ਅੱਜਕਲ ‘ਸ਼ੂਟਆਊਟ ਐਟ ਵਡਾਲਾ’ ਵਿਚ ਪ੍ਰਿਯੰਕਾ ਚੋਪੜਾ ਵਲੋਂ ਕੀਤੇ ਜਾਣ ਵਾਲੇ ‘ਬਬਲੀ ਬਦਮਾਸ਼’ ਨਾਮੀ ਆਈਟਮ ਡਾਂਸ ਦੇ ਕਾਫੀ ਚਰਚੇ ਹਨ। ਖ਼ਬਰ ਹੈ ਕਿ ਇਸ ਆਈਟਮ ਡਾਂਸ ਵਿਚ ਪ੍ਰਿਯੰਕਾ ਦੇ ਲਟਕਿਆਂ-ਝਟਕਿਆਂ ਲਈ ਉਸ ਨੂੰ ਢਾਈ ਕਰੋੜ ਤੋਂ ਵੀ ਵਧੇਰੇ ਰੁਪਏ ਦਿੱਤੇ ਜਾ ਰਹੇ ਹਨ। ਇਹ ਉਸ ਦਾ ਪਹਿਲਾ ਆਈਟਮ ਨੰਬਰ ਹੋਵੇਗਾ ਤੇ ਇਸ ਦੇ ਲਈ ਫ਼ਿਲਮ ਦੀ ਨਿਰਮਾਤਾ ਏਕਤਾ ਕਪੂਰ ਪ੍ਰਿਯੰਕਾ ਨੂੰ ਪੂਰੇ ਦੋ ਕਰੋੜ 80 ਲੱਖ ਰੁਪਏ ਦੇਣ ਵਾਲੀ ਹੈ। ਦਿਲਚਸਪ ਗੱਲ ਹੈ ਕਿ ਪ੍ਰਿਯੰਕਾ ਇਕ ਫ਼ਿਲਮ ਵਿਚ ਅਦਾਕਾਰੀ ਲਈ ਵੀ ਤਕਰੀਬਨ ਇੰਨਾ ਹੀ ਮਿਹਨਤਾਨਾ ਲੈਂਦੀ ਹੈ। ਬਾਲਾਜੀ ਟੈਲੀਫ਼ਿਲਮਜ਼ ਦੇ ਬੁਲਾਰੇ ਮੁਤਾਬਕ ਪ੍ਰਿਯੰਕਾ ਨੂੰ ਦਿੱਤੀ ਜਾ ਰਹੀ ਇਹ ਰਕਮ ਸਹੀ ਹੈ ਕਿਉਂਕਿ ਇਹ ਉਸ ਦਾ ਪਹਿਲਾ ਆਈਟਮ ਨੰਬਰ ਬਣਨ ਵਾਲਾ ਹੈ। ਇਸੇ ਗੀਤ ਨਾਲ ਫ਼ਿਲਮ ਦਾ ਪ੍ਰਚਾਰ ਵੀ ਹੋਵੇਗਾ। ਇਸ ਗੀਤ ਉਤੇ ਬਹੁਤ ਮਿਹਨਤ ਕੀਤੀ ਗਈ ਹੈ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਪ੍ਰਿਯੰਕਾ ਚੋਪੜਾ ਗਾਉਂਦੀ ਹੈ ਅਤੇ ਗੀਤ ਵੀ ਲਿਖਦੀ ਹੈ, ਪਰ ਜਦੋਂ 2000 ਵਿਚ ਜਦੋਂ ਉਸ ਨੇ ਮਿਸ ਇੰਡੀਆ ਦਾ ਤਾਜ ਸਿਰ ਉਤੇ ਪਹਿਨ ਲਿਆ ਅਤੇ ਫਿਰ ਉਸੇ ਸਾਲ ਅਗਲੇ ਮੁਕਾਬਲੇ ਵਿਚ ਉਸ ਦੇ ਸਿਰ ਉਤੇ ਮਿਸ ਵਰਲਡ ਦਾ ਤਾਜ ਵੀ ਸਜ ਗਿਆ, ਤਾਂ ਉਸ ਨੂੰ ਫਿਲਮਾਂ ਦੀਆਂ ਪੇਸ਼ਕਸ਼ਾਂ ਦਾ ਹੜ੍ਹ ਆ ਗਿਆ ਅਤੇ ਉਸ ਨੇ ਅਦਾਕਾਰੀ ਦਾ ਰਾਹ ਚੁਣ ਲਿਆ। ਇਸ ਪਿੜ ਵਿਚ ਵੀ ਉਸ ਨੇ ਆਉਂਦਿਆਂ ਹੀ ਧੁੰਮਾਂ ਪਾ ਦਿੱਤੀਆਂ। ਉਸ ਦੀ ਪਹਿਲੀ ਫਿਲਮ ਤਾਮਿਲ ਸੀ ਜੋ 2002 ‘ਚ ਆਈ। ਫਿਰ ਹਿੰਦੀ ਫਿਲਮ ‘ਹੀਰੋ’ ਨਾਲ ਬਾਲੀਵੁੱਡ ਵਿਚ ਪ੍ਰਵੇਸ਼ ਕਰ ਲਿਆ। ਫਿਰ ਚੱਲ ਸੋ ਚੱਲ਼ææ।
__________________________________
ਮਿਸ ਇੰਡਿਆ ਨਵਨੀਤ
ਕੱਲ੍ਹ ਤੱਕ ਨਵਨੀਤ ਕੌਰ ਢਿੱਲੋਂ ਪਟਿਆਲੇ ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਦੀ ਵਿਦਿਆਰਥਣ ਸੀ, ਅੱਜ ਉਹ ਸੱਤਵੇਂ ਆਸਮਾਨ ਉਤੇ ਹੈ। ਉਸ ਦੇ ਸਿਰ ਉਤੇ ਮਿਸ ਇੰਡੀਆ ਦਾ ਵੱਕਾਰੀ ਤਾਜ ਸਜ ਗਿਆ ਹੈ। ਹੁਣ ਉਹ ਆਪਣੀ ਜ਼ਿੰਦਗੀ ਦੀ ਬਹੁਤ ਉਚੀ ਉਡਾਣ ਭਰਨ ਲਈ ਤਿਆਰ ਹੈ। ਅਸਲ ਵਿਚ ਉਸ ਦੀ ਸੂਰਤ ਅਤੇ ਸੀਰਤ ਮਾਰਕ ਰੌਬਿਸਨ ਨੇ ਚੰਡੀਗੜ੍ਹ ਵਿਚ ਇਕ ਸਮਾਗਮ ਵਿਚ ਉਦੋਂ ਤਾੜ ਲਈ ਸੀ। ਉਹ ਆਖਦਾ ਹੈ ਕਿ ਨਵਨੀਤ ਬਾਕੀਆਂ ਨਾਲੋਂ ਵੱਖਰੀ ਕੁੜੀ ਲੱਗੀ ਸੀ। ਫਿਰ ਨਵਨੀਤ ਨੇ ਮਾਰਚ ਦੀ ਸਿਖਲਾਈ ਹੇਠ ਹੀ ਮਿਸ ਇੰਡੀਆ ਮੁਕਾਬਲੇ ਲਈ ਤਿਆਰੀ ਕੀਤੀ ਅਤੇ ਇਹ ਮੁਕਾਮ ਹਾਸਲ ਕੀਤਾ। ਨਵਨੀਤ ਦਾ ਫੌਜੀ ਪਿਤਾ ਭਰਪੂਰ ਸਿੰਘ ਅਤੇ ਮਾਂ ਅਕਵਿੰਦਰ ਕੌਰ ਆਪਣੀ ਧੀ ਦੀ ਪ੍ਰਾਪਤੀ ਉਤੇ ਬਾਗੋ-ਬਾਗ ਹਨ।
Leave a Reply