ਰਾਜਾਸਾਂਸੀ ਵਿਚ ਕਰੀ ਕਰਤੂਤ ਦੇਖੋ, ਊਜਾਂ ਸਿੱਖਾਂ ‘ਤੇ ਜਾਲਮਾਂ ਲਾਈਆਂ ਨੇ।
ਛੇੜ ਛੇੜ ਕੇ ਨਵੀਂ ਦਰਿੰਦਗੀ ਦੀ, ਚਾਹੁੰਦੇ ਸੁੱਤੀਆਂ ਕਲਾਂ ਜਗਾਈਆਂ ਨੇ।
ਮੰਦਾ ਹਾਲ ਸਮਾਜ ਦਾ ਫੇਰ ਹੋਊ, ਕਪਟੀ ਚਾਲ ਨਾ ਸਮਝੀ ਜੇ ਭਾਈਆਂ ਨੇ।
ਸੋਸ਼ਲ ਮੀਡੀਏ ਰਾਹੀਂ ਆਵਾਜ਼ ਚੁੱਕੋ, ਦਿਓ ਤੋੜ ਜੋ ਦੁਸ਼ਮਣ ਦੀਆਂ ਫਾਹੀਆਂ ਨੇ।
ਜਿਨ੍ਹਾਂ ਅੱਖਾਂ ਵਿਚ ਰੜਕਦਾ ਰਿਹਾ ਵੀਰਾ, ਤੇਰੇ ਖੂਨ ਦੀਆਂ ਓਹੋ ਤਿਹਾਈਆਂ ਨੇ।
ਬਾ-ਮੁਲਾਹਜ਼ਾ ਹੋਸ਼ਿਆਰ ਪੰਜਾਬ ਸਿੰਘਾ, ਚੁੰਝਾਂ ਗਿਰਝਾਂ ਨੇ ਫੇਰ ਲਿਸ਼ਕਾਈਆਂ ਨੇ!