ਗੁਲਜ਼ਾਰ ਸਿੰਘ ਸੰਧੂ
ਪੈਰੋਡੀ ਸਾਹਿਤ ਦੀ ਉਹ ਵਿਧਾ ਹੈ, ਜਿਸ ਵਿਚ ਕਿਸੇ ਸਾਹਿਤਕਾਰ ਦੀ ਰਚਨਾ ਦਾ ਦੂਜੇ ਸਾਹਿਤਕਾਰ ਵਲੋਂ ਉਹਦੇ ਵਰਗੀ ਹੀ ਰਚਨਾ ਲਿਖ ਕੇ ਉਸ ਦਾ ਮਜ਼ਾਕ ਉਡਾਇਆ ਜਾਂਦਾ ਹੈ। ਇਸ ਨੂੰ ਉਰਦੂ ਵਿਚ ਹਜ਼ਲ ਕਹਿੰਦੇ ਹਨ ਤੇ ਪੰਜਾਬੀ ਵਿਚ ਕਾਵਿਕ ਵਿਅੰਗ। ਪੰਜਾਬੀ ਪਾਠਕਾਂ ਦੀ ਸੌਖ ਲਈ ਮੈਂ ਦੋ ਮਰਹੂਮ ਰਚਨਾਕਾਰਾਂ ਦੀ ਮਿਸਾਲ ਦਿੰਦਾ ਹਾਂ-ਗੀਤਕਾਰ ਇੰਦਰਜੀਤ ਸਿੰਘ ਤੁਲਸੀ ਅਤੇ ਦਿੱਲੀ ਕਾਫੀ ਹਾਊਸ ਦੇ ਜਾਣੇ-ਪਛਾਣੇ ਪਾਤਰ ਸੰਸਾਰ ਸਿੰਘ ਗਰੀਬ ਦੀ।
ਤੁਲਸੀ ਦੀ ਆਵਾਜ਼ ਵਿਚ ਏਨਾ ਦਮ ਸੀ ਕਿ ਉਹ ‘ਮੱਕੀ ਦੀਆਂ ਰੋਟੀਆਂ ਤੇ ਸਰ੍ਹਿਓਂ ਦਾ ਸਾਗ, ਉਤੇ ਮਖਣੀ ਦਾ ਪੇੜਾ’ ਗਾ ਕੇ ਪੰਜਾਬੀ ਸਰੋਤਿਆਂ ਦਾ ਦਿਲ ਲੁੱਟ ਲੈਂਦਾ ਸੀ। ਉਸ ਦੀ ਸ਼ਬਦਾਵਲੀ ਤੇ ਤੁਕਾਂਤ ਵਿਚ ਕਵਿਤਾ ਵਰਗੀ ਕੋਈ ਗੱਲ ਨਹੀਂ ਸੀ ਹੁੰਦੀ ਪਰ ਆਵਾਜ਼ ਦੀ ਬੁਲੰਦੀ ਹਾਲ ਕਮਰੇ ਦੀਆਂ ਕੰਧਾਂ ਨੂੰ ਵੀ ਹਸਾ ਜਾਂ ਰੁਆ ਦਿੰਦੀ ਸੀ। ਨਵੀਂ ਦਿੱਲੀ ਦੇ ਫਿੱਕੀ ਆਡੀਟੋਰੀਅਮ ਵਿਚ ਉਸ ਨੇ ਭਾਖੜਾ ਡੈਮ ਬਾਰੇ ਇਕ ਕਵਿਤਾ ḔਬਿਰਾਜਮਾਨḔ ਰਚੀ ਅਤੇ ਪੜ੍ਹੀ ਤਾਂ ਮੰਚ ਉਤੇ ਬਿਰਾਜਮਾਨ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਉਸ ਦਾ ਨਾਂ ਉਸ ਵਰ੍ਹੇ ਦੇ ਪਦਮਸ਼੍ਰੀ ਸਨਮਾਨ ਜੇਤੂਆਂ ਵਿਚ ਪਾ ਦਿੱਤਾ ਸੀ।
ਗਰੀਬ ਨੇ ਉਸ ਦੀ ਨਕਲ ਵਜੋਂ ਹੇਠ ਲਿਖੀਆਂ ਤੁਕਾਂ ਜੋੜੀਆਂ, “ਨਿੱਕਾ ਜਿਹਾ ਇਕ ਬਾਲਕਾ ਆਖੇ ਮੈਂ ਜਾਣਾ ਕਾਲਕਾ ਆਖੇ ਮੈਂ ਮੰਦਿਰ ਵੇਖਣਾ, ਵੜ ਕੇ ਮੈਂ ਅੰਦਰ ਵੇਖਣਾ।” ਹਰ ਇੱਕ ਦੀ ਜ਼ੁਬਾਨ ਉਤੇ ਸਨ, ਤੁਲਸੀ ਨੂੰ ਸਾਰੇ ਭੁੱਲ ਭੁਲਾ ਚੁਕੇ ਸਨ।
ਜ਼ਿੰਦਗੀ ਵਿਚ ਹੱਸਣ-ਹਸਾਉਣ ਦੇ ਕੁਝ ਪਲ ਜੁਟਾ ਲੈਣਾ ਉਸ ਵਾਈਪਰ ਵਾਂਗ ਹਨ, ਜੋ ਮੀਂਹ ਤਾਂ ਨਹੀਂ ਰੋਕ ਸਕਦੇ ਪਰ ਗੱਡੀ ਦੇ ਸ਼ੀਸ਼ੇ ਸਾਫ ਕਰਕੇ ਸਫਰ ਵਿਚ ਵਿਘਨ ਨਹੀਂ ਪੈਣ ਦਿੰਦੇ। ਪੈਰੋਡੀ ਦੀ ਇੱਕ ਖੂਬੀ ਇਹ ਵੀ ਹੈ ਕਿ ਜਿਹੋ ਜਿਹਾ ਕਵੀ ਹੋਵੇ, ਉਸ ਦੀ ਪੈਰੋਡੀ (ਹਜ਼ਲ) ਵੀ ਉਨੀ ਹੀ ਪ੍ਰਭਾਵੀ ਹੋਵੇਗੀ। ਮੇਰੇ ਸਮਕਾਲੀਆਂ ਵਿਚੋਂ ਟੀ. ਐਨ. ਰਾਜ਼ ਅਜਿਹਾ ਰਚਨਾਕਾਰ ਹੈ, ਜਿਸ ਨੇ ਗਾਲਿਬ, ਜ਼ੌਕ, ਕਤੀਲ, ਜਿਗਰ, ਫਾਨੀ ਫਿਰਾਕ ਤੇ ਬੇਦੀ-ਸਭਨਾਂ ਦੀਆਂ ਨਕਲਾਂ ਉਤਾਰ ਕੇ ਉਰਦੂ, ਹਿੰਦੀ ਤੇ ਪੰਜਾਬੀ ਅਦਬ ਨੂੰ ਮਾਲਾਮਾਲ ਕੀਤਾ ਹੈ। ਰਾਜ਼ ਆਪਣੇ ਸ਼ਿਅਰਾਂ ਨੂੰ ਇਨ੍ਹਾਂ ਕਵੀਆਂ ਦੀ ਜਮੀਨ ਵਿਚ ਲਿਖੇ ਸ਼ਿਅਰ ਕਹਿੰਦਾ ਹੈ। ਖੁਸ਼ਵੰਤ ਸਿੰਘ, ਗੋਪੀ ਚੰਦ ਨਾਰੰਗ, ਬਸ਼ੀਰ ਬਦਰ, ਨਿਦਾ ਫਾਜ਼ਲੀ, ਜਗਨ ਨਾਥ ਆਜ਼ਾਦ ਅਤੇ ਨਾਸ਼ਿਰ ਨਕਵੀ ਉਸ ਦੀ ਕਲਮ ਦੇ ਕਾਇਲ ਰਹੇ ਹਨ ਤੇ ਅੱਜ ਤੱਕ ਹਨ। ਮੰਗਲਾਚਰਨ ਵਜੋਂ ਗਾਲਿਬ ਦੀ ਜਮੀਨ ਵਿਚ ਲਿਖਿਆ ਸ਼ਿਅਰ ਪੇਸ਼ ਹੈ:
ਐਟਮੀ ਆਂਖੋਂ ਸੇ ਸਭ ਕੋ
ਕੀਜੀਏ ਦਹਿਸ਼ਤਜ਼ਦਾ,
ਅਬ ਜ਼ਮਾਨਾ ਲਦ ਗਿਆ ਹੈ
ਤੀਰ ਕਾ ਸ਼ਮਸ਼ੀਰ ਕਾ।
ਸਭ ਤੋਂ ਪਹਿਲਾਂ ਗਾਲਿਬ ਫੇਰ ਜ਼ੌਕ, ਜਿਗਰ, ਫਿਰਾਕ ਤੇ ਬੇਦੀ ਆਦਿ:
1. ਹਮ ਸੇ ਖੁਲ੍ਹ ਜਾਓ ਬੇਵਕਤੇ
ਮੈਂ ਪ੍ਰਸਤੀ ਏਕ ਦਿਨ।
ਮਹਿੰਗੀ ਵਿਸਕੀ ਭੀ ਚਲੇਗੀ
ਛੋੜ ਸਸਤੀ ਏਕ ਦਿਨ।
ਤੁਮ ਸ਼ਰਾਬ ਆ ਕਰ ਹਮਾਰੇ ਸਾਥ
ਪੀਨਾ ਐ ਨਦੀਮ
ਮਾਰਚ ਮੇ ਹਰ ਸਾਲ ਹੋ ਜਾਤੀ ਹੈ
ਸਸਤੀ ਏਕ ਦਿਨ।
ਪਾਰਟੀ ਕੋ ਤੋੜੀਏ, ਫਿਰ ਜੋੜੀਏ
ਫਿਰ ਤੋੜੀਏ।
ਰੰਗ ਲੇ ਹੀ ਆਏਗੀ
ਮੌਕਾਪ੍ਰਸਤੀ ਏਕ ਦਿਨ
2. ਰਾਤ ਕਾ ਸੰਨਾਟਾ ਹੋ
ਔਰ ਰਾਜ਼ਦਾਂ ਕੋਈ ਨਾ ਹੋ।
ਬੀਵੀਆਂ ਤਨਹਾ ਹੀ ਘੂਮੇਂ
ਔਰ ਮੀਆਂ ਕੋਈ ਨਾ ਹੋ।
ਆਂਖ ਸੇ ਦੇਖਾ ਨਾ ਜਾਏ
ਅਕਲ ਪਰ ਪਰਦਾ ਪੜੇ,
ਵੋਹ ਕਿਸੀ ਕੋ ਭੀ ਮਿਲੇਂ
ਤੁਮ ਕੋ ਗੁਮਾਂ ਕੋਈ ਨਾ ਹੋ।
ਜਬ ਹੂਈ ਇਕ ਲੜਕੀ ਅਗਵਾ
ਸ਼ੇਖ ਨੇ ਦੀ ਬਦਦੁਆ,
ਸ਼ਹਿਰ ਮੇਂ ਅਬ ਐ ਖੁਦਾ
ਲੌਂਡਾ ਜਵਾਂ ਕੋਈ ਨਾ ਹੋ।
3. ਛੋੜ ਕਰ ਜਾਨਾ ਹੀ ਥਾ ਮੂਲ ਕੋ
ਤੋ ਫਿਰ ਯੇਹ ਤੋ ਬਤਾ,
ਕਿਉਂ ਦਿਲਾਈ ਥੀ ਮੁਝੇ
ਉਮੀਦਵਾਰੀ ਹਾਏ! ਹਾਏ!!
ਕੋਈ ਭੀ ਕੁਛ ਦੇਰ
ਤੇਰੇ ਪਾਸ ਟਿਕ ਪਾਇਆ ਨਹੀਂ,
ਵਕਫੇ ਵਕਫੇ ਸੇ ਰਹੀ ਹੈ
ਤੂੰ ਕੰਵਾਰੀ ਹਾਏ! ਹਾਏ!!
ਹੁਣ ਬਾਕੀ ਦੇ ਸ਼ਾਇਰਾਂ ਦੀ ਜਮੀਨ ਵਿਚ,
ਜ਼ੌਕ: ਸ਼ਾਇਰ ਕਿ ਜ਼ੌਕ ਬੋ ਦੇ
ਬਹੁਤ ਥੇ ਜੋ ਯਹ ਕਹਾ,
ਲਾਈ ਹਯਾਤ ਆਏ,
ਕਜ਼ਾ ਲੇ ਚਲੀ ਚਲੇ।
ਐਸਾ ਭੀ ਹੈ ਨਿਜ਼ਾਮ
ਕਿਸੀ ਮੁਲਕ ਕਾ ਕਹੀਂ,
ਭਗਵਾਨ ਕੇ ਭਰੋਸੇ
ਜੋ ਪੌਣੀ ਸਦੀ ਚਲੇ।
ਜ਼ਿਗਰ: ਬਨ ਕੇ ਲੀਡਰ ਕੌਮ ਕਾ
ਜਬ ਫਿਕਰ ਫਰਮਾਤਾ ਹੂੰ ਮੈਂ।
ਸੀਧੇ ਸਾਧੇ ਮਸਲੋਂ ਕੋ
ਔਰ ਉਲਝਾਤਾ ਹੂੰ ਮੈਂ।
ਯੇ ਭੀ ਸੱਚ ਹੈ ਮੇਰੇ ਵੋਟਰ
ਕਿ ਤੜਪਾਤਾ ਹੂੰ ਮੈਂ।
ਫਿਰ ਭੀ ਮੁਝ ਪਰ ਰਹਿਮ ਕਰ
ਤੇਰਾ ਦੀਆ ਖਾਤਾ ਹੂੰ ਮੈਂ।
ਖੂਬਸੂਰਤ ਖੁਆਬ ਦੇ ਕਰ
ਪਾਂਚ ਸਾਲੋਂ ਕੇ ਲੀਏ,
ਜਬ ਇਲੈਕਸ਼ਨ ਹੋ ਨਯਾ
ਤੋ ਫਿਰ ਉਭਰ ਆਤਾ ਹੂੰ ਮੈਂ।
ਬੇਦੀ: ਲੋ ਮੇਰੀ ਉਮਰ ਭੀ ਸਠਿਆ ਗਈ
ਕਿਆ ਤੁਮ ਨਾ ਆਉਗੇ?
ਮੇਰੇ ਬਾਲੋਂ ਮੇਂ ਚਾਂਦੀ ਆ ਗਈ
ਕਿਆ ਤੁਮ ਨਾ ਆਉਗੇ?
ਤੁਮਹਾਰੇ ਗਮ ਮੇਂ ਮੁਝ ਬੇਹਾਲ ਕਾ
ਢਾਰਸ ਬੰਧਾਨੇ ਕੇ ਲੀਏ?
ਪੜੋਸਨ ਪਰ ਪੜੋਸਨ ਆ ਗਈ
ਕਿਆ ਤੁਮ ਨਾ ਆਉਗੇ?
ਫਿਰਾਕ: ਆਪ ਇਸ ਮਹਿਫਿਲ ਸੇ ਉਠ ਕਰ
ਜੋ ਕਹੀਂ ਪਰ ਜਾਏਂਗੇ।
ਹਮ ਸੇ ਇੰਟਰਨੈਸ਼ਨਲ ਸ਼ਾਇਰ
ਕਹਾਂ ਪਰ ਪਾਏਂਗੇ।
ਯੋਗਾ-ਆਸਨ ਔਰ ਪ੍ਰਾਣਾਯਾਮ
ਹੀ ਕੇ ਜ਼ੋਰ ਪਰ,
ਭਗਤਨੋਂ ਕੋ ਲੇ ਕੇ ਸਵਾਮੀ
ਏਕ ਦਿਨ ਉੜ ਜਾਏਂਗੇ।
ਜੋ ਹਰ ਮਜ਼ਾ ਲੈਣਾ ਹੈ ਤਾਂ ਟੀ. ਐਨ. ਰਾਜ਼ ਦੀ ਪੁਸਤਕ ‘ਗਾਲਿਬ ਤੇ ਦੁਰਗਤ’ ਪੜ੍ਹੋ। ਫਿਰ ਮਿਲੇਂਗੇ!
ਅੰਤਿਕਾ: ਟੀ. ਐਨ. ਰਾਜ਼
ਜੋ ਭੀ ਭਗਤਨ ਯਹਾਂ ਆਤੀ ਹੈ
ਜਵਾਂ ਆਤੀ ਹੈ
ਇਸ ਮੇ ਮੰਦਿਰ ਕੇ ਪੁਜਾਰੀ ਕੀ
ਤੋ ਤਕਸੀਰ ਨਹੀਂ।