ ਦਿਨ ਰਾਹ ਵਿਚ ਗਫੂਰ ਨੂੰ ਘੇਰ ਲਿਆ ਤੇ ਉਸ ਦੇ ਮੋਢੇ ਝੰਜੋੜਦਾ ਤਲਖੀ ‘ਚ ਬੋਲਣ ਲੱਗਾ, “ਅਬਦੁਲ ਗਫੂਰਾ! ਸੂਰ ਦਿਆ ਸੂਰਾ, ਤੂੰ ਸ਼ਰੀਫ ਫਾਰਸੀ ਛੱਡ ਕੇ ਕੁੱਤੀ ਸਾਇੰਸ ਰੱਖ ਲਈ, ਤੇਰੇ ਪਿਉ ਨੇ ਇੰਜਣ ਬਣਾਉਣੇ ਸੀ?”
ਹੀਰ ਨੂੰ ਆਪਣਾ ਸਿਦਕ ਤੋੜਨ ਦੀ ਸਜ਼ਾ ਸੂਰ ਬਣਨ ਵਿਚ ਹੀ ਦਿਸੀ, “ਖੁਆਜਾ ਖਿਜ਼ਰ ‘ਤੇ ਬੈਠ ਕੇ ਕਿਸਮ ਖਾਂਦੀ, ਥੀਵਾਂ ਸੂਰ ਜੇ ਪ੍ਰੀਤ ਦੀ ਰੀਤ ਤੋੜਾਂ।”
ਬੁੱਲੇ ਸ਼ਾਹ ਨੂੰ ਸੂਰ ਤੋਂ ਡਰ ਲਗਦਾ ਸੀ,
ਸੁੰਞੇ ਬਨ ਵਿਚ ਲੁੱਟੀ ਸਾਈਆਂ
ਸੂਰ ਪਲੰਗ ਨੇ ਘੇਰੀ।
ਇਹ ਤਾਂ ਠੱਗ ਜਗਤ ਦੇ
ਜਿਹਾ ਲਾਵਣ ਜਾਲ ਚਫੇਰੀ।
ਫਰਾਂਸੀਸੀ ਦਾ ਸੂਰ ਲਈ ਛੋਚਹੋਨ ਸ਼ਬਦ ਕਿਸੇ ਨੂੰ ਮਕਰੂਹ ਜਿਹਾ ਅਪਸ਼ਬਦ ਕਹਿਣ ਲਈ ਵੀ ਵਰਤਿਆ ਜਾਂਦਾ ਹੈ। ਸੂਰ ਦਾ ਭਾਰੀ ਭਰਕਮ ਜਿਸਮ ਚਰਬੀ ਭਰਿਆ ਹੁੰਦਾ ਹੈ। ਸ਼ਲਗਮ ਮੋਟਾ ਹੋਣ ਕਰਕੇ ਸਿੰਘ ਬੋਲਿਆਂ ਵਿਚ ਇਸ ਲਈ ਭੌਂਸੂਰ ਜਾਂ ਭੁਇਸੂਰ ਬੋਲਾ ਹੈ ਤੇ ਤਨਜ਼ ਵਾਲੀ ਗੱਲ ਹੈ ਕਿ ਇਨ੍ਹਾਂ ਬੋਲਿਆਂ ਵਿਚ ਸੂਰ ਨੂੰ ‘ਕਸਤੂਰਾ’ ਦੀ ਪਦਵੀ ਹਾਸਿਲ ਹੋਈ ਹੈ।
ਇਸਲਾਮ ਅਤੇ ਯਹੂਦੀ ਧਰਮ ਵਿਚ ਸੂਰ ਖਾਣ ਦੀ ਮਨਾਹੀ ਹੈ। ਵਿਚਾਰ ਹੈ ਕਿ ਇਸ ਪਿੱਛੇ ਵੀ ਅਸਲੀ ਕਾਰਨ ਇਸ ਦਾ ਗੰਦਾ ਹੋਣਾ ਹੈ। ਕੁਰਾਨ ਵਿਚ ਭਾਵੇਂ ਸੂਰ ਖਾਣਾ ਹਰਾਮ ਹੈ ਪਰ ਗਰੀਬੀ, ਭੁੱਖਮਰੀ ਦੀ ਹਾਲਤ ਵਿਚ ਸੂਰ ਭਖਣ ਦੀ ਛੋਟ ਹੈ। ਗੁਰੂ ਨਾਨਕ ਦੇਵ ਨੇ ਇਸ ਮਨਾਹੀ ਦਾ ਜ਼ਿਕਰ ਕੀਤਾ ਹੈ, “ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥”
ਮੂਸਾ ਨੇ ਸੂਰ ਨੂੰ ਅਪਵਿੱਤਰ ਜਾਨਵਰਾਂ ਵਿਚ ਸ਼ੁਮਾਰ ਕੀਤਾ ਹੈ। ਧਰਮ ਨਾਲ ਸਬੰਧਤ ਕਿਸੇ ਵੀ ਵਰਜਣਾਂ ਪਿਛੇ ਕੋਈ ਠੋਸ ਸਮਾਜਕ ਤਤਕਾਲਕ ਕਾਰਨ ਹੁੰਦੇ ਹਨ। ਸੂਰਾਂ ਨੂੰ ਜੀਣ ਥੀਣ ਲਈ ਛਾਂਦਾਰ ਦਰਖਤਾਂ ਅਤੇ ਪਾਣੀ ਦੀ ਲੋੜ ਹੁੰਦੀ ਹੈ। ਮੱਧ ਏਸ਼ੀਆ ਵਿਚ ਇਹ ਸ਼ੈਆਂ ਦੁਰਲਭ ਸਨ। ਇਸ ਲਈ ਸੂਰ ਖਾਣ ਦੀ ਮਨਾਹੀ ਇਸਲਾਮ ਧਰਮ ਤੋਂ ਢੇਰ ਪਹਿਲਾਂ ਦੀ ਪ੍ਰਚਲਿਤ ਹੈ। ਸਿੱਖ ਸੂਰ ਨੂੰ ਖਾਣ ਵਾਲੇ ਪਸੂਆਂ ਵਿਚ ਗਿਣਦੇ ਹਨ, ਨਿੱਜੀ ਤਰਜੀਹ ਹੋਰ ਗੱਲ ਹੈ। ਸੂਰ ਨੂੰ ਜਿੰਨਾ ਮਰਜ਼ੀ ਭੰਡਿਆ ਗਿਆ ਹੈ, ਖੋਜ ਦਸਦੀ ਹੈ ਕਿ ਅਸਲ ਵਿਚ ਇਹ ਬਹੁਤ ਬੁਧੀਮਾਨ, ਭਾਵਸ਼ੀਲ ਅਤੇ ਸੁਥਰਾ ਜਾਨਵਰ ਹੈ। ਸੂਰ ਅੰਦਰ ਪਸੀਨਾ ਗ੍ਰੰਥੀਆਂ ਨਹੀਂ ਹੁੰਦੀਆਂ, ਇਸ ਲਈ ਇਹ ਪਾਣੀ ਵਿਚ ਅਠਖੇਲੀਆਂ ਤੇ ਮਸਤੀਆਂ ਕਰਨਾ ਪਸੰਦ ਕਰਦਾ ਹੈ।
ਮੇਰਾ ਨਾਨਾ ਹਰ ਦੁਸਹਿਰੇ ਪਿੰਡ ਆਉਂਦਾ ਤਾਂ ਹੱਥ ਵਿਚ ਫੜੇ ਝੋਲੇ ਨੂੰ ਮਾਂ ਅੱਗੇ ਸੁੱਟਦਾ ਹੁਕਮ ਚਾੜ੍ਹਦਾ ਹੁੰਦਾ ਸੀ, “ਆਹ ਸੂਰ ਦਾ ਮਾਸ ਲਿਆਂਦਾ, ਬਣਾ, ਨਾਲੇ ਮੁੰਡੇ ਨੂੰ ਕਹਿ ਦਾਰੂ ਦੀ ਬੋਤਲ ਲੈਂਦਾ ਆਵੇ।” ਮੀਟ ਲਈ ਮਾਸ ਸ਼ਬਦ ਸਾਡਾ ਨਾਨਾ ਹੀ ਵਰਤਿਆ ਕਰਦਾ ਸੀ, ਜਿਸ ‘ਤੇ ਅਸੀਂ ਕੁਝ ਹੱਸਦੇ ਵੀ ਸਾਂ। ਇਸ ਤਰ੍ਹਾਂ ਸੂਰ ਦੀਆਂ ਬੋਟੀਆਂ ਤੇ ਤਰੀ ਦਾ ਜ਼ਾਇਕਾ ਮੈਂ ਬਚਪਨ ਵਿਚ ਹੀ ਚੱਖ ਲਿਆ ਸੀ ਤੇ ਕੁਝ ਕੁਝ ਇਸ ਨੂੰ ਪਸੰਦ ਵੀ ਕਰਨ ਲੱਗ ਪਿਆ ਸਾਂ। ਕੋਈ ਵੀ ਚਰਬੀਲਾ ਪਕਵਾਨ ਸੁਆਦ ਹੀ ਲਗਦਾ ਹੈ, ਪਰ ਸੂਰ ਵਿਚ ਪੈਦਾ ਹੁੰਦੇ ਕੀੜੇ ਤੋਂ ਲਗਦੀ ਗੰਭੀਰ ਬੀਮਾਰੀ ਦੀ ਸੋਅ ਤੋਂ ਐਸੀ ਦਹਿਸ਼ਤ ਹੋਈ ਕਿ ਬਾਅਦ ਦੀ ਜ਼ਿੰਦਗੀ ਵਿਚ ਇਸ ਭਲੇ ਜਾਨਵਰ ਦਾ ਗੋਸ਼ਤ ਖਾਣ ਤੋਂ ਡਰਦਾ ਹੀ ਰਿਹਾ।
ਸੰਸਕ੍ਰਿਤ ਵਿਚ ਸੂਰ ਲਈ ਸੂਕਰ/ਸ਼ੂਕਰ ਸ਼ਬਦ ਹੈ। ਇਸ ਭਾਸ਼ਾ ਵਿਚ ਪਾੜ੍ਹਾ ਨਾਮੀਂ ਹਿਰਨ ਨੂੰ ਵੀ ਸੂਕਰ ਕਿਹਾ ਗਿਆ ਹੈ ਕਿਉਂਕਿ ਇਹ ਸੂਰ ਵਾਂਗ ਸਿਰ ਨੀਵਾਂ ਕਰਕੇ ਝਾੜੀਆਂ ਵਿਚ ਦੀ ਗੁਜ਼ਰਦਾ ਹੋਇਆ ਆਪਣੇ ਸ਼ਿਕਾਰ ‘ਤੇ ਝਪੱਟੇ ਮਾਰਦਾ ਹੈ। ਇੱਕ ਤਰ੍ਹਾਂ ਦੀ ਮੱਛੀ ਤੇ ਚਿੱਟੇ ਚੌਲਾਂ ਨੂੰ ਸੰਸਕ੍ਰਿਤ ਵਿਚ ਸੂਕਰ ਕਿਹਾ ਜਾਂਦਾ ਹੈ। ਪ੍ਰਤੱਖ ਹੈ, ਦੋਨੋਂ ਸੂਰ ਵਾਂਗ ਮੋਟੇ ਤੇ ਪਾਣੀ ਦੇ ਪਿਆਸੇ ਹਨ। ਪਾਲੀ ਤੇ ਪ੍ਰਾਕ੍ਰਿਤ ਵਿਚ ‘ਕ’ ਧੁਨੀ ਸਵਰ ਵਿਚ ਬਦਲ ਜਾਂਦੀ ਹੈ ਤੇ ਸ਼ਬਦ ਸਾਹਮਣੇ ਆਉਂਦਾ ਹੈ, ਸੂਅਰ। ਗੁਰੂ ਨਾਨਕ ਦੇਵ ਨੇ ਇਹੋ ਸ਼ਬਦ ਵਰਤਿਆ ਹੈ। ਸਿੰਧੀ ਵਿਚ ਆ ਕੇ ਇਹ ਸ਼ਬਦ ਸੌਰ ਤੇ ਗੁਜਰਾਤੀ ਵਿਚ ਸੁਵਰ ਬਣ ਜਾਂਦਾ ਹੈ।
ਕੁਝ ਹਿੰਦ-ਆਰੀਆਈ ਭਾਸ਼ਾਵਾਂ ਵਿਚ ‘ਸ’ ਧੁਨੀ ‘ਹ’ ਵਿਚ ਵਟ ਜਾਂਦੀ ਹੈ ਤੇ ਸੂਕਰ ਹੂਰੂ ਤੇ ਹੋਰ ਅੱਗੇ ਊਰੂ ਬਣ ਜਾਂਦਾ ਹੈ। ਮਰਾਠੀ ਵਿਚ ਡੂਕਰ ਹੈ। ਗੋਮਤੀ ਦਰਿਆ ਦੇ ਕਿਨਾਰੇ ਇੱਕ ਤੀਰਥ ਸਥਾਨ ਦਾ ਨਾਂ ਸੂਕਰ-ਖੇਤ ਹੈ, ਜਿਥੇ ਵਿਸ਼ਨੂੰ ਦੇ ਸੂਰ (ਵਾਰਾਹ) ਅਵਤਾਰ ਧਾਰਨ ਦਾ ਦਿਨ ਮਨਾਇਆ ਜਾਂਦਾ ਹੈ। ਸੰਸਕ੍ਰਿਤ ਵਿਚ ਸੂਰਨੀ ਲਈ ਸੂਕਰੀ ਸ਼ਬਦ ਹੈ। ਗੌਰਤਲਬ ਹੈ ਕਿ ਸ਼ਲਗਮ ਲਈ ਸਿੰਘ ਬੋਲੇ ਦੀ ਤਰ੍ਹਾਂ ਸੰਸਕ੍ਰਿਤ ਵਿਚ ਇੱਕ ਕੰਦ ਦਾ ਨਾਂ ਵੀ ਸੂਕਰੀ ਹੈ। ਜਿਮੀਂ ਕੰਦ ਨੂੰ ਸੂਰਨ ਵੀ ਕਿਹਾ ਜਾਂਦਾ ਹੈ।
ਪੰਜਾਬੀ ਵਿਚ ਵੀ ਕਿਧਰੇ ਕਿਧਰੇ ਸੂਰ ਲਈ ਸ਼ੂਕਰ ਸ਼ਬਦ ਦੀ ਵਰਤੋਂ ਦਿਸਦੀ ਹੈ। ਸਾਡੇ ਘਰ ਰੱਖੀ ਮੱਝ ਜੇ ਬਹੁਤੀ ਅੜੀ ਕਰਦੀ ਸੀ ਤਾਂ ਮਾਂ ਖਿਝ ਕੇ ਇਸ ਨੂੰ ‘ਸ਼ੂਕਰ ਜਿਹੀ’ ਆਖਦੀ ਹੁੰਦੀ ਸੀ। ਉਂਜ ਮੱਝ ਵੀ ਸੂਰ ਵਾਂਗ ਪਾਣੀ ਦੀ ਤਾਂਘਵਾਨ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਹ ਸ਼ਬਦ ਕਈ ਵਾਰੀ ਵਰਤਿਆ ਮਿਲਦਾ ਹੈ। ਭਗਤ ਕਬੀਰ ਨੇ ਪਿੰਡ ਸਾਫ ਕਰਨ ਵਾਲੇ ਜਾਨਵਰ ਵਜੋਂ ਸੂਰ ਦੀ ਸਿਫਤ ਕੀਤੀ ਹੈ, “ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਉ॥” ਪਰ ਆਮ ਤੌਰ ‘ਤੇ ਇਸ ਦੀ ਨੀਚ ਜਾਨਵਰ ਵਜੋਂ ਹੀ ਪ੍ਰਸਤੁਤੀ ਹੋਈ ਹੈ। ਗੁਰੂ ਤੋਂ ਮੂੰਹ ਫੇਰਨ ਵਾਲੇ ਨੂੰ “ਸੂਕਰ ਸੁਆਨ ਗਰਧਭ ਮੰਜਾਰਾ॥” (ਗੁਰੂ ਨਾਨਕ) ਕਿਹਾ ਗਿਆ ਹੈ; ਜੋ ਮਨੁੱਖ ਅੰਤ ਵੇਲੇ ਪੁੱਤਰਾਂ ਨੂੰ ਯਾਦ ਕਰਦਾ ਹੈ, ਉਹ ਵਾਰ ਵਾਰ ਸੂਰ ਦੀ ਜੂਨ ਪੈਂਦਾ ਹੈ, “ਸੂਕਰ ਜੋਨਿ ਵਲਿ ਵਲਿ ਅਉਤਰੈ॥” (ਭਗਤ ਤ੍ਰਿਲੋਚਨ)। ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਸ਼ੂਕਰ ਸ਼ਬਦ ਦੀ ਵਰਤੋਂ ਹੋਈ ਹੈ, “ਪਰਹੁ ਨੀਚ ਸ਼ੂਕਰ ਤਨ ਪੀਨਾ।” ਫਾਰਸੀ ਵਿਚ ‘ਸ’ ਧੁਨੀ ‘ਖ’ ਵਿਚ ਵਟ ਜਾਂਦੀ ਹੈ, ਇਸ ਲਈ ਇਸ ਭਾਸ਼ਾ ਵਿਚ ਸੂਰ ਲਈ ਖੂਕ ਸ਼ਬਦ ਹੈ। ‘ਖੂਕੀ ਦਰਿਆ’ ਜਾਂ ‘ਖੂਕੀ ਮਾਹੀ’ ਇੱਕ ਤਰ੍ਹਾਂ ਦੀ ਵੇਲ ਮੱਛੀ ਹੁੰਦੀ ਹੈ, ਜਿਸ ਦੀ ਸ਼ਕਲ ਸੂਰ ਨਾਲ ਮਿਲਦੀ ਹੈ।
ਸੂਰ ਭਾਰੋਪੀ ਸ਼ਬਦ ਹੈ, ਜਿਸ ਦਾ ਮੂਲ ‘ੁੰ’ ਕਲਪਿਆ ਗਿਆ ਹੈ, ਜੋ ਸੂਰ ਦੇ ਅਰਥਾਂ ਵਿਚ ਲਿਆ ਜਾਂਦਾ ਹੈ। ਪੁਰਾਣੀ ਅੰਗਰੇਜ਼ੀ ਵਿਚ ਇਸ ਲਈ ੰੋੱ ਸ਼ਬਦ ਪ੍ਰਚਲਿਤ ਸੀ। ਇਹ ਸ਼ਬਦ ਔਰਤਾਂ ਲਈ ਗਾਲ੍ਹ ਵਜੋਂ ਵੀ ਵਰਤਿਆ ਜਾਂਦਾ ਹੈ। ਅਸਲ ਵਿਚ ਪੁਰਾਣੀ ਅੰਗਰੇਜ਼ੀ ਵਿਚ ਸੂਰਨੀ ਲਈ ੁੰਗੁ ਸ਼ਬਦ ਵਰਤਿਆ ਜਾਂਦਾ ਸੀ। ਅਵੇਸਤਾ ਵਿਚ ਜੰਗਲੀ ਸੂਰ ਲਈ ‘ਹੂ’ ਸ਼ਬਦ ਹੈ। ਪੁਰਾਣੀਆਂ ਤੇ ਨਵੀਆਂ ਜਰਮੈਨਿਕ ਭਾਸ਼ਾਵਾਂ ਵਿਚ ਇਸ ਨਾਲ ਮਿਲਦੇ-ਜੁਲਦੇ ਸ਼ਬਦ ਹਨ, ਮਿਸਾਲ ਵਜੋਂ ਜਰਮਨ ੰਅੁ, ਡੱਚ ਢeੁਗ, ਵੈਲਸ਼ ੍ਹੁਚਚ, ਆਇਰਸ਼ ੁੰਗਿ। ਰੂਸੀ ਵਿਚ ਸੂਰ ਨੂੰ ੰਵਨਿਅ ਤੇ ਸੂਰਨੀ ਨੂੰ ੰਵਨਿਕਅ ਕਿਹਾ ਜਾਂਦਾ ਹੈ।
ਰੂਸੀ ਵਿਚ ਕੰਨਪੇੜਿਆ ਲਈ ਵੀ ਇਹੋ ਸ਼ਬਦ ਹੈ, ਇਸ ਲਈ ਕਿ ਸੁੱਜਿਆ ਮੂੰਹ ਸੂਰ ਦੀ ਗਰਦਨ ਵਾਂਗ ਮੋਟਾ ਜਾਪਦਾ ਹੈ। ਇਨ੍ਹਾਂ ਤੋਂ ਇਲਾਵਾ ਲਾਤੀਨੀ ਵਿਚ ੁੰਸ ਅਤੇ ਗਰੀਕ ਵਿਚ ੍ਹੇਸ ਸ਼ਬਦ ਹਨ। ਲਗੜਬੱਗੇ ਲਈ ਅੰਗਰੇਜ਼ੀ ਸ਼ਬਦ ੍ਹੇeਨਅ ਇਸੇ ਤੋਂ ਵਿਕਸਿਤ ਹੋਇਆ। ਸ਼ਾਇਦ ਦੋਹਾਂ ਦੇ ਗਰਦਨ ਦੇ ਵਾਲ ਇਕੋ ਸ਼ਕਲ ਦੇ ਸਮਝੇ ਗਏ। ਪਰ ਸੂਰ ਲਈ ਅਜੋਕੀ ਅੰਗਰੇਜ਼ੀ ਵਿਚ ਵਰਤਿਆ ਜਾਂਦਾ ਇੱਕ ਹੋਰ ਸ਼ਬਦ ਹੈ, ੰੱਨਿe। ਇਹ ਸ਼ਬਦ ਵੀ ‘ਸੂ’ ਮੂਲ ਨਾਲ ਜਾ ਜੁੜਦਾ ਹੈ, ਪਿੱਛੇ ‘ੀਨੋ’ ਪਿਛੇਤਰ ਲੱਗਾ ਹੋਇਆ ਹੈ। ਉਂਜ ਇਸ ਸ਼ਬਦ ਨੂੰ ਵੀ ਫਗਿ ਨੇ ਉਖਾੜ ਮਾਰਿਆ ਹੈ। ਜਰਮੈਨਿਕ ਭਾਸ਼ਾਵਾਂ ਵਿਚ ਇਸ ਨਾਲ ਮਿਲਦੇ-ਜੁਲਦੇ ਸ਼ਬਦ ਹਨ। ਅਜੋਕੀ ਜਰਮਨ ਵਿਚ ਇਸ ਲਈ ੰਚਹੱeਨਿ ਸ਼ਬਦ ਹੈ। ਵਾਇਰਸ ਤੋਂ ਹੁੰਦਾ ਸਵਾਈਨ ਫਲੂ ਪਹਿਲਾਂ ਸੂਰਾਂ ਨੂੰ ਹੋਇਆ ਸੀ ਤੇ ਫਿਰ ਮਨੁੱਖਾਂ ਵਿਚ ਫੈਲ ਗਿਆ।
ਮੋਨੀਅਰ ਵਿਲੀਅਮਜ਼ ਨੇ ‘ਸੂ’ ਤੋਂ ਪੈਦਾ ਹੋਏ ਸੂਰ ਸ਼ਬਦ ਦੀ ਦੋ ਤਰ੍ਹਾਂ ਵਿਆਖਿਆ ਕੀਤੀ ਹੈ। ਇਕ ਅਨੁਸਾਰ ਇਹ ਧੁਨੀਅਨੁਕਰਣਕ ਹੈ, ਅਰਥਾਤ ‘ਸੂ’ ਦੀ ਆਵਾਜ਼ ਤੋਂ ਬਣਿਆ ਹੈ। ਅਸੀਂ ਤੇਜ਼ ਚਲਦੀ ਹਵਾ ਦੀ ਆਵਾਜ਼ ਨੂੰ ਸ਼ੂਕ ਜਾਂ ਸ਼ੂਕਰ ਕਹਿੰਦੇ ਹਾਂ। ਇਥੇ ਸ਼ੂਕਰ (ਸ਼ੂ+ਕਰ) ਤੋਂ ਮੁਰਾਦ ਹੈ, ਸ਼ੂ ਦੀ ਆਵਾਜ਼ ਕਰਨ ਵਾਲਾ। ਤਾਤਪਰਜ, ਸੂਰ ਸ਼ੂ ਦੀ ਆਵਾਜ਼ ਕੱਢਦਾ ਹੈ, ਇਸ ਲਈ ਸ਼ੂਕਰ ਕਹਾਇਆ। ਦੂਜੀ ਵਿਆਖਿਆ ਅਨੁਸਾਰ ਇਹ ਸ਼ਬਦ ‘ਸੂ’ ਧਾਤੂ ਤੋਂ ਬਣਿਆ ਹੈ, ਜਿਸ ਵਿਚ ਜਮਾਉਣ, ਪੈਦਾ ਕਰਨ ਦਾ ਭਾਵ ਹੈ। ‘ਸੂਤਕ ਵਿਚਾਰ’ ਲੇਖ ਵਿਚ ਇਸ ਦਾ ਜ਼ਿਕਰ ਕਰਦਿਆਂ ਦੱਸਿਆ ਗਿਆ ਸੀ ਕਿ ਸੂਤਕ, ਸੂਣਾ ਅਤੇ ਪ੍ਰਸੂਤ ਸ਼ਬਦ ਇਸੇ ਤੋਂ ਬਣੇ ਹਨ।
ਪ੍ਰਸਿੱਧ ਅੰਗਰੇਜ਼ੀ ਨਿਰੁਕਤ ਸ਼ਾਸਤਰੀ ਅਨਾਤੋਲੀ ਲਿਬਰਮੈਨ ਵਲੋਂ ਇਸ ਸਬੰਧੀ ਕੀਤੀ ਟਿੱਪਣੀ ਅਨੁਸਾਰ ਸੂਰ ਦੇ ਮੂੰਹ ‘ਚੋਂ ਨਿਕਲਦੀ ਜਾਂ ਉਸ ਨੂੰ ਬੁਲਾਉਣ ਲਈ ਉਚਾਰੀ ਜਾਂਦੀ ਆਵਾਜ਼ ‘ਸੂ ਸੂ’ ਜਿਹੀ ਕਦੇ ਨਹੀਂ ਹੁੰਦੀ। ਕਈ ਭਾਸ਼ਾਵਾਂ ਵਿਚ ਸੂਰ ਦੀ ਆਵਾਜ਼ ਦੀ ਇਨਸਾਨੀ ਨਕਲ ਵਜੋਂ ‘ਗਰ’ ਜਾਂ ‘ਖਰ’ ਜਿਹੀਆਂ ਧੁਨੀਆਂ ਵਰਤੀਆਂ ਜਾਂਦੀਆਂ ਹਨ। ਪੰਜਾਬੀ ਵਿਚ ਘੁਰ ਘੁਰ ਜਾਂ ਗੁਰ ਗੁਰ ਕਿਹਾ ਜਾਂਦਾ ਹੈ। ਕੁਝ ਲੋਕਾਂ ਵਲੋਂ ਸੂਰਾਂ ਨੂੰ ਬੁਲਾਉਣ ਲਈ ਸੂ ਸੂ ਦੀ ਆਵਾਜ਼ ਕੱਢਣ ਪਿੱਛੇ ਉਨ੍ਹਾਂ ਦਾ ਨਾਂ ਹੀ ਸੂ ਹੋਣਾ ਵੀ ਹੋ ਸਕਦਾ ਹੈ। ਜਿਵੇਂ ਕੁੱਤੇ ਨੂੰ ਕੂਰ ਕੂਰ ਕਹਿਣ ਪਿਛੇ ਕੁੱਤੇ ਲਈ ਕੂਕਰ ਸ਼ਬਦ ਹੋਣਾ ਹੈ।
ਸੂਣ, ਜਣਨ ਦੇ ਅਰਥਾਂ ਵਾਲੇ ‘ਸੂ’ ਧਾਤੂ ਨਾਲ ਸੂਰ ਸ਼ਬਦ ਨੂੰ ਜੋੜਨ ਪਿਛੇ ਧਾਰਨਾ ਸੂਰਨੀ ਦੀ ਜਣਨ-ਸ਼ਕਤੀ ਹੈ। ਸੂਰਨੀ ਬਹੁਤ ਸਾਰੇ ਬੱਚੇ ਦਿੰਦੀ ਹੈ। ਅਸੀਂ ਜ਼ਿਕਰ ਕਰ ਚੁਕੇ ਹਾਂ ਕਿ ਅੰਗਰੇਜ਼ੀ ੰੋਨ ਅਤੇ ਸੰਸਕ੍ਰਿਤ ਸੁਨੂ ਪਿੱਛੇ ਇਹੀ ਧਾਤੂ ਕੰਮ ਕਰਦਾ ਹੈ, ਪਰ ਸੂਰ ਲਈ ਸੂ ਜਿਹਾ ਸ਼ਬਦ ਕੁਝ ਗੈਰ-ਭਾਰੋਪੀ ਭਾਸ਼ਾਵਾਂ ਵਿਚ ਵੀ ਵਰਤਿਆ ਮਿਲਦਾ ਹੈ। ਇਸ ਲਈ ਹੋ ਸਕਦਾ ਹੈ, ਇਹ ਬਹੁਤ ਪ੍ਰਾਚੀਨ ਸਭਿਅਤਾ ਦਾ ਸ਼ਬਦ ਹੋਵੇ ਜਿਸ ਦੀ ਅਸੀਂ ਥਾਹ ਨਹੀਂ ਪਾ ਸਕਦੇ।